bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 7
Mark 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਫ਼ਰੀਸੀ ਅਤੇ ਯਰੂਸ਼ਲਮ ਤੋਂ ਆਏ ਕੁਝ ਸ਼ਾਸਤਰੀ ਉਸ ਦੇ ਕੋਲ ਇਕੱਠੇ ਹੋਏ
2
ਅਤੇ ਉਸ ਦੇ ਕੁਝ ਚੇਲਿਆਂ ਨੂੰ ਅਸ਼ੁੱਧ ਭਾਵ ਅਣਧੋਤੇ ਹੱਥਾਂ ਨਾਲ ਰੋਟੀ ਖਾਂਦੇ ਵੇਖਿਆ ।
3
ਕਿਉਂਕਿ ਫ਼ਰੀਸੀ ਅਤੇ ਸਭ ਯਹੂਦੀ ਆਪਣੇ ਪੁਰਖਿਆਂ ਦੀ ਰੀਤ ਨੂੰ ਮੰਨਦੇ ਹੋਏ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਆਪਣੇ ਹੱਥਾਂ ਨੂੰ ਮਲ-ਮਲ ਕੇ ਧੋ ਨਾ ਲੈਣ।
4
ਇਸੇ ਤਰ੍ਹਾਂ ਉਹ ਬਜ਼ਾਰੋਂ ਆ ਕੇ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਇਸ਼ਨਾਨ ਨਾ ਕਰ ਲੈਣ ਅਤੇ ਹੋਰ ਵੀ ਬਹੁਤ ਸਾਰੀਆਂ ਰੀਤਾਂ ਹਨ ਜਿਹੜੀਆਂ ਉਨ੍ਹਾਂ ਨੂੰ ਮੰਨਣ ਲਈ ਮਿਲੀਆਂ ਹਨ; ਜਿਵੇਂ ਕਿ ਪਿਆਲਿਆਂ, ਮਟਕਿਆਂ, ਤਾਂਬੇ ਦੇ ਬਰਤਨਾਂ ਅਤੇ ਆਸਣਾਂ ਦਾ ਧੋਣਾ।
5
ਤਦ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਉਸ ਨੂੰ ਪੁੱਛਿਆ, “ਤੇਰੇ ਚੇਲੇ ਪੁਰਖਿਆਂ ਦੀ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ, ਸਗੋਂ ਅਸ਼ੁੱਧ ਹੱਥਾਂ ਨਾਲ ਰੋਟੀ ਖਾਂਦੇ ਹਨ?”
6
ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਪਖੰਡੀਆਂ ਦੇ ਵਿਖੇ ਯਸਾਯਾਹ ਨੇ ਠੀਕ ਭਵਿੱਖਬਾਣੀ ਕੀਤੀ, ਜਿਵੇਂ ਕਿ ਲਿਖਿਆ ਹੈ: ਇਹ ਲੋਕ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
7
ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਇਹ ਮਨੁੱਖਾਂ ਦੇ ਹੁਕਮਾਂ ਨੂੰ ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ।
8
ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨਦੇ ਹੋ ।”
9
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਤਾਂਕਿ ਤੁਹਾਡੀ ਰੀਤ ਕਾਇਮ ਰਹੇ,
10
ਕਿਉਂਕਿ ਮੂਸਾ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ’ ਅਤੇ ‘ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ, ਉਹ ਜਾਨੋਂ ਮਾਰਿਆ ਜਾਵੇ’।
11
ਪਰ ਤੁਸੀਂ ਕਹਿੰਦੇ ਹੋ, ‘ਜੇ ਮਨੁੱਖ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਕਹੇ ਕਿ ਜੋ ਕੁਝ ਤੁਹਾਨੂੰ ਮੇਰੇ ਤੋਂ ਮਿਲ ਸਕਦਾ ਸੀ ਉਹ “ਕੁਰਬਾਨ” ਅਰਥਾਤ ਪਰਮੇਸ਼ਰ ਨੂੰ ਅਰਪਣ ਹੈ’
12
ਤਾਂ ਤੁਸੀਂ ਉਸ ਨੂੰ ਉਸ ਦੇ ਪਿਤਾ ਜਾਂ ਮਾਤਾ ਲਈ ਕੁਝ ਨਹੀਂ ਕਰਨ ਦਿੰਦੇ।
13
ਤੁਸੀਂ ਆਪਣੀ ਰੀਤ ਨਾਲ ਜੋ ਤੁਸੀਂ ਦਿੱਤੀ ਹੈ, ਪਰਮੇਸ਼ਰ ਦੇ ਵਚਨ ਨੂੰ ਵਿਅਰਥ ਕਰਦੇ ਹੋ ਅਤੇ ਇਹੋ ਜਿਹੇ ਬਹੁਤ ਸਾਰੇ ਕੰਮ ਤੁਸੀਂ ਕਰਦੇ ਹੋ।”
14
ਤਦ ਉਸ ਨੇ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਭ ਮੇਰੀ ਸੁਣੋ ਅਤੇ ਸਮਝੋ;
15
ਅਜਿਹਾ ਕੁਝ ਨਹੀਂ ਹੈ ਜੋ ਬਾਹਰੋਂ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਭ੍ਰਿਸ਼ਟ ਕਰ ਸਕੇ, ਪਰ ਜੋ ਗੱਲਾਂ ਮਨੁੱਖ ਦੇ ਅੰਦਰੋਂ ਨਿੱਕਲਦੀਆਂ ਹਨ ਉਹੀ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।
16
[ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ।”]
17
ਜਦੋਂ ਉਹ ਭੀੜ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲੇ ਉਸ ਤੋਂ ਉਸ ਦ੍ਰਿਸ਼ਟਾਂਤ ਬਾਰੇ ਪੁੱਛਣ ਲੱਗੇ।
18
ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਵੀ ਅਜਿਹੇ ਬੇਸਮਝ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ, ਉਸ ਨੂੰ ਭ੍ਰਿਸ਼ਟ ਨਹੀਂ ਕਰ ਸਕਦਾ?
19
ਕਿਉਂਕਿ ਇਹ ਉਸ ਦੇ ਦਿਲ ਵਿੱਚ ਨਹੀਂ ਪਰ ਪੇਟ ਵਿੱਚ ਜਾਂਦਾ ਹੈ ਅਤੇ ਪਖਾਨੇ ਵਿੱਚ ਨਿੱਕਲ ਜਾਂਦਾ ਹੈ।” ਇਸ ਤਰ੍ਹਾਂ ਉਸ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ।
20
ਫਿਰ ਉਸ ਨੇ ਕਿਹਾ, “ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਉਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।
21
ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਵਿਚਾਰ, ਵਿਭਚਾਰ, ਚੋਰੀਆਂ, ਹੱਤਿਆਵਾਂ,
22
ਹਰਾਮਕਾਰੀਆਂ, ਲੋਭ, ਬਦੀਆਂ, ਧੋਖਾ, ਲੁੱਚਪੁਣਾ, ਬੁਰੀ ਨਜ਼ਰ, ਨਿੰਦਾ, ਹੰਕਾਰ ਅਤੇ ਮੂਰਖਤਾ ਨਿੱਕਲਦੀ ਹੈ।
23
ਇਹ ਸਾਰੀਆਂ ਬੁਰਾਈਆਂ ਅੰਦਰੋਂ ਨਿੱਕਲਦੀਆਂ ਹਨ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।”
24
ਫਿਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ। ਜਦੋਂ ਉਹ ਇੱਕ ਘਰ ਵਿੱਚ ਗਿਆ ਤਾਂ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਇਸ ਬਾਰੇ ਜਾਣੇ ਪਰ ਉਹ ਗੁੱਝਾ ਨਾ ਰਹਿ ਸਕਿਆ।
25
ਉਸੇ ਸਮੇਂ ਇੱਕ ਔਰਤ ਜਿਸ ਦੀ ਬੇਟੀ ਵਿੱਚ ਭ੍ਰਿਸ਼ਟ ਆਤਮਾ ਸੀ, ਉਸ ਦੇ ਬਾਰੇ ਸੁਣ ਕੇ ਆਈ ਅਤੇ ਉਸ ਦੇ ਚਰਨਾਂ 'ਤੇ ਡਿੱਗ ਪਈ।
26
ਉਹ ਸੂਰੁਫੈਨੀਕੀ ਮੂਲ ਦੀ ਇੱਕ ਯੂਨਾਨੀ ਔਰਤ ਸੀ ਅਤੇ ਉਸ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਬੇਟੀ ਵਿੱਚੋਂ ਦੁਸ਼ਟ ਆਤਮਾ ਨੂੰ ਕੱਢ ਦੇਵੇ।
27
ਪਰ ਯਿਸੂ ਨੇ ਉਸ ਨੂੰ ਕਿਹਾ, “ਪਹਿਲਾਂ ਬੱਚਿਆਂ ਨੂੰ ਰੱਜ ਲੈਣ ਦੇ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।”
28
ਉਸ ਨੇ ਉੱਤਰ ਦਿੱਤਾ, “ਸੱਚ ਹੈ ਪ੍ਰਭੂ, ਪਰ ਕਤੂਰੇ ਵੀ ਤਾਂ ਮੇਜ਼ ਦੇ ਹੇਠੋਂ ਬੱਚਿਆਂ ਦੇ ਚੂਰ-ਭੂਰ ਵਿੱਚੋਂ ਖਾਂਦੇ ਹਨ।”
29
ਤਦ ਯਿਸੂ ਨੇ ਉਸ ਨੂੰ ਕਿਹਾ, “ਇਸ ਗੱਲ ਦੇ ਕਾਰਨ ਚਲੀ ਜਾ; ਦੁਸ਼ਟ ਆਤਮਾ ਤੇਰੀ ਬੇਟੀ ਵਿੱਚੋਂ ਨਿੱਕਲ ਗਈ ਹੈ।”
30
ਉਸ ਨੇ ਆਪਣੇ ਘਰ ਜਾ ਕੇ ਵੇਖਿਆ ਕਿ ਬੱਚੀ ਮੰਜੀ ਉੱਤੇ ਪਈ ਹੋਈ ਹੈ ਅਤੇ ਦੁਸ਼ਟ ਆਤਮਾ ਨਿੱਕਲ ਗਈ ਹੈ।
31
ਤਦ ਉਹ ਫੇਰ ਸੂਰ ਦੇ ਇਲਾਕੇ ਵਿੱਚੋਂ ਨਿੱਕਲ ਕੇ ਸੈਦਾ ਰਾਹੀਂ ਦਿਕਾਪੁਲਿਸ ਦੇ ਇਲਾਕੇ ਵਿੱਚੋਂ ਹੁੰਦਾ ਹੋਇਆ ਗਲੀਲ ਦੀ ਝੀਲ 'ਤੇ ਆਇਆ।
32
ਲੋਕ ਇੱਕ ਵਿਅਕਤੀ ਨੂੰ ਉਸ ਕੋਲ ਲਿਆਏ ਜਿਹੜਾ ਬੋਲ਼ਾ ਅਤੇ ਥਥਲਾ ਸੀ ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਉੱਤੇ ਹੱਥ ਰੱਖੇ।
33
ਤਦ ਯਿਸੂ ਨੇ ਉਸ ਨੂੰ ਭੀੜ ਤੋਂ ਅਲੱਗ ਲਿਜਾ ਕੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ ਅਤੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ।
34
ਫਿਰ ਉਸ ਨੇ ਅਕਾਸ਼ ਵੱਲ ਵੇਖ ਕੇ ਹਉਕਾ ਭਰਿਆ ਅਤੇ ਉਸ ਨੂੰ ਕਿਹਾ, “ਇੱਫਤਾ” ਜਿਸ ਦਾ ਅਰਥ ਹੈ, “ਖੁੱਲ੍ਹ ਜਾ”!
35
ਤਦ ਉਸੇ ਵੇਲੇ ਉਸ ਦੇ ਕੰਨ ਖੁੱਲ੍ਹ ਗਏ, ਉਸ ਦੀ ਜੀਭ ਦਾ ਬੰਨ੍ਹ ਜਾਂਦਾ ਰਿਹਾ ਅਤੇ ਉਹ ਸਾਫ-ਸਾਫ ਬੋਲਣ ਲੱਗ ਪਿਆ।
36
ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਕਿਸੇ ਨੂੰ ਨਾ ਦੱਸਣ ਪਰ ਉਹ ਜਿੰਨਾ ਉਨ੍ਹਾਂ ਨੂੰ ਮਨ੍ਹਾ ਕਰਦਾ ਸੀ ਉਹ ਓਨਾ ਜ਼ਿਆਦਾ ਪ੍ਰਚਾਰ ਕਰਦੇ ਸਨ।
37
ਉਹ ਅਤਿਅੰਤ ਹੈਰਾਨ ਹੋ ਕੇ ਬੋਲੇ, “ਉਸ ਨੇ ਸਭ ਕੁਝ ਭਲਾ ਕੀਤਾ ਹੈ! ਉਹ ਬੋਲ਼ਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!”
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16