bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 6
Mark 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਫਿਰ ਉਹ ਉੱਥੋਂ ਨਿੱਕਲ ਕੇ ਆਪਣੇ ਨਗਰ ਵਿੱਚ ਆਇਆ ਅਤੇ ਉਸ ਦੇ ਚੇਲੇ ਵੀ ਉਸ ਦੇ ਪਿੱਛੇ ਹੋ ਤੁਰੇ।
2
ਜਦੋਂ ਸਬਤ ਦਾ ਦਿਨ ਆਇਆ ਤਾਂ ਉਹ ਸਭਾ-ਘਰ ਵਿੱਚ ਉਪਦੇਸ਼ ਦੇਣ ਲੱਗਾ ਅਤੇ ਬਹੁਤ ਸਾਰੇ ਲੋਕ ਸੁਣ ਕੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, “ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ ਅਤੇ ਇਹ ਕਿਹੜਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ ਹੈ ਕਿ ਇਸ ਦੇ ਹੱਥੋਂ ਇਹੋ ਜਿਹੇ ਚਮਤਕਾਰ ਹੁੰਦੇ ਹਨ?
3
ਕੀ ਇਹ ਤਰਖਾਣ ਨਹੀਂ ਹੈ; ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸ਼ਮਊਨ ਦਾ ਭਰਾ? ਅਤੇ ਕੀ ਇਸ ਦੀਆਂ ਭੈਣਾਂ ਇੱਥੇ ਸਾਡੇ ਵਿਚਕਾਰ ਨਹੀਂ ਹਨ?” ਇਸ ਲਈ ਉਨ੍ਹਾਂ ਉਸ ਤੋਂ ਠੋਕਰ ਖਾਧੀ।
4
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਨਗਰ, ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ।”
5
ਕੁਝ ਬਿਮਾਰਾਂ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗੇ ਕਰਨ ਤੋਂ ਇਲਾਵਾ ਉਹ ਉੱਥੇ ਕੋਈ ਹੋਰ ਚਮਤਕਾਰ ਨਾ ਕਰ ਸਕਿਆ।
6
ਉਹ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਸੀ। ਫਿਰ ਉਹ ਉਪਦੇਸ਼ ਦਿੰਦਾ ਹੋਇਆ ਆਲੇ-ਦੁਆਲੇ ਦੇ ਪਿੰਡਾਂ ਵਿੱਚ ਘੁੰਮਦਾ ਰਿਹਾ।
7
ਫਿਰ ਉਸ ਨੇ ਬਾਰ੍ਹਾਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਉੱਤੇ ਅਧਿਕਾਰ ਦਿੱਤਾ।
8
ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਰਾਹ ਲਈ ਇੱਕ ਲਾਠੀ ਬਿਨਾਂ ਕੁਝ ਨਾ ਲੈਣ; ਨਾ ਰੋਟੀ, ਨਾ ਥੈਲਾ ਅਤੇ ਨਾ ਹੀ ਕਮਰਬੰਦ ਵਿੱਚ ਪੈਸੇ।
9
ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਪਹਿਨੋ।
10
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਿੱਥੇ ਵੀ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਵਿਦਾ ਹੋਣ ਤੱਕ ਉੱਥੇ ਹੀ ਠਹਿਰੋ।
11
ਜਿਸ ਥਾਂ ਲੋਕ ਤੁਹਾਨੂੰ ਸਵੀਕਾਰ ਨਾ ਕਰਨ ਅਤੇ ਨਾ ਹੀ ਤੁਹਾਡੀ ਸੁਣਨ, ਉੱਥੋਂ ਨਿੱਕਲਦੇ ਹੋਏ ਆਪਣੇ ਪੈਰਾਂ ਹੇਠਲੀ ਧੂੜ ਝਾੜ ਦਿਓ ਕਿ ਉਨ੍ਹਾਂ ਉੱਤੇ ਗਵਾਹੀ ਹੋਵੇ।”
12
ਤਦ ਉਨ੍ਹਾਂ ਨੇ ਜਾ ਕੇ ਪ੍ਰਚਾਰ ਕੀਤਾ ਕਿ ਲੋਕ ਤੋਬਾ ਕਰਨ।
13
ਉਨ੍ਹਾਂ ਨੇ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਕੱਢਿਆ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਤੇਲ ਮਲ ਕੇ ਚੰਗਾ ਕੀਤਾ।
14
ਰਾਜਾ ਹੇਰੋਦੇਸ ਨੇ ਵੀ ਸੁਣਿਆ ਕਿਉਂਕਿ ਯਿਸੂ ਦਾ ਨਾਮ ਬਹੁਤ ਪ੍ਰਸਿੱਧ ਹੋ ਗਿਆ ਸੀ ਅਤੇ ਲੋਕ ਕਹਿ ਰਹੇ ਸਨ, “ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਇਸੇ ਕਰਕੇ ਉਸ ਦੇ ਰਾਹੀਂ ਇਹ ਚਮਤਕਾਰੀ ਕੰਮ ਹੋ ਰਹੇ ਹਨ।”
15
ਪਰ ਕਈ ਕਹਿ ਰਹੇ ਸਨ, “ਉਹ ਏਲੀਯਾਹ ਹੈ” ਅਤੇ ਕਈ ਕਹਿ ਰਹੇ ਸਨ, “ਉਹ ਨਬੀਆਂ ਵਿੱਚੋਂ ਇੱਕ ਨਬੀ ਜਿਹਾ ਹੈ।”
16
ਪਰ ਹੇਰੋਦੇਸ ਨੇ ਇਹ ਸੁਣ ਕੇ ਕਿਹਾ, “ਯੂਹੰਨਾ, ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹੀ ਜੀ ਉੱਠਿਆ ਹੈ।”
17
ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਸ ਨੂੰ ਉਸ ਨੇ ਵਿਆਹ ਲਿਆ ਸੀ, ਆਪ ਸਿਪਾਹੀ ਭੇਜ ਕੇ ਯੂਹੰਨਾ ਨੂੰ ਫੜਵਾਇਆ ਅਤੇ ਉਸ ਨੂੰ ਬੰਨ੍ਹ ਕੇ ਕੈਦਖ਼ਾਨੇ ਵਿੱਚ ਪਾਇਆ ਸੀ,
18
ਕਿਉਂਕਿ ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨੂੰ ਰੱਖਣਾ ਯੋਗ ਨਹੀਂ ਹੈ।”
19
ਇਸੇ ਕਰਕੇ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰਨਾ ਚਾਹੁੰਦੀ ਸੀ, ਪਰ ਅਜਿਹਾ ਕਰ ਨਾ ਸਕੀ।
20
ਕਿਉਂਕਿ ਹੇਰੋਦੇਸ ਯੂਹੰਨਾ ਨੂੰ ਇੱਕ ਧਰਮੀ ਅਤੇ ਪਵਿੱਤਰ ਵਿਅਕਤੀ ਜਾਣ ਕੇ ਉਸ ਤੋਂ ਡਰਦਾ ਸੀ ਅਤੇ ਉਸ ਦਾ ਬਚਾਅ ਕਰ ਰਿਹਾ ਸੀ। ਉਹ ਉਸ ਦੀ ਸੁਣ ਕੇ ਬਹੁਤ ਦੁਬਿਧਾ ਵਿੱਚ ਪੈ ਜਾਂਦਾ ਸੀ, ਫਿਰ ਵੀ ਖੁਸ਼ੀ ਨਾਲ ਉਸ ਦੀ ਸੁਣਦਾ ਸੀ।
21
ਫਿਰ ਉਹ ਉਚਿਤ ਸਮਾਂ ਆ ਗਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ 'ਤੇ ਆਪਣੇ ਉੱਚ-ਅਧਿਕਾਰੀਆਂ, ਸੈਨਾਪਤੀਆਂ ਅਤੇ ਗਲੀਲ ਦੇ ਮੁਖੀਆਂ ਨੂੰ ਦਾਅਵਤ ਦਿੱਤੀ।
22
ਤਦ ਹੇਰੋਦਿਯਾਸ ਦੀ ਬੇਟੀ ਅੰਦਰ ਆਈ ਅਤੇ ਉਸ ਨੇ ਨੱਚ ਕੇ ਹੇਰੋਦੇਸ ਅਤੇ ਉਸ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ। ਰਾਜੇ ਨੇ ਉਸ ਲੜਕੀ ਨੂੰ ਕਿਹਾ, “ਤੂੰ ਜੋ ਚਾਹੇਂ, ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਦਿਆਂਗਾ।”
23
ਉਸ ਨੇ ਸੌਂਹ ਖਾ ਕੇ ਉਸ ਨੂੰ ਕਿਹਾ, “ਤੂੰ ਜੋ ਕੁਝ ਵੀ ਮੇਰੇ ਤੋਂ ਮੰਗੇਂ, ਚਾਹੇ ਉਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ, ਮੈਂ ਤੈਨੂੰ ਦੇ ਦਿਆਂਗਾ।”
24
ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, “ਮੈਂ ਕੀ ਮੰਗਾਂ?” ਉਸ ਨੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ।”
25
ਉਹ ਉਸੇ ਵੇਲੇ ਫੁਰਤੀ ਨਾਲ ਰਾਜੇ ਕੋਲ ਅੰਦਰ ਆਈ ਅਤੇ ਇਹ ਕਹਿੰਦੇ ਹੋਏ ਆਪਣੀ ਮੰਗ ਰੱਖੀ, “ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸੇ ਸਮੇਂ ਮੈਨੂੰ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”
26
ਤਦ ਰਾਜਾ ਬਹੁਤ ਉਦਾਸ ਹੋਇਆ ਪਰ ਆਪਣੀ ਸੌਂਹ ਅਤੇ ਨਾਲ ਬੈਠੇ ਹੋਏ ਮਹਿਮਾਨਾਂ ਦੇ ਕਾਰਨ ਉਸ ਨੂੰ ਇਨਕਾਰ ਕਰਨਾ ਨਾ ਚਾਹਿਆ।
27
ਫਿਰ ਰਾਜੇ ਨੇ ਤੁਰੰਤ ਇੱਕ ਜੱਲਾਦ ਨੂੰ ਭੇਜ ਕੇ ਯੂਹੰਨਾ ਦਾ ਸਿਰ ਲਿਆਉਣ ਦਾ ਹੁਕਮ ਦਿੱਤਾ। ਤਦ ਉਸ ਨੇ ਕੈਦਖ਼ਾਨੇ ਵਿੱਚ ਜਾ ਕੇ ਉਸ ਦਾ ਸਿਰ ਵੱਢਿਆ
28
ਅਤੇ ਇੱਕ ਥਾਲ ਵਿੱਚ ਲਿਆ ਕੇ ਲੜਕੀ ਨੂੰ ਦਿੱਤਾ ਅਤੇ ਲੜਕੀ ਉਸ ਨੂੰ ਆਪਣੀ ਮਾਂ ਕੋਲ ਲੈ ਗਈ।
29
ਇਹ ਸੁਣ ਕੇ ਯੂਹੰਨਾ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਨੂੰ ਲਿਜਾ ਕੇ ਇੱਕ ਕਬਰ ਵਿੱਚ ਰੱਖ ਦਿੱਤਾ।
30
ਫਿਰ ਰਸੂਲ ਯਿਸੂ ਕੋਲ ਇਕੱਠੇ ਹੋਏ ਅਤੇ ਜੋ ਉਨ੍ਹਾਂ ਨੇ ਕੀਤਾ ਅਤੇ ਸਿਖਾਇਆ ਸੀ, ਸਭ ਉਸ ਨੂੰ ਦੱਸਿਆ।
31
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਆਓ, ਤੁਸੀਂ ਅਲੱਗ ਕਿਸੇ ਇਕਾਂਤ ਥਾਂ 'ਤੇ ਚੱਲ ਕੇ ਥੋੜ੍ਹਾ ਅਰਾਮ ਕਰੋ।” ਕਿਉਂਕਿ ਬਹੁਤ ਸਾਰੇ ਲੋਕ ਆ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਭੋਜਨ ਖਾਣ ਦਾ ਵੀ ਮੌਕਾ ਨਹੀਂ ਮਿਲ ਰਿਹਾ ਸੀ।
32
ਸੋ ਉਹ ਕਿਸ਼ਤੀ ਵਿੱਚ ਅਲੱਗ ਕਿਸੇ ਇਕਾਂਤ ਥਾਂ 'ਤੇ ਚਲੇ ਗਏ।
33
ਪਰ ਬਹੁਤਿਆਂ ਨੇ ਉਨ੍ਹਾਂ ਨੂੰ ਜਾਂਦੇ ਹੋਏ ਵੇਖਿਆ ਅਤੇ ਪਛਾਣ ਲਿਆ । ਤਦ ਉਹ ਸਾਰਿਆਂ ਨਗਰਾਂ ਤੋਂ ਪੈਦਲ ਹੀ ਦੌੜ ਕੇ ਉਨ੍ਹਾਂ ਤੋਂ ਪਹਿਲਾਂ ਉੱਥੇ ਜਾ ਪਹੁੰਚੇ।
34
ਯਿਸੂ ਨੇ ਕਿਸ਼ਤੀ ਵਿੱਚੋਂ ਉੱਤਰ ਕੇ ਵੱਡੀ ਭੀੜ ਨੂੰ ਵੇਖਿਆ ਅਤੇ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਤਦ ਉਹ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਣ ਲੱਗਾ।
35
ਹੁਣ ਜਦੋਂ ਸਮਾਂ ਬਹੁਤ ਹੋ ਗਿਆ ਤਾਂ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਸਮਾਂ ਵੀ ਬਹੁਤ ਹੋ ਗਿਆ ਹੈ।
36
ਉਨ੍ਹਾਂ ਨੂੰ ਵਿਦਾ ਕਰ ਤਾਂਕਿ ਉਹ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਖਾਣ ਲਈ ਕੁਝ ਖਰੀਦ ਸਕਣ।”
37
ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।” ਉਨ੍ਹਾਂ ਨੇ ਉਸ ਨੂੰ ਕਿਹਾ, “ਕੀ ਅਸੀਂ ਜਾ ਕੇ ਦੋ ਸੌ ਦੀਨਾਰਾਂ ਦੀਆਂ ਰੋਟੀਆਂ ਖਰੀਦੀਏ ਅਤੇ ਉਨ੍ਹਾਂ ਨੂੰ ਖਾਣ ਲਈ ਦੇਈਏ?”
38
ਉਸ ਨੇ ਕਿਹਾ, “ਜਾਓ ਵੇਖੋ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਤਦ ਉਨ੍ਹਾਂ ਨੇ ਪਤਾ ਕਰਕੇ ਕਿਹਾ, “ਪੰਜ ਰੋਟੀਆਂ ਅਤੇ ਦੋ ਮੱਛੀਆਂ।”
39
ਫਿਰ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਸਾਰਿਆਂ ਨੂੰ ਹਰੇ ਘਾਹ ਉੱਤੇ ਸਮੂਹਾਂ ਵਿੱਚ ਬਿਠਾ ਦੇਣ।
40
ਤਦ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਸਮੂਹਾਂ ਵਿੱਚ ਬੈਠ ਗਏ।
41
ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ। ਫਿਰ ਉਹ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਤਾਂਕਿ ਉਹ ਲੋਕਾਂ ਨੂੰ ਵਰਤਾਉਣ ਅਤੇ ਦੋ ਮੱਛੀਆਂ ਵੀ ਉਸ ਨੇ ਸਾਰਿਆਂ ਨੂੰ ਵੰਡ ਦਿੱਤੀਆਂ,
42
ਤਦ ਉਹ ਸਾਰੇ ਖਾ ਕੇ ਰੱਜ ਗਏ।
43
ਅਤੇ ਉਨ੍ਹਾਂ ਨੇ ਰੋਟੀਆਂ ਦੇ ਟੁਕੜਿਆਂ ਅਤੇ ਮੱਛੀਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ।
44
ਰੋਟੀਆਂ ਖਾਣ ਵਾਲਿਆਂ ਵਿੱਚੋਂ ਪੰਜ ਹਜ਼ਾਰ ਤਾਂ ਆਦਮੀ ਹੀ ਸਨ।
45
ਫਿਰ ਉਸ ਨੇ ਤੁਰੰਤ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹ ਕੇ ਉਸ ਤੋਂ ਪਹਿਲਾਂ ਦੂਜੇ ਪਾਸੇ ਬੈਤਸੈਦਾ ਨੂੰ ਜਾਣ ਲਈ ਜ਼ੋਰ ਪਾਇਆ, ਜਦਕਿ ਉਹ ਭੀੜ ਨੂੰ ਵਿਦਾ ਕਰਦਾ ਰਿਹਾ।
46
ਉਨ੍ਹਾਂ ਨੂੰ ਵਿਦਾ ਕਰਨ ਤੋਂ ਬਾਅਦ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ।
47
ਜਦੋਂ ਸ਼ਾਮ ਹੋਈ ਤਾਂ ਕਿਸ਼ਤੀ ਝੀਲ ਦੇ ਵਿਚਕਾਰ ਸੀ ਅਤੇ ਉਹ ਕੰਢੇ 'ਤੇ ਇਕੱਲਾ ਸੀ।
48
ਉਨ੍ਹਾਂ ਨੂੰ ਚੱਪੂ ਚਲਾਉਣ ਵਿੱਚ ਮੁਸ਼ਕਲ ਹੁੰਦੀ ਵੇਖ ਕੇ, ਕਿਉਂਕਿ ਹਵਾ ਸਾਹਮਣੀ ਸੀ, ਉਹ ਰਾਤ ਦੇ ਲਗਭਗ ਤਿੰਨ ਵਜੇ ਝੀਲ ਉੱਤੇ ਤੁਰਦਾ ਹੋਇਆ ਉਨ੍ਹਾਂ ਵੱਲ ਆਇਆ; ਉਹ ਉਨ੍ਹਾਂ ਤੋਂ ਅੱਗੇ ਲੰਘਣਾ ਚਾਹੁੰਦਾ ਸੀ।
49
ਪਰ ਉਨ੍ਹਾਂ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖ ਕੇ ਸਮਝਿਆ ਕਿ ਕੋਈ ਭੂਤ ਹੈ ਅਤੇ ਉਹ ਚੀਕ ਉੱਠੇ,
50
ਕਿਉਂਕਿ ਸਾਰੇ ਉਸ ਨੂੰ ਵੇਖ ਕੇ ਘਬਰਾ ਗਏ ਸਨ। ਪਰ ਉਸ ਨੇ ਤੁਰੰਤ ਉਨ੍ਹਾਂ ਨੂੰ ਕਿਹਾ, “ਹੌਸਲਾ ਰੱਖੋ! ਮੈਂ ਹਾਂ; ਡਰੋ ਨਾ।”
51
ਫਿਰ ਉਹ ਉਨ੍ਹਾਂ ਕੋਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਵਾ ਥੰਮ੍ਹ ਗਈ। ਤਦ ਉਹ ਆਪਣੇ ਮਨਾਂ ਵਿੱਚ ਬਹੁਤ ਹੈਰਾਨ ਹੋਏ ।
52
ਕਿਉਂਕਿ ਉਨ੍ਹਾਂ ਨੇ ਰੋਟੀਆਂ ਦੀ ਘਟਨਾ ਬਾਰੇ ਵੀ ਨਹੀਂ ਸਮਝਿਆ ਸੀ; ਅਸਲ ਵਿੱਚ ਉਨ੍ਹਾਂ ਦੇ ਦਿਲ ਕਠੋਰ ਹੋ ਗਏ ਸਨ।
53
ਫਿਰ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਆਏ ਅਤੇ ਕਿਸ਼ਤੀ ਕੰਢੇ 'ਤੇ ਲਾ ਦਿੱਤੀ।
54
ਜਦੋਂ ਉਹ ਕਿਸ਼ਤੀ ਵਿੱਚੋਂ ਉੱਤਰੇ ਤਾਂ ਲੋਕਾਂ ਨੇ ਤੁਰੰਤ ਉਸ ਨੂੰ ਪਛਾਣ ਲਿਆ
55
ਲੋਕ ਆਲੇ-ਦੁਆਲੇ ਦੇ ਇਲਾਕੇ ਨੂੰ ਦੌੜੇ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੇ ਯਿਸੂ ਦੇ ਹੋਣ ਬਾਰੇ ਸੁਣਿਆ, ਉਹ ਰੋਗੀਆਂ ਨੂੰ ਬਿਸਤਰਿਆਂ ਉੱਤੇ ਪਾ ਕੇ ਲਿਆਉਣ ਲੱਗੇ।
56
ਉਹ ਜਿੱਥੇ ਵੀ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦਾ ਸੀ, ਲੋਕ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਰੱਖ ਦਿੰਦੇ ਅਤੇ ਉਸ ਦੀ ਮਿੰਨਤ ਕਰਦੇ ਸਨ ਕਿ ਉਨ੍ਹਾਂ ਨੂੰ ਆਪਣੇ ਵਸਤਰ ਦਾ ਪੱਲਾ ਹੀ ਛੂਹਣ ਦੇਵੇ ਅਤੇ ਜਿੰਨੇ ਉਸ ਨੂੰ ਛੂੰਹਦੇ ਸਨ ਉਹ ਚੰਗੇ ਹੋ ਜਾਂਦੇ ਸਨ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16