bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 4
Mark 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਉਹ ਫੇਰ ਝੀਲ ਦੇ ਕਿਨਾਰੇ ਉਪਦੇਸ਼ ਦੇਣ ਲੱਗਾ ਅਤੇ ਉਸ ਕੋਲ ਐਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਉਸ ਨੂੰ ਝੀਲ ਵਿੱਚ ਇੱਕ ਕਿਸ਼ਤੀ ਉੱਤੇ ਚੜ੍ਹ ਕੇ ਬੈਠਣਾ ਪਿਆ ਅਤੇ ਸਾਰੀ ਭੀੜ ਝੀਲ ਦੇ ਨੇੜੇ ਜ਼ਮੀਨ 'ਤੇ ਹੀ ਰਹੀ।
2
ਤਦ ਉਹ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਸਿਖਾਉਣ ਲੱਗਾ ਅਤੇ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ,
3
“ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜਣ ਲਈ ਨਿੱਕਲਿਆ
4
ਅਤੇ ਬੀਜਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ।
5
ਕੁਝ ਪਥਰੀਲੀ ਥਾਂ 'ਤੇ ਡਿੱਗੇ ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ।
6
ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ੍ਹ ਨਾ ਫੜਨ ਕਰਕੇ ਸੁੱਕ ਗਏ।
7
ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਵਧਕੇ ਬੀਜ ਨੂੰ ਦਬਾ ਲਿਆ ਅਤੇ ਬੀਜ ਨੇ ਕੋਈ ਫਲ ਨਾ ਦਿੱਤਾ।
8
ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਉੱਗ ਕੇ ਵਧੇ ਅਤੇ ਫਲ ਦਿੱਤਾ; ਕੁਝ ਨੇ ਤੀਹ ਗੁਣਾ, ਕੁਝ ਨੇ ਸੱਠ ਗੁਣਾ ਅਤੇ ਕੁਝ ਨੇ ਸੌ ਗੁਣਾ।”
9
ਫਿਰ ਉਸ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
10
ਜਦੋਂ ਉਹ ਇਕੱਲਾ ਸੀ ਤਾਂ ਉਸ ਦੇ ਪਿੱਛੇ ਚੱਲਣ ਵਾਲੇ ਉਨ੍ਹਾਂ ਬਾਰ੍ਹਾਂ ਦੇ ਨਾਲ ਉਸ ਨੂੰ ਦ੍ਰਿਸ਼ਟਾਂਤਾਂ ਦਾ ਅਰਥ ਪੁੱਛਣ ਲੱਗੇ।
11
ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਪਰਮੇਸ਼ਰ ਦੇ ਰਾਜ ਦਾ ਭੇਤ ਤੁਹਾਨੂੰ ਬਖਸ਼ਿਆ ਗਿਆ ਹੈ ਪਰ ਜਿਹੜੇ ਬਾਹਰ ਹਨ, ਉਨ੍ਹਾਂ ਦੇ ਲਈ ਸਭ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ,
12
ਤਾਂਕਿ ਉਹ ਵੇਖਦੇ ਹੋਏ ਵੇਖਣ ਪਰ ਬੁੱਝਣ ਨਾ ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ, ਅਜਿਹਾ ਨਾ ਹੋਵੇ ਕਿ ਉਹ ਮੁੜਨ ਅਤੇ ਮਾਫ਼ ਕੀਤੇ ਜਾਣ।”
13
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਨਹੀਂ ਸਮਝਿਆ? ਤਾਂ ਸਾਰੇ ਦ੍ਰਿਸ਼ਟਾਂਤਾਂ ਨੂੰ ਕਿਸ ਤਰ੍ਹਾਂ ਸਮਝੋਗੇ?
14
ਬੀਜਣ ਵਾਲਾ ਵਚਨ ਬੀਜਦਾ ਹੈ।
15
ਰਾਹ ਦੇ ਕਿਨਾਰੇ ਵਾਲੇ, ਜਿੱਥੇ ਵਚਨ ਬੀਜਿਆ ਜਾਂਦਾ ਹੈ, ਉਹ ਲੋਕ ਹਨ ਕਿ ਜਦੋਂ ਉਹ ਸੁਣਦੇ ਹਨ ਤਾਂ ਸ਼ੈਤਾਨ ਉਸੇ ਵੇਲੇ ਆ ਕੇ ਉਨ੍ਹਾਂ ਵਿੱਚ ਬੀਜੇ ਗਏ ਵਚਨ ਨੂੰ ਲੈ ਜਾਂਦਾ ਹੈ।
16
ਇਸੇ ਤਰ੍ਹਾਂ ਜਿਹੜੇ ਪਥਰੀਲੀਆਂ ਥਾਵਾਂ 'ਤੇ ਬੀਜੇ ਜਾਂਦੇ ਹਨ, ਇਹ ਉਹ ਹਨ ਜੋ ਵਚਨ ਨੂੰ ਸੁਣਦੇ ਹੀ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਂਦੇ ਹਨ
17
ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਅਤੇ ਥੋੜ੍ਹੇ ਸਮੇਂ ਲਈ ਹੁੰਦੇ ਹਨ ਤੇ ਬਾਅਦ ਵਿੱਚ ਵਚਨ ਦੇ ਕਾਰਨ ਦੁੱਖ ਜਾਂ ਸਤਾਓ ਆਉਂਦਿਆਂ ਹੀ ਤੁਰੰਤ ਠੋਕਰ ਖਾ ਜਾਂਦੇ ਹਨ।
18
ਜਿਹੜੇ ਕੰਡਿਆਲੀਆਂ ਝਾੜੀਆਂ ਵਿੱਚ ਬੀਜੇ ਜਾਂਦੇ ਹਨ, ਇਹ ਉਹ ਹਨ ਜੋ ਵਚਨ ਨੂੰ ਸੁਣਦੇ ਹਨ,
19
ਪਰ ਸੰਸਾਰ ਦੀਆਂ ਚਿੰਤਾਵਾਂ, ਧਨ ਦਾ ਧੋਖਾ ਅਤੇ ਹੋਰ ਵਸਤਾਂ ਲਈ ਲਾਲਸਾਵਾਂ ਆ ਕੇ ਵਚਨ ਨੂੰ ਦਬਾ ਦਿੰਦੀਆਂ ਹਨ ਅਤੇ ਇਹ ਫਲਹੀਣ ਰਹਿ ਜਾਂਦਾ ਹੈ।
20
ਜੋ ਚੰਗੀ ਜ਼ਮੀਨ 'ਤੇ ਬੀਜੇ ਗਏ, ਇਹ ਉਹ ਹਨ ਜਿਹੜੇ ਵਚਨ ਨੂੰ ਸੁਣਦੇ, ਸਵੀਕਾਰ ਕਰਦੇ ਅਤੇ ਫਲ ਦਿੰਦੇ ਹਨ; ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ।”
21
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਦੀਵਾ ਇਸ ਲਈ ਲਿਆਉਂਦੇ ਹਾਂ ਕਿ ਇਸ ਨੂੰ ਟੋਕਰੀ ਹੇਠ ਜਾਂ ਮੰਜੀ ਹੇਠ ਰੱਖਿਆ ਜਾਵੇ? ਕੀ ਇਸ ਲਈ ਨਹੀਂ ਕਿ ਇਸ ਨੂੰ ਦੀਵਟ 'ਤੇ ਰੱਖਿਆ ਜਾਵੇ?
22
ਕਿਉਂਕਿ ਕੁਝ ਵੀ ਗੁਪਤ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇ ਅਤੇ ਨਾ ਹੀ ਕੁਝ ਛੁਪਿਆ ਹੈ ਜੋ ਉਜਾਗਰ ਨਾ ਹੋਵੇ।
23
ਜੇ ਕਿਸੇ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
24
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਸਚੇਤ ਰਹੋ ਕਿ ਤੁਸੀਂ ਕੀ ਸੁਣਦੇ ਹੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ, ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ, ਸਗੋਂ ਤੁਹਾਨੂੰ ਵੱਧ ਦਿੱਤਾ ਜਾਵੇਗਾ।
25
ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।”
26
ਫਿਰ ਉਸ ਨੇ ਕਿਹਾ, “ਪਰਮੇਸ਼ਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕਿਸੇ ਮਨੁੱਖ ਨੇ ਜ਼ਮੀਨ ਵਿੱਚ ਬੀਜ ਪਾਇਆ ਹੋਵੇ
27
ਅਤੇ ਉਹ ਰਾਤ-ਦਿਨ ਸੌਂਦਾ ਅਤੇ ਉੱਠਦਾ ਹੈ ਪਰ ਬੀਜ ਕਿਸ ਤਰ੍ਹਾਂ ਉੱਗਿਆ ਅਤੇ ਵਧਿਆ ਉਹ ਨਹੀਂ ਜਾਣਦਾ।
28
ਜ਼ਮੀਨ ਆਪਣੇ ਆਪ ਫਲ ਲਿਆਉਂਦੀ ਹੈ; ਪਹਿਲਾਂ ਕਰੂੰਬਲ, ਫਿਰ ਸਿੱਟਾ, ਫਿਰ ਸਿੱਟੇ ਵਿੱਚ ਪੂਰਾ ਦਾਣਾ।
29
ਜਦੋਂ ਫਲ ਪੱਕ ਜਾਵੇ ਤਾਂ ਉਹ ਤੁਰੰਤ ਦਾਤੀ ਲਾਉਂਦਾ ਹੈ ਕਿਉਂਕਿ ਵਾਢੀ ਆ ਚੁੱਕੀ ਹੈ।”
30
ਫਿਰ ਉਸ ਨੇ ਕਿਹਾ, “ਅਸੀਂ ਪਰਮੇਸ਼ਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰੀਏ ਜਾਂ ਇਸ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ?
31
ਉਹ ਰਾਈ ਦੇ ਇੱਕ ਦਾਣੇ ਵਾਂਗ ਹੈ, ਜਦੋਂ ਇਹ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ, ਜ਼ਮੀਨ ਦੇ ਸਭ ਬੀਜਾਂ ਨਾਲੋਂ ਛੋਟਾ ਹੁੰਦਾ ਹੈ,
32
ਪਰ ਜਦੋਂ ਬੀਜਿਆ ਗਿਆ ਤਾਂ ਇਹ ਉੱਗਦਾ ਹੈ ਅਤੇ ਸਾਰੇ ਸਾਗ-ਪੱਤ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ, ਜੋ ਅਕਾਸ਼ ਦੇ ਪੰਛੀ ਇਸ ਦੀ ਛਾਂ ਵਿੱਚ ਬਸੇਰਾ ਕਰ ਸਕਦੇ ਹਨ।”
33
ਫਿਰ ਉਹ ਇਹੋ ਜਿਹੇ ਬਹੁਤ ਸਾਰੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਦੀ ਸਮਝ ਦੇ ਅਨੁਸਾਰ ਵਚਨ ਸੁਣਾਉਂਦਾ ਸੀ।
34
ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਕੁਝ ਨਹੀਂ ਸੀ ਬੋਲਦਾ ਪਰ ਆਪਣੇ ਚੇਲਿਆਂ ਨੂੰ ਸਭ ਕੁਝ ਗੁਪਤ ਵਿੱਚ ਸਮਝਾਉਂਦਾ ਸੀ।
35
ਫਿਰ ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਆਓ, ਅਸੀਂ ਉਸ ਪਾਰ ਚੱਲੀਏ।”
36
ਤਦ ਭੀੜ ਨੂੰ ਛੱਡ ਕੇ ਉਹ ਯਿਸੂ ਨੂੰ ਜਿਸ ਤਰ੍ਹਾਂ ਉਹ ਕਿਸ਼ਤੀ ਵਿੱਚ ਸੀ, ਉਸੇ ਤਰ੍ਹਾਂ ਲੈ ਗਏ ਅਤੇ ਹੋਰ ਕਿਸ਼ਤੀਆਂ ਵੀ ਉਸ ਦੇ ਨਾਲ ਸਨ।
37
ਤਦ ਇੱਕ ਵੱਡਾ ਤੂਫਾਨ ਆਇਆ ਅਤੇ ਲਹਿਰਾਂ ਕਿਸ਼ਤੀ ਨਾਲ ਟਕਰਾਉਣ ਲੱਗੀਆਂ, ਇੱਥੋਂ ਤੱਕ ਕਿ ਕਿਸ਼ਤੀ ਵਿੱਚ ਪਾਣੀ ਭਰਨ ਲੱਗਾ।
38
ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਸਿਰ੍ਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਨ੍ਹਾਂ ਨੇ ਉਸ ਨੂੰ ਜਗਾਇਆ ਅਤੇ ਉਸ ਨੂੰ ਕਿਹਾ, “ਹੇ ਗੁਰੂ, ਤੈਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਮਰਨ ਵਾਲੇ ਹਾਂ?”
39
ਤਦ ਉਸ ਨੇ ਉੱਠ ਕੇ ਹਵਾ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ, “ਸ਼ਾਂਤ ਹੋ ਜਾ, ਥੰਮ੍ਹ ਜਾ!” ਤਦ ਹਵਾ ਥੰਮ੍ਹ ਗਈ ਅਤੇ ਵੱਡੀ ਸ਼ਾਂਤੀ ਹੋ ਗਈ।
40
ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਉਂ ਡਰੇ ਹੋਏ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ?”
41
ਉਹ ਬਹੁਤ ਹੀ ਭੈਭੀਤ ਹੋ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਝੀਲ ਵੀ ਇਸ ਦਾ ਹੁਕਮ ਮੰਨਦੇ ਹਨ?”
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16