bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Mark 13
Mark 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
1
ਜਦੋਂ ਉਹ ਹੈਕਲ ਵਿੱਚੋਂ ਬਾਹਰ ਨਿੱਕਲ ਰਿਹਾ ਸੀ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਗੁਰੂ ਜੀ! ਵੇਖ, ਕਿਹੋ ਜਿਹੇ ਪੱਥਰ ਅਤੇ ਕਿਹੋ ਜਿਹੀਆਂ ਇਮਾਰਤਾਂ!”
2
ਤਦ ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਨ੍ਹਾਂ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਇੱਥੇ ਪੱਥਰ 'ਤੇ ਪੱਥਰ ਵੀ ਨਾ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ।”
3
ਜਦੋਂ ਯਿਸੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ 'ਤੇ ਬੈਠਾ ਸੀ ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਇਕਾਂਤ ਵਿੱਚ ਉਸ ਨੂੰ ਪੁੱਛਣ ਲੱਗੇ,
4
“ਸਾਨੂੰ ਦੱਸ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਜਦੋਂ ਇਹ ਪੂਰੀਆਂ ਹੋਣ ਵਾਲੀਆਂ ਹੋਣਗੀਆਂ ਤਾਂ ਇਨ੍ਹਾਂ ਦਾ ਕੀ ਚਿੰਨ੍ਹ ਹੋਵੇਗਾ?”
5
ਤਦ ਯਿਸੂ ਉਨ੍ਹਾਂ ਨੂੰ ਦੱਸਣ ਲੱਗਾ, “ਸਾਵਧਾਨ ਰਹੋ! ਕੋਈ ਤੁਹਾਨੂੰ ਭਰਮਾ ਨਾ ਲਵੇ।
6
ਕਈ ਮੇਰੇ ਨਾਮ ਵਿੱਚ ਇਹ ਕਹਿੰਦੇ ਹੋਏ ਆਉਣਗੇ ਕਿ ਮੈਂ ਉਹੋ ਹਾਂ ਅਤੇ ਬਹੁਤਿਆਂ ਨੂੰ ਭਰਮਾਉਣਗੇ।
7
ਪਰ ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀ ਚਰਚਾ ਸੁਣੋ ਤਾਂ ਘਬਰਾ ਨਾ ਜਾਣਾ। ਇਨ੍ਹਾਂ ਦਾ ਹੋਣਾ ਜ਼ਰੂਰੀ ਹੈ ਪਰ ਅਜੇ ਅੰਤ ਨਹੀਂ।
8
ਕਿਉਂਕਿ ਕੌਮ, ਕੌਮ ਦੇ ਵਿਰੁੱਧ ਅਤੇ ਰਾਜ, ਰਾਜ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ, ਥਾਂ-ਥਾਂ 'ਤੇ ਭੁਚਾਲ ਆਉਣਗੇ ਅਤੇ ਕਾਲ ਪੈਣਗੇ; ਇਹ ਗੱਲਾਂ ਪੀੜਾਂ ਦਾ ਅਰੰਭ ਹੈ।
9
“ਪਰ ਤੁਸੀਂ ਆਪਣੇ ਬਾਰੇ ਸਾਵਧਾਨ ਰਹਿਣਾ। ਉਹ ਤੁਹਾਨੂੰ ਮਹਾਂਸਭਾਵਾਂ ਵਿੱਚ ਸੌਂਪਣਗੇ ਅਤੇ ਤੁਸੀਂ ਸਭਾ-ਘਰਾਂ ਵਿੱਚ ਮਾਰ ਖਾਓਗੇ ਅਤੇ ਮੇਰੇ ਕਾਰਨ ਤੁਸੀਂ ਹਾਕਮਾਂ ਅਤੇ ਰਾਜਿਆਂ ਦੇ ਸਾਹਮਣੇ ਖੜ੍ਹੇ ਕੀਤੇ ਜਾਓਗੇ ਤਾਂਕਿ ਉਨ੍ਹਾਂ ਉੱਤੇ ਗਵਾਹੀ ਹੋਵੇ।
10
ਪਰ ਪਹਿਲਾਂ ਸਭ ਕੌਮਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਜ਼ਰੂਰੀ ਹੈ।
11
ਜਦੋਂ ਉਹ ਤੁਹਾਨੂੰ ਲਿਜਾ ਕੇ ਸੌਂਪਣ ਤਾਂ ਪਹਿਲਾਂ ਹੀ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਕਹੋਗੇ, ਪਰ ਉਸ ਸਮੇਂ ਜੋ ਤੁਹਾਨੂੰ ਦੱਸਿਆ ਜਾਵੇ ਉਹੀ ਕਹਿਣਾ, ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ ਸਗੋਂ ਪਵਿੱਤਰ ਆਤਮਾ ਹੈ।
12
“ਭਰਾ, ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬੱਚੇ ਮਾਤਾ-ਪਿਤਾ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਦੇਣਗੇ।
13
ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ।
14
“ਜਦੋਂ ਤੁਸੀਂ ‘ਉਜਾੜਨ ਵਾਲੀ ਉਸ ਘਿਣਾਉਣੀ ਚੀਜ਼’ ਨੂੰ ਉੱਥੇ ਖੜ੍ਹੀ ਵੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ
15
ਅਤੇ ਜਿਹੜਾ ਛੱਤ 'ਤੇ ਹੋਵੇ ਉਹ ਹੇਠਾਂ ਨਾ ਆਵੇ ਅਤੇ ਨਾ ਹੀ ਆਪਣੇ ਘਰ ਵਿੱਚੋਂ ਕੁਝ ਲੈਣ ਲਈ ਅੰਦਰ ਜਾਵੇ।
16
ਜਿਹੜਾ ਖੇਤ ਵਿੱਚ ਹੋਵੇ ਉਹ ਆਪਣਾ ਕੱਪੜਾ ਲੈਣ ਲਈ ਪਿੱਛੇ ਨਾ ਮੁੜੇ।
17
ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਵਤੀ ਅਤੇ ਦੁੱਧ ਚੁੰਘਾਉਂਦੀਆਂ ਹੋਣਗੀਆਂ।
18
“ਪ੍ਰਾਰਥਨਾ ਕਰੋ ਕਿ ਇਹ ਸਰਦੀਆਂ ਵਿੱਚ ਨਾ ਹੋਵੇ।
19
ਕਿਉਂਕਿ ਉਨ੍ਹਾਂ ਦਿਨਾਂ ਵਿੱਚ ਅਜਿਹਾ ਕਸ਼ਟ ਹੋਵੇਗਾ ਜੋ ਸ੍ਰਿਸ਼ਟੀ ਦੇ ਅਰੰਭ ਤੋਂ ਜਿਸ ਨੂੰ ਪਰਮੇਸ਼ਰ ਨੇ ਸਿਰਜਿਆ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ।
20
ਜੇ ਪ੍ਰਭੂ ਉਨ੍ਹਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ, ਪਰ ਉਸ ਨੇ ਚੁਣੇ ਹੋਇਆਂ ਦੇ ਕਾਰਨ ਜਿਨ੍ਹਾਂ ਨੂੰ ਉਸ ਨੇ ਚੁਣਿਆ, ਉਨ੍ਹਾਂ ਦਿਨਾਂ ਨੂੰ ਘਟਾ ਦਿੱਤਾ।
21
“ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਵੇਖੋ, ਮਸੀਹ ਇੱਥੇ ਹੈ’ ਜਾਂ ‘ਵੇਖੋ, ਉੱਥੇ ਹੈ’ ਤਾਂ ਵਿਸ਼ਵਾਸ ਨਾ ਕਰਨਾ।
22
ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਚਿੰਨ੍ਹ ਅਤੇ ਅਚੰਭੇ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਵੀ ਭੁਲੇਖੇ ਵਿੱਚ ਪਾ ਦੇਣ।
23
ਪਰ ਤੁਸੀਂ ਸਚੇਤ ਰਹੋ! ਮੈਂ ਤੁਹਾਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਹੈ।
24
“ਉਨ੍ਹਾਂ ਦਿਨਾਂ ਵਿੱਚ ਉਸ ਕਸ਼ਟ ਤੋਂ ਬਾਅਦ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮਾ ਆਪਣਾ ਚਾਨਣ ਨਾ ਦੇਵੇਗਾ,
25
ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਜਿਹੜੀਆਂ ਸ਼ਕਤੀਆਂ ਅਕਾਸ਼ ਵਿੱਚ ਹਨ ਉਹ ਹਿਲਾਈਆਂ ਜਾਣਗੀਆਂ।
26
“ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਾ ਵੇਖਣਗੇ।
27
ਉਹ ਸਵਰਗਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਇਆਂ ਨੂੰ ਧਰਤੀ ਦੇ ਸਿਰੇ ਤੋਂ ਅਕਾਸ਼ ਦੇ ਸਿਰੇ ਤੱਕ, ਚਾਰਾਂ ਦਿਸ਼ਾਵਾਂ ਤੋਂ ਇਕੱਠਾ ਕਰੇਗਾ।
28
“ਅੰਜੀਰ ਦੇ ਦਰਖ਼ਤ ਦੇ ਦ੍ਰਿਸ਼ਟਾਂਤ ਤੋਂ ਸਿੱਖੋ; ਜਦੋਂ ਉਸ ਦੀ ਟਹਿਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਫੁੱਟਣ ਲੱਗਦੇ ਹਨ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ।
29
ਇਸੇ ਤਰ੍ਹਾਂ ਤੁਸੀਂ ਵੀ ਜਦੋਂ ਇਹ ਗੱਲਾਂ ਹੁੰਦੀਆਂ ਵੇਖੋ ਤਾਂ ਜਾਣ ਲਵੋ ਕਿ ਉਹ ਨੇੜੇ ਸਗੋਂ ਬੂਹੇ 'ਤੇ ਹੈ।
30
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਹੋ ਨਾ ਜਾਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ।
31
ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।
32
“ਪਰ ਉਸ ਦਿਨ ਜਾਂ ਉਸ ਸਮੇਂ ਨੂੰ ਕੋਈ ਨਹੀਂ ਜਾਣਦਾ; ਨਾ ਸਵਰਗ ਵਿਚਲੇ ਸਵਰਗਦੂਤ ਅਤੇ ਨਾ ਹੀ ਪੁੱਤਰ, ਪਰ ਕੇਵਲ ਪਿਤਾ।
33
“ਖ਼ਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ! ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ।
34
ਜਿਸ ਤਰ੍ਹਾਂ ਇੱਕ ਮਨੁੱਖ ਨੇ ਯਾਤਰਾ ਲਈ ਘਰੋਂ ਨਿੱਕਲਦਿਆਂ ਆਪਣੇ ਦਾਸਾਂ ਨੂੰ ਅਧਿਕਾਰ ਦਿੱਤਾ ਅਤੇ ਹਰੇਕ ਨੂੰ ਉਸ ਦਾ ਕੰਮ ਸੌਂਪਿਆ ਅਤੇ ਉਸ ਨੇ ਦਰਬਾਨ ਨੂੰ ਹੁਕਮ ਦਿੱਤਾ ਕਿ ਉਹ ਜਾਗਦਾ ਰਹੇ,
35
ਉਸੇ ਤਰ੍ਹਾਂ ਤੁਸੀਂ ਵੀ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਘਰ ਦਾ ਮਾਲਕ ਕਦੋਂ ਆ ਜਾਵੇਗਾ; ਸ਼ਾਮ ਵੇਲੇ ਜਾਂ ਅੱਧੀ ਰਾਤ ਨੂੰ ਜਾਂ ਮੁਰਗੇ ਦੇ ਬਾਂਗ ਦੇਣ ਸਮੇਂ ਜਾਂ ਤੜਕੇ।
36
ਕਿਤੇ ਅਜਿਹਾ ਨਾ ਹੋਵੇ ਕਿ ਉਹ ਅਚਾਨਕ ਆ ਕੇ ਤੁਹਾਨੂੰ ਸੁੱਤੇ ਹੋਏ ਵੇਖੇ।
37
ਜੋ ਮੈਂ ਤੁਹਾਨੂੰ ਕਹਿੰਦਾ ਹਾਂ ਉਹ ਸਭ ਨੂੰ ਕਹਿੰਦਾ ਹਾਂ, ‘ਜਾਗਦੇ ਰਹੋ’!”
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
All chapters:
1
2
3
4
5
6
7
8
9
10
11
12
13
14
15
16