bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 10
1 Corinthians 10
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਤੋਂ ਅਣਜਾਣ ਨਾ ਰਹੋ ਕਿ ਸਾਡੇ ਸਭ ਪੁਰਖਿਆਂ ਨੇ ਬੱਦਲ ਦੀ ਛਾਂ ਹੇਠਾਂ ਲਾਲ ਸਾਗਰ ਨੂੰ ਸਹੀ ਸਲਾਮਤ ਪਾਰ ਕੀਤਾ ਸੀ ।
2
ਉਸ ਸਮੇਂ ਉਹਨਾਂ ਸਾਰਿਆਂ ਨੂੰ ਬੱਦਲ ਅਤੇ ਸਾਗਰ ਵਿੱਚ ਮੂਸਾ ਦੇ ਨਾਲ ਬਪਤਿਸਮਾ ਮਿਲਿਆ ।
3
ਸਾਰਿਆਂ ਨੇ ਪਰਮੇਸ਼ਰ ਦਾ ਆਤਮਿਕ ਭੋਜਨ ਖਾਧਾ,
4
ਅਤੇ ਸਾਰਿਆਂ ਨੇ ਉਹ ਹੀ ਆਤਮਿਕ ਪਾਣੀ ਪੀਤਾ ਕਿਉਂਕਿ ਉਹ ਉਸ ਆਤਮਿਕ ਚਟਾਨ ਵਿੱਚੋਂ ਪੀਂਦੇ ਸਨ ਜੋ ਉਹਨਾਂ ਦੇ ਨਾਲ ਨਾਲ ਚੱਲਦੀ ਸੀ । ਉਹ ਚਟਾਨ ਮਸੀਹ ਆਪ ਸਨ ।
5
ਪਰ ਫਿਰ ਵੀ ਉਹਨਾਂ ਵਿੱਚੋਂ ਬਹੁਤਿਆਂ ਤੋਂ ਪਰਮੇਸ਼ਰ ਖ਼ੁਸ਼ ਨਹੀਂ ਸਨ ਇਸੇ ਲਈ ਉਹਨਾਂ ਦੀਆਂ ਲਾਸ਼ਾਂ ਉਜਾੜ ਵਿੱਚ ਹੀ ਖਿੱਲਰ ਗਈਆਂ ।
6
ਇਹ ਸਭ ਗੱਲਾਂ ਸਾਡੇ ਲਈ ਉਦਾਹਰਨ ਹਨ ਕਿ ਅਸੀਂ ਸਾਵਧਾਨ ਰਹੀਏ ਅਤੇ ਉਹਨਾਂ ਦੀ ਤਰ੍ਹਾਂ ਬੁਰੀਆਂ ਚੀਜ਼ਾਂ ਦੀ ਇੱਛਾ ਨਾ ਕਰੀਏ ।
7
ਮੂਰਤੀ ਪੂਜਾ ਨਾ ਕਰੋ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤੀ ਸੀ । ਇਸ ਬਾਰੇ ਪਵਿੱਤਰ-ਗ੍ਰੰਥ ਦੱਸਦਾ ਹੈ, “ਉਹ ਖਾਣ-ਪੀਣ ਦੇ ਲਈ ਬੈਠੇ ਅਤੇ ਰੰਗਰਲੀਆਂ ਕਰਨ ਦੇ ਲਈ ਉੱਠੇ ।”
8
ਅਸੀਂ ਵਿਭਚਾਰ ਨਾ ਕਰੀਏ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤਾ ਅਤੇ ਇੱਕ ਹੀ ਦਿਨ ਵਿੱਚ ਤੇਈ ਹਜ਼ਾਰ ਮੌਤ ਦੇ ਮੂੰਹ ਵਿੱਚ ਚਲੇ ਗਏ ।
9
ਅਸੀਂ ਪ੍ਰਭੂ ਦੀ ਪਰੀਖਿਆ ਨਾ ਕਰੀਏ ਜਿਸ ਤਰ੍ਹਾਂ ਕਿ ਉਹਨਾਂ ਵਿੱਚੋਂ ਕੁਝ ਨੇ ਕੀਤੀ ਅਤੇ ਸੱਪਾਂ ਦੇ ਦੁਆਰਾ ਨਾਸ਼ ਹੋ ਗਏ ।
10
ਤੁਸੀਂ ਨਾ ਬੁੜਬੜਾਓ, ਜਿਸ ਤਰ੍ਹਾਂ ਉਹਨਾਂ ਵਿੱਚੋਂ ਕੁਝ ਬੁੜਬੁੜਾਏ ਸਨ ਅਤੇ ਅੰਤ ਵਿੱਚ ਮੌਤ ਦੇ ਦੂਤ ਦੁਆਰਾ ਮਾਰ ਦਿੱਤੇ ਗਏ ਸਨ ।
11
ਇਹ ਸਭ ਜੋ ਉਹਨਾਂ ਦੇ ਨਾਲ ਹੋਇਆ, ਇਹ ਉਦਾਹਰਨ ਦੇ ਤੌਰ ਤੇ ਹੋਇਆ ਅਤੇ ਸਾਨੂੰ ਸਾਵਧਾਨ ਕਰਨ ਦੇ ਲਈ ਲਿਖਿਆ ਗਿਆ । ਕਿਉਂਕਿ ਅਸੀਂ ਅੰਤਮ ਸਮੇਂ ਵਿੱਚ ਰਹਿ ਰਹੇ ਹਾਂ ।
12
ਇਸ ਲਈ ਜੋ ਕੋਈ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਹੈ; ਉਹ ਸਾਵਧਾਨ ਰਹੇ ਕਿ ਕਿਤੇ ਡਿੱਗ ਨਾ ਪਵੇ ।
13
ਅਜੇ ਤੱਕ ਤੁਹਾਡੇ ਉੱਤੇ ਕੋਈ ਇਹੋ ਜਿਹੀ ਪਰੀਖਿਆ ਨਹੀਂ ਆਈ ਜੋ ਹੋਰ ਲੋਕਾਂ ਉੱਤੇ ਨਾ ਆਈ ਹੋਵੇ । ਪਰਮੇਸ਼ਰ ਭਰੋਸੇਯੋਗ ਹਨ, ਉਹ ਤੁਹਾਨੂੰ ਇਹੋ ਜਿਹੀ ਕਿਸੇ ਪਰੀਖਿਆ ਵਿੱਚ ਨਹੀਂ ਪੈਣ ਦੇਣਗੇ ਜੋ ਤੁਹਾਡੀ ਸਮਰੱਥਾ ਤੋਂ ਬਾਹਰ ਹੋਵੇ । ਸਗੋਂ ਪਰੀਖਿਆ ਆਉਣ ਉੱਤੇ ਉਹ ਤੁਹਾਨੂੰ ਉਸ ਨੂੰ ਸਹਿਣ ਦੀ ਸਮਰੱਥਾ ਵੀ ਦੇਣਗੇ ਅਤੇ ਉਸ ਤੋਂ ਬਾਹਰ ਨਿਕਲਣ ਦਾ ਰਾਹ ਵੀ ਪ੍ਰਦਾਨ ਕਰਨਗੇ ।
14
ਇਸ ਲਈ ਪਿਆਰੇ ਵਿਸ਼ਵਾਸੀਓ, ਮੂਰਤੀ ਪੂਜਾ ਤੋਂ ਦੂਰ ਰਹੋ ।
15
ਮੈਂ ਤੁਹਾਨੂੰ ਸਮਝਦਾਰ ਸਮਝ ਕੇ ਇਹ ਸਭ ਕਹਿ ਰਿਹਾ ਹਾਂ, ਇਸ ਲਈ ਜੋ ਮੈਂ ਕਹਿ ਰਿਹਾ ਹਾਂ ਤੁਸੀਂ ਆਪ ਹੀ ਉਸ ਨੂੰ ਪਰਖੋ ।
16
ਬਰਕਤ ਦਾ ਉਹ ਪਿਆਲਾ ਜਿਸ ਦੇ ਲਈ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, ਕੀ ਇਸ ਦੇ ਦੁਆਰਾ ਮਸੀਹ ਦੇ ਲਹੂ ਵਿੱਚ ਸਾਡੀ ਸਾਂਝ ਨਹੀਂ ਹੋਈ? ਇਸੇ ਤਰ੍ਹਾਂ ਜੋ ਰੋਟੀ ਅਸੀਂ ਤੋੜਦੇ ਹਾਂ, ਕੀ ਇਸ ਦੇ ਦੁਆਰਾ ਮਸੀਹ ਦੇ ਸਰੀਰ ਵਿੱਚ ਸਾਡੀ ਸਾਂਝ ਨਹੀਂ ਹੋਈ?
17
ਕਿਉਂਕਿ ਰੋਟੀ ਇੱਕ ਹੀ ਹੈ, ਇਸ ਲਈ ਅਸੀਂ ਬਹੁਤ ਹੋਣ ਤੇ ਵੀ ਇੱਕ ਸਰੀਰ ਹਾਂ, ਕਿਉਂਕਿ ਅਸੀਂ ਇੱਕ ਹੀ ਰੋਟੀ ਵਿੱਚੋਂ ਖਾਂਦੇ ਹਾਂ ।
18
ਇਸਰਾਏਲੀ ਲੋਕਾਂ ਵੱਲ ਧਿਆਨ ਦੇਵੋ, ਜਿਹੜੇ ਬਲੀ ਦੇ ਚੜ੍ਹਾਵੇ ਨੂੰ ਖਾਂਦੇ ਹਨ । ਕੀ ਉਹਨਾਂ ਦੀ ਸਾਂਝ ਵੇਦੀ ਨਾਲ ਨਹੀਂ ਹੋਈ?
19
ਫਿਰ ਮੇਰੇ ਕਹਿਣ ਦਾ ਕੀ ਅਰਥ ਹੋਇਆ? ਕੀ ਮੂਰਤੀ ਅੱਗੇ ਚੜ੍ਹਾਇਆ ਭੋਜਨ ਕੋਈ ਖ਼ਾਸ ਅਰਥ ਰੱਖਦਾ ਹੈ? ਜਾਂ ਮੂਰਤੀ ਕੁਝ ਖ਼ਾਸ ਅਰਥ ਰੱਖਦੀ ਹੈ?
20
ਨਹੀਂ, ਮੇਰੇ ਕਹਿਣ ਦਾ ਅਸਲੀ ਅਰਥ ਇਹ ਹੈ ਕਿ ਜੋ ਅਵਿਸ਼ਵਾਸੀ ਚੜ੍ਹਾਵਾ ਚੜ੍ਹਾਉਂਦੇ ਹਨ, ਉਹ ਪਰਮੇਸ਼ਰ ਨੂੰ ਨਹੀਂ ਚੜ੍ਹਾਉਂਦੇ ਸਗੋਂ ਅਸ਼ੁੱਧ ਆਤਮਾਵਾਂ ਨੂੰ ਚੜ੍ਹਾਉਂਦੇ ਹਨ । ਪਰ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਅਸ਼ੁੱਧ ਆਤਮਾਵਾਂ ਦੇ ਨਾਲ ਸਾਂਝੀ ਹੋਵੋ ।
21
ਕਿਉਂਕਿ ਤੁਸੀਂ ਇੱਕ ਹੀ ਸਮੇਂ ਪ੍ਰਭੂ ਦੇ ਪਿਆਲੇ ਅਤੇ ਅਸ਼ੁੱਧ ਆਤਮਾਵਾਂ ਦੇ ਪਿਆਲੇ ਵਿੱਚੋਂ ਨਹੀਂ ਪੀ ਸਕਦੇ । ਇਸ ਤਰ੍ਹਾਂ ਤੁਸੀਂ ਇੱਕ ਹੀ ਸਮੇਂ ਪ੍ਰਭੂ ਅਤੇ ਅਸ਼ੁੱਧ ਆਤਮਾਵਾਂ ਦੇ ਭੋਜਨ ਵਿੱਚੋਂ ਨਹੀਂ ਖਾ ਸਕਦੇ ।
22
ਜਾਂ ਕੀ ਅਸੀਂ ਪ੍ਰਭੂ ਦੀ ਈਰਖਾ ਨੂੰ ਭੜਕਾਉਣਾ ਚਾਹੁੰਦੇ ਹਾਂ? ਕੀ ਅਸੀਂ ਪ੍ਰਭੂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹਾਂ?
23
ਤੁਸੀਂ ਕਹਿੰਦੇ ਹੋ, “ਸਾਨੂੰ ਸਭ ਕੁਝ ਕਰਨ ਦਾ ਹੱਕ ਹੈ ।” ਹਾਂ, ਇਹ ਠੀਕ ਹੈ, ਪਰ ਸਭ ਕੁਝ ਲਾਭਦਾਇਕ ਨਹੀਂ ਹੈ । ਫਿਰ ਤੁਸੀਂ ਕਹਿੰਦੇ ਹੋ, “ਸਾਨੂੰ ਸਭ ਚੀਜ਼ਾਂ ਕਰਨ ਦਾ ਹੱਕ ਹੈ ।” ਹਾਂ, ਪਰ ਸਭ ਚੀਜ਼ਾਂ ਉਸਾਰੀ ਦਾ ਕੰਮ ਨਹੀਂ ਕਰਦੀਆਂ ਹਨ ।
24
ਤੁਹਾਡੇ ਵਿੱਚੋਂ ਹਰ ਕੋਈ ਆਪਣਾ ਹੀ ਭਲਾ ਨਾ ਦੇਖੇ ਸਗੋਂ ਦੂਜੇ ਦਾ ਵੀ ਦੇਖੇ ।
25
ਜੋ ਕੁਝ ਵੀ ਮਾਸ ਦੀ ਦੁਕਾਨ ਵਿੱਚ ਵਿਕਦਾ ਹੈ ਤੁਸੀਂ ਖਾਓ, ਪਰ ਅੰਤਹਕਰਨ ਦੇ ਕਾਰਨ ਕੋਈ ਪ੍ਰਸ਼ਨ ਨਾ ਕਰੋ ।
26
ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਧਰਤੀ ਅਤੇ ਜੋ ਕੁਝ ਇਸ ਵਿੱਚ ਹੈ, ਸਭ ਕੁਝ ਪ੍ਰਭੂ ਦਾ ਹੈ ।”
27
ਫਿਰ ਜੇਕਰ ਕੋਈ ਅਵਿਸ਼ਵਾਸੀ ਤੁਹਾਨੂੰ ਭੋਜਨ ਦੇ ਲਈ ਸੱਦਾ ਦੇਵੇ ਅਤੇ ਤੁਸੀਂ ਜਾਣਾ ਚਾਹੋ ਤਾਂ ਜਾਓ, ਪਰ ਉੱਥੇ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਖਾ ਲਓ ਅਤੇ ਅੰਤਹਕਰਨ ਦੇ ਕਾਰਨ ਕੋਈ ਪ੍ਰਸ਼ਨ ਨਾ ਕਰੋ ।
28
ਪਰ ਜੇਕਰ ਉੱਥੇ ਤੁਹਾਨੂੰ ਕੋਈ ਕਹੇ, “ਇਹ ਮੰਦਰ ਵਿੱਚ ਚੜ੍ਹਾਇਆ ਗਿਆ ਭੋਜਨ ਹੈ,” ਤਾਂ ਉਸ ਦੀ ਖ਼ਾਤਰ ਜਿਸ ਨੇ ਇਹ ਕਿਹਾ ਹੈ ਅਤੇ ਅੰਤਹਕਰਨ ਦੀ ਖ਼ਾਤਰ ਤੁਸੀਂ ਨਾ ਖਾਓ ।
29
ਇੱਥੇ ਮੇਰਾ ਅਰਥ ਤੁਹਾਡੇ ਆਪਣੇ ਅੰਤਹਕਰਨ ਤੋਂ ਨਹੀਂ ਸਗੋਂ ਹੋਰਨਾਂ ਦੇ ਅੰਤਹਕਰਨ ਤੋਂ ਹੈ । ਪਰ ਹੋ ਸਕਦਾ ਹੈ ਕਿ ਤੁਸੀਂ ਕਹੋ, “ਮੇਰੀ ਆਜ਼ਾਦੀ ਦੀ ਪਰਖ ਦੂਜੇ ਆਦਮੀ ਦੇ ਅੰਤਹਕਰਨ ਦੁਆਰਾ ਕਿਉਂ ਹੋਵੇ?
30
ਕਿਉਂਕਿ ਜੇਕਰ ਮੈਂ ਪਰਮੇਸ਼ਰ ਦਾ ਧੰਨਵਾਦ ਕਰ ਕੇ ਭੋਜਨ ਖਾਂਦਾ ਹਾਂ, ਤਾਂ ਫਿਰ ਮੇਰੀ ਇਸ ਦੇ ਲਈ ਨਿੰਦਾ ਕਿਉਂ ਹੋਵੇ, ਜਿਸ ਦੇ ਲਈ ਮੈਂ ਧੰਨਵਾਦ ਕੀਤਾ ਹੈ?”
31
ਇਸ ਦੇ ਲਈ ਮੇਰਾ ਉੱਤਰ ਹੈ, “ਤੁਸੀਂ ਖਾਓ ਜਾਂ ਪੀਓ ਪਰ ਜੋ ਕੰਮ ਵੀ ਕਰੋ, ਪਰਮੇਸ਼ਰ ਦੀ ਵਡਿਆਈ ਲਈ ਕਰੋ ।”
32
ਪਰ ਕਿਸੇ ਦੇ ਲਈ ਵੀ ਠੋਕਰ ਦਾ ਕਾਰਨ ਨਾ ਬਣੋ; ਨਾ ਯਹੂਦੀਆਂ ਦੇ ਲਈ, ਨਾ ਪਰਾਈਆਂ ਕੌਮਾਂ ਦੇ ਲਈ ਅਤੇ ਨਾ ਪਰਮੇਸ਼ਰ ਦੀ ਕਲੀਸਿਯਾ ਦੇ ਲਈ ।
33
ਜਿਸ ਤਰ੍ਹਾਂ ਮੈਂ ਆਪਣਾ ਲਾਭ ਦੇਖੇ ਬਿਨਾਂ ਹਰ ਕਿਸੇ ਨੂੰ ਹਰ ਤਰ੍ਹਾਂ ਨਾਲ ਖ਼ੁਸ਼ ਕਰਦਾ ਹਾਂ ਕਿ ਬਹੁਤ ਸਾਰੇ ਲੋਕ ਮੁਕਤੀ ਪਾਉਣ ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16