bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 9
1 Corinthians 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
1
ਕੀ ਮੈਂ ਆਜ਼ਾਦ ਨਹੀਂ ਹਾਂ? ਕੀ ਮੈਂ ਇੱਕ ਰਸੂਲ ਨਹੀਂ ਹਾਂ? ਕੀ ਮੈਂ ਯਿਸੂ ਦੇ ਜੋ ਸਾਡੇ ਪ੍ਰਭੂ ਹਨ, ਦਰਸ਼ਨ ਨਹੀਂ ਕੀਤੇ? ਕੀ ਤੁਸੀਂ ਮੇਰੀ ਪ੍ਰਭੂ ਦੇ ਨਾਮ ਵਿੱਚ ਕੀਤੀ ਸੇਵਾ ਦਾ ਫਲ ਨਹੀਂ ਹੋ?
2
ਭਾਵੇਂ ਮੈਂ ਦੂਜਿਆਂ ਦੇ ਲਈ ਰਸੂਲ ਨਾ ਹੋਵਾਂ ਪਰ ਤੁਹਾਡੇ ਲਈ ਤਾਂ ਹਾਂ ਕਿਉਂਕਿ ਤੁਸੀਂ ਆਪ ਮਸੀਹ ਦੇ ਵਿੱਚ ਮੇਰੇ ਰਸੂਲ ਹੋਣ ਦਾ ਸਬੂਤ ਹੋ ।
3
ਆਪਣੇ ਪਰਖਣ ਵਾਲਿਆਂ ਦੇ ਲਈ ਮੇਰਾ ਆਪਣੀ ਸਫ਼ਾਈ ਵਿੱਚ ਇਹ ਜਵਾਬ ਹੈ ਕਿ
4
ਕੀ ਸਾਨੂੰ ਖਾਣ-ਪੀਣ ਦਾ ਅਧਿਕਾਰ ਨਹੀਂ ਹੈ?
5
ਕੀ ਸਾਨੂੰ ਵੀ ਅਧਿਕਾਰ ਨਹੀਂ ਹੈ ਕਿ ਅਸੀਂ ਆਪਣੀ ਵਿਸ਼ਵਾਸੀ ਪਤਨੀ ਨੂੰ ਆਪਣੇ ਨਾਲ ਯਾਤਰਾ ਤੇ ਲੈ ਜਾਈਏ ਜਿਸ ਤਰ੍ਹਾਂ ਦੂਜੇ ਰਸੂਲ, ਪ੍ਰਭੂ ਦੇ ਭਰਾ ਅਤੇ ਕੈਫ਼ਾਸ ਕਰਦੇ ਹਨ?
6
ਜਾਂ ਕੀ ਇਹ ਬਰਨਾਬਾਸ ਅਤੇ ਮੇਰੇ ਲਈ ਹੀ ਜ਼ਰੂਰੀ ਹੈ ਕਿ ਅਸੀਂ ਆਪਣੀ ਰੋਜ਼ੀ ਦੇ ਲਈ ਕੰਮ ਕਰੀਏ?
7
ਕੀ ਇੱਕ ਸਿਪਾਹੀ ਸੈਨਾ ਦੀ ਸੇਵਾ ਆਪਣੇ ਖ਼ਰਚੇ ਨਾਲ ਕਰਦਾ ਹੈ? ਕੀ ਇੱਕ ਅੰਗੂਰੀ ਬਾਗ਼ ਦੇ ਲਾਉਣ ਵਾਲੇ ਨੂੰ ਉਸ ਦਾ ਫਲ ਖਾਣ ਦਾ ਹੱਕ ਨਹੀਂ ਹੈ? ਕੀ ਇੱਕ ਚਰਵਾਹੇ ਨੂੰ ਆਪਣੀ ਭੇਡ ਦਾ ਦੁੱਧ ਪੀਣ ਦਾ ਹੱਕ ਨਹੀਂ ਹੈ?
8
ਕੀ ਮੈਂ ਇਹ ਸਭ ਆਪਣੇ ਵੱਲੋਂ ਕਹਿ ਰਿਹਾ ਹਾਂ? ਕੀ ਵਿਵਸਥਾ ਇਹ ਹੀ ਨਹੀਂ ਕਹਿੰਦੀ ਹੈ?
9
ਮੂਸਾ ਦੀ ਵਿਵਸਥਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, “ਤੂੰ ਗਹਾਈ ਕਰਦੇ ਸਮੇਂ ਬਲਦ ਦਾ ਮੂੰਹ ਨਾ ਬੰਨਣਾ ।” ਕੀ ਪਰਮੇਸ਼ਰ ਨੂੰ ਕੇਵਲ ਬਲਦਾਂ ਦੀ ਹੀ ਚਿੰਤਾ ਹੈ?
10
ਜਾਂ ਇਹ ਸਾਡੇ ਲਈ ਵੀ ਕਿਹਾ ਗਿਆ ਹੈ? ਹਾਂ, ਇਹ ਸਾਡੇ ਲਈ ਹੀ ਲਿਖਿਆ ਗਿਆ ਹੈ ਕਿਉਂਕਿ ਇਹ ਜ਼ਰੂਰੀ ਹੈ ਕਿ ਹਲ ਵਾਹੁਣ ਵਾਲਾ ਇਸੇ ਉਮੀਦ ਨਾਲ ਹਲ ਵਾਹੇ ਅਤੇ ਗਾਹੁਣ ਵਾਲਾ ਵੀ ਇਸੇ ਉਮੀਦ ਨਾਲ ਗਾਹੇ ਕਿ ਉਹ ਆਪਣਾ ਹਿੱਸਾ ਪ੍ਰਾਪਤ ਕਰੇ ।
11
ਅਸੀਂ ਤੁਹਾਡੇ ਵਿੱਚ ਆਤਮਿਕ ਬੀਜ ਬੀਜਿਆ ਹੈ, ਕੀ ਇਹ ਜ਼ਿਆਦਤੀ ਹੈ ਕਿ ਅਸੀਂ ਸੰਸਾਰਕ ਚੀਜ਼ਾਂ ਤੁਹਾਡੇ ਕੋਲੋਂ ਪ੍ਰਾਪਤ ਕਰੀਏ?
12
ਇਸ ਲਈ ਜੇਕਰ ਦੂਜਿਆਂ ਦਾ ਤੁਹਾਡੇ ਉੱਤੇ ਇਹ ਹੱਕ ਹੈ ਤਾਂ ਕੀ ਸਾਡਾ ਉਹਨਾਂ ਤੋਂ ਜ਼ਿਆਦਾ ਹੱਕ ਨਹੀਂ ਬਣਦਾ? ਪਰ ਅਸੀਂ ਆਪਣੇ ਇਸ ਹੱਕ ਦੀ ਵਰਤੋਂ ਨਹੀਂ ਕੀਤੀ ਸਗੋਂ ਅਸੀਂ ਸਭ ਕੁਝ ਸਹਿ ਲੈਂਦੇ ਹਾਂ ਕਿ ਸਾਡੇ ਦੁਆਰਾ ਮਸੀਹ ਦੇ ਸ਼ੁਭ ਸਮਾਚਾਰ ਦੇ ਲਈ ਕੋਈ ਰੁਕਾਵਟ ਪੈਦਾ ਨਾ ਹੋਵੇ ।
13
ਕੀ ਤੁਸੀਂ ਨਹੀਂ ਜਾਣਦੇ ਕਿ ਹੈਕਲ ਦਾ ਸੇਵਕ ਹੈਕਲ ਵਿੱਚੋਂ ਹੀ ਭੋਜਨ ਪ੍ਰਾਪਤ ਕਰਦਾ ਹੈ ਅਤੇ ਵੇਦੀ ਦਾ ਸੇਵਕ ਵੇਦੀ ਦੇ ਚੜ੍ਹਾਵੇ ਤੋਂ ਆਪਣਾ ਹਿੱਸਾ ਪ੍ਰਾਪਤ ਕਰਦਾ ਹੈ ।
14
ਇਸੇ ਤਰ੍ਹਾਂ ਪ੍ਰਭੂ ਨੇ ਹੁਕਮ ਦਿੱਤਾ ਹੈ ਕਿ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨ ਵਾਲਾ ਸ਼ੁਭ ਸਮਾਚਾਰ ਤੋਂ ਹੀ ਆਪਣੀ ਰੋਜ਼ੀ ਪ੍ਰਾਪਤ ਕਰੇ ।
15
ਪਰ ਮੈਂ ਆਪਣੇ ਇਹਨਾਂ ਹੱਕਾਂ ਵਿੱਚੋਂ ਕਿਸੇ ਦੀ ਵੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਮੈਂ ਹੁਣ ਇਸ ਲਈ ਲਿਖ ਰਿਹਾ ਹਾਂ ਕਿ ਮੇਰੇ ਹੱਕ ਮੈਨੂੰ ਮਿਲਣ । ਇਹਨਾਂ ਦੇ ਲੈਣ ਨਾਲੋਂ ਤਾਂ ਮੈਂ ਮਰ ਜਾਣਾ ਹੀ ਚੰਗਾ ਸਮਝਾਂਗਾ! ਕੋਈ ਵੀ ਮੇਰੀ ਇਸ ਆਪਣੀ ਵਡਿਆਈ ਨੂੰ ਝੂਠਾ ਸਿੱਧ ਨਹੀਂ ਕਰ ਸਕਦਾ ।
16
ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦਾ ਹਾਂ, ਇਹ ਕੋਈ ਮੇਰੇ ਲਈ ਹੰਕਾਰ ਵਾਲੀ ਗੱਲ ਨਹੀਂ ਹੈ, ਇਹ ਤਾਂ ਮੇਰਾ ਫਰਜ਼ ਹੈ । ਜੇਕਰ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਨਾ ਕਰਾਂ ਤਾਂ ਮੇਰੇ ਉੱਤੇ ਹਾਏ!
17
ਜੇਕਰ ਇਹ ਮੈਂ ਆਪਣੀ ਇੱਛਾ ਨਾਲ ਕਰ ਰਿਹਾ ਹਾਂ ਤਾਂ ਮੈਨੂੰ ਇਸ ਦੀ ਮਜ਼ਦੂਰੀ ਮਿਲਣ ਦੀ ਆਸ ਰੱਖਣੀ ਚਾਹੀਦੀ ਹੈ । ਪਰ ਮੈਂ ਇਹ ਆਪਣੀ ਇੱਛਾ ਨਾਲ ਨਹੀਂ ਕਰ ਰਿਹਾ ਸਗੋਂ ਪਰਮੇਸ਼ਰ ਦੀ ਸੌਂਪੀ ਹੋਈ ਸੇਵਾ ਕਰ ਰਿਹਾ ਹਾਂ ।
18
ਤਾਂ ਫਿਰ ਮੇਰੀ ਮਜ਼ਦੂਰੀ ਕੀ ਹੈ? ਇਹ ਕਿ ਮੈਂ ਸ਼ੁਭ ਸਮਾਚਾਰ ਦਾ ਪ੍ਰਚਾਰ ਬਿਨਾਂ ਮਜ਼ਦੂਰੀ ਲਏ ਕਰਾਂ ਅਤੇ ਸ਼ੁਭ ਸਮਾਚਾਰ ਸੰਬੰਧੀ ਆਪਣੇ ਹੱਕਾਂ ਨੂੰ ਨਾ ਵਰਤਾਂ ।
19
ਭਾਵੇਂ ਮੈਂ ਇੱਕ ਆਜ਼ਾਦ ਆਦਮੀ ਹਾਂ, ਮੈਂ ਕਿਸੇ ਦਾ ਗ਼ੁਲਾਮ ਨਹੀਂ ਹਾਂ ਪਰ ਮੈਂ ਆਪਣੇ ਆਪ ਨੂੰ ਸਭ ਦਾ ਗ਼ੁਲਾਮ ਬਣਾ ਦਿੱਤਾ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿੱਤ ਲਵਾਂ ।
20
ਮੈਂ ਯਹੂਦੀ ਲੋਕਾਂ ਨੂੰ ਜਿੱਤਣ ਦੇ ਲਈ ਯਹੂਦੀਆਂ ਵਰਗਾ ਬਣ ਗਿਆ । ਉਹ ਜਿਹੜੇ ਵਿਵਸਥਾ ਦੇ ਅਧੀਨ ਹਨ ਉਹਨਾਂ ਨੂੰ ਜਿੱਤਣ ਦੇ ਲਈ ਮੈਂ ਵਿਵਸਥਾ ਦੇ ਅਧੀਨ ਹੋ ਗਿਆ ਭਾਵੇਂ ਮੈਂ ਆਪ ਵਿਵਸਥਾ ਦੇ ਅਧੀਨ ਨਹੀਂ ਹਾਂ ।
21
ਇਸੇ ਤਰ੍ਹਾਂ ਉਹ ਜਿਹੜੇ ਵਿਵਸਥਾ ਦੇ ਅਧੀਨ ਨਹੀਂ ਹਨ, ਮੈਂ ਉਹਨਾਂ ਨੂੰ ਜਿੱਤਣ ਦੇ ਲਈ ਉਹਨਾਂ ਵਰਗਾ ਬਣ ਗਿਆ । ਭਾਵੇਂ ਮੈਂ ਆਪ ਪਰਮੇਸ਼ਰ ਦੀ ਵਿਵਸਥਾ ਤੋਂ ਬਾਹਰ ਨਹੀਂ ਹਾਂ ਸਗੋਂ ਮਸੀਹ ਦੀ ਵਿਵਸਥਾ ਦੇ ਅਧੀਨ ਹਾਂ ।
22
ਫਿਰ ਜਿਹੜੇ ਕਮਜ਼ੋਰ ਸਨ ਉਹਨਾਂ ਨੂੰ ਜਿੱਤਣ ਦੇ ਲਈ ਮੈਂ ਕਮਜ਼ੋਰ ਬਣ ਗਿਆ । ਇਸ ਤਰ੍ਹਾਂ ਮੈਂ ਸਭ ਦੇ ਲਈ ਸਭ ਕੁਝ ਬਣ ਗਿਆ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਕੁਝ ਨੂੰ ਤਾਂ ਬਚਾਅ ਲਵਾਂ ।
23
ਮੈਂ ਇਹ ਸਭ ਕੁਝ ਸ਼ੁਭ ਸਮਾਚਾਰ ਦੇ ਲਈ ਕਰ ਰਿਹਾ ਹਾਂ ਕਿ ਮੈਂ ਇਸ ਸੇਵਾ ਦਾ ਹਿੱਸੇਦਾਰ ਬਣ ਸਕਾਂ ।
24
ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਵਿੱਚ ਹਿੱਸਾ ਤਾਂ ਸਾਰੇ ਲੈਂਦੇ ਹਨ ਪਰ ਇਨਾਮ ਕੇਵਲ ਇੱਕ ਨੂੰ ਹੀ ਮਿਲਦਾ ਹੈ? ਇਸ ਲਈ ਤੁਸੀਂ ਇਸ ਤਰ੍ਹਾਂ ਦੌੜੋ ਕਿ ਇਨਾਮ ਜਿੱਤ ਸਕੋ ।
25
ਖਿਡਾਰੀ ਹਰ ਤਰ੍ਹਾਂ ਦੇ ਸਵੈ-ਕਾਬੂ ਦਾ ਅਭਿਆਸ ਕਰਦੇ ਹਨ । ਉਹ ਇਸ ਲਈ ਕਰਦੇ ਹਨ ਕਿ ਥੋੜੇ ਸਮੇਂ ਤੱਕ ਰਹਿਣ ਵਾਲਾ ਇਨਾਮ ਪ੍ਰਾਪਤ ਕਰਨ ਪਰ ਅਸੀਂ ਅਨੰਤਕਾਲ ਤੱਕ ਰਹਿਣ ਵਾਲੇ ਇਨਾਮ ਲਈ ਕਰਦੇ ਹਾਂ ।
26
ਇਸ ਲਈ ਮੈਂ ਬੇਮਤਲਬ ਨਹੀਂ ਦੌੜਦਾ ਅਤੇ ਨਾ ਹੀ ਉਸ ਮੁੱਕੇਬਾਜ਼ ਦੀ ਤਰ੍ਹਾਂ ਮੁੱਕੇ ਮਾਰ ਰਿਹਾ ਹਾਂ ਜੋ ਹਵਾ ਵਿੱਚ ਹੀ ਮੁੱਕੇ ਮਾਰਦਾ ਹੈ ।
27
ਮੈਂ ਆਪਣੇ ਸਰੀਰ ਨੂੰ ਦੁੱਖ ਦੇ ਕੇ ਆਪਣੇ ਕਾਬੂ ਵਿੱਚ ਰੱਖਦਾ ਹਾਂ ਕਿ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਦੂਜਿਆਂ ਨੂੰ ਤਾਂ ਉਪਦੇਸ਼ ਦੇਵਾਂ ਪਰ ਆਪ ਉਸੇ ਵਿੱਚ ਅਸਫਲ ਹੋ ਜਾਵਾਂ ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
All chapters:
1
2
3
4
5
6
7
8
9
10
11
12
13
14
15
16