bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 13
1 Corinthians 13
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
1
ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਭਾਸ਼ਾਵਾਂ ਵੀ ਕਿਉਂ ਨਾ ਬੋਲਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਇੱਕ ਟਣ-ਟਣ ਕਰਦੇ ਹੋਏ ਟਲ ਜਾਂ ਛਣ-ਛਣ ਕਰਦੇ ਹੋਏ ਛੈਣੇ ਦੀ ਤਰ੍ਹਾਂ ਹਾਂ ।
2
ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ, ਸਭ ਗੁਪਤ ਭੇਤਾਂ ਦਾ ਗਿਆਨ ਅਤੇ ਹਰ ਤਰ੍ਹਾਂ ਦੀ ਸਮਝ ਕਿਉਂ ਨਾ ਹੋਵੇ, ਇੱਥੋਂ ਤੱਕ ਕਿ ਪਹਾੜਾਂ ਨੂੰ ਹਿਲਾ ਦੇਣ ਵਾਲਾ ਵਿਸ਼ਵਾਸ ਵੀ ਕਿਉਂ ਨਾ ਹੋਵੇ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਂ ਕੁਝ ਵੀ ਨਹੀਂ ।
3
ਭਾਵੇਂ ਮੈਂ ਆਪਣਾ ਸਾਰਾ ਧਨ-ਮਾਲ ਪੁੰਨ ਕਰ ਦੇਵਾਂ, ਇੱਥੋਂ ਤੱਕ ਕਿ ਆਪਣੇ ਸਰੀਰ ਨੂੰ ਬਲਣ ਦੇ ਲਈ ਦੇ ਦੇਵਾਂ ਪਰ ਜੇਕਰ ਮੇਰੇ ਵਿੱਚ ਪਿਆਰ ਨਹੀਂ ਹੈ ਤਾਂ ਮੈਨੂੰ ਇਸ ਤੋਂ ਕੋਈ ਲਾਭ ਨਹੀਂ ।
4
ਪਿਆਰ ਸਹਿਣਸ਼ੀਲ ਅਤੇ ਦਿਆਲੂ ਹੈ । ਪਿਆਰ ਈਰਖਾਲੂ ਨਹੀਂ, ਹੰਕਾਰੀ ਨਹੀਂ ਅਤੇ ਜ਼ਿੱਦੀ ਨਹੀਂ ਹੈ ।
5
ਪਿਆਰ ਬੁਰਾ ਵਰਤਾਅ ਨਹੀਂ ਕਰਦਾ, ਆਪਣਾ ਲਾਭ ਨਹੀਂ ਦੇਖਦਾ, ਚਿੜਚਿੜਾ ਨਹੀਂ ਹੁੰਦਾ, ਗਲਤੀਆਂ ਦਾ ਲੇਖਾ ਨਹੀਂ ਰੱਖਦਾ
6
ਅਤੇ ਬੁਰਾਈ ਤੋਂ ਖ਼ੁਸ਼ ਨਹੀਂ ਹੁੰਦਾ ਸਗੋਂ ਸੱਚਾਈ ਤੋਂ ਖ਼ੁਸ਼ ਹੁੰਦਾ ਹੈ ।
7
ਪਿਆਰ ਸਭ ਗੱਲਾਂ ਸਹਾਰ ਲੈਂਦਾ ਹੈ, ਸਭ ਗੱਲਾਂ ਦਾ ਵਿਸ਼ਵਾਸ ਕਰਦਾ ਹੈ, ਸਭ ਗੱਲਾਂ ਦੀ ਆਸ ਰੱਖਦਾ ਹੈ ਅਤੇ ਸਭ ਗੱਲਾਂ ਵਿੱਚ ਧੀਰਜ ਰੱਖਦਾ ਹੈ ।
8
ਪਿਆਰ ਅਨੰਤ ਹੈ । ਭਵਿੱਖਬਾਣੀਆਂ ਹੋਣਗੀਆਂ ਤਾਂ ਉਹਨਾਂ ਦਾ ਅੰਤ ਹੋ ਜਾਵੇਗਾ, ਪਰਾਈਆਂ ਭਾਸ਼ਾਵਾਂ ਵੀ ਖ਼ਤਮ ਹੋ ਜਾਣਗੀਆਂ, ਗਿਆਨ ਹੋਵੇਗਾ ਤਾਂ ਉਹ ਵਿਅਰਥ ਹੋ ਜਾਵੇਗਾ,
9
ਕਿਉਂਕਿ ਸਾਡਾ ਗਿਆਨ ਅਧੂਰਾ ਅਤੇ ਸਾਡੀ ਭਵਿੱਖਬਾਣੀ ਅਪੂਰਨ ਹੈ ।
10
ਪਰ ਜਦੋਂ ਸੰਪੂਰਨ ਆਵੇਗਾ ਤਾਂ ਅਪੂਰਨਤਾ ਆਪਣੇ ਆਪ ਖ਼ਤਮ ਹੋ ਜਾਵੇਗੀ ।
11
ਜਦੋਂ ਮੈਂ ਬੱਚਾ ਸੀ ਤਾਂ ਬੱਚੇ ਦੀ ਤਰ੍ਹਾਂ ਬੋਲਦਾ ਸੀ, ਬੱਚੇ ਦੀ ਤਰ੍ਹਾਂ ਸੋਚਦਾ ਸੀ ਅਤੇ ਬੱਚੇ ਦੀ ਤਰ੍ਹਾਂ ਬਹਿਸ ਕਰਦਾ ਸੀ । ਪਰ ਹੁਣ ਜਦੋਂ ਕਿ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਂ ਆਪਣੀਆਂ ਬੱਚਿਆਂ ਵਾਲੀਆਂ ਸਭ ਗੱਲਾਂ ਛੱਡ ਦਿੱਤੀਆਂ ਹਨ ।
12
ਇਸ ਸਮੇਂ ਸਾਨੂੰ ਸ਼ੀਸ਼ੇ ਵਿੱਚ ਧੁੰਦਲਾ ਦਿਖਾਈ ਦਿੰਦਾ ਹੈ, ਪਰ ਉਸ ਸਮੇਂ ਅਸੀਂ ਸਾਫ਼ ਸਾਫ਼ ਦੇਖਾਂਗੇ । ਇਸ ਸਮੇਂ ਮੇਰਾ ਗਿਆਨ ਅਪੂਰਨ ਹੈ, ਪਰ ਉਸ ਸਮੇਂ ਸੰਪੂਰਨ ਹੋਵੇਗਾ ਜਿਸ ਤਰ੍ਹਾਂ ਕਿ ਪਰਮੇਸ਼ਰ ਮੇਰਾ ਸੰਪੂਰਨ ਗਿਆਨ ਰੱਖਦੇ ਹਨ ।
13
ਅਤੇ ਹੁਣ ਵਿਸ਼ਵਾਸ, ਆਸ ਅਤੇ ਪਿਆਰ ਇਹ ਤਿੰਨੇ ਅਨੰਤ ਹਨ, ਪਰ ਇਹਨਾਂ ਵਿੱਚੋਂ ਸਭ ਤੋਂ ਉੱਤਮ ਪਿਆਰ ਹੈ ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
All chapters:
1
2
3
4
5
6
7
8
9
10
11
12
13
14
15
16