bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 4
1 Corinthians 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਸਾਨੂੰ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦਾ ਪ੍ਰਬੰਧਕ ਸਮਝੋ ।
2
ਪ੍ਰਬੰਧਕ ਕੋਲੋਂ ਵਿਸ਼ਵਾਸ ਯੋਗ ਹੋਣ ਦੀ ਆਸ ਰੱਖੀ ਜਾਂਦੀ ਹੈ ।
3
ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਨੂੰ ਇਸ ਗੱਲ ਦੀ ਥੋੜ੍ਹੀ ਜਿਹੀ ਵੀ ਚਿੰਤਾ ਨਹੀਂ ਹੈ ਕਿ ਮੇਰੀ ਜਾਂਚ ਤੁਹਾਡੇ ਰਾਹੀਂ ਜਾਂ ਕਿਸੇ ਮਨੁੱਖੀ ਅਦਾਲਤ ਦੇ ਆਧਾਰ ਤੇ ਕੀਤੀ ਜਾਵੇ । ਇੱਥੋਂ ਤੱਕ ਕਿ ਮੈਂ ਆਪ ਵੀ ਆਪਣੀ ਜਾਂਚ ਨਹੀਂ ਕਰਦਾ ।
4
ਕਿਉਂਕਿ ਮੇਰਾ ਅੰਤਹਕਰਨ ਬਿਲਕੁਲ ਸਾਫ਼ ਹੈ ਪਰ ਇਸ ਦਾ ਅਰਥ ਇਹ ਨਹੀਂ ਹੈ ਕਿ ਮੈਂ ਨਿਰਦੋਸ਼ ਹਾਂ । ਅਸਲ ਵਿੱਚ ਇਹ ਪ੍ਰਭੂ ਹਨ ਜੋ ਮੇਰੀ ਜਾਂਚ ਕਰਨ ਵਾਲੇ ਹਨ ।
5
ਇਸ ਲਈ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ, ਪ੍ਰਭੂ ਦੇ ਆਉਣ ਤੱਕ ਕੋਈ ਫ਼ੈਸਲਾ ਨਾ ਕਰੋ ਕਿਉਂਕਿ ਉਹ ਆਪ ਹਨੇਰੇ ਵਿੱਚ ਲੁਕੀਆਂ ਗੱਲਾਂ ਨੂੰ ਚਾਨਣ ਵਿੱਚ ਲਿਆਉਣਗੇ ਅਤੇ ਮਨੁੱਖਾਂ ਦੇ ਮਨਾਂ ਦੇ ਲੁਕੇ ਹੋਏ ਇਰਾਦਿਆਂ ਨੂੰ ਪ੍ਰਗਟ ਕਰਨਗੇ, ਤਦ ਹਰ ਆਦਮੀ ਪਰਮੇਸ਼ਰ ਕੋਲੋਂ ਆਪਣੀ ਵਡਿਆਈ ਪ੍ਰਾਪਤ ਕਰੇਗਾ ।
6
ਭਰਾਵੋ ਅਤੇ ਭੈਣੋ, ਤੁਹਾਡੇ ਲਈ ਹੀ ਮੈਂ ਇਹ ਸਭ ਕੁਝ ਆਪਣੀ ਅਤੇ ਅਪੁੱਲੋਸ ਦੀ ਉਦਾਹਰਨ ਦੇ ਕੇ ਕਿਹਾ ਹੈ ਕਿ ਤੁਸੀਂ ਲਿਖੀ ਹੋਈ ਸਿੱਖਿਆ ਤੋਂ ਸਮਝੋ: “ਲਿਖੇ ਹੋਏ ਨਿਯਮਾਂ ਦਾ ਪਾਲਣ ਕਰੋ ।” ਤਾਂ ਜੋ ਤੁਸੀਂ ਕਿਸੇ ਇੱਕ ਨੂੰ ਛੱਡ ਕੇ ਦੂਜੇ ਉੱਤੇ ਮਾਣ ਨਾ ਕਰੋ ।
7
ਤੈਨੂੰ ਕਿਸ ਨੇ ਦੂਜਿਆਂ ਨਾਲੋਂ ਉੱਚਾ ਕੀਤਾ ਹੈ? ਤੇਰੇ ਕੋਲ ਜੋ ਕੁਝ ਹੈ, ਉਹ ਤੈਨੂੰ ਕਿਸ ਕੋਲੋਂ ਮਿਲਿਆ ਹੈ? ਪਰ ਜੇਕਰ ਤੈਨੂੰ ਸਭ ਕੁਝ ਵਰਦਾਨ ਦੇ ਤੌਰ ਤੇ ਮਿਲਿਆ ਹੈ ਤਾਂ ਇਸ ਉੱਤੇ ਘਮੰਡ ਕਿਉਂ ਕਰਦਾ ਹੈਂ?
8
ਤੁਹਾਡੇ ਕੋਲ ਪਹਿਲਾਂ ਹੀ ਸਭ ਕੁਝ ਹੈ! ਤੁਸੀਂ ਪਹਿਲਾਂ ਹੀ ਧਨੀ ਹੋ! ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜੇ ਬਣੇ ਬੈਠੇ ਹੋ । ਪਰ ਮੇਰੀ ਬਹੁਤ ਇੱਛਾ ਹੈ ਕਿ ਤੁਸੀਂ ਸੱਚਮੁੱਚ ਰਾਜੇ ਹੁੰਦੇ ਤਾਂ ਜੋ ਅਸੀਂ ਇਕੱਠੇ ਮਿਲ ਕੇ ਰਾਜ ਕਰਦੇ!
9
ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਰਮੇਸ਼ਰ ਨੇ ਸਾਨੂੰ ਰਸੂਲਾਂ ਨੂੰ ਸਭ ਤੋਂ ਆਖ਼ਰੀ ਸਥਾਨ ਦਿੱਤਾ ਹੈ ਜਿਹਨਾਂ ਨੂੰ ਮੌਤ ਦੀ ਸਜ਼ਾ ਦਾ ਹੁਕਮ ਮਿਲ ਚੁੱਕਾ ਹੈ ਕਿਉਂਕਿ ਅਸੀਂ ਸਾਰੇ ਸੰਸਾਰ, ਸਵਰਗਦੂਤਾਂ ਅਤੇ ਮਨੁੱਖਾਂ ਦੇ ਸਾਹਮਣੇ ਤਮਾਸ਼ਾ ਬਣੇ ਹਾਂ ।
10
ਅਸੀਂ ਮਸੀਹ ਦੀ ਖ਼ਾਤਰ ਮੂਰਖ ਬਣੇ ਹਾਂ ਪਰ ਤੁਸੀਂ ਮਸੀਹ ਵਿੱਚ ਬੁੱਧੀਮਾਨ ਹੋ! ਅਸੀਂ ਕਮਜ਼ੋਰ ਹਾਂ ਪਰ ਤੁਸੀਂ ਤਾਕਤਵਰ ਹੋ! ਅਸੀਂ ਨਫ਼ਰਤ ਯੋਗ ਹਾਂ ਪਰ ਤੁਸੀਂ ਆਦਰ ਯੋਗ ਹੋ!
11
ਅੱਜ ਤੱਕ ਅਸੀਂ ਬਿਨਾਂ ਰੋਟੀ ਪਾਣੀ ਦੇ ਹਾਂ, ਪਾਟੇ ਪੁਰਾਣੇ ਕੱਪੜਿਆਂ ਵਿੱਚ ਰਹਿੰਦੇ ਹਾਂ, ਮਾਰ ਖਾਂਦੇ ਹਾਂ ਅਤੇ ਬੇਘਰ ਫਿਰਦੇ ਹਾਂ ।
12
ਅਸੀਂ ਆਪਣੇ ਹੱਥਾਂ ਨਾਲ ਸਖ਼ਤ ਮਿਹਨਤ ਕਰਦੇ ਹਾਂ । ਜਦੋਂ ਸਾਨੂੰ ਗਾਲ੍ਹ ਮਿਲਦੀ ਹੈ ਤਾਂ ਅਸੀਂ ਅੱਗੋਂ ਅਸੀਸ ਦਿੰਦੇ ਹਾਂ ਜਦੋਂ ਸਾਡੇ ਉੱਤੇ ਅੱਤਿਆਚਾਰ ਹੁੰਦਾ ਹੈ ਤਾਂ ਅਸੀਂ ਸਬਰ ਕਰਦੇ ਹਾਂ
13
ਅਤੇ ਜਦੋਂ ਸਾਨੂੰ ਬੇਇਜ਼ਤ ਕੀਤਾ ਜਾਂਦਾ ਹੈ ਤਾਂ ਅਸੀਂ ਅੱਗੋਂ ਭਲੇ ਸ਼ਬਦ ਕਹਿੰਦੇ ਹਾਂ । ਅਸੀਂ ਤਾਂ ਕੇਵਲ ਇਸ ਸੰਸਾਰ ਦੇ ਕੂੜੇ ਦੀ ਤਰ੍ਹਾਂ ਹਾਂ ਅਤੇ ਹੁਣ ਤੱਕ ਅਸੀਂ ਹਰ ਇੱਕ ਲਈ ਕੂੜੇ ਕਰਕਟ ਦੇ ਬਰਾਬਰ ਹਾਂ ।
14
ਮੈਂ ਤੁਹਾਨੂੰ ਇਹ ਸ਼ਰਮਿੰਦਾ ਕਰਨ ਦੇ ਲਈ ਨਹੀਂ ਲਿਖ ਰਿਹਾ ਸਗੋਂ ਆਪਣੇ ਪਿਆਰੇ ਬੱਚੇ ਸਮਝਦੇ ਹੋਇਆਂ ਤੁਹਾਨੂੰ ਸਲਾਹ ਦੇ ਤੌਰ ਤੇ ਲਿਖ ਰਿਹਾ ਹਾਂ ।
15
ਭਾਵੇਂ ਮਸੀਹ ਵਿੱਚ ਤੁਹਾਡੇ ਅਣਗਿਣਤ ਸਿੱਖਿਅਕ ਹੋ ਸਕਦੇ ਹਨ ਪਰ ਪਿਤਾ ਕੇਵਲ ਇੱਕ ਹੀ ਹੈ, ਮੈਂ ਮਸੀਹ ਯਿਸੂ ਦੇ ਵਿੱਚ ਹੋ ਕੇ ਪ੍ਰਭੂ ਦੇ ਸ਼ੁਭ ਸਮਾਚਾਰ ਦੇ ਦੁਆਰਾ ਤੁਹਾਡਾ ਪਿਤਾ ਬਣਿਆ ।
16
ਇਸ ਲਈ ਮੇਰੀ ਬੇਨਤੀ ਹੈ ਕਿ ਮੇਰੇ ਵਾਂਗ ਬਣੋ ।
17
ਇਸ ਲਈ ਮੈਂ ਤਿਮੋਥਿਉਸ ਨੂੰ ਜੋ ਮੇਰਾ ਪ੍ਰਭੂ ਦੇ ਵਿੱਚ ਪਿਆਰਾ ਅਤੇ ਵਿਸ਼ਵਾਸ ਯੋਗ ਪੁੱਤਰ ਹੈ, ਤੁਹਾਡੇ ਕੋਲ ਭੇਜ ਰਿਹਾ ਹਾਂ । ਉਹ ਤੁਹਾਨੂੰ ਉਹਨਾਂ ਸਭ ਗੱਲਾਂ ਬਾਰੇ ਇੱਕ ਵਾਰੀ ਫਿਰ ਦੱਸੇਗਾ, ਜਿਹਨਾਂ ਦੀ ਪਾਲਣਾ ਮੈਂ ਆਪਣੇ ਨਵੇਂ ਮਸੀਹੀ ਜੀਵਨ ਵਿੱਚ ਕਰਦਾ ਹਾਂ ਅਤੇ ਜੋ ਮੈਂ ਹਰ ਥਾਂ ਕਲੀਸਿਯਾਵਾਂ ਨੂੰ ਸਿਖਾਉਂਦਾ ਹਾਂ ।
18
ਤੁਹਾਡੇ ਵਿੱਚੋਂ ਕਈ ਇਹ ਸੋਚ ਕੇ ਕਿ ਮੈਂ ਕੁਰਿੰਥੁਸ ਵਿੱਚ ਨਹੀਂ ਆ ਰਿਹਾ ਹਾਂ, ਹੰਕਾਰ ਵਿੱਚ ਆ ਗਏ ਹਨ ।
19
ਪਰ ਜੇਕਰ ਪ੍ਰਭੂ ਨੇ ਚਾਹਿਆ ਤਾਂ ਮੈਂ ਛੇਤੀ ਹੀ ਤੁਹਾਡੇ ਕੋਲ ਆਵਾਂਗਾ ਅਤੇ ਤਦ ਮੈਂ ਇਹਨਾਂ ਹੰਕਾਰੀਆਂ ਨੂੰ ਦੇਖਾਂਗਾ ਕਿ ਇਹ ਕੇਵਲ ਗੱਲਾਂ ਹੀ ਕਰਦੇ ਹਨ ਜਾਂ ਇਹਨਾਂ ਵਿੱਚ ਸਮਰੱਥਾ ਵੀ ਹੈ ।
20
ਕਿਉਂਕਿ ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਨਹੀਂ ਸਗੋਂ ਸਮਰੱਥਾ ਵਿੱਚ ਹੈ ।
21
ਤੁਸੀਂ ਕੀ ਚਾਹੁੰਦੇ ਹੋ? ਕੀ ਮੈਂ ਤੁਹਾਡੇ ਕੋਲ ਸੋਟੀ ਲੈ ਕੇ ਆਵਾਂ ਜਾਂ ਪਿਆਰ ਅਤੇ ਕੋਮਲਤਾ ਵਾਲਾ ਮਨ?
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16