bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 11
1 Corinthians 11
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
1
ਮੇਰੇ ਵਰਗੇ ਬਣੋ, ਜਿਸ ਤਰ੍ਹਾਂ ਕਿ ਮੈਂ ਮਸੀਹ ਵਰਗਾ ਬਣਦਾ ਹਾਂ ।
2
ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ ਕਿਉਂਕਿ ਤੁਸੀਂ ਹਮੇਸ਼ਾਂ ਮੈਨੂੰ ਯਾਦ ਰੱਖਦੇ ਹੋ ਅਤੇ ਜੋ ਸਿੱਖਿਆਵਾਂ ਮੈਂ ਤੁਹਾਨੂੰ ਦਿੱਤੀਆਂ ਸਨ, ਤੁਸੀਂ ਉਹਨਾਂ ਦੀ ਪਾਲਣਾ ਪੂਰੀ ਤਰ੍ਹਾਂ ਨਾਲ ਕਰਦੇ ਹੋ ।
3
ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਸੀਹ ਹਰ ਆਦਮੀ ਦੇ ਸਿਰ ਹਨ, ਆਦਮੀ ਔਰਤ ਦਾ ਸਿਰ ਹੈ ਅਤੇ ਪਰਮੇਸ਼ਰ ਮਸੀਹ ਦੇ ਸਿਰ ਹਨ ।
4
ਇਸ ਲਈ ਜੋ ਕੋਈ ਆਦਮੀ ਸਿਰ ਢੱਕ ਕੇ ਪ੍ਰਾਰਥਨਾ ਕਰਦਾ ਹੈ ਜਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਆਪਣੇ ਸਿਰ ਮਸੀਹ ਦਾ ਅਪਮਾਨ ਕਰਦਾ ਹੈ ।
5
ਇਸੇ ਤਰ੍ਹਾਂ ਜੋ ਔਰਤ ਨੰਗੇ ਸਿਰ ਪ੍ਰਾਰਥਨਾ ਕਰਦੀ ਜਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦੀ ਹੈ, ਉਹ ਆਪਣੇ ਪਤੀ ਦਾ ਅਪਮਾਨ ਕਰਦੀ ਹੈ । ਉਹ ਸਿਰ ਮੁੰਨੀ ਹੋਈ ਔਰਤ ਦੇ ਬਰਾਬਰ ਹੈ ।
6
ਜੇਕਰ ਕੋਈ ਔਰਤ ਆਪਣਾ ਸਿਰ ਨਹੀਂ ਢੱਕਣਾ ਚਾਹੁੰਦੀ ਤਾਂ ਉਸ ਲਈ ਚੰਗਾ ਹੈ ਕਿ ਉਹ ਆਪਣੇ ਵਾਲ ਮੁੰਨਵਾ ਲਵੇ, ਪਰ ਜੇਕਰ ਔਰਤ ਦੇ ਲਈ ਆਪਣੇ ਵਾਲ ਕਟਵਾਉਣਾ ਜਾਂ ਮੁੰਨਵਾਉਣਾ ਸ਼ਰਮ ਵਾਲੀ ਗੱਲ ਹੈ ਤਾਂ ਉਹ ਆਪਣਾ ਸਿਰ ਢੱਕ ਕੇ ਰੱਖੇ ।
7
ਹਾਂ, ਆਦਮੀ ਦੇ ਲਈ ਆਪਣਾ ਸਿਰ ਢੱਕਣਾ ਠੀਕ ਨਹੀਂ ਹੈ ਕਿਉਂਕਿ ਉਸ ਤੋਂ ਪਰਮੇਸ਼ਰ ਦਾ ਸਰੂਪ ਅਤੇ ਮਹਿਮਾ ਪ੍ਰਗਟ ਹੁੰਦੇ ਹਨ । ਪਰ ਔਰਤ ਤੋਂ ਆਦਮੀ ਦੀ ਮਹਿਮਾ ਪ੍ਰਗਟ ਹੁੰਦੀ ਹੈ,
8
ਕਿਉਂਕਿ ਔਰਤ ਤੋਂ ਆਦਮੀ ਨਹੀਂ ਬਣਿਆ, ਸਗੋਂ ਆਦਮੀ ਤੋਂ ਔਰਤ ਬਣੀ ਹੈ
9
ਅਤੇ ਆਦਮੀ ਔਰਤ ਦੇ ਲਈ ਨਹੀਂ ਬਣਾਇਆ ਗਿਆ ਸਗੋਂ ਔਰਤ ਆਦਮੀ ਦੇ ਲਈ ਬਣਾਈ ਗਈ ਹੈ ।
10
ਇਸ ਕਾਰਨ ਔਰਤ ਨੂੰ ਚਾਹੀਦਾ ਹੈ ਕਿ ਸਵਰਗਦੂਤਾਂ ਦੇ ਕਾਰਨ ਆਪਣੇ ਸਿਰ ਉੱਤੇ ਅਧੀਨਤਾ ਦਾ ਚਿੰਨ੍ਹ ਰੱਖੇ ।
11
ਫਿਰ ਵੀ ਪ੍ਰਭੂ ਦੇ ਸਾਹਮਣੇ ਔਰਤ ਆਦਮੀ ਤੋਂ ਅਲੱਗ ਨਹੀਂ ਹੈ ਅਤੇ ਆਦਮੀ ਔਰਤ ਤੋਂ ਅਲੱਗ ਨਹੀਂ ਹੈ ।
12
ਕਿਉਂਕਿ ਜਿਸ ਤਰ੍ਹਾਂ ਔਰਤ ਆਦਮੀ ਵਿੱਚੋਂ ਬਣਾਈ ਗਈ, ਉਸੇ ਤਰ੍ਹਾਂ ਆਦਮੀ ਹੁਣ ਔਰਤ ਤੋਂ ਜਨਮ ਲੈਂਦਾ ਹੈ ਪਰ ਸਭ ਚੀਜ਼ਾਂ ਦਾ ਅਸਲ ਸ੍ਰੋਤ ਪਰਮੇਸ਼ਰ ਹਨ ।
13
ਤੁਸੀਂ ਆਪ ਹੀ ਫ਼ੈਸਲਾ ਕਰੋ, ਕੀ ਇਹ ਚੰਗੀ ਗੱਲ ਹੈ ਕਿ ਔਰਤ ਨੰਗੇ ਸਿਰ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੇ?
14
ਕੀ ਕੁਦਰਤ ਆਪ ਹੀ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇਕਰ ਆਦਮੀ ਲੰਮੇ ਵਾਲ ਰੱਖਦਾ ਹੈ ਤਾਂ ਉਸ ਦੇ ਲਈ ਇਹ ਸ਼ਰਮ ਦੀ ਗੱਲ ਹੈ ।
15
ਪਰ ਕੀ ਔਰਤ ਦੇ ਲਈ ਲੰਮੇ ਵਾਲ ਰੱਖਣਾ ਉਸ ਦਾ ਮਾਣ ਨਹੀਂ ਹੈ? ਉਸ ਨੂੰ ਲੰਮੇ ਵਾਲ ਉਸ ਦੇ ਪਰਦੇ ਦੇ ਲਈ ਦਿੱਤੇ ਗਏ ਹਨ ।
16
ਪਰ ਜੇਕਰ ਤੁਹਾਡੇ ਵਿੱਚੋਂ ਕੋਈ ਇਸ ਬਾਰੇ ਬਹਿਸ ਕਰਨੀ ਚਾਹੁੰਦਾ ਹੈ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਨਾ ਸਾਡੇ ਵਿੱਚ ਅਤੇ ਨਾ ਹੀ ਪਰਮੇਸ਼ਰ ਦੀਆਂ ਕਲੀਸਿਯਾਵਾਂ ਵਿੱਚ ਇਸ ਨੂੰ ਛੱਡ ਕੇ ਹੋਰ ਕੋਈ ਰੀਤ ਹੈ ।
17
ਅਗਲੀਆਂ ਸਿੱਖਿਆਵਾਂ ਦੇਣ ਤੋਂ ਪਹਿਲਾਂ ਮੈਂ ਤੁਹਾਡੀ ਇੱਕ ਗੱਲ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ, ਜਿਸ ਤੋਂ ਮੈਂ ਬਿਲਕੁਲ ਖ਼ੁਸ਼ ਨਹੀਂ ਹਾਂ । ਤੁਹਾਡੀਆਂ ਸਭਾਵਾਂ ਤੋਂ ਉੱਨਾਂ ਲਾਭ ਨਹੀਂ ਹੁੰਦਾ ਹੈ, ਜਿੰਨਾਂ ਨੁਕਸਾਨ ।
18
ਪਹਿਲੀ ਗੱਲ ਜਿਸ ਦਾ ਮੈਨੂੰ ਪਤਾ ਲੱਗਾ ਹੈ ਕਿ ਜਦੋਂ ਤੁਸੀਂ ਕਲੀਸਿਯਾ ਦੇ ਤੌਰ ਤੇ ਇਕੱਠੇ ਹੁੰਦੇ ਹੋ, ਤਾਂ ਤੁਹਾਡੇ ਵਿੱਚ ਧੜੇ-ਬਾਜ਼ੀ ਹੁੰਦੀ ਹੈ ਅਤੇ ਮੈਂ ਇਸ ਗੱਲ ਦਾ ਕੁਝ ਵਿਸ਼ਵਾਸ ਵੀ ਕਰਦਾ ਹਾਂ ।
19
(ਇਹ ਠੀਕ ਹੈ ਕਿ ਤੁਹਾਡੇ ਵਿੱਚ ਵਿਚਾਰਾਂ ਦਾ ਵੱਖ ਵੱਖ ਹੋਣਾ ਜ਼ਰੂਰੀ ਹੈ, ਤਾਂ ਜੋ ਸਾਨੂੰ ਪਤਾ ਲੱਗੇ ਕਿ ਖਰਾ ਆਦਮੀ ਕੌਣ ਹੈ ।)
20
ਕਿਉਂਕਿ ਜਦੋਂ ਤੁਸੀਂ ਭੋਜਨ ਦੇ ਲਈ ਇਕੱਠੇ ਹੁੰਦੇ ਹੋ ਉਸ ਨੂੰ ਪ੍ਰਭੂ ਭੋਜ ਨਹੀਂ ਕਿਹਾ ਜਾ ਸਕਦਾ ।
21
ਹੁੰਦਾ ਇਹ ਹੈ ਕਿ ਤੁਸੀਂ ਆਪਣੇ ਭੋਜਨ ਖਾਣ ਵਿੱਚ ਲੱਗ ਜਾਂਦੇ ਹੋ, ਨਤੀਜੇ ਵੱਲੋਂ ਕੁਝ ਭੁੱਖੇ ਰਹਿ ਜਾਂਦੇ ਹਨ ਅਤੇ ਕੁਝ ਲੋੜ ਤੋਂ ਜ਼ਿਆਦਾ ਪੀ ਲੈਂਦੇ ਹਨ ।
22
ਕੀ ਖਾਣ-ਪੀਣ ਦੇ ਲਈ ਤੁਹਾਡੇ ਕੋਲ ਆਪਣੇ ਘਰ ਨਹੀਂ ਹਨ? ਕੀ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਨੂੰ ਬੁਰੀ ਨਜ਼ਰ ਨਾਲ ਦੇਖਦੇ ਅਤੇ ਗਰੀਬਾਂ ਦਾ ਅਪਮਾਨ ਕਰਦੇ ਹੋ? ਮੈਂ ਤੁਹਾਨੂੰ ਇਸ ਦੇ ਲਈ ਕੀ ਕਹਾਂ? ਕੀ ਮੈਂ ਤੁਹਾਡੀ ਸ਼ਲਾਘਾ ਕਰਾਂ? ਨਹੀਂ, ਘੱਟ ਤੋਂ ਘੱਟ ਇਸ ਲਈ ਨਹੀਂ ।
23
ਇਹ ਰਵਾਇਤ ਜੋ ਮੈਨੂੰ ਪ੍ਰਭੂ ਤੋਂ ਮਿਲੀ ਹੈ, ਮੈਂ ਤੁਹਾਨੂੰ ਦਿੰਦਾ ਹਾਂ: ਪ੍ਰਭੂ ਯਿਸੂ ਜਿਸ ਰਾਤ ਫੜਵਾਏ ਗਏ ਸਨ, ਉਸ ਰਾਤ ਪ੍ਰਭੂ ਨੇ ਰੋਟੀ ਲਈ,
24
ਧੰਨਵਾਦ ਕਰਕੇ ਤੋੜੀ ਅਤੇ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਹੈ । ਮੇਰੀ ਯਾਦ ਵਿੱਚ ਇਹ ਕਰਿਆ ਕਰੋ ।”
25
ਇਸੇ ਤਰ੍ਹਾਂ ਭੋਜਨ ਦੇ ਬਾਅਦ ਪ੍ਰਭੂ ਯਿਸੂ ਨੇ ਪਿਆਲਾ ਲਿਆ ਅਤੇ ਕਿਹਾ, “ਇਹ ਪਿਆਲਾ ਪਰਮੇਸ਼ਰ ਦੇ ਨੇਮ ਦਾ ਹੈ ਜੋ ਮੇਰੇ ਲਹੂ ਦੁਆਰਾ ਮੋਹਰ ਕੀਤਾ ਗਿਆ ਹੈ । ਜਦੋਂ ਕਦੀ ਵੀ ਤੁਸੀਂ ਇਸ ਵਿੱਚੋਂ ਪੀਵੋ, ਤਾਂ ਮੇਰੀ ਯਾਦ ਵਿੱਚ ਇਹ ਕਰਿਆ ਕਰੋ ।”
26
ਕਿਉਂਕਿ ਜਦੋਂ ਕਦੀ ਵੀ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੇ ਆਉਣ ਤੱਕ ਉਹਨਾਂ ਦੀ ਮੌਤ ਦਾ ਐਲਾਨ ਕਰਦੇ ਹੋ ।
27
ਜੋ ਕੋਈ ਮਨੁੱਖ ਗ਼ਲਤ ਢੰਗ ਨਾਲ ਪ੍ਰਭੂ ਦੀ ਰੋਟੀ ਖਾਂਦਾ ਜਾਂ ਪ੍ਰਭੂ ਦੇ ਪਿਆਲੇ ਵਿੱਚੋਂ ਪੀਂਦਾ ਹੈ; ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਅਪਰਾਧੀ ਠਹਿਰੇਗਾ ।
28
ਇਸ ਲਈ ਹਰ ਮਨੁੱਖ ਪਹਿਲਾਂ ਆਪਣੇ ਆਪ ਨੂੰ ਪਰਖੇ ਅਤੇ ਫਿਰ ਇਹ ਰੋਟੀ ਖਾਵੇ ਅਤੇ ਇਸ ਪਿਆਲੇ ਵਿੱਚੋਂ ਪੀਵੇ ।
29
ਕਿਉਂਕਿ ਜੋ ਕੋਈ ਮਨੁੱਖ ਪ੍ਰਭੂ ਦੇ ਸਰੀਰ ਨੂੰ ਚੰਗੀ ਤਰ੍ਹਾਂ ਪਰਖੇ ਬਿਨਾਂ ਰੋਟੀ ਖਾਂਦਾ ਜਾਂ ਪਿਆਲੇ ਵਿੱਚੋਂ ਪੀਂਦਾ ਹੈ ਤਾਂ ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਲਈ ਖਾਂਦਾ ਅਤੇ ਪੀਂਦਾ ਹੈ ।
30
ਇਹ ਹੀ ਕਾਰਨ ਹੈ ਕਿ ਬਹੁਤ ਸਾਰੇ ਤੁਹਾਡੇ ਵਿੱਚੋਂ ਕਮਜ਼ੋਰ ਅਤੇ ਬਿਮਾਰ ਹਨ ਅਤੇ ਬਹੁਤ ਸਾਰੇ ਮਰ ਵੀ ਗਏ ਹਨ ।
31
ਇਸ ਲਈ ਜੇਕਰ ਅਸੀਂ ਆਪਣੇ ਆਪ ਦੀ ਠੀਕ ਠੀਕ ਪਰਖ ਕਰਦੇ ਹਾਂ ਤਾਂ ਸਾਡੀ ਪਰਖ ਨਹੀਂ ਹੋਵੇਗੀ ।
32
ਪਰ ਪ੍ਰਭੂ ਸਾਡੀ ਪਰਖ ਕਰਦੇ ਅਤੇ ਝਿੜਕਦੇ ਹਨ ਤਾਂ ਜੋ ਅਸੀਂ ਸੰਸਾਰ ਦੇ ਨਾਲ ਦੋਸ਼ੀ ਨਾ ਠਹਿਰਾਏ ਜਾਈਏ ।
33
ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਜਦੋਂ ਤੁਸੀਂ ਪ੍ਰਭੂ ਭੋਜ ਦੇ ਲਈ ਇਕੱਠੇ ਹੋਵੋ ਤਾਂ ਇੱਕ ਦੂਜੇ ਦੀ ਉਡੀਕ ਕਰੋ ।
34
ਜੇਕਰ ਕੋਈ ਤੁਹਾਡੇ ਵਿੱਚ ਭੁੱਖਾ ਹੋਵੇ ਤਾਂ ਉਹ ਪਹਿਲਾਂ ਆਪਣੇ ਘਰ ਹੀ ਖਾ ਲਵੇ ਤਾਂ ਜੋ ਤੁਹਾਡਾ ਇਕੱਠਾ ਹੋਣਾ ਸਜ਼ਾ ਦਾ ਕਾਰਨ ਨਾ ਬਣੇ । ਬਾਕੀ ਗੱਲਾਂ ਬਾਰੇ ਮੈਂ ਆ ਕੇ ਫ਼ੈਸਲਾ ਕਰਾਂਗਾ ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
All chapters:
1
2
3
4
5
6
7
8
9
10
11
12
13
14
15
16