bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 14
1 Corinthians 14
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਪਿਆਰ ਵਿੱਚ ਚੱਲੋ, ਆਤਮਿਕ ਵਰਦਾਨਾਂ ਦੀ ਖੋਜ ਕਰੋ ਅਤੇ ਖ਼ਾਸ ਕਰ ਕੇ ਭਵਿੱਖਬਾਣੀ ਕਰਨ ਦੇ ਵਰਦਾਨ ਦੀ ।
2
ਜੋ ਮਨੁੱਖ ਪਰਾਈਆਂ ਭਾਸ਼ਾਵਾਂ ਬੋਲਦਾ ਹੈ, ਉਹ ਮਨੁੱਖਾਂ ਨਾਲ ਨਹੀਂ ਬੋਲਦਾ ਸਗੋਂ ਪਰਮੇਸ਼ਰ ਨਾਲ ਬੋਲਦਾ ਹੈ ਕਿਉਂਕਿ ਉਸ ਨੂੰ ਹੋਰ ਕੋਈ ਨਹੀਂ ਸਮਝਦਾ । ਉਹ ਪਵਿੱਤਰ ਆਤਮਾ ਦੀ ਪ੍ਰੇਰਨਾ ਨਾਲ ਰਹੱਸ ਵਾਲੀਆਂ ਗੱਲਾਂ ਕਰਦਾ ਹੈ ।
3
ਪਰ ਜੋ ਮਨੁੱਖ ਪਰਮੇਸ਼ਰ ਦੇ ਸੰਦੇਸ਼ ਦਾ ਪ੍ਰਚਾਰ ਕਰਦਾ ਹੈ, ਉਹ ਮਨੁੱਖਾਂ ਨਾਲ ਬੋਲਦਾ ਹੈ, ਉਹਨਾਂ ਦੀ ਆਤਮਿਕ ਉਸਾਰੀ ਕਰਦਾ ਅਤੇ ਉਤਸ਼ਾਹ ਅਤੇ ਦਿਲਾਸਾ ਦਿੰਦਾ ਹੈ ।
4
ਜੋ ਮਨੁੱਖ ਪਰਾਈਆਂ ਭਾਸ਼ਾਵਾਂ ਬੋਲਦਾ ਹੈ, ਉਹ ਕੇਵਲ ਆਪਣੇ ਆਪ ਨੂੰ ਹੀ ਉਸਾਰਦਾ ਹੈ ਪਰ ਜੋ ਪਰਮੇਸ਼ਰ ਦਾ ਸੰਦੇਸ਼ ਸੁਣਾਉਂਦਾ ਹੈ, ਉਹ ਸਾਰੀ ਕਲੀਸਿਯਾ ਦੀ ਉਸਾਰੀ ਕਰਦਾ ਹੈ ।
5
ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਪਰਾਈਆਂ ਭਾਸ਼ਾਵਾਂ ਬੋਲੋ ਪਰ ਇਸ ਤੋਂ ਵੱਧ ਮੈਂ ਇਹ ਚਾਹੁੰਦਾ ਹਾਂ ਕਿ ਤੁਸੀਂ ਸਭ ਪਰਮੇਸ਼ਰ ਦੇ ਸੰਦੇਸ਼ ਦਾ ਵਰਦਾਨ ਪ੍ਰਾਪਤ ਕਰੋ, ਕਿਉਂਕਿ ਪਰਮੇਸ਼ਰ ਦਾ ਸੰਦੇਸ਼ ਸੁਣਾਉਣ ਵਾਲਾ ਪਰਾਈਆਂ ਭਾਸ਼ਾਵਾਂ ਬੋਲਣ ਵਾਲੇ ਨਾਲੋਂ ਮਹਾਨ ਹੈ । ਇਹ ਦੂਜੀ ਗੱਲ ਹੈ ਕਿ ਉੱਥੇ ਕੋਈ ਅਨੁਵਾਦ ਕਰਨ ਵਾਲਾ ਹੋਵੇ, ਜਿਸ ਰਾਹੀਂ ਕਲੀਸਿਯਾ ਦੀ ਉਸਾਰੀ ਵਿੱਚ ਵਾਧਾ ਹੋ ਸਕੇ ।
6
ਇਸ ਲਈ ਭਰਾਵੋ ਅਤੇ ਭੈਣੋ, ਜੇਕਰ ਮੈਂ ਤੁਹਾਡੇ ਕੋਲ ਪਰਾਈਆਂ ਭਾਸ਼ਾਵਾਂ ਬੋਲਦਾ ਆਵਾਂ, ਤਾਂ ਤੁਹਾਨੂੰ ਉਸ ਦਾ ਕੀ ਲਾਭ ਹੋਵੇਗਾ? ਜਦੋਂ ਤੱਕ ਕਿ ਮੈਂ ਤੁਹਾਡੇ ਲਈ ਕੁਝ ਪ੍ਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਨਾ ਲੈ ਕੇ ਆਵਾਂ ।
7
ਇਹੋ ਹਾਲ ਬੇਜਾਨ ਚੀਜ਼ਾਂ ਦਾ ਹੈ ਜਿਹਨਾਂ ਵਿੱਚੋਂ ਆਵਾਜ਼ ਨਿਕਲਦੀ ਹੈ ਜਿਵੇਂ ਬੰਸਰੀ ਅਤੇ ਰਬਾਬ । ਜੇਕਰ ਇਹ ਆਪਣੇ ਵੱਖ ਵੱਖ ਸੁਰ ਨਾ ਕੱਢਣ ਤਾਂ ਇਹ ਕਿਸ ਤਰ੍ਹਾਂ ਪਛਾਣਿਆ ਜਾ ਸਕਦਾ ਹੈ ਕਿ ਕਿਹੜਾ ਰਾਗ ਵੱਜ ਰਿਹਾ ਹੈ?
8
ਜੇਕਰ ਬਿਗਲ ਦੀ ਆਵਾਜ਼ ਸਾਫ਼ ਨਹੀਂ ਹੋਵੇਗੀ, ਤਾਂ ਲੜਾਈ ਦੇ ਲਈ ਕੌਣ ਤਿਆਰ ਹੋਵੇਗਾ?
9
ਇਸੇ ਤਰ੍ਹਾਂ ਜੇਕਰ ਤੁਸੀਂ ਵੀ ਪਰਾਈਆਂ ਭਾਸ਼ਾਵਾਂ ਬੋਲੋ ਪਰ ਸਾਫ਼ ਨਾ ਬੋਲੋ ਤਾਂ ਤੁਹਾਡੇ ਬੋਲ ਕੌਣ ਸਮਝੇਗਾ? ਇਸ ਹਾਲਤ ਵਿੱਚ ਤੁਸੀਂ ਕੇਵਲ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੋਗੇ ।
10
ਮੈਂ ਸੋਚਦਾ ਹਾਂ ਇਸ ਸੰਸਾਰ ਵਿੱਚ ਅਣਗਿਣਤ ਭਾਸ਼ਾਵਾਂ ਹਨ ਪਰ ਉਹਨਾਂ ਵਿੱਚੋਂ ਕੋਈ ਬਿਨਾਂ ਅਰਥ ਦੇ ਨਹੀਂ ਹੈ ।
11
ਇਸ ਲਈ ਜੇਕਰ ਮੈਂ ਕੋਈ ਭਾਸ਼ਾ ਨਾ ਸਮਝਾਂ ਤਾਂ ਮੇਰੇ ਲਈ ਬੋਲਣ ਵਾਲਾ ਅਤੇ ਮੈਂ ਬੋਲਣ ਵਾਲੇ ਲਈ ਵਿਦੇਸ਼ੀ ਹੋਵਾਂਗਾ ।
12
ਇਸ ਲਈ ਤੁਸੀਂ ਵੀ ਜੋ ਆਤਮਿਕ ਵਰਦਾਨਾਂ ਦੀ ਖੋਜ ਵਿੱਚ ਹੋ, ਇਸ ਤਰ੍ਹਾਂ ਕੋਸ਼ਿਸ਼ ਕਰੋ ਕਿ ਤੁਹਾਡੇ ਵਰਦਾਨਾਂ ਦੁਆਰਾ ਕਲੀਸਿਯਾ ਦੀ ਉਸਾਰੀ ਹੋਵੇ ।
13
ਇਸ ਲਈ ਜੋ ਪਰਾਈਆਂ ਭਾਸ਼ਾਵਾਂ ਬੋਲਣ ਵਾਲਾ ਹੈ, ਪ੍ਰਾਰਥਨਾ ਕਰੇ ਕਿ ਪਰਮੇਸ਼ਰ ਉਸ ਨੂੰ ਇਸ ਦਾ ਅਰਥ ਸਮਝਾਉਣ ਦਾ ਵਰਦਾਨ ਵੀ ਦੇਣ ।
14
ਕਿਉਂਕਿ ਜੇਕਰ ਮੈਂ ਪਰਾਈਆਂ ਭਾਸ਼ਾਵਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਤਾਂ ਮੇਰੀ ਆਤਮਾ ਪ੍ਰਾਰਥਨਾ ਕਰਦੀ ਹੈ ਪਰ ਮੇਰੀ ਬੁੱਧੀ ਨੂੰ ਇਸ ਤੋਂ ਕੋਈ ਲਾਭ ਨਹੀਂ ਹੈ ।
15
ਫਿਰ ਮੈਂ ਕੀ ਕਰਾਂ? ਮੈਂ ਆਤਮਾ ਦੁਆਰਾ ਪ੍ਰਾਰਥਨਾ ਕਰਾਂਗਾ ਅਤੇ ਬੁੱਧੀ ਨਾਲ ਵੀ । ਮੈਂ ਆਤਮਾ ਦੁਆਰਾ ਗੀਤ ਗਵਾਂਗਾ ਅਤੇ ਬੁੱਧੀ ਨਾਲ ਵੀ ।
16
ਕਿਉਂਕਿ ਜੇਕਰ ਤੂੰ ਆਤਮਾ ਦੁਆਰਾ ਧੰਨਵਾਦੀ ਪ੍ਰਾਰਥਨਾ ਕਰੇਂਗਾ, ਤਾਂ ਕੋਈ ਅਣਜਾਣ ਤੁਹਾਡੇ ਨਾਲ ਮਿਲ ਕੇ ‘ਆਮੀਨ’ ਕਿਸ ਤਰ੍ਹਾਂ ਕਹੇਗਾ, ਜਦੋਂ ਕਿ ਉਸ ਨੂੰ ਪਤਾ ਹੀ ਨਹੀਂ ਕਿ ਤੂੰ ਕੀ ਕਿਹਾ ਹੈ?
17
ਤੂੰ ਧੰਨਵਾਦੀ ਪ੍ਰਾਰਥਨਾ ਤਾਂ ਬਹੁਤ ਚੰਗੀ ਤਰ੍ਹਾਂ ਕੀਤੀ ਪਰ ਉਸ ਤੋਂ ਦੂਜੇ ਆਦਮੀ ਨੂੰ ਕੋਈ ਲਾਭ ਨਾ ਹੋਇਆ ।
18
ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਭ ਨਾਲੋਂ ਜ਼ਿਆਦਾ ਪਰਾਈਆਂ ਭਾਸ਼ਾਵਾਂ ਬੋਲਦਾ ਹਾਂ ।
19
ਪਰ ਕਲੀਸਿਯਾ ਵਿੱਚ ਮੈਂ ਪੰਜ ਸ਼ਬਦ ਬੁੱਧੀ ਨਾਲ ਬੋਲਣੇ ਜ਼ਿਆਦਾ ਪਸੰਦ ਕਰਾਂਗਾ ਕਿ ਦੂਜਿਆਂ ਨੂੰ ਸਿੱਖਿਆ ਦੇਵਾਂ, ਬਜਾਏ ਇਸ ਦੇ ਕਿ ਹਜ਼ਾਰ ਸ਼ਬਦ ਪਰਾਈਆਂ ਭਾਸ਼ਾਵਾਂ ਵਿੱਚ ਬੋਲਾਂ ।
20
ਭਰਾਵੋ ਅਤੇ ਭੈਣੋ, ਤੁਸੀਂ ਸਮਝ ਵਿੱਚ ਬੱਚੇ ਨਾ ਬਣੋ ਸਗੋਂ ਬੁਰਾਈ ਵਿੱਚ ਬੱਚੇ ਜ਼ਰੂਰ ਬਣੋ ਪਰ ਬੁੱਧੀ ਵਿੱਚ ਸਮਝਦਾਰ ਬਣੋ ।
21
ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ, “ਪ੍ਰਭੂ ਕਹਿੰਦੇ ਹਨ: ਮੈਂ ਇਹਨਾਂ ਲੋਕਾਂ ਨਾਲ ਪਰਾਈਆਂ ਭਾਸ਼ਾਵਾਂ ਅਤੇ ਵਿਦੇਸ਼ੀਆਂ ਦੁਆਰਾ ਬੋਲਾਂਗਾ । ਪਰ ਤਾਂ ਵੀ ਇਹ ਮੇਰੀ ਨਹੀਂ ਸੁਣਨਗੇ ।”
22
ਇਸ ਤੋਂ ਸਾਫ਼ ਪ੍ਰਗਟ ਹੈ ਕਿ ਪਰਾਈਆਂ ਭਾਸ਼ਾਵਾਂ ਬੋਲਣਾ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਨਹੀਂ ਸਗੋਂ ਅਵਿਸ਼ਵਾਸੀਆਂ ਦੇ ਲਈ ਹੈ । ਇਸੇ ਤਰ੍ਹਾਂ ਪਰਮੇਸ਼ਰ ਦਾ ਸੰਦੇਸ਼ ਸੁਣਾਉਣਾ ਅਵਿਸ਼ਵਾਸੀਆਂ ਦੇ ਲਈ ਨਹੀਂ ਸਗੋਂ ਵਿਸ਼ਵਾਸੀਆਂ ਦੇ ਲਈ ਚਿੰਨ੍ਹ ਹੈ ।
23
ਜੇਕਰ ਸਾਰੀ ਕਲੀਸਿਯਾ ਇੱਕ ਥਾਂ ਤੇ ਇਕੱਠੀ ਹੋਵੇ ਅਤੇ ਸਾਰੇ ਪਰਾਈਆਂ ਭਾਸ਼ਾਵਾਂ ਵਿੱਚ ਬੋਲਣ ਲੱਗ ਪੈਣ ਅਤੇ ਉਸ ਵੇਲੇ ਕੁਝ ਆਮ ਲੋਕ ਜਾਂ ਅਵਿਸ਼ਵਾਸੀ ਉੱਥੇ ਆ ਜਾਣ ਤਾਂ ਕੀ ਉਹ ਤੁਹਾਨੂੰ ਪਾਗਲ ਨਹੀਂ ਕਹਿਣਗੇ?
24
ਪਰ ਜੇਕਰ ਸਾਰੇ ਪਰਮੇਸ਼ਰ ਦਾ ਸੰਦੇਸ਼ ਸੁਣਾਉਣ ਲੱਗ ਪੈਣ ਅਤੇ ਉਸ ਸਮੇਂ ਕੋਈ ਆਮ ਲੋਕ ਜਾਂ ਅਵਿਸ਼ਵਾਸੀ ਉੱਥੇ ਆ ਜਾਣ ਤਾਂ ਉਹਨਾਂ ਨੂੰ ਆਪਣੇ ਪਾਪ ਦਾ ਗਿਆਨ ਸਭ ਦੇ ਰਾਹੀਂ ਹੋ ਜਾਵੇਗਾ ਅਤੇ ਉਹ ਸਭ ਦੇ ਸਾਹਮਣੇ ਆਪਣੀ ਜਾਂਚ ਕਰਨਗੇ ।
25
ਇਸ ਤਰ੍ਹਾਂ ਉਹਨਾਂ ਦੇ ਦਿਲਾਂ ਦੇ ਗੁੱਝੇ ਵਿਚਾਰ ਚਾਨਣ ਵਿੱਚ ਆ ਜਾਣਗੇ ਅਤੇ ਉਹ ਪਰਮੇਸ਼ਰ ਦੇ ਸਾਹਮਣੇ ਮੂੰਹ ਦੇ ਭਾਰ ਡਿੱਗ ਕੇ ਮੰਨ ਲੈਣਗੇ ਕਿ ਪਰਮੇਸ਼ਰ ਸੱਚਮੁੱਚ ਤੁਹਾਡੇ ਵਿਚਕਾਰ ਹਨ ।
26
ਭਰਾਵੋ ਅਤੇ ਭੈਣੋ, ਮੇਰੇ ਕਹਿਣ ਦਾ ਕੀ ਅਰਥ ਹੋਇਆ? ਜਦੋਂ ਕਦੀ ਵੀ ਤੁਸੀਂ ਅਰਾਧਨਾ ਦੇ ਲਈ ਇਕੱਠੇ ਹੋਵੋ ਤਾਂ ਤੁਹਾਡੇ ਵਿੱਚੋਂ ਕੋਈ ਭਜਨ ਗਾਉਣ ਲਈ, ਕੋਈ ਸਿੱਖਿਆ ਦੇਣ ਲਈ, ਕੋਈ ਪਰਮੇਸ਼ਰ ਦਾ ਦਿੱਤਾ ਗਿਆ ਸੰਦੇਸ਼ ਸੁਣਾਉਣ ਲਈ, ਕੋਈ ਪਰਾਈ ਭਾਸ਼ਾ ਵਿੱਚ ਬੋਲਣ ਲਈ ਅਤੇ ਕੋਈ ਉਸ ਦਾ ਅਨੁਵਾਦ ਕਰਨ ਦੇ ਲਈ ਤਿਆਰ ਰਹੇ । ਪਰ ਇਹ ਸਭ ਕੁਝ ਕਲੀਸਿਯਾ ਦੀ ਉਸਾਰੀ ਲਈ ਹੋਣਾ ਚਾਹੀਦਾ ਹੈ ।
27
ਜੇਕਰ ਕੋਈ ਪਰਾਈ ਭਾਸ਼ਾ ਬੋਲਣਾ ਚਾਹੇ ਤਾਂ ਵੱਧ ਤੋਂ ਵੱਧ ਦੋ ਜਾਂ ਤਿੰਨ ਜਣੇ ਬੋਲਣ, ਉਹ ਵੀ ਵਾਰੀ ਵਾਰੀ ਅਤੇ ਕੋਈ ਮਨੁੱਖ ਉਸ ਦਾ ਅਨੁਵਾਦ ਵੀ ਕਰੇ ।
28
ਪਰ ਜੇਕਰ ਉੱਥੇ ਅਨੁਵਾਦਕ ਨਾ ਹੋਵੇ ਤਾਂ ਪਰਾਈ ਭਾਸ਼ਾ ਬੋਲਣ ਵਾਲਾ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਉਹ ਕੇਵਲ ਆਪਣੇ ਆਪ ਪਰਮੇਸ਼ਰ ਨਾਲ ਗੱਲਾਂ ਕਰੇ ।
29
ਇਸ ਤਰ੍ਹਾਂ ਦੋ ਜਾਂ ਤਿੰਨ ਸੰਦੇਸ਼ਵਾਹਕ ਬੋਲਣ ਅਤੇ ਬਾਕੀ ਉਹਨਾਂ ਦੇ ਸੰਦੇਸ਼ ਨੂੰ ਪਰਖਣ ।
30
ਪਰ ਜੇਕਰ ਉੱਥੇ ਬੈਠੇ ਕਿਸੇ ਦੂਜੇ ਉੱਤੇ ਪਰਮੇਸ਼ਰ ਦਾ ਸੰਦੇਸ਼ ਪ੍ਰਗਟ ਹੋ ਜਾਵੇ ਤਾਂ ਪਹਿਲਾ ਚੁੱਪ ਹੋ ਜਾਵੇ ।
31
ਇਸ ਤਰ੍ਹਾਂ ਤੁਹਾਨੂੰ ਸਭ ਨੂੰ ਇੱਕ ਇੱਕ ਕਰਕੇ ਸੰਦੇਸ਼ ਦੇਣ ਦਾ ਮੌਕਾ ਮਿਲ ਜਾਵੇਗਾ ਅਤੇ ਤੁਸੀਂ ਸਾਰੇ ਸਿੱਖੋਗੇ ਅਤੇ ਉਤਸ਼ਾਹ ਪ੍ਰਾਪਤ ਕਰੋਗੇ ।
32
ਨਬੀ ਆਪਣੀਆਂ ਆਤਮਾਵਾਂ ਨੂੰ ਕਾਬੂ ਵਿੱਚ ਰੱਖਦੇ ਹਨ
33
ਕਿਉਂਕਿ ਪਰਮੇਸ਼ਰ ਬੇਤਰਤੀਬੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ਰ ਹੈ । ਫਿਰ ਜਿਸ ਤਰ੍ਹਾਂ ਸਭ ਕਲੀਸਿਯਾਵਾਂ ਦਾ ਨਿਯਮ ਹੈ,
34
ਤੁਹਾਡੀਆਂ ਕਲੀਸਿਯਾਵਾਂ ਵਿੱਚ ਔਰਤਾਂ ਚੁੱਪ ਰਹਿਣ । ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ । ਉਹ ਵਿਵਸਥਾ ਦੇ ਅਨੁਸਾਰ ਪਿੱਛੇ ਹੀ ਰਹਿਣ ।
35
ਜੇਕਰ ਉਹ ਕੁਝ ਸਿੱਖਣ ਦੀਆਂ ਚਾਹਵਾਨ ਹਨ ਤਾਂ ਆਪਣੇ ਪਤੀ ਕੋਲੋਂ ਘਰ ਵਿੱਚ ਹੀ ਪੁੱਛਣ ਕਿਉਂਕਿ ਔਰਤ ਦੇ ਲਈ ਕਲੀਸਿਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ ।
36
ਕੀ ਪਰਮੇਸ਼ਰ ਦਾ ਸੰਦੇਸ਼ ਤੁਹਾਡੇ ਦੁਆਰਾ ਹੀ ਸ਼ੁਰੂ ਹੋਇਆ ਹੈ? ਜਾਂ ਇਹ ਕੇਵਲ ਤੁਹਾਡੇ ਕੋਲ ਹੀ ਆਇਆ ਹੈ?
37
ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਪਰਮੇਸ਼ਰ ਦਾ ਨਬੀ ਜਾਂ ਆਤਮਿਕ ਮਨੁੱਖ ਸਮਝਦਾ ਹੈ ਤਾਂ ਉਹ ਇਹ ਜਾਣ ਲਵੇ ਕਿ ਜੋ ਕੁਝ ਮੈਂ ਤੁਹਾਨੂੰ ਲਿਖਿਆ ਹੈ, ਇਹ ਪਰਮੇਸ਼ਰ ਦਾ ਹੁਕਮ ਹੈ ।
38
ਜੇਕਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇਵੇਗਾ ਤਾਂ ਉਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਜਾਵੇਗਾ ।
39
ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਭਵਿੱਖਬਾਣੀ ਕਰਨ ਦੀ ਇੱਛਾ ਕਰੋ ਪਰ ਪਰਾਈ ਭਾਸ਼ਾ ਬੋਲਣ ਵਾਲੇ ਨੂੰ ਮਨ੍ਹਾ ਨਾ ਕਰੋ ।
40
ਪਰ ਸਭ ਕੁਝ ਤਰਤੀਬਵਾਰ ਹੋਵੇ, ਕੋਈ ਵੀ ਚੀਜ਼ ਬੇਢੰਘੀ ਨਹੀਂ ਹੋਣੀ ਚਾਹੀਦੀ ਹੈ ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16