bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 6
1 Corinthians 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਜੇਕਰ ਤੁਹਾਡੇ ਵਿੱਚੋਂ ਇੱਕ ਭਰਾ ਦਾ ਦੂਜੇ ਭਰਾ ਨਾਲ ਝਗੜਾ ਹੈ ਤਾਂ ਕੀ ਉਹ ਹਿੰਮਤ ਕਰੇਗਾ ਕਿ ਵਿਸ਼ਵਾਸੀਆਂ ਦੇ ਸਾਹਮਣੇ ਆਪਣਾ ਮੁਕੱਦਮਾ ਪੇਸ਼ ਕਰਨ ਦੀ ਬਜਾਏ ਅਵਿਸ਼ਵਾਸੀਆਂ ਦੇ ਸਾਹਮਣੇ ਪੇਸ਼ ਕਰੇ?
2
ਕੀ ਤੁਸੀਂ ਨਹੀਂ ਜਾਣਦੇ ਕਿ ਵਿਸ਼ਵਾਸੀ ਸੰਸਾਰ ਦਾ ਨਿਆਂ ਕਰਨਗੇ? ਜੇਕਰ ਇਹ ਸੱਚ ਹੈ ਕਿ ਤੁਸੀਂ ਸੰਸਾਰ ਦਾ ਨਿਆਂ ਕਰੋਗੇ ਤਾਂ ਫਿਰ ਛੋਟੇ ਛੋਟੇ ਝਗੜਿਆਂ ਦਾ ਨਿਆਂ ਕਿਉਂ ਨਹੀਂ ਕਰ ਸਕਦੇ?
3
ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸ ਜੀਵਨ ਨਾਲ ਸੰਬੰਧ ਰੱਖਣ ਵਾਲੇ ਝਗੜੇ ਕੀ ਹਨ?
4
ਪਰ ਜੇਕਰ ਤੁਹਾਡੇ ਵਿੱਚ ਸੰਸਾਰਕ ਝਗੜੇ ਹੋਣ ਵੀ ਤਾਂ ਕੀ ਤੁਸੀਂ ਉਹਨਾਂ ਨੂੰ ਆਪਣੇ ਨਿਆਂ ਅਧਿਕਾਰੀ ਬਣਾਵੋਗੇ ਜਿਹਨਾਂ ਦਾ ਕਲੀਸਿਯਾ ਦੇ ਨਾਲ ਕੋਈ ਸੰਬੰਧ ਨਹੀਂ ਹੈ?
5
ਮੈਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਸ਼ਰਮਿੰਦੇ ਹੋਵੋ । ਕੀ ਤੁਹਾਡੇ ਵਿੱਚ ਇੱਕ ਵੀ ਬੁੱਧੀਮਾਨ ਆਦਮੀ ਨਹੀਂ ਹੈ ਜੋ ਤੁਹਾਡੇ ਵਿੱਚ ਵਿਸ਼ਵਾਸੀਆਂ ਦਾ ਫ਼ੈਸਲਾ ਕਰਵਾ ਸਕੇ?
6
ਜੇਕਰ ਭਰਾ ਦਾ ਭਰਾ ਦੇ ਵਿਰੁੱਧ ਮੁਕੱਦਮਾ ਹੋਵੇ ਵੀ ਅਤੇ ਉਹ ਵੀ ਅਵਿਸ਼ਵਾਸੀਆਂ ਸਾਹਮਣੇ!
7
ਅਸਲ ਸੱਚਾਈ ਇਹ ਹੈ ਕਿ ਤੁਹਾਡੇ ਵਿੱਚ ਮੁਕੱਦਮੇ ਦਾ ਹੋਣਾ ਹੀ ਤੁਹਾਡੀ ਹਾਰ ਹੈ । ਇਸ ਤੋਂ ਚੰਗਾ ਇਹ ਹੈ ਕਿ ਤੁਸੀਂ ਅਨਿਆਂ ਸਹਿ ਲਵੋ । ਤੁਸੀਂ ਆਪਣੇ ਹੱਕ ਛੱਡ ਦੇਵੋ ।
8
ਪਰ ਤੁਸੀਂ ਇਸ ਦੇ ਉਲਟ ਆਪ ਅਨਿਆਂ ਕਰਦੇ ਹੋ, ਦੂਜਿਆਂ ਦੇ ਹੱਕ ਮਾਰਦੇ ਹੋ, ਇੱਥੋਂ ਤੱਕ ਕਿ ਆਪਣੇ ਹੀ ਭਰਾਵਾਂ ਦੇ ਵੀ ।
9
ਕੀ ਤੁਸੀਂ ਨਹੀਂ ਜਾਣਦੇ ਕਿ ਅਨਿਆਈ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਦੇਖੋ, ਧੋਖੇ ਵਿੱਚ ਨਾ ਰਹੋ; ਵਿਭਚਾਰੀ, ਮੂਰਤੀ ਪੂਜਕ, ਹਰਾਮੀ, ਜਨਾਨੜੇ, ਮੁੰਡੇਬਾਜ਼,
10
ਚੋਰ, ਲੋਭੀ, ਸ਼ਰਾਬੀ, ਨਿੰਦਕ ਅਤੇ ਕਪਟੀ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ ।
11
ਤੁਹਾਡੇ ਵਿੱਚੋਂ ਕੁਝ ਇਹੋ ਜਿਹੇ ਹੀ ਸਨ । ਪਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਦੁਆਰਾ ਧੋਤੇ ਗਏ ਹੋ ਅਤੇ ਪਵਿੱਤਰ ਕੀਤੇ ਗਏ ਹੋ ਅਤੇ ਪਰਮੇਸ਼ਰ ਦੇ ਸਾਹਮਣੇ ਨੇਕ ਠਹਿਰਾਏ ਗਏ ਹੋ ।
12
ਤੁਸੀਂ ਕਹਿੰਦੇ ਹੋ “ਮੇਰੇ ਲਈ ਸਭ ਚੀਜ਼ਾਂ ਯੋਗ ਹਨ ।” ਇਹ ਠੀਕ ਹੈ ਪਰ ਸਭ ਚੀਜ਼ਾਂ ਲਾਭਦਾਇਕ ਨਹੀਂ ਹਨ । “ਮੈਨੂੰ ਸਭ ਕੁਝ ਕਰਨ ਦਾ ਹੱਕ ਹੈ” “ਪਰ ਮੈਂ ਕਿਸੇ ਦੇ ਅਧੀਨ ਨਹੀਂ ਰਹਾਂਗਾ ।”
13
ਫਿਰ ਤੁਸੀਂ ਕਹਿੰਦੇ ਹੋ, “ਭੋਜਨ ਪੇਟ ਦੇ ਲਈ ਹੈ ਅਤੇ ਪੇਟ ਭੋਜਨ ਦੇ ਲਈ” ਪਰ ਯਾਦ ਰੱਖੋ, ਪਰਮੇਸ਼ਰ ਦੋਨਾਂ ਨੂੰ ਨਾਸ਼ ਕਰ ਦੇਣਗੇ । ਕਿਉਂਕਿ ਸਰੀਰ ਵਿਭਚਾਰ ਦੇ ਲਈ ਨਹੀਂ ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ ।
14
ਪਰਮੇਸ਼ਰ ਨੇ ਪ੍ਰਭੂ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕੀਤਾ ਸੀ, ਇਸੇ ਤਰ੍ਹਾਂ ਉਹ ਸਾਨੂੰ ਆਪਣੀ ਸਮਰੱਥਾ ਨਾਲ ਜਿਊਂਦਾ ਕਰਨਗੇ ।
15
ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਸਰੀਰ ਦੇ ਅੰਗ ਹਨ? ਫਿਰ ਕੀ ਮਸੀਹ ਦੇ ਸਰੀਰ ਦੇ ਅੰਗ ਨੂੰ ਲੈ ਕੇ, ਵੇਸਵਾ ਦੇ ਸਰੀਰ ਦਾ ਅੰਗ ਬਣਾ ਦੇਵੋਗੇ? ਕਦੀ ਵੀ ਨਹੀਂ!
16
ਕੀ ਤੁਸੀਂ ਨਹੀਂ ਜਾਣਦੇ ਕਿ ਜੋ ਵੇਸਵਾ ਦੇ ਕੋਲ ਜਾਂਦਾ ਹੈ, ਉਹ ਉਸ ਦੇ ਨਾਲ ਇੱਕ ਸਰੀਰ ਹੋ ਜਾਂਦਾ ਹੈ? ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਦੋਵੇਂ ਇੱਕ ਸਰੀਰ ਹੋਣਗੇ ।”
17
ਪਰ ਜੋ ਪ੍ਰਭੂ ਦੇ ਵਿੱਚ ਹੈ, ਉਹ ਪ੍ਰਭੂ ਦੇ ਨਾਲ ਇੱਕ ਆਤਮਾ ਹੈ ।
18
ਵਿਭਚਾਰ ਤੋਂ ਦੂਰ ਰਹੋ ਕਿਉਂਕਿ ਉਹ ਸਾਰੇ ਪਾਪ ਜੋ ਮਨੁੱਖ ਕਰਦਾ ਹੈ, ਉਸ ਦੇ ਸਰੀਰ ਤੋਂ ਬਾਹਰ ਹਨ ਪਰ ਜੋ ਮਨੁੱਖ ਵਿਭਚਾਰ ਕਰਦਾ ਹੈ, ਉਹ ਆਪਣੇ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ ।
19
ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਵਿੱਤਰ ਆਤਮਾ ਦਾ ਹੈਕਲ ਹੋ ਜੋ ਤੁਹਾਡੇ ਅੰਦਰ ਵਾਸ ਕਰਦਾ ਹੈ ਅਤੇ ਤੁਹਾਨੂੰ ਪਰਮੇਸ਼ਰ ਕੋਲੋਂ ਮਿਲਿਆ ਹੈ?
20
ਤੁਸੀਂ ਮੁੱਲ ਦੇ ਕੇ ਖ਼ਰੀਦੇ ਗਏ ਹੋ । ਇਸ ਲਈ ਆਪਣੇ ਸਰੀਰ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੋ ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16