bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 3
1 Corinthians 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
1
ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਬਾਤ ਨਹੀਂ ਕਰ ਸਕਿਆ, ਜਿਸ ਤਰ੍ਹਾਂ ਕਿ ਆਤਮਿਕ ਲੋਕਾਂ ਨਾਲ ਕੀਤੀ ਜਾਂਦੀ ਹੈ, ਸਗੋਂ ਮੈਂ ਤੁਹਾਨੂੰ ਮਸੀਹੀ ਵਿਸ਼ਵਾਸ ਵਿੱਚ ਅਜੇ ਦੁੱਧ ਪੀਂਦੇ ਬੱਚੇ ਸਮਝ ਕੇ, ਇਸ ਤਰ੍ਹਾਂ ਗੱਲ ਬਾਤ ਕਰਦਾ ਹਾਂ ਜਿਸ ਤਰ੍ਹਾਂ ਕਿ ਇਸ ਸੰਸਾਰ ਦੇ ਆਮ ਲੋਕਾਂ ਨਾਲ ਕੀਤੀ ਜਾਂਦੀ ਹੈ ।
2
ਮੈਂ ਤੁਹਾਨੂੰ ਭੋਜਨ ਦੀ ਥਾਂ ਦੁੱਧ ਪਿਲਾਇਆ ਹੈ ਕਿਉਂਕਿ ਤੁਸੀਂ ਭੋਜਨ ਦੇ ਲਈ ਤਿਆਰ ਨਹੀਂ ਸੀ । ਤੁਸੀਂ ਅਜੇ ਵੀ ਇਸ ਦੇ ਲਈ ਤਿਆਰ ਨਹੀਂ ਹੋ
3
ਕਿਉਂਕਿ ਤੁਸੀਂ ਅਜੇ ਵੀ ਇਸ ਸੰਸਾਰ ਦੇ ਆਮ ਲੋਕਾਂ ਦੀ ਤਰ੍ਹਾਂ ਹੋ । ਕੀ ਤੁਹਾਡੇ ਵਿਚਲੀ ਈਰਖਾ ਅਤੇ ਝਗੜੇ ਇਹ ਸਿੱਧ ਨਹੀਂ ਕਰਦੇ ਕਿ ਤੁਸੀਂ ਸੰਸਾਰ ਦੇ ਪਿੱਛੇ ਚੱਲਣ ਵਾਲੇ ਹੋ?
4
ਜਦੋਂ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ, “ਮੈਂ ਪੌਲੂਸ ਦਾ ਹਾਂ,” ਅਤੇ ਦੂਜਾ ਕਹਿੰਦਾ ਹੈ, “ਮੈਂ ਅਪੁੱਲੋਸ ਦਾ ਹਾਂ” ਤਾਂ ਕੀ ਤੁਸੀਂ ਆਮ ਲੋਕ ਨਾ ਠਹਿਰੇ?
5
ਫਿਰ ਅਪੁੱਲੋਸ ਕੌਣ ਹੈ ਜਾਂ ਪੌਲੂਸ ਕੌਣ ਹੈ? ਅਸੀਂ ਤਾਂ ਕੇਵਲ ਪਰਮੇਸ਼ਰ ਦੇ ਸੇਵਕ ਹਾਂ, ਜਿਹਨਾਂ ਦੇ ਦੁਆਰਾ ਤੁਸੀਂ ਵਿਸ਼ਵਾਸ ਕੀਤਾ ਹੈ । ਸਾਡੇ ਵਿੱਚੋਂ ਹਰ ਕੋਈ ਪ੍ਰਭੂ ਦੇ ਦਿੱਤੇ ਦਾਨ ਅਨੁਸਾਰ ਸੇਵਾ ਦਾ ਕੰਮ ਕਰਦਾ ਹੈ ।
6
ਮੈਂ ਬੀਜ ਬੀਜਿਆ, ਅਪੁੱਲੋਸ ਨੇ ਉਸ ਨੂੰ ਸਿੰਜਿਆ ਪਰ ਪਰਮੇਸ਼ਰ ਨੇ ਉਸ ਨੂੰ ਉਗਾਇਆ ਅਤੇ ਵਧਾਇਆ ਹੈ ।
7
ਇਸ ਲਈ ਬੀਜਣ ਅਤੇ ਸਿੰਜਣ ਵਾਲੇ ਕੁਝ ਨਹੀਂ ਹਨ, ਕੇਵਲ ਉਸ ਨੂੰ ਉਗਾਉਣ ਅਤੇ ਵਧਾਉਣ ਵਾਲਾ ਪਰਮੇਸ਼ਰ ਹੀ ਸਭ ਕੁਝ ਹੈ ।
8
ਬੀਜਣ ਅਤੇ ਸਿੰਜਣ ਵਾਲੇ ਦੋਵੇਂ ਇੱਕੋ ਜਿਹੇ ਹਨ । ਦੋਵੇਂ ਆਪਣੀ ਕੀਤੀ ਮਿਹਨਤ ਦੇ ਅਨੁਸਾਰ ਪਰਮੇਸ਼ਰ ਕੋਲੋਂ ਆਪਣੀ ਮਜ਼ਦੂਰੀ ਪ੍ਰਾਪਤ ਕਰਨਗੇ ।
9
ਅਸੀਂ ਪਰਮੇਸ਼ਰ ਦੇ ਕਾਮੇਂ ਹਾਂ ਅਤੇ ਤੁਸੀਂ ਉਹਨਾਂ ਦੇ ਖੇਤ ਹੋ । ਤੁਸੀਂ ਪਰਮੇਸ਼ਰ ਦੇ ਭਵਨ ਹੋ ।
10
ਪਰਮੇਸ਼ਰ ਦੇ ਦਿੱਤੇ ਵਰਦਾਨ ਦੁਆਰਾ, ਮੈਂ ਇੱਕ ਸਮਝਦਾਰ ਰਾਜ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ ਅਤੇ ਕੋਈ ਦੂਜਾ ਉਸ ਉੱਤੇ ਉਸਾਰੀ ਕਰ ਰਿਹਾ ਹੈ । ਹੁਣ ਹਰ ਕੋਈ ਇਹ ਖਿਆਲ ਰੱਖੇ ਕਿ ਉਹ ਕਿਸ ਤਰ੍ਹਾਂ ਦੀ ਉਸਾਰੀ ਕਰ ਰਿਹਾ ਹੈ ।
11
ਪਰਮੇਸ਼ਰ ਨੇ ਜੋ ਨੀਂਹ ਪਹਿਲਾਂ ਹੀ ਰੱਖ ਦਿੱਤੀ ਹੈ ਭਾਵ ਯਿਸੂ ਮਸੀਹ, ਜਿਹਨਾਂ ਤੋਂ ਸਿਵਾਏ ਕੋਈ ਹੋਰ ਮਨੁੱਖ ਨਵੀਂ ਨੀਂਹ ਨਹੀਂ ਰੱਖ ਸਕਦਾ ।
12
ਇਸ ਉੱਤੇ ਕੁਝ ਲੋਕ ਉਸਾਰੀ ਲਈ ਸੋਨਾ, ਚਾਂਦੀ, ਕੀਮਤੀ ਪੱਥਰ, ਲੱਕੜੀ, ਘਾਹ, ਸੁੱਕੇ ਕੱਖ ਆਦਿ ਵਰਤਦੇ ਹਨ ।
13
ਹਰ ਇੱਕ ਦੇ ਕੰਮ ਦੀ ਅਸਲੀਅਤ ਦਾ ਪਤਾ ਨਿਆਂ ਵਾਲੇ ਦਿਨ ਲੱਗੇਗਾ । ਉਸ ਦਿਨ ਅੱਗ ਹਰ ਇੱਕ ਮਨੁੱਖ ਦੇ ਕੰਮ ਨੂੰ ਪ੍ਰਗਟ ਕਰੇਗੀ ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਸ ਦੀ ਪਰੀਖਿਆ ਲਵੇਗੀ ।
14
ਜੇਕਰ ਕਿਸੇ ਮਨੁੱਖ ਦਾ ਕੰਮ ਟਿਕਿਆ ਰਹੇਗਾ ਤਾਂ ਉਸ ਨੂੰ ਉਸ ਚੰਗੇ ਕੰਮ ਦੇ ਲਈ ਫਲ ਮਿਲੇਗਾ ।
15
ਜੇਕਰ ਕਿਸੇ ਮਨੁੱਖ ਦਾ ਕੰਮ ਅੱਗ ਵਿੱਚ ਭਸਮ ਹੋ ਜਾਵੇਗਾ ਤਾਂ ਉਸ ਦਾ ਫਲ ਨਹੀਂ ਮਿਲੇਗਾ । ਪਰ ਉਹ ਆਪ ਅੱਗ ਵਿੱਚੋਂ ਨਿਕਲੇ ਆਦਮੀ ਦੀ ਤਰ੍ਹਾਂ ਬਚ ਜਾਵੇਗਾ ।
16
ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੇ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ ।
17
ਇਸ ਲਈ ਜੇਕਰ ਕੋਈ ਪਰਮੇਸ਼ਰ ਦੇ ਹੈਕਲ ਨੂੰ ਨਾਸ਼ ਕਰੇਗਾ ਤਾਂ ਪਰਮੇਸ਼ਰ ਉਸ ਦਾ ਨਾਸ਼ ਕਰਨਗੇ, ਕਿਉਂਕਿ ਪਰਮੇਸ਼ਰ ਦਾ ਹੈਕਲ ਪਵਿੱਤਰ ਹੈ ਅਤੇ ਤੁਸੀਂ ਹੀ ਉਹ ਹੈਕਲ ਹੋ ।
18
ਕੋਈ ਮਨੁੱਖ ਆਪਣੇ ਆਪ ਨੂੰ ਧੋਖਾ ਨਾ ਦੇਵੇ । ਜੇਕਰ ਤੁਹਾਡੇ ਵਿੱਚੋਂ ਕੋਈ ਆਪਣੇ ਆਪ ਨੂੰ ਇਸ ਸੰਸਾਰ ਦੇ ਆਧਾਰ ਤੇ ਬੁੱਧੀਮਾਨ ਸਮਝੇ ਤਾਂ ਉਹ ਮੂਰਖ ਬਣ ਜਾਵੇ ਤਾਂ ਜੋ ਉਹ ਬੁੱਧੀਮਾਨ ਹੋ ਜਾਵੇ ।
19
ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੇ ਸਾਹਮਣੇ ਮੂਰਖਤਾ ਦੇ ਬਰਾਬਰ ਹੈ । ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਰਮੇਸ਼ਰ ਬੁੱਧੀਮਾਨਾਂ ਨੂੰ ਉਹਨਾਂ ਦੀ ਹੀ ਚਤੁਰਾਈ ਵਿੱਚ ਫਸਾ ਦਿੰਦੇ ਹਨ ।”
20
ਇਸੇ ਤਰ੍ਹਾਂ ਫਿਰ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪ੍ਰਭੂ ਜਾਣਦੇ ਹਨ ਕਿ ਬੁੱਧੀਮਾਨਾਂ ਦੇ ਵਿਚਾਰ ਵਿਅਰਥ ਹਨ ।”
21
ਇਸ ਲਈ ਕੋਈ ਮਨੁੱਖਾਂ ਦੇ ਕੰਮਾਂ ਤੇ ਹੰਕਾਰ ਨਾ ਕਰੇ ਕਿਉਂਕਿ ਸਭ ਕੁਝ ਤੁਹਾਡਾ ਹੀ ਹੈ ।
22
ਭਾਵੇਂ ਉਹ ਪੌਲੂਸ ਹੋਵੇ ਜਾਂ ਅਪੁੱਲੋਸ ਜਾਂ ਕੈਫ਼ਾਸ, ਜਾਂ ਇਹ ਸੰਸਾਰ ਹੋਵੇ ਜਾਂ ਜੀਵਨ ਜਾਂ ਮੌਤ ਜਾਂ ਵਰਤਮਾਨ ਜਾਂ ਭਵਿੱਖ, ਇਹ ਸਭ ਚੀਜ਼ਾਂ ਤੁਹਾਡੀਆਂ ਹੀ ਹਨ
23
ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ਰ ਦੇ ਹਨ ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
All chapters:
1
2
3
4
5
6
7
8
9
10
11
12
13
14
15
16