bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 15
1 Corinthians 15
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਹੁਣ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਉਹ ਸ਼ੁਭ ਸਮਾਚਾਰ ਯਾਦ ਕਰਵਾਉਣਾ ਚਾਹੁੰਦਾ ਹਾਂ ਜੋ ਮੈਂ ਤੁਹਾਨੂੰ ਸੁਣਾਇਆ ਸੀ ਜਿਸ ਨੂੰ ਤੁਸੀਂ ਸਵੀਕਾਰ ਕੀਤਾ ਅਤੇ ਇਸ ਉੱਤੇ ਤੁਹਾਡਾ ਵਿਸ਼ਵਾਸ ਮਜ਼ਬੂਤ ਹੈ ।
2
ਜੇਕਰ ਤੁਸੀਂ ਇਸ ਸ਼ੁਭ ਸਮਾਚਾਰ ਵਿੱਚ ਮਜ਼ਬੂਤ ਰਹੋਗੇ ਤਾਂ ਤੁਸੀਂ ਮੁਕਤੀ ਪਾਵੋਗੇ, ਨਹੀਂ ਤਾਂ ਤੁਹਾਡਾ ਵਿਸ਼ਵਾਸ ਕਰਨਾ ਵਿਅਰਥ ਹੈ ।
3
ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜੋ ਮੈਨੂੰ ਉੱਤਮ ਚੀਜ਼ ਮਿਲੀ ਸੀ, ਦਿੱਤੀ ਹੈ: ਕਿ ਮਸੀਹ ਸਾਡੇ ਪਾਪਾਂ ਦੇ ਲਈ ਪਵਿੱਤਰ-ਗ੍ਰੰਥ ਵਿੱਚ ਲਿਖੇ ਅਨੁਸਾਰ ਮਾਰੇ ਗਏ,
4
ਦਫ਼ਨਾਏ ਗਏ ਅਤੇ ਫਿਰ ਪਵਿੱਤਰ-ਗ੍ਰੰਥ ਵਿੱਚ ਲਿਖੇ ਅਨੁਸਾਰ ਤੀਜੇ ਦਿਨ ਜਿਊਂਦੇ ਕੀਤੇ ਗਏ ।
5
ਜੀਅ ਉੱਠਣ ਦੇ ਬਾਅਦ ਮਸੀਹ ਨੇ ਪਤਰਸ ਨੂੰ ਦਰਸ਼ਨ ਦਿੱਤੇ ਅਤੇ ਫਿਰ ਬਾਰ੍ਹਾਂ ਚੇਲਿਆਂ ਨੂੰ ਵੀ ।
6
ਫਿਰ ਉਹਨਾਂ ਨੇ ਇੱਕ ਹੀ ਸਮੇਂ ਪੰਜ ਸੌ ਤੋਂ ਵੀ ਵੱਧ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ, ਜਿਹਨਾਂ ਵਿੱਚੋਂ ਬਹੁਤ ਸਾਰੇ ਅੱਜ ਤੱਕ ਜਿਊਂਦੇ ਹਨ ਅਤੇ ਕੁਝ ਮਰ ਚੁੱਕੇ ਹਨ ।
7
ਇਸ ਦੇ ਬਾਅਦ ਉਹਨਾਂ ਨੇ ਯਾਕੂਬ ਅਤੇ ਸਾਰੇ ਰਸੂਲਾਂ ਨੂੰ ਦਰਸ਼ਨ ਦਿੱਤੇ ।
8
ਸਭ ਤੋਂ ਅੰਤ ਵਿੱਚ ਮਸੀਹ ਨੇ ਮੈਨੂੰ ਦਰਸ਼ਨ ਦਿੱਤੇ ਜਿਸ ਦਾ ਜਨਮ ਅਸਧਾਰਨ ਤੌਰ ਤੇ ਹੋਇਆ ਸੀ ।
9
ਮੈਂ ਸਭ ਤੋਂ ਛੋਟਾ ਰਸੂਲ ਹਾਂ । ਮੈਂ ਤਾਂ ਰਸੂਲ ਅਖਵਾਉਣ ਦੇ ਯੋਗ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਉੱਤੇ ਅੱਤਿਆਚਾਰ ਕੀਤੇ ਸਨ ।
10
ਪਰ ਅੱਜ ਮੈਂ ਜੋ ਕੁਝ ਵੀ ਹਾਂ, ਇਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹਾਂ ਅਤੇ ਉਹਨਾਂ ਦੀ ਕਿਰਪਾ ਮੇਰੇ ਉੱਤੇ ਵਿਅਰਥ ਨਹੀਂ ਗਈ ਕਿਉਂਕਿ ਮੈਂ ਬਾਕੀ ਸਭ ਤੋਂ ਵੱਧ ਮਿਹਨਤ ਕੀਤੀ ਹੈ ਭਾਵੇਂ ਇਹ ਮੈਂ ਨਹੀਂ ਸਗੋਂ ਪਰਮੇਸ਼ਰ ਦੀ ਕਿਰਪਾ ਹੈ ਜਿਸ ਦੇ ਦੁਆਰਾ ਜੋ ਮੈਂ ਕੀਤਾ ਹੈ ਇਹ ਸਭ ਹੋਇਆ ।
11
ਇਸ ਲਈ ਭਾਵੇਂ ਇਹ ਮੈਂ ਹਾਂ ਜਾਂ ਉਹ ਸਭ, ਇਸੇ ਦਾ ਪ੍ਰਚਾਰ ਕਰਦੇ ਹਨ ਅਤੇ ਤੁਸੀਂ ਇਸ ਉੱਤੇ ਵਿਸ਼ਵਾਸ ਕਰਦੇ ਹੋ ।
12
ਇਸ ਲਈ ਜੇਕਰ ਅਸੀਂ ਇਹ ਪ੍ਰਚਾਰ ਕੀਤਾ ਹੈ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ, ਤਾਂ ਫਿਰ ਤੁਹਾਡੇ ਵਿੱਚੋਂ ਕੁਝ ਲੋਕ ਕਿਸ ਤਰ੍ਹਾਂ ਕਹਿੰਦੇ ਹਨ ਕਿ ਮੁਰਦਿਆਂ ਦਾ ਪੁਨਰ-ਉਥਾਨ ਨਹੀਂ ਹੈ?
13
ਜੇਕਰ ਇਹ ਸੱਚ ਹੈ, ਤਾਂ ਫਿਰ ਮਸੀਹ ਵੀ ਜਿਊਂਦੇ ਨਹੀਂ ਕੀਤੇ ਗਏ ।
14
ਇਸੇ ਤਰ੍ਹਾਂ ਜੇਕਰ ਮਸੀਹ ਜਿਊਂਦੇ ਨਹੀਂ ਕੀਤੇ ਗਏ ਤਾਂ ਫਿਰ ਸਾਡਾ ਪ੍ਰਚਾਰ ਕਰਨਾ ਵਿਅਰਥ ਹੋਇਆ ਅਤੇ ਤੁਹਾਡਾ ਵਿਸ਼ਵਾਸ ਵੀ ।
15
ਫਿਰ ਜੇਕਰ ਇਹ ਸੱਚ ਹੈ, ਤਾਂ ਇਸ ਦਾ ਇਹ ਵੀ ਅਰਥ ਹੋਇਆ ਕਿ ਅਸੀਂ ਪਰਮੇਸ਼ਰ ਦੇ ਬਾਰੇ ਝੂਠੀ ਗਵਾਹੀ ਦਿੱਤੀ ਹੈ, ਕਿਉਂਕਿ ਸਾਡੀ ਗਵਾਹੀ ਇਹ ਹੈ ਕਿ ਉਹਨਾਂ ਨੇ ਮਸੀਹ ਨੂੰ ਜਿਊਂਦਾ ਕੀਤਾ ਪਰ ਜੇਕਰ ਇਹ ਸੱਚ ਹੈ ਕਿ ਮੁਰਦੇ ਜਿਊਂਦੇ ਨਹੀਂ ਕੀਤੇ ਜਾਣਗੇ ਤਾਂ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਉਹਨਾਂ ਨੇ ਮਸੀਹ ਨੂੰ ਜਿਊਂਦੇ ਨਹੀਂ ਕੀਤਾ ।
16
ਕਿਉਂਕਿ ਜੇਕਰ ਮੁਰਦੇ ਜਿਊਂਦੇ ਨਹੀਂ ਕੀਤੇ ਜਾਣਗੇ ਤਾਂ ਇਸ ਦਾ ਅਰਥ ਹੈ ਕਿ ਮਸੀਹ ਵੀ ਜਿਊਂਦੇ ਨਹੀਂ ਕੀਤੇ ਗਏ ਹਨ ।
17
ਫਿਰ ਜੇਕਰ ਮਸੀਹ ਜਿਊਂਦੇ ਨਹੀਂ ਕੀਤੇ ਗਏ ਤਾਂ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ ਅਤੇ ਤੁਸੀਂ ਅਜੇ ਵੀ ਪਾਪੀ ਹਾਲਤ ਵਿੱਚ ਹੋ ।
18
ਤਦ ਵਿਸ਼ਵਾਸੀ ਜਿਹਨਾਂ ਨੇ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਮਰ ਗਏ ਸਨ, ਉਹ ਨਾਸ਼ ਹੋ ਗਏ ਹਨ ।
19
ਜੇਕਰ ਸਾਡੀ ਆਸ ਇਸੇ ਜੀਵਨ ਤੱਕ ਹੈ, ਅਗਲੇ ਤੱਕ ਨਹੀਂ, ਤਾਂ ਸਾਡੀ ਹਾਲਤ ਇਸ ਸੰਸਾਰ ਵਿੱਚ ਸਭ ਤੋਂ ਤਰਸ ਯੋਗ ਹੈ ।
20
ਪਰ ਸੱਚਾਈ ਤਾਂ ਇਹ ਹੈ ਕਿ ਮਸੀਹ ਮੁਰਦਿਆਂ ਵਿੱਚੋਂ ਜਿਊਂਦੇ ਕੀਤੇ ਗਏ ਹਨ । ਉਹ ਉਹਨਾਂ ਸਭ ਵਿੱਚੋਂ ਜੋ ਮਰ ਗਏ ਹਨ, ਪਹਿਲੇ ਫਲ ਹਨ ।
21
ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੇ ਕਾਰਨ ਮੌਤ ਇਸ ਸੰਸਾਰ ਵਿੱਚ ਆਈ, ਇਸੇ ਤਰ੍ਹਾਂ ਇੱਕ ਮਨੁੱਖ ਦੁਆਰਾ ਹੀ ਮਰੇ ਹੋਇਆਂ ਦਾ ਪੁਨਰ-ਉਥਾਨ ਹੋਇਆ ।
22
ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ, ਉਸੇ ਤਰ੍ਹਾਂ ਮਸੀਹ ਵਿੱਚ ਸਭ ਫਿਰ ਜੀਅ ਉੱਠਣਗੇ ।
23
ਪਰ ਸਭ ਆਪਣੀ ਵਾਰੀ ਤੇ, ਸਭ ਤੋਂ ਪਹਿਲਾਂ ਮਸੀਹ, ਫਿਰ ਉਸ ਦੇ ਆਉਣ ਤੇ ਸਭ ਜੋ ਉਸ ਦੇ ਲੋਕ ਹਨ ।
24
ਫਿਰ ਅੰਤ ਆ ਜਾਵੇਗਾ, ਜਦੋਂ ਮਸੀਹ ਸਭ ਰਾਜਿਆਂ, ਅਧਿਕਾਰੀਆਂ ਅਤੇ ਸ਼ਕਤੀਆਂ ਨੂੰ ਨਾਸ਼ ਕਰ ਕੇ, ਰਾਜ ਨੂੰ ਪਰਮੇਸ਼ਰ ਪਿਤਾ ਦੇ ਹੱਥਾਂ ਵਿੱਚ ਸੌਂਪ ਦੇਣਗੇ ।
25
ਕਿਉਂਕਿ ਮਸੀਹ ਦਾ ਉਸ ਸਮੇਂ ਤੱਕ ਰਾਜ ਕਰਨਾ ਜ਼ਰੂਰੀ ਹੈ ਜਦੋਂ ਤੱਕ ਪਰਮੇਸ਼ਰ ਸਾਰੇ ਵੈਰੀਆਂ ਨੂੰ ਪੈਰਾਂ ਹੇਠ ਨਾ ਕਰ ਲੈਣ ।
26
ਸਭ ਤੋਂ ਅੰਤਮ ਵੈਰੀ ਜਿਸ ਦਾ ਨਾਸ਼ ਹੋਣਾ ਜ਼ਰੂਰੀ ਹੈ, ਉਹ ਮੌਤ ਹੈ ।
27
ਕਿਉਂਕਿ ਪਵਿੱਤਰ-ਗ੍ਰੰਥ ਕਹਿੰਦਾ ਹੈ, “ਪਰਮੇਸ਼ਰ ਨੇ ਸਭ ਚੀਜ਼ਾਂ ਉਹਨਾਂ ਦੇ ਪੈਰਾਂ ਹੇਠਾਂ ਕਰ ਦਿੱਤੀਆਂ ਹਨ ।” ਪਰ ਇਹ ਸਾਫ਼ ਹੈ ਕਿ ਸਭ ਚੀਜ਼ਾਂ ਵਿੱਚ ਪਰਮੇਸ਼ਰ ਆਪ ਸ਼ਾਮਲ ਨਹੀਂ ਹਨ, ਕਿਉਂਕਿ ਇਹ ਤਾਂ ਪਰਮੇਸ਼ਰ ਹੀ ਹਨ, ਜੋ ਸਭ ਚੀਜ਼ਾਂ ਨੂੰ ਮਸੀਹ ਦੇ ਅਧਿਕਾਰ ਵਿੱਚ ਕਰਦੇ ਹਨ ।
28
ਫਿਰ ਜਦੋਂ ਸਭ ਕੁਝ ਪੁੱਤਰ ਦੇ ਅਧਿਕਾਰ ਵਿੱਚ ਹੋ ਜਾਵੇਗਾ, ਤਾਂ ਪੁੱਤਰ ਆਪਣੇ ਆਪ ਨੂੰ ਪਰਮੇਸ਼ਰ ਦੇ ਅਧਿਕਾਰ ਵਿੱਚ ਦੇ ਦੇਵੇਗਾ ਕਿ ਪਰਮੇਸ਼ਰ ਸਭ ਦੇ ਉੱਤੇ ਰਾਜ ਕਰਨ ।
29
ਫਿਰ ਜੇਕਰ ਪੁਨਰ-ਉਥਾਨ ਨਹੀਂ ਹੈ ਤਾਂ ਉਹਨਾਂ ਲੋਕਾਂ ਨੂੰ ਕੀ ਲਾਭ ਹੈ, ਜੋ ਮੁਰਦਿਆਂ ਦੇ ਲਈ ਬਪਤਿਸਮਾ ਲੈਂਦੇ ਹਨ? ਜੇਕਰ ਮੁਰਦੇ ਜਿਊਂਦਾ ਨਹੀਂ ਕੀਤੇ ਜਾਣਗੇ, ਤਾਂ ਫਿਰ ਉਹ ਉਹਨਾਂ ਦੇ ਲਈ ਬਪਤਿਸਮਾ ਕਿਉਂ ਲੈਂਦੇ ਹਨ?
30
ਫਿਰ ਅਸੀਂ ਕਿਉਂ ਹਰ ਸਮੇਂ ਆਪਣੀ ਜਾਨ ਹਥੇਲੀ ਉੱਤੇ ਰੱਖ ਕੇ ਫਿਰਦੇ ਹਾਂ?
31
ਮੈਂ ਤੁਹਾਨੂੰ ਬਿਨਾਂ ਕਿਸੇ ਸ਼ੱਕ ਦੇ ਅਤੇ ਉਸ ਮਾਣ ਦੇ ਕਾਰਨ, ਜੋ ਮੈਨੂੰ ਤੁਹਾਡੇ ਉੱਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਕਰਕੇ ਹੈ, ਦੱਸਦਾ ਹਾਂ ਕਿ ਮੈਂ ਹਰ ਦਿਨ ਮੌਤ ਦਾ ਸਾਹਮਣਾ ਕਰਦਾ ਹਾਂ ।
32
ਜੇਕਰ ਮਨੁੱਖੀ ਪ੍ਰੇਰਨਾ ਦਾ ਕਰ ਕੇ ਹੀ ਅਫ਼ਸੁਸ ਵਿੱਚ “ਜੰਗਲੀ ਜਾਨਵਰਾਂ” ਨਾਲ ਲੜਿਆ, ਤਾਂ ਮੈਨੂੰ ਇਸ ਤੋਂ ਕੀ ਲਾਭ? ਜੇਕਰ ਮੁਰਦੇ ਜਿਊਂਦੇ ਨਹੀਂ ਕੀਤੇ ਜਾਂਦੇ, ਤਾਂ ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਆਓ, ਅਸੀਂ ਖਾਈਏ-ਪੀਏ, ਕਿਉਂਕਿ ਕੱਲ੍ਹ ਤਾਂ ਅਸੀਂ ਮਰ ਹੀ ਜਾਣਾ ਹੈ ।”
33
ਧੋਖਾ ਨਾ ਖਾਵੋ, “ਬੁਰੀ ਸੰਗਤ ਚੰਗੇ ਚਰਿੱਤਰ ਵਾਲੇ ਮਨੁੱਖ ਨੂੰ ਨਾਸ਼ ਕਰ ਦਿੰਦੀ ਹੈ ।”
34
ਹੋਸ਼ ਵਿੱਚ ਰਹੋ ਅਤੇ ਪਾਪ ਕਰਨੇ ਛੱਡ ਦਿਓ । ਤੁਹਾਡੇ ਵਿੱਚੋਂ ਕੁਝ ਨੂੰ ਤਾਂ ਪਰਮੇਸ਼ਰ ਦਾ ਕੋਈ ਗਿਆਨ ਨਹੀਂ ਹੈ । ਮੈਂ ਇਹ ਸਭ ਤੁਹਾਨੂੰ ਸ਼ਰਮਿੰਦਾ ਕਰਨ ਦੇ ਲਈ ਕਹਿ ਰਿਹਾ ਹਾਂ ।
35
ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਕੋਈ ਪੁੱਛੇ ਕਿ “ਮੁਰਦੇ ਕਿਸ ਹਾਲਤ ਵਿੱਚ ਜਿਊਂਦੇ ਕੀਤੇ ਜਾਂਦੇ ਹਨ? ਜਾਂ ਉਹਨਾਂ ਦੇ ਸਰੀਰ ਕਿਸ ਤਰ੍ਹਾਂ ਦੇ ਹੋਣਗੇ”?
36
ਮੂਰਖ! ਜੋ ਕੁਝ ਤੁਸੀਂ ਬੀਜਦੇ ਹੋ, ਉਸ ਲਈ ਪਹਿਲਾਂ ਮਰਨਾ ਜ਼ਰੂਰੀ ਹੈ, ਜੇਕਰ ਉਹ ਜਿਊਂਦਾ ਹੋਣਾ ਚਾਹੁੰਦਾ ਹੈ ।
37
ਜੋ ਕੁਝ ਤੁਸੀਂ ਬੀਜਦੇ ਹੋ, ਉਹ ਕੇਵਲ ਬੀਜ ਹੀ ਹੁੰਦਾ ਹੈ । ਕਣਕ ਨੂੰ ਜਾਂ ਕਿਸੇ ਹੋਰ ਅਨਾਜ ਨੂੰ ਤੁਸੀਂ ਪੂਰੇ ਪੌਦੇ ਦੇ ਰੂਪ ਵਿੱਚ ਨਹੀਂ ਬੀਜਦੇ ਜੋ ਬਾਅਦ ਵਿੱਚ ਉੱਗਦਾ ਹੈ ।
38
ਪਰਮੇਸ਼ਰ ਆਪਣੀ ਇੱਛਾ ਅਨੁਸਾਰ ਉਸ ਨੂੰ ਸਰੀਰ ਦਿੰਦੇ ਹਨ ਹਰ ਬੀਜ ਨੂੰ ਉਸ ਦਾ ਆਪਣਾ ਸਰੀਰ ।
39
ਸਭ ਸਰੀਰ ਇੱਕ ਹੀ ਤਰ੍ਹਾਂ ਦੇ ਨਹੀਂ ਹਨ: ਮਨੁੱਖਾਂ ਦਾ ਸਰੀਰ ਇੱਕ ਤਰ੍ਹਾਂ ਦਾ ਹੈ, ਜਾਨਵਰਾਂ, ਪੰਛੀਆਂ ਅਤੇ ਮੱਛੀਆਂ ਦੇ ਸਰੀਰ ਵੱਖ ਵੱਖ ਤਰ੍ਹਾਂ ਦੇ ਹਨ ।
40
ਫਿਰ ਸਵਰਗੀ ਸਰੀਰ ਵੱਖ ਹਨ ਅਤੇ ਸੰਸਾਰਕ ਵੱਖ । ਇਸ ਤਰ੍ਹਾਂ ਇਹਨਾਂ ਦਾ ਪ੍ਰਤਾਪ ਵੀ ਵੱਖ ਵੱਖ ਹੈ ।
41
ਸੂਰਜ ਦਾ ਆਪਣਾ ਪ੍ਰਤਾਪ, ਚੰਦ ਦਾ ਆਪਣਾ, ਤਾਰਿਆਂ ਦਾ ਆਪਣਾ, ਭਾਵੇਂ ਤਾਰਿਆਂ ਵਿੱਚ ਆਪਣੇ ਪ੍ਰਤਾਪ ਦੀ ਭਿੰਨਤਾ ਵੀ ਹੈ ।
42
ਜਦੋਂ ਮੁਰਦੇ ਜਿਊਂਦੇ ਕੀਤੇ ਜਾਣਗੇ, ਤਾਂ ਉਹ ਇਸ ਤਰ੍ਹਾਂ ਹੋਣਗੇ; ਬੀਜ ਦਾ ਸਰੀਰ ਵੀ ਮਰਨਹਾਰ ਹਾਲਤ ਵਿੱਚ ਦੱਬਿਆ ਜਾਂਦਾ ਹੈ, ਪਰ ਅਮਰ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ ।
43
ਇਹ ਨਿਰਾਦਰ ਹਾਲਤ ਵਿੱਚ ਦੱਬਿਆ ਜਾਂਦਾ ਹੈ ਪਰ ਮਾਣ ਵਾਲੀ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ । ਇਹ ਕਮਜ਼ੋਰ ਹਾਲਤ ਵਿੱਚ ਦੱਬਿਆ ਜਾਂਦਾ ਹੈ ਪਰ ਸ਼ਕਤੀਸ਼ਾਲੀ ਹਾਲਤ ਵਿੱਚ ਜਿਊਂਦਾ ਕੀਤਾ ਜਾਂਦਾ ਹੈ ।
44
ਇਹ ਸੰਸਾਰਕ ਸਰੀਰ ਨਾਲ ਦੱਬਿਆ ਜਾਂਦਾ ਹੈ ਪਰ ਆਤਮਿਕ ਸਰੀਰ ਨਾਲ ਜਿਊਂਦਾ ਕੀਤਾ ਜਾਂਦਾ ਹੈ । ਸੰਸਾਰਕ ਸਰੀਰ ਵੀ ਹੈ ਅਤੇ ਆਤਮਿਕ ਸਰੀਰ ਵੀ ਹੈ ।
45
ਇਸੇ ਲਈ ਪਵਿੱਤਰ-ਗ੍ਰੰਥ ਕਹਿੰਦਾ ਹੈ “ਪਹਿਲਾ ਆਦਮੀ ਭਾਵ ਆਦਮ ਜਿਊਂਦਾ ਪ੍ਰਾਣੀ ਬਣਿਆ ਪਰ ਅੰਤਮ ਆਦਮ ਜੀਵਨ ਦਾਤਾ ।”
46
ਫਿਰ ਵੀ ਆਤਮਿਕ ਪਹਿਲਾਂ ਨਹੀਂ ਆਇਆ ਸਗੋਂ ਪਹਿਲਾਂ ਸੰਸਾਰਕ ਸਰੀਰ ਅਤੇ ਫਿਰ ਆਤਮਿਕ ।
47
ਪਹਿਲਾ ਆਦਮੀ ਧਰਤੀ ਦਾ ਭਾਵ ਮਿੱਟੀ ਦਾ ਬਣਿਆ ਹੋਇਆ ਸੀ ਪਰ ਦੂਜਾ ਆਦਮੀ ਸਵਰਗ ਤੋਂ ਆਇਆ ਸੀ ।
48
ਇਸ ਲਈ ਮਿੱਟੀ ਤੋਂ ਬਣਿਆ ਆਦਮੀ ਉਸ ਆਦਮੀ ਵਰਗਾ ਹੈ, ਜੋ ਮਿੱਟੀ ਦਾ ਬਣਿਆ ਹੈ ਪਰ ਸਵਰਗ ਦਾ ਆਦਮੀ ਉਸ ਆਦਮੀ ਵਰਗਾ ਹੈ, ਜੋ ਸਵਰਗ ਦਾ ਹੈ ।
49
ਜਿਸ ਤਰ੍ਹਾਂ ਸਾਨੂੰ ਮਿੱਟੀ ਦੇ ਆਦਮੀ ਦਾ ਰੂਪ ਮਿਲਿਆ ਹੈ, ਉਸੇ ਤਰ੍ਹਾਂ ਸਾਨੂੰ ਸਵਰਗ ਦੇ ਆਦਮੀ ਦਾ ਰੂਪ ਵੀ ਮਿਲੇਗਾ ।
50
ਮੇਰੇ ਕਹਿਣ ਦਾ ਅਰਥ ਇਹ ਹੈ: ਮਾਸ ਅਤੇ ਲਹੂ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ ਹਨ ਅਤੇ ਨਾ ਹੀ ਮਰਨਹਾਰ ਅਮਰਤਾ ਦਾ ਅਧਿਕਾਰੀ ਹੋ ਸਕਦਾ ਹੈ ।
51
ਸੁਣੋ, ਮੈਂ ਤੁਹਾਨੂੰ ਇੱਕ ਭੇਤ ਦੱਸਦਾ ਹਾਂ, ਅਸੀਂ ਸਾਰੇ ਮਰਾਂਗੇ ਨਹੀਂ ਸਗੋਂ ਅਸੀਂ ਸਾਰੇ ਬਦਲ ਜਾਵਾਂਗੇ ।
52
ਇਹ ਅੰਤਮ ਬਿਗਲ ਦੀ ਆਵਾਜ਼ ਨਿਕਲਦੇ ਹੀ ਤੁਰੰਤ ਅੱਖ ਦੇ ਝਪਕਦੇ ਹੀ ਹੋ ਜਾਵੇਗਾ । ਬਿਗਲ ਦੀ ਆਵਾਜ਼ ਆਉਂਦੇ ਹੀ ਮੁਰਦੇ ਅਮਰਤਾ ਦੀ ਹਾਲਤ ਵਿੱਚ ਜਿਊਂਦੇ ਕੀਤੇ ਜਾਣਗੇ ਅਤੇ ਅਸੀਂ ਸਾਰੇ ਬਦਲ ਜਾਵਾਂਗੇ ।
53
ਕਿਉਂਕਿ ਜੋ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲਣਾ ਜ਼ਰੂਰੀ ਹੈ । ਇਸੇ ਤਰ੍ਹਾਂ ਜੋ ਮਰਨਹਾਰ ਹੈ, ਉਸ ਦਾ ਅਮਰ ਹੋਣਾ ਜ਼ਰੂਰੀ ਹੈ ।
54
ਜਦੋਂ ਜੋ ਮੌਤ ਦੇ ਬੰਧਨ ਵਿੱਚ ਹੈ, ਉਸ ਨੂੰ ਮੌਤ ਤੋਂ ਛੁਟਕਾਰਾ ਮਿਲ ਜਾਵੇਗਾ, ਅਤੇ ਜੋ ਮਰਨਹਾਰ ਹੈ, ਉਹ ਅਮਰ ਹੋ ਜਾਵੇਗਾ, ਤਾਂ ਪਵਿੱਤਰ-ਗ੍ਰੰਥ ਦਾ ਇਹ ਵਚਨ ਸੱਚਾ ਸਿੱਧ ਹੋਵੇਗਾ: “ਮੌਤ ਜਿੱਤ ਵਿੱਚ ਬਦਲ ਗਈ!
55
ਹੇ ਮੌਤ, ਕਿੱਥੇ ਹੈ ਤੇਰੀ ਜਿੱਤ? ਹੇ ਮੌਤ, ਕਿੱਥੇ ਹੈ ਤੇਰਾ ਡੰਗ?”
56
ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸਮਰੱਥਾ ਵਿਵਸਥਾ ਹੈ ।
57
ਪਰ ਪਰਮੇਸ਼ਰ ਦਾ ਧੰਨਵਾਦ ਹੋਵੇ, ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿੱਤ ਦਿੰਦੇ ਹਨ ।
58
ਇਸ ਲਈ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪੱਕੇ ਅਤੇ ਅਟੱਲ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ, ਹਰ ਸਮੇਂ ਪ੍ਰਭੂ ਦੇ ਕੰਮ ਵਿੱਚ ਅੱਗੇ ਵੱਧਦੇ ਜਾਓ ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16