bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 16
1 Corinthians 16
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
1
ਆਪਣੇ ਵਿਸ਼ਵਾਸੀ ਭਰਾਵਾਂ ਦੇ ਲਈ ਦਾਨ ਇਕੱਠਾ ਕਰਨ ਸੰਬੰਧੀ ਤੁਹਾਨੂੰ ਵੀ ਕੁਝ ਕਰਨਾ ਚਾਹੀਦਾ ਹੈ । ਇਹੋ ਮੈਂ ਗਲਾਤੀਆ ਦੀਆਂ ਕਲੀਸਿਯਾਵਾਂ ਨੂੰ ਕਰਨ ਲਈ ਕਿਹਾ ਹੈ ।
2
ਹਰ ਐਤਵਾਰ ਨੂੰ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਆਮਦਨ ਦਾ ਕੁਝ ਹਿੱਸਾ ਵੱਖਰਾ ਰੱਖ ਲਵੇ, ਤਾਂ ਜੋ ਮੇਰੇ ਆਉਣ ਤੇ ਤੁਹਾਨੂੰ ਦਾਨ ਇਕੱਠਾ ਨਾ ਕਰਨਾ ਪਵੇ ।
3
ਜਦੋਂ ਮੈਂ ਆਵਾਂਗਾ, ਤਾਂ ਤੁਹਾਡੇ ਚੁਣੇ ਹੋਏ ਆਦਮੀਆਂ ਨੂੰ ਆਪਣੇ ਵੱਲੋਂ ਇੱਕ ਪੱਤਰ ਦੇ ਕੇ ਯਰੂਸ਼ਲਮ ਭੇਜਾਂਗਾ ਕਿ ਉਹ ਤੁਹਾਡੇ ਦਾਨ ਨੂੰ ਉੱਥੇ ਪਹੁੰਚਾ ਦੇਣ ।
4
ਜੇਕਰ ਮੇਰਾ ਉੱਥੇ ਜਾਣਾ ਚੰਗਾ ਹੋਵੇਗਾ, ਤਾਂ ਉਹ ਮੇਰੇ ਨਾਲ ਜਾਣਗੇ!
5
ਮੈਂ ਮਕਦੂਨਿਯਾ ਦੀ ਯਾਤਰਾ ਸਮਾਪਤ ਹੋਣ ਤੇ, ਤੁਹਾਡੇ ਕੋਲ ਆਵਾਂਗਾ । ਕਿਉਂਕਿ ਮੈਂ ਮਕਦੂਨਿਯਾ ਦੇ ਵਿੱਚੋਂ ਦੀ ਯਾਤਰਾ ਕਰਨੀ ਹੈ ।
6
ਮੈਂ ਕੋਸ਼ਿਸ਼ ਕਰਾਂਗਾ ਕਿ ਉਸ ਸਮੇਂ ਤੁਹਾਡੇ ਕੋਲ ਕੁਝ ਸਮਾਂ ਠਹਿਰਾਂ, ਹਾਂ ਇਹ ਵੀ ਹੋ ਸਕਦਾ ਹੈ ਕਿ ਮੈਂ ਸਰਦੀਆਂ ਤੁਹਾਡੇ ਨਾਲ ਬਿਤਾਵਾਂ ਹੀ ਰਹਾਂ ਕਿ ਤੁਸੀਂ ਮੇਰੀ ਅਗਲੀ ਯਾਤਰਾ ਲਈ ਜਿੱਥੇ ਵੀ ਜਾਣਾ ਹੈ ਮੇਰੀ ਮਦਦ ਕਰ ਸਕੋ ।
7
ਮੈਂ ਤੁਹਾਨੂੰ ਰਾਹ ਵਿੱਚ ਜਾਂਦੇ ਹੋਏ ਹੀ ਮਿਲਣਾ ਨਹੀਂ ਚਾਹੁੰਦਾ, ਜੇਕਰ ਪ੍ਰਭੂ ਨੇ ਆਗਿਆ ਦਿੱਤੀ, ਤਾਂ ਮੈਂ ਤੁਹਾਡੇ ਕੋਲ ਕੁਝ ਸਮਾਂ ਠਹਿਰਾਂਗਾ ।
8
ਮੈਂ ਪੰਤੇਕੁਸਤ ਦੇ ਤਿਉਹਾਰ ਤੱਕ ਅਫ਼ਸੁਸ ਵਿੱਚ ਹੀ ਰਹਾਂਗਾ ।
9
ਭਾਵੇਂ ਇੱਥੇ ਪ੍ਰਭੂ ਦੇ ਕੰਮ ਦੇ ਵਿਰੋਧੀ ਬਹੁਤ ਹਨ ਪਰ ਫਿਰ ਵੀ ਮੇਰੇ ਲਈ ਉਹਨਾਂ ਦੀ ਸੇਵਾ ਲਈ ਇੱਥੇ ਦਰਵਾਜ਼ੇ ਖੁੱਲ੍ਹੇ ਹਨ ।
10
ਜੇਕਰ ਇੰਨੇ ਵਿੱਚ ਤਿਮੋਥਿਉਸ ਤੁਹਾਡੇ ਕੋਲ ਆਵੇ ਤਾਂ ਦੇਖਣਾ ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ ਕਿਉਂਕਿ ਉਹ ਵੀ ਮੇਰੀ ਤਰ੍ਹਾਂ ਪ੍ਰਭੂ ਦਾ ਕੰਮ ਕਰ ਰਿਹਾ ਹੈ ।
11
ਇਸ ਲਈ ਕੋਈ ਉਸ ਦਾ ਵਿਰੋਧ ਨਾ ਕਰੇ ਸਗੋਂ ਉਸ ਨੂੰ ਸਹੀ ਸਲਾਮਤ ਮੇਰੇ ਕੋਲ ਭੇਜ ਦੇਣਾ, ਮੈਂ ਉਸ ਦੀ ਉਡੀਕ ਕਰ ਰਿਹਾ ਹਾਂ ਕਿ ਉਹ ਕਦੋਂ ਭਰਾਵਾਂ ਦੇ ਨਾਲ ਮੇਰੇ ਕੋਲ ਪਹੁੰਚੇ ।
12
ਭਰਾ ਅਪੁੱਲੋਸ ਦੇ ਸੰਬੰਧ ਵਿੱਚ: ਮੈਂ ਉਸ ਅੱਗੇ ਬੇਨਤੀ ਕੀਤੀ ਸੀ ਕਿ ਉਹ ਭਰਾਵਾਂ ਦੇ ਨਾਲ ਤੁਹਾਡੇ ਕੋਲ ਆ ਜਾਵੇ; ਪਰ ਇਸ ਸਮੇਂ ਉਹ ਬਿਲਕੁਲ ਨਹੀਂ ਆਉਣਾ ਚਾਹੁੰਦਾ ਪਰ ਮੌਕਾ ਮਿਲਣ ਤੇ ਉਹ ਆਵੇਗਾ ।
13
ਜਾਗਦੇ ਰਹੋ ਵਿਸ਼ਵਾਸ ਵਿੱਚ ਅਟੱਲ ਰਹੋ, ਨਿਡਰ ਬਣ ਕੇ ਰਹੋ ਅਤੇ ਤਕੜੇ ਹੋਵੋ ।
14
ਸਾਰੇ ਕੰਮ ਪਿਆਰ ਨਾਲ ਕਰੋ ।
15
ਤੁਸੀਂ ਸਤਫ਼ਨਾਸ ਅਤੇ ਉਸ ਦੇ ਪਰਿਵਾਰ ਨੂੰ ਜਾਣਦੇ ਹੋ, ਉਹ ਅਖਾਯਾ ਵਿੱਚ ਮਸੀਹ ਦੇ ਸਭ ਤੋਂ ਪਹਿਲੇ ਵਿਸ਼ਵਾਸੀ ਹਨ ਅਤੇ ਉਹਨਾਂ ਆਪਣੇ ਆਪ ਨੂੰ ਪਰਮੇਸ਼ਰ ਦੇ ਲੋਕਾਂ ਦੀ ਸੇਵਾ ਲਈ ਦੇ ਦਿੱਤਾ ਹੈ । ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ:
16
ਇਹੋ ਜਿਹੇ ਲੋਕਾਂ ਦੀ ਅਗਵਾਈ ਨੂੰ ਸਵੀਕਾਰ ਕਰੋ ਅਤੇ ਇਸੇ ਤਰ੍ਹਾਂ ਉਸ ਨੂੰ ਵੀ ਜੋ ਕੋਈ ਵੀ ਉਹਨਾਂ ਦੇ ਨਾਲ ਮਿਲ ਕੇ ਮਿਹਨਤ ਦੇ ਨਾਲ ਸੇਵਾ ਦਾ ਕੰਮ ਕਰਦਾ ਹੈ ।
17
ਮੈਂ ਸਤਫ਼ਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਤੇ ਖ਼ੁਸ਼ ਹਾਂ ਕਿਉਂਕਿ ਉਹਨਾਂ ਨੇ ਤੁਹਾਡੇ ਘਾਟੇ ਨੂੰ ਪੂਰਾ ਕਰ ਦਿੱਤਾ ਹੈ ।
18
ਉਹਨਾਂ ਨੇ ਮੇਰੇ ਦਿਲ ਨੂੰ ਤਾਜ਼ਾ ਕੀਤਾ ਹੈ ਜਿਸ ਤਰ੍ਹਾਂ ਉਹਨਾਂ ਨੇ ਤੁਹਾਨੂੰ ਕੀਤਾ ਹੈ । ਇਹੋ ਜਿਹੇ ਲੋਕਾਂ ਨੂੰ ਮਹੱਤਵ ਦਿਓ ।
19
ਏਸ਼ੀਆ ਦੀਆਂ ਕਲੀਸਿਯਾਵਾਂ ਵੱਲੋਂ ਤੁਹਾਨੂੰ ਨਮਸਕਾਰ । ਅਕੂਲਾ ਅਤੇ ਪਰਿਸਕਾ ਉਸ ਕਲੀਸਿਯਾ ਦੇ ਨਾਲ ਮਿਲ ਕੇ ਜੋ ਉਹਨਾਂ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਤੁਹਾਨੂੰ ਨਮਸਕਾਰ ਕਹਿੰਦੇ ਹਨ ।
20
ਸਾਰੇ ਭਰਾਵਾਂ ਵੱਲੋਂ ਤੁਹਾਨੂੰ ਨਮਸਕਾਰ । ਇੱਕ ਦੂਜੇ ਨੂੰ ਹਮੇਸ਼ਾਂ ਭਰਾਵਾਂ ਵਾਲੇ ਪਿਆਰ ਨਾਲ ਮਿਲੋ ।
21
ਮੈਂ, ਪੌਲੂਸ ਆਪਣੇ ਹੱਥ ਦੇ ਨਾਲ ਤੁਹਾਨੂੰ ਨਮਸਕਾਰ ਲਿਖ ਰਿਹਾ ਹਾਂ ।
22
ਜੇ ਕੋਈ ਪ੍ਰਭੂ ਨੂੰ ਪਿਆਰ ਨਾ ਕਰੇ ਉਹ ਨੂੰ ਸਰਾਪ ਲੱਗੇ! ‘ਮਾਰਾਨਾ-ਥਾ’ ਭਾਵ ‘ਹੇ ਸਾਡੇ ਪ੍ਰਭੂ, ਆਓ’!
23
ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ ।
24
ਮਸੀਹ ਯਿਸੂ ਦੇ ਵਿੱਚ ਮੇਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਮਿਲੇ । ਆਮੀਨ!
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
All chapters:
1
2
3
4
5
6
7
8
9
10
11
12
13
14
15
16