bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 7
1 Corinthians 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਹੁਣ ਉਹ ਗੱਲਾਂ, ਜਿਹਨਾਂ ਬਾਰੇ ਤੁਸੀਂ ਮੈਨੂੰ ਲਿਖਿਆ ਸੀ: ਆਦਮੀ ਲਈ ਚੰਗਾ ਤਾਂ ਇਹ ਹੈ ਕਿ ਉਹ ਔਰਤ ਤੋਂ ਦੂਰ ਰਹੇ ।
2
ਪਰ ਕਿਉਂਕਿ ਵਿਭਚਾਰ ਬਹੁਤ ਹੈ, ਇਸ ਲਈ ਹਰ ਆਦਮੀ ਦੀ ਆਪਣੀ ਪਤਨੀ ਅਤੇ ਹਰ ਔਰਤ ਦਾ ਆਪਣਾ ਪਤੀ ਹੋਵੇ ।
3
ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦਾ ।
4
ਪਤਨੀ ਦਾ ਆਪਣੇ ਸਰੀਰ ਉੱਤੇ ਕੋਈ ਹੱਕ ਨਹੀਂ ਹੈ, ਇਹ ਉਸ ਦੇ ਪਤੀ ਦਾ ਹੈ । ਇਸੇ ਤਰ੍ਹਾਂ ਪਤੀ ਦਾ ਆਪਣੇ ਸਰੀਰ ਉੱਤੇ ਕੋਈ ਹੱਕ ਨਹੀਂ ਹੈ, ਇਹ ਉਸ ਦੀ ਪਤਨੀ ਦਾ ਹੈ ।
5
ਇੱਕ ਦੂਜੇ ਨੂੰ ਵੰਚਿਤ ਨਾ ਕਰੋ । ਜੇਕਰ ਇਸ ਤਰ੍ਹਾਂ ਕਰੋ ਵੀ, ਤਾਂ ਕੁਝ ਸਮੇਂ ਦੇ ਲਈ ਇੱਕ ਦੂਜੇ ਦੀ ਸਲਾਹ ਨਾਲ ਕਰੋ ਕਿ ਤੁਹਾਨੂੰ ਪ੍ਰਾਰਥਨਾ ਲਈ ਸਮਾਂ ਮਿਲ ਸਕੇ । ਪਰ ਇਸ ਦੇ ਬਾਅਦ ਫਿਰ ਇਕੱਠੇ ਰਹੋ ਤਾਂ ਜੋ ਤੁਹਾਡੇ ਸਵੈ-ਕਾਬੂ ਵਿੱਚ ਨਾ ਹੋਣ ਦੇ ਕਾਰਨ ਸ਼ੈਤਾਨ ਤੁਹਾਨੂੰ ਪਰਤਾਵੇ ਵਿੱਚ ਨਾ ਪਾ ਦੇਵੇ ।
6
ਮੈਂ ਤੁਹਾਨੂੰ ਇਹ ਪ੍ਰਵਾਨਗੀ ਦੇ ਰਿਹਾ ਹਾਂ, ਹੁਕਮ ਨਹੀਂ ।
7
ਮੈਂ ਤਾਂ ਚਾਹੁੰਦਾ ਹਾਂ ਕਿ ਸਾਰੇ ਮੇਰੇ ਵਾਂਗ ਹੀ ਹੋਣ ਪਰ ਹਰ ਇੱਕ ਨੂੰ ਪਰਮੇਸ਼ਰ ਵੱਲੋਂ ਵੱਖ ਵੱਖ ਯੋਗਤਾ ਮਿਲੀ ਹੈ, ਕਿਸੇ ਨੂੰ ਇਸ ਤਰ੍ਹਾਂ ਦੀ ਅਤੇ ਕਿਸੇ ਨੂੰ ਦੂਜੀ ਤਰ੍ਹਾਂ ਦੀ ।
8
ਅਣਵਿਆਹਿਆਂ ਅਤੇ ਵਿਧਵਾਵਾਂ ਨੂੰ ਮੇਰੀ ਇਹ ਸਲਾਹ ਹੈ ਕਿ ਇਹ ਚੰਗਾ ਹੈ ਕਿ ਉਹ ਮੇਰੇ ਤਰ੍ਹਾਂ ਹੀ ਰਹਿਣ ।
9
ਪਰ ਜੇਕਰ ਉਹ ਆਪਣੇ ਆਪ ਉੱਤੇ ਕਾਬੂ ਨਾ ਰੱਖ ਸਕਣ ਤਾਂ ਉਹਨਾਂ ਨੂੰ ਵਿਆਹ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਹ ਕਾਮ ਦੀ ਅੱਗ ਵਿੱਚ ਸੜਨ ਨਾਲੋਂ ਚੰਗਾ ਹੈ ।
10
ਇਸੇ ਤਰ੍ਹਾਂ ਵਿਆਹੇ ਹੋਇਆਂ ਨੂੰ ਮੇਰਾ ਹੁਕਮ ਹੈ, (ਮੇਰਾ ਨਹੀਂ ਸਗੋਂ ਪ੍ਰਭੂ ਦਾ ਹੈ) ਕਿ ਪਤਨੀ ਆਪਣੇ ਪਤੀ ਤੋਂ ਵੱਖ ਨਾ ਹੋਵੇ ।
11
ਜੇਕਰ ਉਹ ਹੋ ਵੀ ਜਾਵੇ ਤਾਂ ਫਿਰ ਵਿਆਹ ਨਾ ਕਰੇ, ਨਹੀਂ ਤਾਂ ਆਪਣੇ ਪਤੀ ਨਾਲ ਫਿਰ ਸੁਲਾਹ ਕਰ ਲਵੇ । ਇਸ ਤਰ੍ਹਾਂ ਪਤੀ ਵੀ ਆਪਣੀ ਪਤਨੀ ਨੂੰ ਤਲਾਕ ਨਾ ਦੇਵੇ ।
12
ਬਾਕੀਆਂ ਨੂੰ ਮੈਂ ਕਹਿੰਦਾ ਹਾਂ (ਪ੍ਰਭੂ ਨਹੀਂ) ਕਿ ਜੇਕਰ ਕਿਸੇ ਵਿਸ਼ਵਾਸੀ ਆਦਮੀ ਦੇ ਘਰ ਅਵਿਸ਼ਵਾਸੀ ਪਤਨੀ ਹੈ ਅਤੇ ਉਹ ਉਸ ਦੇ ਨਾਲ ਰਹਿਣ ਲਈ ਤਿਆਰ ਹੈ ਤਾਂ ਉਹ ਉਸ ਨੂੰ ਤਲਾਕ ਨਾ ਦੇਵੇ ।
13
ਇਸੇ ਤਰ੍ਹਾਂ ਜੇਕਰ ਕਿਸੇ ਵਿਸ਼ਵਾਸੀ ਔਰਤ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਹ ਉਸ ਦੇ ਨਾਲ ਰਹਿਣ ਲਈ ਤਿਆਰ ਹੈ ਤਾਂ ਉਹ ਉਸ ਨੂੰ ਤਲਾਕ ਨਾ ਦੇਵੇ ।
14
ਅਵਿਸ਼ਵਾਸੀ ਪਤੀ ਆਪਣੀ ਵਿਸ਼ਵਾਸੀ ਪਤਨੀ ਦੇ ਕਾਰਨ ਪਰਮੇਸ਼ਰ ਦੇ ਸਾਹਮਣੇ ਪਵਿੱਤਰ ਠਹਿਰਦਾ ਹੈ ਅਤੇ ਅਵਿਸ਼ਵਾਸੀ ਪਤਨੀ ਆਪਣੇ ਵਿਸ਼ਵਾਸੀ ਪਤੀ ਦੇ ਕਾਰਨ ਪਰਮੇਸ਼ਰ ਦੇ ਸਾਹਮਣੇ ਪਵਿੱਤਰ ਠਹਿਰਦੀ ਹੈ । ਜੇਕਰ ਇਸ ਤਰ੍ਹਾਂ ਨਾ ਹੋਵੇ ਤਾਂ ਉਹਨਾਂ ਦੇ ਬੱਚੇ ਅਸ਼ੁੱਧ ਠਹਿਰਨਗੇ । ਪਰ ਹੁਣ ਉਹ ਪਵਿੱਤਰ ਗਿਣੇ ਜਾਣਗੇ ।
15
ਪਰ ਜੇਕਰ ਅਵਿਸ਼ਵਾਸੀ ਆਪ ਅਲੱਗ ਹੋਣਾ ਚਾਹੇ ਤਾਂ ਉਸ ਨੂੰ ਹੋਣ ਦਿਓ । ਇਹੋ ਜਿਹੇ ਮਾਮਲਿਆਂ ਵਿੱਚ ਵਿਸ਼ਵਾਸੀ ਭਰਾ ਜਾਂ ਭੈਣ ਨੂੰ ਆਜ਼ਾਦੀ ਹੈ । ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਮੇਲ-ਮਿਲਾਪ ਨਾਲ ਰਹਿਣ ਲਈ ਸੱਦਿਆ ਹੈ ।
16
ਹੇ ਪਤਨੀ, ਕੀ ਤੂੰ ਜਾਣਦੀ ਹੈਂ ਕਿ ਤੂੰ ਆਪਣੇ ਪਤੀ ਦੀ ਮੁਕਤੀ ਦਾ ਕਾਰਨ ਬਣ ਸਕਦੀ ਹੈਂ? ਹੇ ਪਤੀ, ਕੀ ਤੂੰ ਜਾਣਦਾ ਹੈਂ ਕਿ ਤੂੰ ਆਪਣੀ ਪਤਨੀ ਦੀ ਮੁਕਤੀ ਦਾ ਕਾਰਨ ਬਣ ਸਕਦਾ ਹੈਂ?
17
ਜਿਸ ਤਰ੍ਹਾਂ ਪਰਮੇਸ਼ਰ ਨੇ ਹਰ ਕਿਸੇ ਨੂੰ ਬਲਾਉਣ ਦੇ ਸਮੇਂ ਵਰਦਾਨ ਦਿੱਤਾ ਹੈ, ਉਹ ਉਸ ਦੇ ਅਨੁਸਾਰ ਜੀਵਨ ਗੁਜ਼ਾਰੇ । ਮੈਂ ਸਭ ਕਲੀਸਿਯਾਵਾਂ ਨੂੰ ਇਹ ਹੀ ਸਿਧਾਂਤ ਸਿਖਾਉਂਦਾ ਹਾਂ ।
18
ਜੇਕਰ ਕੋਈ ਸੁੰਨਤੀ ਪਰਮੇਸ਼ਰ ਦੁਆਰਾ ਸੱਦਿਆ ਗਿਆ ਹੈ ਤਾਂ ਉਹ ਇਸੇ ਹਾਲਤ ਵਿੱਚ ਰਹੇ । ਇਸੇ ਤਰ੍ਹਾਂ ਜੇਕਰ ਕੋਈ ਅਸੁੰਨਤੀ ਪਰਮੇਸ਼ਰ ਦੁਆਰਾ ਸੱਦਿਆ ਗਿਆ ਹੈ, ਤਾਂ ਉਹ ਵੀ ਉਸੇ ਹਾਲਤ ਵਿੱਚ ਰਹੇ ।
19
ਕਿਉਂਕਿ ਨਾ ਤਾਂ ਸੁੰਨਤ ਕੁਝ ਹੈ ਅਤੇ ਨਾ ਹੀ ਅਸੁੰਨਤ ਕੁਝ ਹੈ ਪਰ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਨਾ ਹੀ ਸਭ ਕੁਝ ਹੈ ।
20
ਇਸ ਲਈ ਹਰ ਕੋਈ ਉਸੇ ਹਾਲਤ ਵਿੱਚ ਰਹੇ ਜਿਸ ਵਿੱਚ ਉਹ ਸੱਦਿਆ ਗਿਆ ਸੀ ।
21
ਕੀ ਤੂੰ ਗ਼ੁਲਾਮੀ ਦੀ ਹਾਲਤ ਵਿੱਚ ਸੱਦਿਆ ਗਿਆ ਸੀ? ਤਾਂ ਕੋਈ ਚਿੰਤਾ ਨਾ ਕਰ । ਜੇਕਰ ਤੈਨੂੰ ਆਜ਼ਾਦ ਹੋਣ ਦਾ ਮੌਕਾ ਮਿਲੇ ਤਾਂ ਆਜ਼ਾਦ ਹੋ ਜਾ ।
22
ਜੋ ਪ੍ਰਭੂ ਦੇ ਬੁਲਾਉਣ ਦੇ ਸਮੇਂ ਗ਼ੁਲਾਮ ਸੀ, ਉਹ ਪ੍ਰਭੂ ਵਿੱਚ ਆਜ਼ਾਦ ਕੀਤਾ ਗਿਆ ਹੈ । ਇਸੇ ਤਰ੍ਹਾਂ ਜੋ ਬੁਲਾਉਣ ਦੇ ਸਮੇਂ ਆਜ਼ਾਦ ਸੀ, ਉਹ ਮਸੀਹ ਦਾ ਗ਼ੁਲਾਮ ਬਣ ਗਿਆ ਹੈ ।
23
ਤੁਸੀਂ ਮੁੱਲ ਦੇ ਕੇ ਖ਼ਰੀਦੇ ਗਏ ਹੋ, ਇਸ ਲਈ ਆਦਮੀਆਂ ਦੇ ਗ਼ੁਲਾਮ ਨਾ ਬਣੋ ।
24
ਭਰਾਵੋ ਅਤੇ ਭੈਣੋ, ਹਰ ਕਿਸੇ ਨੂੰ ਜਿਸ ਹਾਲਤ ਵਿੱਚ ਪਰਮੇਸ਼ਰ ਨੇ ਸੱਦਿਆ ਹੈ, ਉਹ ਉਸੇ ਹਾਲਤ ਵਿੱਚ ਪਰਮੇਸ਼ਰ ਦੇ ਨਾਲ ਰਹੇ ।
25
ਕੁਆਰੀਆਂ ਦੇ ਬਾਰੇ: ਇਸ ਵਿਸ਼ੇ ਵਿੱਚ ਮੈਨੂੰ ਪ੍ਰਭੂ ਵੱਲੋਂ ਕੋਈ ਹੁਕਮ ਨਹੀਂ ਮਿਲਿਆ ਪਰ ਫਿਰ ਵੀ ਮੈਂ ਜਿਸ ਤਰ੍ਹਾਂ ਪ੍ਰਭੂ ਦੀ ਦਇਆ ਨਾਲ ਭਰੋਸੇਯੋਗ ਹਾਂ, ਇਸ ਬਾਰੇ ਆਪਣੇ ਵੱਲੋਂ ਸਲਾਹ ਦੇ ਰਿਹਾ ਹਾਂ ।
26
ਵਰਤਮਾਨ ਮੁਸੀਬਤਾਂ ਨੂੰ ਦੇਖਦੇ ਹੋਏ ਮੇਰਾ ਵਿਚਾਰ ਹੈ ਕਿ ਮਨੁੱਖ ਦੇ ਲਈ ਚੰਗਾ ਇਹ ਹੈ ਕਿ ਉਹ ਜਿਸ ਹਾਲਤ ਵਿੱਚ ਹੈ, ਉਸੇ ਹਾਲਤ ਵਿੱਚ ਹੀ ਰਹੇ ।
27
ਜੇ ਤੇਰੇ ਕੋਲ ਪਤਨੀ ਹੈ ਤਾਂ ਉਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਨਾ ਕਰ । ਜੇ ਤੇਰੇ ਕੋਲ ਪਤਨੀ ਨਹੀਂ ਹੈ ਤਾਂ ਤੂੰ ਪਤਨੀ ਲੱਭਣ ਦੀ ਕੋਸ਼ਿਸ਼ ਨਾ ਕਰ ।
28
ਪਰ ਜੇਕਰ ਤੁਸੀਂ ਵਿਆਹ ਕਰਦੇ ਹੋ ਤਾਂ ਇਹ ਪਾਪ ਨਹੀਂ ਹੈ । ਇਸੇ ਤਰ੍ਹਾਂ ਜੇਕਰ ਕੋਈ ਕੁਆਰੀ ਵਿਆਹ ਕਰਦੀ ਹੈ ਤਾਂ ਉਹ ਪਾਪ ਨਹੀਂ ਕਰਦੀ ਪਰ ਵਿਆਹੇ ਹੋਏ ਲੋਕ ਸੰਸਾਰਕ ਦੁੱਖ ਭੋਗਣਗੇ, ਮੈਂ ਤੁਹਾਨੂੰ ਉਹਨਾਂ ਦੁੱਖਾਂ ਤੋਂ ਬਚਾਉਣਾ ਚਾਹੁੰਦਾ ਹਾਂ ।
29
ਭਰਾਵੋ ਅਤੇ ਭੈਣੋ, ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ ਇਸ ਲਈ ਜੋ ਵਿਆਹੇ ਹੋਏ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਅਣਵਿਆਹੇ ਹਨ ।
30
ਜੋ ਸੋਗ ਵਿੱਚ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਸੋਗ ਵਿੱਚ ਨਹੀਂ; ਜੋ ਅਨੰਦ ਵਿੱਚ ਹਨ, ਉਹ ਇਸ ਤਰ੍ਹਾਂ ਰਹਿਣ ਜਿਸ ਤਰ੍ਹਾਂ ਕਿ ਉਹ ਅਨੰਦ ਵਿੱਚ ਨਹੀਂ । ਜੋ ਖ਼ਰੀਦ ਰਹੇ ਹਨ, ਉਹ ਸਮਝਣ ਕਿ ਉਹਨਾਂ ਕੋਲ ਕੁਝ ਨਹੀਂ ਰਹੇਗਾ ।
31
ਜੋ ਸੰਸਾਰਕ ਚੀਜ਼ਾਂ ਦੀ ਵਰਤੋਂ ਕਰ ਰਹੇ ਹਨ, ਉਹਨਾਂ ਵਿੱਚ ਮਗਨ ਨਾ ਹੋਣ ਕਿਉਂਕਿ ਸੰਸਾਰ ਦਾ ਵਰਤਮਾਨ ਰੂਪ ਬਦਲ ਰਿਹਾ ਹੈ ।
32
ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਦੂਰ ਰਹੋ । ਅਣਵਿਆਹਿਆ ਆਦਮੀ ਪ੍ਰਭੂ ਦੇ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦਾ ਹੈ ਕਿ ਉਹ ਪ੍ਰਭੂ ਨੂੰ ਕਿਸ ਤਰ੍ਹਾਂ ਪ੍ਰਸੰਨ ਕਰੇ ।
33
ਇਸੇ ਤਰ੍ਹਾਂ ਵਿਆਹਿਆ ਆਦਮੀ ਸੰਸਾਰਕ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦਾ ਹੈ ਕਿ ਉਹ ਆਪਣੀ ਪਤਨੀ ਨੂੰ ਕਿਸ ਤਰ੍ਹਾਂ ਪ੍ਰਸੰਨ ਕਰੇ
34
ਅਤੇ ਇਸ ਤਰ੍ਹਾਂ ਉਸ ਦੇ ਅੰਦਰ ਸੰਘਰਸ਼ ਚਲਦਾ ਰਹਿੰਦਾ ਹੈ । ਅਣਵਿਆਹੀ ਜਾਂ ਕੁਆਰੀ ਪ੍ਰਭੂ ਦੇ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦੀ ਹੈ ਕਿ ਉਹ ਕਿਸ ਤਰ੍ਹਾਂ ਸਰੀਰ ਅਤੇ ਆਤਮਾ ਵਿੱਚ ਪਵਿੱਤਰ ਰਹੇ । ਪਰ ਵਿਆਹੀ ਹੋਈ ਔਰਤ ਸੰਸਾਰਕ ਕੰਮਾਂ ਸੰਬੰਧੀ ਚਿੰਤਾਵਾਨ ਰਹਿੰਦੀ ਹੈ ਕਿ ਉਹ ਆਪਣੇ ਪਤੀ ਨੂੰ ਕਿਸ ਤਰ੍ਹਾਂ ਪ੍ਰਸੰਨ ਕਰੇ ।
35
ਇਹ ਸਭ ਮੈਂ ਤੁਹਾਡੇ ਭਲੇ ਦੇ ਲਈ ਕਹਿ ਰਿਹਾ ਹਾਂ, ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਬੰਧਨ ਲਾਉਣ ਲਈ ਨਹੀਂ ਪਰ ਇਸ ਲਈ ਕਿ ਤੁਸੀਂ ਬਿਨਾਂ ਕਿਸੇ ਅੜਚਨ ਦੇ ਠੀਕ ਢੰਗ ਨਾਲ ਪ੍ਰਭੂ ਦੀ ਸੇਵਾ ਕਰੋ ।
36
ਜੇਕਰ ਕੋਈ ਸੋਚਦਾ ਹੈ ਕਿ ਉਹ ਆਪਣੀ ਕੁਆਰੀ ਮੰਗੇਤਰ ਦੇ ਨਾਲ ਨਜਾਇਜ਼ ਵਰਤਾਅ ਕਰ ਰਿਹਾ ਹੈ ਅਤੇ ਉਸ ਦੀਆਂ ਕਾਮਵਾਸ਼ਨਾਵਾਂ ਬਹੁਤ ਤੇਜ਼ ਹਨ ਤਾਂ ਜਿਸ ਤਰ੍ਹਾਂ ਉਹ ਚਾਹੁੰਦਾ ਹੈ, ਉਹ ਵਿਆਹ ਕਰ ਲੈਣ । ਇਸ ਵਿੱਚ ਕੋਈ ਪਾਪ ਨਹੀਂ ਹੈ ।
37
ਪਰ ਜਿਸ ਆਦਮੀ ਦੇ ਦਿਲ ਦਾ ਫ਼ੈਸਲਾ ਪੱਕਾ ਹੈ ਅਤੇ ਉਹ ਸਵੈ-ਕਾਬੂ ਵਿੱਚ ਹੈ, ਜਿਸ ਦਾ ਆਪਣੀ ਇੱਛਾ ਉੱਤੇ ਪੂਰਾ ਅਧਿਕਾਰ ਹੈ ਅਤੇ ਜਿਸ ਨੇ ਆਪਣੀ ਮੰਗੇਤਰ ਨੂੰ ਕੁਆਰੀ ਰੱਖਣ ਦਾ ਫ਼ੈਸਲਾ ਕਰ ਲਿਆ ਹੈ, ਉਹ ਠੀਕ ਕਰਦਾ ਹੈ ।
38
ਇਸ ਲਈ ਜੋ ਆਪਣੀ ਮੰਗੇਤਰ ਨਾਲ ਵਿਆਹ ਕਰਦਾ ਹੈ, ਉਹ ਠੀਕ ਕਰਦਾ ਹੈ ਅਤੇ ਉਹ ਜੋ ਉਸ ਨਾਲ ਵਿਆਹ ਨਹੀਂ ਕਰਦਾ, ਹੋਰ ਵੀ ਠੀਕ ਕਰਦਾ ਹੈ ।
39
ਇੱਕ ਪਤਨੀ ਉਸ ਸਮੇਂ ਤੱਕ ਆਪਣੇ ਪਤੀ ਦੇ ਬੰਧਨ ਵਿੱਚ ਹੈ ਜਦੋਂ ਤੱਕ ਉਹ ਜਿਊਂਦਾ ਹੈ ਪਰ ਜੇਕਰ ਉਸ ਦਾ ਪਤੀ ਮਰ ਜਾਂਦਾ ਹੈ ਤਾਂ ਉਸ ਨੂੰ ਖੁੱਲ੍ਹ ਹੈ ਕਿ ਉਹ ਜਿਸ ਨਾਲ ਚਾਹੇ ਵਿਆਹ ਕਰੇ ਪਰ ਉਹ ਆਦਮੀ ਪ੍ਰਭੂ ਵਿੱਚ ਹੋਵੇ ।
40
ਪਰ ਉਹ ਧੰਨ ਹੈ ਜੇਕਰ ਉਹ ਉਸੇ ਤਰ੍ਹਾਂ ਰਹੇ ਜਿਸ ਤਰ੍ਹਾਂ ਉਹ ਹੈ । ਇਹ ਮੇਰਾ ਆਪਣਾ ਵਿਚਾਰ ਹੈ ਅਤੇ ਮੈਂ ਇਹ ਸਮਝਦਾ ਹਾਂ ਕਿ ਮੇਰੇ ਵਿੱਚ ਵੀ ਪਰਮੇਸ਼ਰ ਦਾ ਆਤਮਾ ਹੈ ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16