bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 12
1 Corinthians 12
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
1
ਭਰਾਵੋ ਅਤੇ ਭੈਣੋ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਤਮਿਕ ਵਰਦਾਨਾਂ ਦੇ ਬਾਰੇ ਅਣਜਾਣ ਰਹੋ!
2
ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅਵਿਸ਼ਵਾਸੀ ਸੀ ਤਾਂ ਤੁਸੀਂ ਗੂੰਗੀਆਂ ਮੂਰਤਾਂ ਦੇ ਪਿੱਛੇ ਇੱਧਰ-ਉੱਧਰ ਭਟਕਦੇ ਸੀ ।
3
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਕੋਈ ਮਨੁੱਖ ਪਰਮੇਸ਼ਰ ਦੇ ਆਤਮਾ ਤੋਂ ਪ੍ਰੇਰਿਤ ਹੈ, ਉਹ ਇਹ ਨਹੀਂ ਕਹਿ ਸਕਦਾ ਹੈ ਕਿ ‘ਯਿਸੂ ਉੱਤੇ ਸਰਾਪ ਹੈ,’ ਅਤੇ ਨਾ ਹੀ ਕੋਈ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਨਾ ਤੋਂ ਬਿਨਾਂ ਕਹਿ ਸਕਦਾ ਹੈ, ‘ਯਿਸੂ ਪ੍ਰਭੂ ਹਨ’ ।
4
ਆਤਮਿਕ ਵਰਦਾਨ ਤਾਂ ਵੱਖ ਵੱਖ ਤਰ੍ਹਾਂ ਦੇ ਹੁੰਦੇ ਹਨ ਪਰ ਉਹਨਾਂ ਨੂੰ ਦੇਣ ਵਾਲਾ ਆਤਮਾ ਇੱਕ ਹੀ ਹੈ ।
5
ਸੇਵਾ ਕਈ ਪ੍ਰਕਾਰ ਦੀ ਹੈ ਪਰ ਪ੍ਰਭੂ ਇੱਕ ਹੀ ਹਨ ।
6
ਕੰਮ ਤਾਂ ਕਈ ਪ੍ਰਕਾਰ ਦੇ ਹਨ ਪਰ ਪ੍ਰਭੂ ਇੱਕ ਹੀ ਹਨ ਜੋ ਸਭਨਾਂ ਵਿੱਚ ਹੋ ਕੇ ਕੰਮ ਕਰਦੇ ਹਨ ।
7
ਸਭ ਦੇ ਭਲੇ ਲਈ ਹਰ ਆਦਮੀ ਨੂੰ ਆਤਮਿਕ ਚਾਨਣ ਦਿੱਤਾ ਗਿਆ ਹੈ ।
8
ਆਤਮਾ ਕਿਸੇ ਮਨੁੱਖ ਨੂੰ ਬੁੱਧੀ ਨਾਲ ਬੋਲਣ ਦਾ ਵਰਦਾਨ, ਕਿਸੇ ਨੂੰ ਗਿਆਨ ਭਰਿਆ ਉਪਦੇਸ਼,
9
ਕਿਸੇ ਨੂੰ ਵਿਸ਼ਵਾਸ, ਕਿਸੇ ਨੂੰ ਚੰਗਾ ਕਰਨ ਦੀ ਸਮਰੱਥਾ,
10
ਕਿਸੇ ਨੂੰ ਚਮਤਕਾਰ ਕਰਨ ਦਾ ਵਰਦਾਨ, ਕਿਸੇ ਨੂੰ ਸੰਦੇਸ਼ ਦੇਣ ਦੀ ਸਮਰੱਥਾ, ਕਿਸੇ ਨੂੰ ਆਤਮਾਵਾਂ ਦੇ ਭੇਤ ਦਾ ਗਿਆਨ, ਕਿਸੇ ਨੂੰ ਵੱਖ-ਵੱਖ ਭਾਸ਼ਾਵਾਂ ਬੋਲਣ ਅਤੇ ਕਿਸੇ ਨੂੰ ਇਹਨਾਂ ਭਾਸ਼ਾਵਾਂ ਦੇ ਅਨੁਵਾਦ ਕਰਨ ਦਾ ਵਰਦਾਨ ਦਿੰਦਾ ਹੈ ।
11
ਪਰ ਇਹ ਸਭ ਕੰਮ ਇੱਕੋ ਹੀ ਆਤਮਾ ਦੇ ਹਨ, ਜੋ ਆਪਣੀ ਇੱਛਾ ਨਾਲ ਹਰ ਇੱਕ ਨੂੰ ਵੱਖ-ਵੱਖ ਵਰਦਾਨ ਵੰਡਦਾ ਹੈ ।
12
ਸਰੀਰ ਇੱਕ ਹੈ ਜਿਸ ਦੇ ਬਹੁਤ ਸਾਰੇ ਅੰਗ ਹਨ, ਭਾਵੇਂ ਇਸ ਦੇ ਵੱਖ-ਵੱਖ ਅੰਗ ਹਨ ਤਾਂ ਵੀ ਸਰੀਰ ਇੱਕ ਹੈ ਇਸੇ ਤਰ੍ਹਾਂ ਮਸੀਹ ਵੀ ਹਨ ।
13
ਇਸੇ ਤਰ੍ਹਾਂ ਅਸੀਂ ਭਾਵੇਂ ਯਹੂਦੀ ਜਾਂ ਪਰਾਈਆਂ ਕੌਮਾਂ ਜਾਂ ਗ਼ੁਲਾਮ ਜਾਂ ਆਜ਼ਾਦ ਹੋਈਏ ਅਸੀਂ ਇੱਕ ਹੀ ਆਤਮਾ ਦੁਆਰਾ ਬਪਤਿਸਮੇ ਦੇ ਰਾਹੀਂ ਇੱਕ ਸਰੀਰ ਦੇ ਅੰਗ ਬਣਾਏ ਗਏ ਹਾਂ ਅਤੇ ਸਾਨੂੰ ਸਭ ਨੂੰ ਇੱਕ ਹੀ ਆਤਮਾ ਪਿਲਾਇਆ ਗਿਆ ਹੈ ।
14
ਸਰੀਰ ਕੇਵਲ ਇੱਕ ਹੀ ਅੰਗ ਨਹੀਂ ਹੈ ਸਗੋਂ ਬਹੁਤ ਸਾਰੇ ਹਨ ।
15
ਜੇਕਰ ਪੈਰ ਕਹੇ, ‘ਮੈਂ ਹੱਥ ਨਹੀਂ ਹਾਂ, ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ,’ ਤਾਂ ਕੀ ਇਹ ਕਹਿਣ ਨਾਲ ਉਸ ਦਾ ਸੰਬੰਧ ਸਰੀਰ ਨਾਲੋਂ ਟੁੱਟ ਜਾਵੇਗਾ?
16
ਜੇਕਰ ਕੰਨ ਕਹੇ “ਮੈਂ ਅੱਖ ਨਹੀਂ ਹਾਂ, ਇਸ ਲਈ ਮੇਰਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੈ,” ਤਾਂ ਕੀ ਇਹ ਕਹਿਣ ਨਾਲ ਉਸ ਦਾ ਸੰਬੰਧ ਸਰੀਰ ਨਾਲੋਂ ਟੁੱਟ ਜਾਵੇਗਾ?
17
ਜੇਕਰ ਸਾਰਾ ਸਰੀਰ ਅੱਖ ਹੀ ਹੁੰਦਾ ਤਾਂ ਸੁਣਿਆ ਕਿਸ ਤਰ੍ਹਾਂ ਜਾਂਦਾ? ਇਸੇ ਤਰ੍ਹਾਂ ਜੇਕਰ ਸਾਰਾ ਸਰੀਰ ਕੰਨ ਹੀ ਹੁੰਦਾ ਤਾਂ ਸੁੰਘਿਆ ਕਿਸ ਤਰ੍ਹਾਂ ਜਾਂਦਾ?
18
ਪਰ ਸੱਚਾਈ ਇਹ ਹੈ ਕਿ ਪਰਮੇਸ਼ਰ ਨੇ ਠੀਕ ਹਰ ਇੱਕ ਅੰਗ ਨੂੰ ਆਪਣੀ ਇੱਛਾ ਨਾਲ ਸਰੀਰ ਦੇ ਵਿੱਚ ਰੱਖਿਆ ਹੈ ।
19
ਪਰ ਜੇਕਰ ਉਹ ਸਾਰੇ ਇੱਕੋ ਹੀ ਅੰਗ ਹੁੰਦੇ ਤਾਂ ਫਿਰ ਸਰੀਰ ਕਿੱਥੇ ਹੁੰਦਾ?
20
ਪਰ ਸੱਚ ਤਾਂ ਇਹ ਹੈ ਕਿ ਅੰਗ ਤਾਂ ਬਹੁਤ ਹਨ ਪਰ ਸਰੀਰ ਇੱਕ ਹੀ ਹੈ ।
21
ਇਸ ਲਈ ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਮੈਨੂੰ ਤੇਰੀ ਲੋੜ ਨਹੀਂ ਹੈ!” ਨਾ ਹੀ ਸਿਰ ਪੈਰ ਨੂੰ ਕਹਿ ਸਕਦਾ ਹੈ, “ਮੈਨੂੰ ਤੇਰੀ ਲੋੜ ਨਹੀਂ!”
22
ਸਗੋਂ ਇਸ ਦੇ ਉਲਟ ਸਰੀਰ ਦੇ ਜੋ ਅੰਗ ਕਮਜ਼ੋਰ ਦਿਖਾਈ ਦਿੰਦੇ ਹਨ, ਉਹ ਜ਼ਿਆਦਾ ਲੋੜੀਂਦੇ ਹਨ ।
23
ਸਰੀਰ ਦੇ ਜਿਹਨਾਂ ਅੰਗਾਂ ਨੂੰ ਅਸੀਂ ਘੱਟ ਮਹੱਤਵਪੂਰਨ ਸਮਝਦੇ ਹਾਂ, ਅਸਲ ਵਿੱਚ ਉਹਨਾਂ ਦਾ ਹੀ ਜ਼ਿਆਦਾ ਆਦਰ ਕਰਦੇ ਹਾਂ ਅਤੇ ਉਹਨਾਂ ਨੂੰ ਢੱਕ ਕੇ ਰੱਖਦੇ ਹਾਂ । ਇਸ ਤਰ੍ਹਾਂ ਸਾਡੇ ਸਰੀਰ ਦੇ ਘੱਟ ਮਹੱਤਵਪੂਰਨ ਸਮਝੇ ਜਾਂਦੇ ਅੰਗ ਜ਼ਿਆਦਾ ਆਦਰ ਯੋਗ ਬਣ ਜਾਂਦੇ ਹਨ,
24
ਜਦੋਂ ਕਿ ਸਾਡੇ ਆਦਰ ਯੋਗ ਅੰਗਾਂ ਨੂੰ ਇਸ ਦੀ ਲੋੜ ਨਹੀਂ ਹੁੰਦੀ । ਪਰ ਪਰਮੇਸ਼ਰ ਨੇ ਸਰੀਰ ਨੂੰ ਬਣਾਉਂਦੇ ਸਮੇਂ, ਘੱਟ ਮਹੱਤਵਪੂਰਨ ਸਮਝੇ ਜਾਂਦੇ ਅੰਗਾਂ ਨੂੰ ਜ਼ਿਆਦਾ ਆਦਰ ਦਿੱਤਾ ਹੈ ।
25
ਇਹ ਇਸ ਲਈ ਹੈ ਕਿ ਸਰੀਰ ਵਿੱਚ ਕਿਸੇ ਤਰ੍ਹਾਂ ਦਾ ਆਪਸ ਵਿੱਚ ਵਿਰੋਧ ਨਾ ਹੋਵੇ, ਸਗੋਂ ਸਾਰੇ ਅੰਗ ਇੱਕ ਦੂਜੇ ਦਾ ਬਰਾਬਰ ਧਿਆਨ ਰੱਖਣ ।
26
ਜੇਕਰ ਇੱਕ ਅੰਗ ਦੁਖੀ ਹੁੰਦਾ ਹੈ ਤਾਂ ਉਸ ਦੇ ਨਾਲ ਸਾਰੇ ਅੰਗ ਦੁਖੀ ਹੁੰਦੇ ਹਨ । ਇਸੇ ਤਰ੍ਹਾਂ ਜੇਕਰ ਇੱਕ ਅੰਗ ਦੀ ਵਡਿਆਈ ਹੁੰਦੀ ਹੈ, ਤਾਂ ਉਸ ਦੇ ਨਾਲ ਸਾਰੇ ਅੰਗ ਵਡਿਆਈ ਪਾਉਂਦੇ ਹਨ ।
27
ਤੁਸੀਂ ਸਾਰੇ ਮਸੀਹ ਦਾ ਸਰੀਰ ਹੋ ਅਤੇ ਹਰ ਇੱਕ ਆਪਣੇ ਤੌਰ ਤੇ ਉਹਨਾਂ ਦੇ ਵੱਖ-ਵੱਖ ਅੰਗ ਹੋ ।
28
ਪਰਮੇਸ਼ਰ ਨੇ ਕਲੀਸਿਯਾ ਵਿੱਚ ਹਰ ਇੱਕ ਨੂੰ ਵੱਖ-ਵੱਖ ਸੇਵਾ ਦੇ ਕੰਮ ਸੌਂਪੇ ਹਨ: ਪਹਿਲਾਂ ਰਸੂਲ; ਦੂਜੇ ਨਬੀ; ਤੀਜੇ ਸਿੱਖਿਅਕ; ਫਿਰ ਚਮਤਕਾਰ ਕਰਨ ਵਾਲੇ; ਬਿਮਾਰੀਆਂ ਤੋਂ ਚੰਗਾ ਕਰਨ ਵਾਲੇ; ਮਦਦਗਾਰ, ਪ੍ਰਬੰਧਕ, ਅਤੇ ਪਰਾਈਆਂ ਭਾਸ਼ਾਵਾਂ ਬੋਲਣ ਵਾਲੇ ।
29
ਕੀ ਸਭ ਰਸੂਲ ਹਨ? ਕੀ ਸਭ ਸਿੱਖਿਅਕ ਹਨ? ਕੀ ਸਭ ਚਮਤਕਾਰ ਕਰਨ ਵਾਲੇ ਹਨ?
30
ਕੀ ਸਭ ਨੂੰ ਬਿਮਾਰਾਂ ਨੂੰ ਚੰਗਾ ਕਰਨ ਵਾਲੀ ਸਮਰੱਥਾ ਦਾ ਵਰਦਾਨ ਮਿਲਿਆ ਹੈ? ਕੀ ਸਭ ਨੂੰ ਪਰਾਈਆਂ ਭਾਸ਼ਾਵਾਂ ਬੋਲਣ ਦਾ ਵਰਦਾਨ ਮਿਲਿਆ ਹੈ? ਕੀ ਸਭ ਅਨੁਵਾਦਕ ਹਨ?
31
ਤੁਸੀਂ ਉੱਤਮ ਵਰਦਾਨਾਂ ਦੇ ਚਾਹਵਾਨ ਰਹੋ । ਹੁਣ ਮੈਂ ਤੁਹਾਨੂੰ ਸਭ ਤੋਂ ਉੱਤਮ ਰਾਹ ਦੱਸਦਾ ਹਾਂ ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
All chapters:
1
2
3
4
5
6
7
8
9
10
11
12
13
14
15
16