bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
1 Corinthians 8
1 Corinthians 8
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
1
ਹੁਣ ਮੂਰਤੀਆਂ ਦੇ ਸਾਹਮਣੇ ਚੜ੍ਹਾਏ ਹੋਏ ਭੋਜਨ ਸੰਬੰਧੀ ਪ੍ਰਸ਼ਨ: ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਗਿਆਨ ਹੰਕਾਰੀ ਬਣਾ ਦਿੰਦਾ ਹੈ ਪਰ ਪਿਆਰ ਉਸਾਰਦਾ ਹੈ ।
2
ਜੇਕਰ ਕੋਈ ਸਮਝਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ ਤਾਂ ਉਹ ਅਸਲ ਵਿੱਚ ਉਹ ਨਹੀਂ ਜਾਣਦਾ ਜੋ ਉਸ ਨੂੰ ਜਾਨਣਾ ਚਾਹੀਦਾ ਹੈ ।
3
ਪਰ ਜੇਕਰ ਕੋਈ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਤਾਂ ਪਰਮੇਸ਼ਰ ਉਸ ਨੂੰ ਜਾਣਦੇ ਹਨ ।
4
ਫਿਰ ਮੂਰਤੀਆਂ ਦੇ ਸਾਹਮਣੇ ਚੜ੍ਹਾਏ ਗਏ ਭੋਜਨ ਦੇ ਖਾਣ ਸੰਬੰਧੀ ਪ੍ਰਸ਼ਨ: ਇਸ ਬਾਰੇ ਅਸੀਂ ਜਾਣਦੇ ਹਾਂ ਕਿ ਸੰਸਾਰ ਵਿੱਚ ਮੂਰਤੀਆਂ ਕੁਝ ਵੀ ਨਹੀਂ ਹਨ ਕਿਉਂਕਿ ਪਰਮੇਸ਼ਰ ਕੇਵਲ ਇੱਕ ਹੀ ਹੈ ।
5
ਭਾਵੇਂ ਅਕਾਸ਼ ਅਤੇ ਧਰਤੀ ਉੱਤੇ ਬਹੁਤ ਸਾਰੇ ਦੇਵਤੇ ਕਹਾਉਂਦੇ ਹਨ, (ਜਿਸ ਤਰ੍ਹਾਂ ਕਿ ਬਹੁਤ ਸਾਰੇ ‘ਦੇਵਤੇ’ ਅਤੇ ‘ਪ੍ਰਭੂ’ ਵੀ ਹਨ) ।
6
ਪਰ ਫਿਰ ਵੀ ਸਾਡੇ ਇੱਕ ਹੀ ਪਰਮੇਸ਼ਰ ਹਨ ਜੋ ਸਾਡੇ ਪਿਤਾ ਹਨ ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਲਈ ਅਸੀਂ ਜੀਅ ਰਹੇ ਹਾਂ । ਉਸੇ ਤਰ੍ਹਾਂ ਸਾਡੇ ਇੱਕ ਹੀ ਪ੍ਰਭੂ ਹਨ, ਭਾਵ ਯਿਸੂ ਮਸੀਹ, ਜਿਹਨਾਂ ਦੇ ਰਾਹੀਂ ਸਭ ਕੁਝ ਰਚਿਆ ਗਿਆ ਅਤੇ ਜਿਹਨਾਂ ਦੇ ਦੁਆਰਾ ਅਸੀਂ ਸਭ ਜਿਊਂਦੇ ਹਾਂ ।
7
ਪਰ ਸਭ ਇਸ ਨੂੰ ਨਹੀਂ ਜਾਣਦੇ । ਕੁਝ ਲੋਕ ਮੂਰਤੀ ਪੂਜਾ ਦੇ ਇੰਨੇ ਆਦੀ ਹਨ ਕਿ ਉਹ ਹੁਣ ਤੱਕ ਜਦੋਂ ਵੀ ਮੂਰਤੀ ਦੇ ਅੱਗੇ ਚੜ੍ਹਾਇਆ ਗਿਆ ਭੋਜਨ ਖਾਂਦੇ ਹਨ ਤਾਂ ਉਹ ਸਮਝਦੇ ਹਨ ਕਿ ਚੜ੍ਹਾਵੇ ਦਾ ਭੋਜਨ ਖਾ ਕੇ ਉਹਨਾਂ ਦਾ ਅੰਤਹਕਰਨ ਕਮਜ਼ੋਰ ਹੋਣ ਕਾਰਨ ਅਪਵਿੱਤਰ ਹੋ ਗਿਆ ਹੈ ।
8
ਪਰ ਅਸਲ ਵਿੱਚ ਭੋਜਨ ਸਾਨੂੰ ਪਰਮੇਸ਼ਰ ਦੇ ਕੋਲ ਨਹੀਂ ਲਿਆਵੇਗਾ । ਇਸ ਲਈ ਇਸ ਦੇ ਖਾਣ ਜਾਂ ਨਾਂ ਖਾਣ ਦੁਆਰਾ ਸਾਨੂੰ ਕੋਈ ਲਾਭ ਜਾਂ ਨੁਕਸਾਨ ਨਹੀਂ ਹੁੰਦਾ ।
9
ਪਰ ਸਾਵਧਾਨ ਰਹੋ, ਕਿਤੇ ਤੁਹਾਡੀ ਇਹ ਆਜ਼ਾਦੀ ਵਿਸ਼ਵਾਸ ਵਿੱਚ ਕਮਜ਼ੋਰਾਂ ਦੇ ਪਾਪ ਵਿੱਚ ਡਿੱਗਣ ਦਾ ਕਾਰਨ ਨਾ ਬਣੇ ।
10
ਮੰਨ ਲਵੋ ਇੱਕ ਕਮਜ਼ੋਰ ਅੰਤਹਕਰਨ ਵਾਲਾ ਤੈਨੂੰ ਜੋ ਇਸ ਬਾਰੇ ਸਭ ਕੁਝ ਜਾਣਦਾ ਹੈ, ਮੰਦਰ ਵਿੱਚ ਚੜ੍ਹਾਵੇ ਦੇ ਭੋਜਨ ਨੂੰ ਖਾਂਦਾ ਦੇਖ ਲੈਂਦਾ ਹੈ ਤਾਂ ਕੀ ਉਸ ਨੂੰ ਉਸ ਦੇ ਅੰਤਹਕਰਨ ਦੇ ਕਮਜ਼ੋਰ ਹੋਣ ਦੇ ਕਾਰਨ ਮੂਰਤੀ ਦੇ ਸਾਹਮਣੇ ਚੜ੍ਹਾਏ ਗਏ ਭੋਜਨ ਨੂੰ ਖਾਣ ਦੀ ਪ੍ਰੇਰਨਾ ਨਹੀਂ ਮਿਲੇਗੀ?
11
ਇਸ ਤਰ੍ਹਾਂ ਕਮਜ਼ੋਰ ਮਨੁੱਖ ਤੁਹਾਡੇ ਗਿਆਨ ਦੇ ਕਾਰਨ ਨਾਸ਼ ਹੋ ਜਾਵੇਗਾ, ਜਿਸ ਭਰਾ ਦੇ ਲਈ ਮਸੀਹ ਨੇ ਆਪਣੀ ਜਾਨ ਦਿੱਤੀ ਸੀ ।
12
ਫਿਰ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਵਿਰੁੱਧ ਪਾਪ ਕਰਦੇ ਹੋ ਅਤੇ ਉਹਨਾਂ ਦੇ ਕਮਜ਼ੋਰ ਅੰਤਹਕਰਨ ਨੂੰ ਜ਼ਖ਼ਮੀ ਕਰਦੇ ਹੋ ਤਾਂ ਅਸਲ ਵਿੱਚ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ ।
13
ਇਸ ਲਈ ਜੇਕਰ ਮੇਰੇ ਖਾਣ ਤੋਂ ਮੇਰਾ ਭਰਾ ਪਾਪ ਵਿੱਚ ਡਿੱਗਦਾ ਹੈ ਤਾਂ ਮੈਂ ਫਿਰ ਕਦੀ ਮਾਸ ਨਹੀਂ ਖਾਵਾਂਗਾ ਤਾਂ ਜੋ ਮੇਰਾ ਭਰਾ ਪਾਪ ਵਿੱਚ ਨਾ ਡਿੱਗੇ ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
All chapters:
1
2
3
4
5
6
7
8
9
10
11
12
13
14
15
16