bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 1
1 Corinthians 1
Punjabi Standard Bible (Punjabi Standard Bible) 2023
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
1
ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹੋਣ ਲਈ ਬੁਲਾਇਆ ਗਿਆ ਅਤੇ ਭਾਈ ਸੋਸਥਨੇਸ ਵੱਲੋਂ;
2
ਪਰਮੇਸ਼ਰ ਦੀ ਉਸ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਰਥਾਤ ਉਨ੍ਹਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਗਏ ਹਨ ਅਤੇ ਉਨ੍ਹਾਂ ਸਭਨਾਂ ਦੇ ਨਾਲ ਸੰਤ ਹੋਣ ਲਈ ਬੁਲਾਏ ਗਏ ਹਨ ਜਿਹੜੇ ਹਰ ਥਾਂ ਉਨ੍ਹਾਂ ਦੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ;
3
ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
4
ਮੈਂ ਪਰਮੇਸ਼ਰ ਦੀ ਉਸ ਕਿਰਪਾ ਦੇ ਲਈ ਜਿਹੜੀ ਮਸੀਹ ਯਿਸੂ ਵਿੱਚ ਤੁਹਾਨੂੰ ਬਖਸ਼ੀ ਗਈ, ਹਮੇਸ਼ਾ ਤੁਹਾਡੇ ਵਿਖੇ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ
5
ਕਿ ਤੁਸੀਂ ਮਸੀਹ ਦੇ ਦੁਆਰਾ ਹਰੇਕ ਗੱਲ ਅਰਥਾਤ ਸਾਰੇ ਵਚਨ ਅਤੇ ਸਾਰੇ ਗਿਆਨ ਵਿੱਚ ਧਨੀ ਕੀਤੇ ਗਏ
6
ਜਿਵੇਂ ਕਿ ਤੁਹਾਡੇ ਵਿੱਚ ਮਸੀਹ ਦੀ ਗਵਾਹੀ ਸਾਬਤ ਵੀ ਹੋਈ।
7
ਇੱਥੋਂ ਤੱਕ ਕਿ ਤੁਹਾਨੂੰ ਕਿਸੇ ਵਰਦਾਨ ਦੀ ਕਮੀ ਨਹੀਂ ਹੈ ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਗਟ ਹੋਣ ਦੀ ਉਡੀਕ ਕਰਦੇ ਹੋ।
8
ਪਰਮੇਸ਼ਰ ਤੁਹਾਨੂੰ ਅੰਤ ਤੱਕ ਦ੍ਰਿੜ੍ਹ ਵੀ ਰੱਖੇਗਾ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਠਹਿਰੋ।
9
ਪਰਮੇਸ਼ਰ ਵਫ਼ਾਦਾਰ ਹੈ; ਉਸੇ ਦੇ ਦੁਆਰਾ ਤੁਸੀਂ ਉਸ ਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੰਗਤੀ ਵਿੱਚ ਬੁਲਾਏ ਗਏ ਹੋ।
10
ਹੇ ਭਾਈਓ, ਮੈਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਹਰ ਗੱਲ ਵਿੱਚ ਸਹਿਮਤ ਹੋਵੋ ਅਤੇ ਤੁਹਾਡੇ ਵਿੱਚ ਫੁੱਟਾਂ ਨਾ ਹੋਣ, ਸਗੋਂ ਤੁਸੀਂ ਇੱਕ ਮਨ ਅਤੇ ਇੱਕ ਵਿਚਾਰ ਹੋ ਕੇ ਆਪਸ ਵਿੱਚ ਮਿਲੇ ਰਹੋ।
11
ਕਿਉਂਕਿ ਹੇ ਮੇਰੇ ਭਾਈਓ, ਮੈਨੂੰ ਤੁਹਾਡੇ ਵਿਖੇ ਕਲੋਏ ਦੇ ਘਰ ਦਿਆਂ ਤੋਂ ਪਤਾ ਲੱਗਾ ਹੈ ਕਿ ਤੁਹਾਡੇ ਵਿਚਕਾਰ ਝਗੜੇ ਹੁੰਦੇ ਹਨ।
12
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ”, ਜਾਂ “ਮੈਂ ਅਪੁੱਲੋਸ ਦਾ ਹਾਂ” ਜਾਂ “ਮੈਂ ਕੇਫ਼ਾਸ ਦਾ ਹਾਂ” ਜਾਂ “ਮੈਂ ਮਸੀਹ ਦਾ ਹਾਂ।”
13
ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ 'ਤੇ ਚੜ੍ਹਾਇਆ ਗਿਆ ਜਾਂ ਪੌਲੁਸ ਦੇ ਨਾਮ ਵਿੱਚ ਤੁਹਾਨੂੰ ਬਪਤਿਸਮਾ ਦਿੱਤਾ ਗਿਆ?
14
ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਕਰਿਸਪੁਸ ਅਤੇ ਗਾਯੁਸ ਤੋਂ ਇਲਾਵਾ ਤੁਹਾਡੇ ਵਿੱਚੋਂ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ,
15
ਤਾਂਕਿ ਕੋਈ ਇਹ ਨਾ ਕਹੇ ਕਿ ਤੁਹਾਨੂੰ ਮੇਰੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ;
16
ਹਾਂ, ਮੈਂ ਸਤਫਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ, ਪਰ ਇਸ ਤੋਂ ਇਲਾਵਾ ਮੈਂ ਨਹੀਂ ਜਾਣਦਾ ਕਿ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ,
17
ਕਿਉਂਕਿ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਸਗੋਂ ਖੁਸ਼ਖ਼ਬਰੀ ਸੁਣਾਉਣ ਲਈ ਭੇਜਿਆ; ਉਹ ਵੀ ਸ਼ਬਦਾਂ ਦੇ ਗਿਆਨ ਨਾਲ ਨਹੀਂ, ਕਿ ਕਿਤੇ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਠਹਿਰੇ।
18
ਸਲੀਬ ਦਾ ਸੰਦੇਸ਼ ਨਾਸ ਹੋਣ ਵਾਲਿਆਂ ਲਈ ਮੂਰਖਤਾ ਹੈ, ਪਰ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਇਹ ਪਰਮੇਸ਼ਰ ਦੀ ਸ਼ਕਤੀ ਹੈ।
19
ਕਿਉਂਕਿ ਲਿਖਿਆ ਹੈ: ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ ਅਤੇ ਸਮਝਦਾਰਾਂ ਦੀ ਸਮਝ ਨੂੰ ਵਿਅਰਥ ਠਹਿਰਾਵਾਂਗਾ।
20
ਕਿੱਥੇ ਹੈ ਬੁੱਧਵਾਨ? ਕਿੱਥੇ ਹੈ ਸ਼ਾਸਤਰੀ? ਕਿੱਥੇ ਹੈ ਇਸ ਯੁਗ ਦਾ ਵਿਵਾਦੀ? ਕੀ ਪਰਮੇਸ਼ਰ ਨੇ ਇਸ ਸੰਸਾਰ ਦੇ ਗਿਆਨ ਨੂੰ ਮੂਰਖਤਾ ਨਹੀਂ ਠਹਿਰਾਇਆ?
21
ਕਿਉਂਕਿ ਪਰਮੇਸ਼ਰ ਦੇ ਗਿਆਨ ਅਨੁਸਾਰ ਜਦੋਂ ਸੰਸਾਰ ਨੇ ਆਪਣੇ ਗਿਆਨ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਤਾਂ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਇਸ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਵਿਸ਼ਵਾਸ ਕਰਨ ਵਾਲਿਆਂ ਨੂੰ ਬਚਾਵੇ।
22
ਕਿਉਂਕਿ ਯਹੂਦੀ ਚਿੰਨ੍ਹ ਮੰਗਦੇ ਹਨ ਅਤੇ ਯੂਨਾਨੀ ਗਿਆਨ ਭਾਲਦੇ ਹਨ;
23
ਪਰ ਅਸੀਂ ਸਲੀਬ ਚੜ੍ਹਾਏ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਜਿਹੜਾ ਯਹੂਦੀਆਂ ਲਈ ਠੋਕਰ ਅਤੇ ਪਰਾਈਆਂ ਕੌਮਾਂ ਲਈ ਮੂਰਖਤਾ ਹੈ,
24
ਪਰ ਉਨ੍ਹਾਂ ਲਈ ਜਿਹੜੇ ਬੁਲਾਏ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਗਿਆਨ ਹੈ।
25
ਕਿਉਂਕਿ ਪਰਮੇਸ਼ਰ ਦੀ ਮੂਰਖਤਾ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ਰ ਦੀ ਨਿਰਬਲਤਾ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ।
26
ਹੇ ਭਾਈਓ, ਆਪਣੀ ਬੁਲਾਹਟ ਨੂੰ ਸਮਝੋ ਕਿ ਤੁਸੀਂ ਜਿਹੜੇ ਬੁਲਾਏ ਗਏ, ਤੁਹਾਡੇ ਵਿੱਚੋਂ ਬਹੁਤੇ ਨਾ ਤਾਂ ਸਰੀਰਕ ਤੌਰ 'ਤੇ ਗਿਆਨਵਾਨ, ਨਾ ਬਲਵੰਤ ਅਤੇ ਨਾ ਹੀ ਬਹੁਤ ਰੁਤਬੇ ਵਾਲੇ ਸਨ,
27
ਸਗੋਂ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਿਆਂ ਕਰੇ ਅਤੇ ਪਰਮੇਸ਼ਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਕਿ ਬਲਵੰਤਾਂ ਨੂੰ ਸ਼ਰਮਿੰਦਿਆਂ ਕਰੇ
28
ਅਤੇ ਪਰਮੇਸ਼ਰ ਨੇ ਸੰਸਾਰ ਦੇ ਮਹੱਤਵਹੀਣ ਅਤੇ ਤੁੱਛ ਲੋਕਾਂ ਨੂੰ ਅਰਥਾਤ ਉਨ੍ਹਾਂ ਨੂੰ ਜਿਹੜੇ ਹਨ ਹੀ ਨਹੀਂ, ਚੁਣ ਲਿਆ ਕਿ ਉਨ੍ਹਾਂ ਨੂੰ ਜਿਹੜੇ ਹਨ, ਵਿਅਰਥ ਠਹਿਰਾਵੇ,
29
ਤਾਂਕਿ ਕੋਈ ਪ੍ਰਾਣੀ ਪਰਮੇਸ਼ਰ ਦੇ ਸਨਮੁੱਖ ਘਮੰਡ ਨਾ ਕਰੇ।
30
ਤੁਸੀਂ ਪਰਮੇਸ਼ਰ ਦੇ ਕਰਕੇ ਮਸੀਹ ਯਿਸੂ ਵਿੱਚ ਹੋ ਜਿਹੜਾ ਸਾਡੇ ਲਈ ਪਰਮੇਸ਼ਰ ਦੀ ਵੱਲੋਂ ਗਿਆਨ, ਧਾਰਮਿਕਤਾ, ਪਵਿੱਤਰਤਾ ਅਤੇ ਛੁਟਕਾਰਾ ਠਹਿਰਾਇਆ ਗਿਆ,
31
ਜਿਵੇਂ ਲਿਖਿਆ ਹੈ: “ਜੋ ਕੋਈ ਘਮੰਡ ਕਰੇ ਉਹ ਪ੍ਰਭੂ ਵਿੱਚ ਘਮੰਡ ਕਰੇ।”
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
All chapters:
1
2
3
4
5
6
7
8
9
10
11
12
13
14
15
16