bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 9
1 Corinthians 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
1
ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰਭੂ ਵਿੱਚ ਮੇਰੀ ਮਿਹਨਤ ਨਹੀਂ ਹੋ?
2
ਭਾਵੇਂ ਮੈਂ ਦੂਜਿਆਂ ਲਈ ਰਸੂਲ ਨਹੀਂ ਹਾਂ, ਫਿਰ ਵੀ ਤੁਹਾਡੇ ਲਈ ਤਾਂ ਹਾਂ; ਕਿਉਂਕਿ ਤੁਸੀਂ ਪ੍ਰਭੂ ਵਿੱਚ ਮੇਰੇ ਰਸੂਲਪੁਣੇ ਦੀ ਮੋਹਰ ਹੋ।
3
ਮੇਰੇ ਜਾਂਚਣ ਵਾਲਿਆਂ ਨੂੰ ਮੇਰਾ ਇਹ ਉੱਤਰ ਹੈ:
4
ਕੀ ਸਾਨੂੰ ਖਾਣ-ਪੀਣ ਦਾ ਅਧਿਕਾਰ ਨਹੀਂ?
5
ਕੀ ਦੂਜੇ ਰਸੂਲਾਂ, ਪ੍ਰਭੂ ਦੇ ਭਰਾਵਾਂ ਅਤੇ ਕੇਫ਼ਾਸ ਦੀ ਤਰ੍ਹਾਂ ਸਾਨੂੰ ਵੀ ਅਧਿਕਾਰ ਨਹੀਂ ਕਿ ਇੱਕ ਵਿਸ਼ਵਾਸੀ ਪਤਨੀ ਨੂੰ ਨਾਲ ਲੈ ਕੇ ਚੱਲੀਏ?
6
ਜਾਂ ਕੇਵਲ ਮੈਨੂੰ ਅਤੇ ਬਰਨਬਾਸ ਨੂੰ ਹੀ ਇਹ ਅਧਿਕਾਰ ਨਹੀਂ ਕਿ ਕੰਮ ਕਰਨਾ ਛੱਡ ਦੇਈਏ?
7
ਕੌਣ ਹੈ ਜਿਹੜਾ ਆਪਣੇ ਖਰਚੇ 'ਤੇ ਸਿਪਾਹੀ ਦੀ ਨੌਕਰੀ ਕਰਦਾ ਹੈ? ਕੌਣ ਹੈ ਜਿਹੜਾ ਅੰਗੂਰ ਦਾ ਬਾਗ ਲਾ ਕੇ ਉਸ ਦਾ ਫਲ ਨਹੀਂ ਖਾਂਦਾ? ਜਾਂ ਕੌਣ ਹੈ ਜਿਹੜਾ ਇੱਜੜ ਦੀ ਚਰਵਾਹੀ ਕਰਦਾ ਹੈ, ਪਰ ਇੱਜੜ ਦਾ ਦੁੱਧ ਨਹੀਂ ਪੀਂਦਾ?
8
ਕੀ ਮੈਂ ਇਹ ਗੱਲਾਂ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ? ਕੀ ਬਿਵਸਥਾ ਵੀ ਇਹੋ ਨਹੀਂ ਕਹਿੰਦੀ?
9
ਕਿਉਂਕਿ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ: “ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ।” ਕੀ ਪਰਮੇਸ਼ਰ ਨੂੰ ਬਲਦਾਂ ਦੀ ਚਿੰਤਾ ਹੈ?
10
ਕੀ ਉਹ ਇਹ ਸਾਡੇ ਲਈ ਨਹੀਂ ਕਹਿੰਦਾ? ਇਹ ਸਾਡੇ ਲਈ ਹੀ ਲਿਖਿਆ ਗਿਆ, ਕਿਉਂਕਿ ਵਾਹੀ ਕਰਨ ਵਾਲੇ ਨੂੰ ਆਸ ਨਾਲ ਵਾਹੀ ਕਰਨੀ ਚਾਹੀਦੀ ਹੈ ਅਤੇ ਗਾਹੁਣ ਵਾਲੇ ਨੂੰ ਹਿੱਸਾ ਪ੍ਰਾਪਤ ਕਰਨ ਦੀ ਆਸ ਨਾਲ ਗਾਹੁਣਾ ਚਾਹੀਦਾ ਹੈ।
11
ਜੇ ਅਸੀਂ ਤੁਹਾਡੇ ਲਈ ਆਤਮਕ ਵਸਤਾਂ ਬੀਜੀਆਂ, ਤਾਂ ਕੀ ਤੁਹਾਡੇ ਤੋਂ ਭੌਤਿਕ ਵਸਤਾਂ ਦੀ ਫ਼ਸਲ ਵੱਢਣਾ ਕੋਈ ਬਹੁਤ ਵੱਡੀ ਗੱਲ ਹੈ?
12
ਜੇ ਹੋਰਾਂ ਨੂੰ ਤੁਹਾਡੇ ਉੱਤੇ ਇਹ ਅਧਿਕਾਰ ਹੈ ਤਾਂ ਕੀ ਸਾਨੂੰ ਹੋਰ ਵੀ ਵਧਕੇ ਨਹੀਂ? ਪਰ ਅਸੀਂ ਇਸ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ, ਸਗੋਂ ਸਭ ਕੁਝ ਸਹਿ ਲੈਂਦੇ ਹਾਂ ਤਾਂਕਿ ਸਾਡੇ ਵੱਲੋਂ ਮਸੀਹ ਦੀ ਖੁਸ਼ਖ਼ਬਰੀ ਵਿੱਚ ਕੋਈ ਰੁਕਾਵਟ ਨਾ ਪਵੇ।
13
ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜੇ ਹੈਕਲ ਵਿੱਚ ਸੇਵਾ ਕਰਦੇ ਹਨ ਉਹ ਹੈਕਲ ਦੀਆਂ ਚੀਜ਼ਾਂ ਵਿੱਚੋਂ ਖਾਂਦੇ ਹਨ ਅਤੇ ਜਿਹੜੇ ਜਗਵੇਦੀ 'ਤੇ ਸੇਵਾ ਕਰਦੇ ਹਨ ਉਹ ਜਗਵੇਦੀ ਤੋਂ ਆਪਣਾ ਹਿੱਸਾ ਲੈਂਦੇ ਹਨ?
14
ਇਸੇ ਤਰ੍ਹਾਂ ਪ੍ਰਭੂ ਨੇ ਇਹ ਵੀ ਠਹਿਰਾਇਆ ਹੈ ਕਿ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਖੁਸ਼ਖ਼ਬਰੀ ਤੋਂ ਆਪਣੀ ਜੀਵਕਾ ਚਲਾਉਣ,
15
ਪਰ ਮੈਂ ਇਨ੍ਹਾਂ ਵਿੱਚੋਂ ਕਿਸੇ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ। ਇਹ ਗੱਲਾਂ ਮੈਂ ਇਸ ਲਈ ਨਹੀਂ ਲਿਖੀਆਂ ਕਿ ਮੇਰੇ ਲਈ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦੀ ਬਜਾਇ ਮੇਰੇ ਲਈ ਮਰ ਜਾਣਾ ਚੰਗਾ ਹੈ ਕਿ ਕੋਈ ਮੇਰੇ ਅਭਿਮਾਨ ਨੂੰ ਵਿਅਰਥ ਕਰੇ।
16
ਜੇ ਮੈਂ ਖੁਸ਼ਖ਼ਬਰੀ ਸੁਣਾਵਾਂ ਤਾਂ ਮੇਰੇ ਲਈ ਕੋਈ ਘਮੰਡ ਦੀ ਗੱਲ ਨਹੀਂ, ਕਿਉਂਕਿ ਇਹ ਤਾਂ ਮੇਰੇ ਲਈ ਜ਼ਰੂਰੀ ਹੈ। ਜੇ ਮੈਂ ਖੁਸ਼ਖ਼ਬਰੀ ਨਾ ਸੁਣਾਵਾਂ ਤਾਂ ਮੇਰੇ ਉੱਤੇ ਹਾਏ!
17
ਕਿਉਂਕਿ ਜੇ ਮੈਂ ਸਵੈ-ਇੱਛਾ ਨਾਲ ਇਹ ਕਰਦਾ ਹਾਂ ਤਾਂ ਮੇਰੇ ਲਈ ਪ੍ਰਤਿਫਲ ਹੈ, ਪਰ ਜੇ ਮੈਂ ਇੱਛਾ ਤੋਂ ਬਿਨਾਂ ਕਰਦਾ ਹਾਂ, ਤਾਂ ਵੀ ਪ੍ਰਬੰਧਕ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ।
18
ਤਾਂ ਫਿਰ ਮੇਰਾ ਕੀ ਪ੍ਰਤਿਫਲ ਹੈ? ਇਹ ਕਿ ਜਦੋਂ ਮੈਂ ਖੁਸ਼ਖ਼ਬਰੀ ਸੁਣਾਵਾਂ ਤਾਂ ਇਸ ਨੂੰ ਮੁਫ਼ਤ ਦੇਵਾਂ ਅਤੇ ਖੁਸ਼ਖ਼ਬਰੀ ਵਿੱਚ ਮੇਰਾ ਜੋ ਅਧਿਕਾਰ ਹੈ ਉਸ ਦੀ ਦੁਰਵਰਤੋਂ ਨਾ ਕਰਾਂ।
19
ਕਿਉਂਕਿ ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਹਾਂ, ਤਾਂ ਵੀ ਮੈਂ ਆਪਣੇ ਆਪ ਨੂੰ ਸਭ ਦਾ ਗੁਲਾਮ ਬਣਾਇਆ ਤਾਂਕਿ ਹੋਰ ਵੀ ਬਹੁਤ ਸਾਰਿਆਂ ਨੂੰ ਖਿੱਚ ਲਿਆਵਾਂ।
20
ਮੈਂ ਯਹੂਦੀਆਂ ਦੇ ਲਈ ਯਹੂਦੀ ਬਣਿਆ ਕਿ ਯਹੂਦੀਆਂ ਨੂੰ ਖਿੱਚ ਲਿਆਵਾਂ ਅਤੇ ਜਿਹੜੇ ਬਿਵਸਥਾ ਦੇ ਅਧੀਨ ਹਨ ਉਨ੍ਹਾਂ ਲਈ ਮੈਂ ਬਿਵਸਥਾ ਦੇ ਅਧੀਨ ਨਾ ਹੁੰਦੇ ਹੋਏ ਵੀ ਬਿਵਸਥਾ ਦੇ ਅਧੀਨ ਜਿਹਾ ਬਣਿਆ ਤਾਂਕਿ ਉਨ੍ਹਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ, ਖਿੱਚ ਲਿਆਵਾਂ।
21
ਮੈਂ, ਜੋ ਪਰਮੇਸ਼ਰ ਦੀ ਬਿਵਸਥਾ ਤੋਂ ਰਹਿਤ ਨਹੀਂ ਸਗੋਂ ਮਸੀਹ ਦੀ ਬਿਵਸਥਾ ਦੇ ਅਧੀਨ ਹਾਂ, ਬਿਵਸਥਾਹੀਣਾਂ ਲਈ ਬਿਵਸਥਾਹੀਣ ਜਿਹਾ ਬਣਿਆ ਤਾਂਕਿ ਬਿਵਸਥਾਹੀਣਾਂ ਨੂੰ ਖਿੱਚ ਲਿਆਵਾਂ।
22
ਨਿਰਬਲਾਂ ਲਈ ਮੈਂ ਨਿਰਬਲ ਬਣਿਆ ਤਾਂਕਿ ਨਿਰਬਲਾਂ ਨੂੰ ਖਿੱਚ ਲਿਆਵਾਂ; ਮੈਂ ਸਭਨਾਂ ਲਈ ਸਭ ਕੁਝ ਬਣਿਆ ਤਾਂਕਿ ਕਿਸੇ ਨਾ ਕਿਸੇ ਤਰ੍ਹਾਂ ਕੁਝ ਨੂੰ ਬਚਾ ਲਵਾਂ।
23
ਮੈਂ ਸਭ ਕੁਝ ਖੁਸ਼ਖ਼ਬਰੀ ਦੇ ਲਈ ਕਰਦਾ ਹਾਂ ਤਾਂਕਿ ਹੋਰਨਾਂ ਦੇ ਨਾਲ ਇਸ ਦਾ ਸਹਿਭਾਗੀ ਬਣ ਜਾਵਾਂ।
24
ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਦੇ ਮੈਦਾਨ ਵਿੱਚ ਦੌੜਦੇ ਤਾਂ ਸਾਰੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਸੋ ਇਸ ਤਰ੍ਹਾਂ ਦੌੜੋ ਕਿ ਇਨਾਮ ਤੁਹਾਨੂੰ ਹੀ ਮਿਲੇ।
25
ਹਰੇਕ ਖਿਡਾਰੀ ਸਭਨਾਂ ਗੱਲਾਂ ਵਿੱਚ ਸੰਜਮ ਰੱਖਦਾ ਹੈ। ਉਹ ਤਾਂ ਨਾਸਵਾਨ ਤਾਜ ਨੂੰ, ਪਰ ਅਸੀਂ ਅਵਿਨਾਸੀ ਤਾਜ ਨੂੰ ਪ੍ਰਾਪਤ ਕਰਨ ਲਈ ਇਹ ਕਰਦੇ ਹਾਂ।
26
ਇਸ ਲਈ ਮੈਂ ਦੌੜਦਾ ਹਾਂ, ਪਰ ਬਿਨ ਟੀਚਾ ਨਹੀਂ; ਮੈਂ ਮੁੱਕੇਬਾਜ਼ ਵਾਂਗ ਲੜਦਾ ਹਾਂ, ਪਰ ਹਵਾ ਨੂੰ ਮਾਰਨ ਵਾਲੇ ਵਾਂਗ ਨਹੀਂ।
27
ਸਗੋਂ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਵੱਸ ਵਿੱਚ ਕਰਦਾ ਹਾਂ, ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਦੂਜਿਆਂ ਨੂੰ ਪ੍ਰਚਾਰ ਕਰਕੇ ਆਪ ਅਯੋਗ ਠਹਿਰਾਂ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
All chapters:
1
2
3
4
5
6
7
8
9
10
11
12
13
14
15
16