bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 3
1 Corinthians 3
Punjabi Standard Bible (Punjabi Standard Bible) 2023
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
1
ਹੇ ਭਾਈਓ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਨਾ ਕਰ ਸਕਿਆ ਜਿਵੇਂ ਆਤਮਕ ਲੋਕਾਂ ਨਾਲ, ਸਗੋਂ ਇਸ ਤਰ੍ਹਾਂ ਜਿਵੇਂ ਸਰੀਰਕ ਲੋਕਾਂ ਨਾਲ ਅਰਥਾਤ ਉਨ੍ਹਾਂ ਨਾਲ ਜਿਹੜੇ ਮਸੀਹ ਵਿੱਚ ਬਾਲਕ ਹਨ।
2
ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਆਇਆ; ਕਿਉਂਕਿ ਤੁਸੀਂ ਉਸ ਨੂੰ ਪਚਾ ਨਹੀਂ ਸਕਦੇ ਸੀ, ਬਲਕਿ ਹੁਣ ਵੀ ਨਹੀਂ ਪਚਾ ਸਕਦੇ।
3
ਇਸ ਲਈ ਕਿ ਤੁਸੀਂ ਅਜੇ ਵੀ ਸਰੀਰਕ ਹੋ, ਕਿਉਂਕਿ ਤੁਹਾਡੇ ਵਿੱਚ ਈਰਖਾ ਅਤੇ ਝਗੜੇ ਹਨ। ਕੀ ਤੁਸੀਂ ਸਰੀਰਕ ਨਹੀਂ ਹੋ ਅਤੇ ਮਨੁੱਖੀ ਚਾਲ ਨਹੀਂ ਚੱਲਦੇ?
4
ਕਿਉਂਕਿ ਜਦੋਂ ਇੱਕ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ” ਅਤੇ ਦੂਜਾ “ਮੈਂ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਆਮ ਇਨਸਾਨ ਨਾ ਹੋਏ?
5
ਫਿਰ ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਕੇਵਲ ਸੇਵਕ ਜਿਨ੍ਹਾਂ ਦੇ ਰਾਹੀਂ ਤੁਸੀਂ ਵਿਸ਼ਵਾਸ ਕੀਤਾ, ਜਿਵੇਂ ਕਿ ਪ੍ਰਭੂ ਨੇ ਸਾਨੂੰ ਹਰੇਕ ਨੂੰ ਜ਼ਿੰਮੇਵਾਰੀ ਸੌਂਪੀ।
6
ਮੈਂ ਬੀਜਿਆ, ਅਪੁੱਲੋਸ ਨੇ ਸਿੰਜਿਆ, ਪਰ ਪਰਮੇਸ਼ਰ ਨੇ ਵਧਾਇਆ।
7
ਇਸ ਲਈ ਨਾ ਤਾਂ ਬੀਜਣ ਵਾਲਾ ਅਤੇ ਨਾ ਹੀ ਸਿੰਜਣ ਵਾਲਾ ਕੁਝ ਹੈ, ਪਰ ਪਰਮੇਸ਼ਰ ਹੀ ਸਭ ਕੁਝ ਹੈ ਜਿਹੜਾ ਵਧਾਉਣ ਵਾਲਾ ਹੈ।
8
ਬੀਜਣ ਵਾਲਾ ਅਤੇ ਸਿੰਜਣ ਵਾਲਾ ਇੱਕ ਬਰਾਬਰ ਹਨ ਅਤੇ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਪ੍ਰਤਿਫਲ ਪਾਵੇਗਾ।
9
ਕਿਉਂਕਿ ਅਸੀਂ ਪਰਮੇਸ਼ਰ ਦੇ ਸਹਿਕਰਮੀ ਹਾਂ; ਤੁਸੀਂ ਪਰਮੇਸ਼ਰ ਦਾ ਖੇਤ ਅਤੇ ਪਰਮੇਸ਼ਰ ਦਾ ਭਵਨ ਹੋ।
10
ਮੈਂ ਪਰਮੇਸ਼ਰ ਦੀ ਉਸ ਕਿਰਪਾ ਦੇ ਅਨੁਸਾਰ ਜੋ ਮੈਨੂੰ ਬਖਸ਼ੀ ਗਈ, ਇੱਕ ਸਿਆਣੇ ਰਾਜ ਮਿਸਤਰੀ ਵਾਂਗ ਨੀਂਹ ਰੱਖੀ ਅਤੇ ਦੂਜਾ ਇਸ 'ਤੇ ਉਸਾਰੀ ਕਰਦਾ ਹੈ; ਪਰ ਹਰੇਕ ਮਨੁੱਖ ਸਚੇਤ ਰਹੇ ਕਿ ਉਹ ਕਿਵੇਂ ਉਸਾਰੀ ਕਰਦਾ ਹੈ।
11
ਕਿਉਂਕਿ ਜਿਹੜੀ ਨੀਂਹ ਰੱਖੀ ਗਈ ਹੈ ਅਰਥਾਤ ਯਿਸੂ ਮਸੀਹ, ਉਸ ਤੋਂ ਇਲਾਵਾ ਕੋਈ ਦੂਜੀ ਨੀਂਹ ਨਹੀਂ ਰੱਖ ਸਕਦਾ।
12
ਜੇ ਕੋਈ ਉਸ ਨੀਂਹ ਉੱਤੇ ਸੋਨੇ, ਚਾਂਦੀ, ਕੀਮਤੀ ਪੱਥਰਾਂ, ਲੱਕੜਾਂ ਜਾਂ ਘਾਹ-ਫੂਸ ਨਾਲ ਉਸਾਰੀ ਕਰੇ
13
ਤਾਂ ਹਰੇਕ ਦਾ ਕੰਮ ਪਰਗਟ ਹੋ ਜਾਵੇਗਾ ਕਿਉਂਕਿ ਉਹ ਦਿਨ ਇਸ ਨੂੰ ਉਜਾਗਰ ਕਰ ਦੇਵੇਗਾ, ਕਿਉਂ ਜੋ ਇਹ ਅੱਗ ਦੁਆਰਾ ਪਰਗਟ ਕੀਤਾ ਜਾਵੇਗਾ ਅਤੇ ਅੱਗ ਹੀ ਹਰੇਕ ਦਾ ਕੰਮ ਪਰਖੇਗੀ ਕਿ ਇਹ ਕਿਸ ਤਰ੍ਹਾਂ ਦਾ ਹੈ।
14
ਜੇ ਕਿਸੇ ਦਾ ਕੰਮ ਜੋ ਉਸ ਨੇ ਉਸਾਰਿਆ, ਕਾਇਮ ਰਹੇਗਾ ਤਾਂ ਉਸ ਨੂੰ ਪ੍ਰਤਿਫਲ ਮਿਲੇਗਾ।
15
ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਸ ਨੂੰ ਹਾਨੀ ਝੱਲਣੀ ਪਵੇਗੀ; ਉਹ ਆਪ ਤਾਂ ਬਚ ਜਾਵੇਗਾ, ਪਰ ਸੜਦਿਆਂ ਸੜਦਿਆਂ।
16
ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ?
17
ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ ਕਰਦਾ ਹੈ ਤਾਂ ਪਰਮੇਸ਼ਰ ਉਸ ਦਾ ਨਾਸ ਕਰੇਗਾ। ਕਿਉਂਕਿ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਅਤੇ ਉਹ ਤੁਸੀਂ ਹੋ।
18
ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਇਸ ਯੁਗ ਵਿੱਚ ਤੁਹਾਡੇ ਵਿੱਚੋਂ ਕੋਈ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਤਾਂ ਉਹ ਮੂਰਖ ਬਣੇ ਤਾਂਕਿ ਉਹ ਗਿਆਨਵਾਨ ਹੋ ਜਾਵੇ।
19
ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਮੂਰਖਤਾ ਹੈ, ਕਿਉਂ ਜੋ ਲਿਖਿਆ ਹੈ: “ਉਹ ਗਿਆਨਵਾਨਾਂ ਨੂੰ ਉਨ੍ਹਾਂ ਦੀ ਚਲਾਕੀ ਵਿੱਚ ਫਸਾ ਦਿੰਦਾ ਹੈ।”
20
ਅਤੇ ਫੇਰ: “ਪ੍ਰਭੂ ਗਿਆਨਵਾਨਾਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਵਿਅਰਥ ਹਨ।”
21
ਇਸ ਲਈ ਕੋਈ ਮਨੁੱਖਾਂ ਉੱਤੇ ਘਮੰਡ ਨਾ ਕਰੇ। ਸਭ ਕੁਝ ਤੁਹਾਡਾ ਹੈ,
22
ਭਾਵੇਂ ਪੌਲੁਸ, ਜਾਂ ਅਪੁੱਲੋਸ, ਜਾਂ ਕੇਫ਼ਾਸ, ਜਾਂ ਸੰਸਾਰ, ਜਾਂ ਜੀਵਨ, ਜਾਂ ਮੌਤ, ਜਾਂ ਵਰਤਮਾਨ ਵਸਤਾਂ, ਜਾਂ ਆਉਣ ਵਾਲੀਆਂ ਵਸਤਾਂ, ਸਭ ਤੁਹਾਡਾ ਹੈ;
23
ਅਤੇ ਤੁਸੀਂ ਮਸੀਹ ਦੇ ਹੋ ਤੇ ਮਸੀਹ ਪਰਮੇਸ਼ਰ ਦਾ ਹੈ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
All chapters:
1
2
3
4
5
6
7
8
9
10
11
12
13
14
15
16