bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 14
1 Corinthians 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਪ੍ਰੇਮ ਦੇ ਪਿੱਛੇ ਲੱਗੇ ਰਹੋ ਅਤੇ ਆਤਮਕ ਵਰਦਾਨਾਂ ਦੀ ਇੱਛਾ ਰੱਖੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ।
2
ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਰ ਨਾਲ ਬੋਲਦਾ ਹੈ; ਇਸ ਲਈ ਕਿ ਉਸ ਦੀ ਗੱਲ ਨੂੰ ਕੋਈ ਨਹੀਂ ਸਮਝਦਾ, ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਬੋਲਦਾ ਹੈ।
3
ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਮਨੁੱਖਾਂ ਨਾਲ ਉੱਨਤੀ, ਉਤਸ਼ਾਹ ਅਤੇ ਦਿਲਾਸੇ ਦੀਆਂ ਗੱਲਾਂ ਬੋਲਦਾ ਹੈ।
4
ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਆਪਣੀ ਹੀ ਉੱਨਤੀ ਕਰਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਕਲੀਸਿਯਾ ਦੀ ਉੱਨਤੀ ਕਰਦਾ ਹੈ।
5
ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਗੈਰ-ਭਾਸ਼ਾਵਾਂ ਬੋਲੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ। ਗੈਰ-ਭਾਸ਼ਾਵਾਂ ਬੋਲਣ ਵਾਲਾ ਜੇ ਅਰਥ ਨਾ ਕਰੇ ਜਿਸ ਤੋਂ ਕਲੀਸਿਯਾ ਦੀ ਉੱਨਤੀ ਹੋਵੇ ਤਾਂ ਭਵਿੱਖਬਾਣੀ ਕਰਨ ਵਾਲਾ ਉਸ ਨਾਲੋਂ ਉੱਤਮ ਹੈ।
6
ਪਰ ਹੁਣ ਹੇ ਭਾਈਓ, ਜੇ ਮੈਂ ਗੈਰ-ਭਾਸ਼ਾਵਾਂ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ, ਪਰ ਪ੍ਰਕਾਸ਼ਨ, ਜਾਂ ਗਿਆਨ, ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾਂ ਤਾਂ ਤੁਹਾਨੂੰ ਮੇਰੇ ਤੋਂ ਕੀ ਲਾਭ ਹੋਵੇਗਾ?
7
ਅਵਾਜ਼ ਤਾਂ ਬੇਜਾਨ ਚੀਜ਼ਾਂ ਵਿੱਚੋਂ ਵੀ ਆਉਂਦੀ ਹੈ, ਭਾਵੇਂ ਬੰਸਰੀ, ਭਾਵੇਂ ਰਬਾਬ। ਜੇ ਇਨ੍ਹਾਂ ਦੇ ਸੁਰਾਂ ਵਿੱਚ ਭਿੰਨਤਾ ਨਾ ਹੋਵੇ ਤਾਂ ਕਿਵੇਂ ਪਤਾ ਲੱਗੇਗਾ ਕਿ ਬੰਸਰੀ ਜਾਂ ਰਬਾਬ 'ਤੇ ਕੀ ਵਜਾਇਆ ਜਾ ਰਿਹਾ ਹੈ?
8
ਜੇ ਤੁਰ੍ਹੀ ਦੀ ਅਵਾਜ਼ ਸਪਸ਼ਟ ਨਾ ਹੋਵੇ ਤਾਂ ਕੌਣ ਆਪਣੇ ਆਪ ਨੂੰ ਯੁੱਧ ਲਈ ਤਿਆਰ ਕਰੇਗਾ?
9
ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣੀ ਜੀਭ ਤੋਂ ਸਪਸ਼ਟ ਗੱਲ ਨਾ ਬੋਲੋ ਤਾਂ ਜੋ ਕੁਝ ਕਿਹਾ ਜਾ ਰਿਹਾ ਹੈ ਉਹ ਕਿਵੇਂ ਸਮਝਿਆ ਜਾਵੇਗਾ? ਤੁਸੀਂ ਤਾਂ ਹਵਾ 'ਚ ਗੱਲਾਂ ਕਰਨ ਵਾਲੇ ਹੋਵੋਗੇ।
10
ਭਾਵੇਂ ਸੰਸਾਰ ਵਿੱਚ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਹਨ, ਪਰ ਕੋਈ ਵੀ ਬਿਨਾਂ ਅਰਥ ਦੇ ਨਹੀਂ ਹੈ।
11
ਇਸ ਲਈ ਜੇ ਮੈਂ ਭਾਸ਼ਾ ਦਾ ਅਰਥ ਨਹੀਂ ਜਾਣਦਾ ਤਾਂ ਮੈਂ ਬੋਲਣ ਵਾਲੇ ਦੇ ਲਈ ਓਪਰਾ ਹੋਵਾਂਗਾ ਅਤੇ ਬੋਲਣ ਵਾਲਾ ਮੇਰੇ ਲਈ ਓਪਰਾ ਹੋਵੇਗਾ।
12
ਇਸੇ ਤਰ੍ਹਾਂ ਤੁਸੀਂ ਵੀ ਜਦੋਂ ਆਤਮਕ ਵਰਦਾਨਾਂ ਦੇ ਅਭਿਲਾਸ਼ੀ ਹੋ, ਤਾਂ ਯਤਨ ਕਰੋ ਕਿ ਕਲੀਸਿਯਾ ਦੀ ਉੱਨਤੀ ਲਈ ਇਨ੍ਹਾਂ ਨਾਲ ਭਰਪੂਰ ਹੋ ਜਾਓ।
13
ਇਸ ਲਈ ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਪ੍ਰਾਰਥਨਾ ਕਰੇ ਕਿ ਉਸ ਦਾ ਅਰਥ ਵੀ ਕਰ ਸਕੇ।
14
ਕਿਉਂਕਿ ਜੇ ਮੈਂ ਗੈਰ-ਭਾਸ਼ਾ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰੀ ਆਤਮਾ ਪ੍ਰਾਰਥਨਾ ਕਰਦੀ ਹੈ, ਪਰ ਮੇਰੀ ਬੁੱਧ ਦਾ ਇਸ ਵਿੱਚ ਕੋਈ ਕੰਮ ਨਹੀਂ।
15
ਸੋ ਕੀ ਕਰਨਾ ਚਾਹੀਦਾ ਹੈ? ਮੈਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਮੈਂ ਬੁੱਧ ਨਾਲ ਵੀ ਪ੍ਰਾਰਥਨਾ ਕਰਾਂਗਾ। ਮੈਂ ਆਤਮਾ ਨਾਲ ਗਾਵਾਂਗਾ ਅਤੇ ਬੁੱਧ ਨਾਲ ਵੀ ਗਾਵਾਂਗਾ।
16
ਨਹੀਂ ਤਾਂ ਜੇ ਤੂੰ ਆਪਣੀ ਆਤਮਾ ਵਿੱਚ ਧੰਨਵਾਦ ਕਰੇਂ ਤਾਂ ਉੱਥੇ ਬੈਠਾ ਅਣਜਾਣ ਵਿਅਕਤੀ ਤੇਰੇ ਧੰਨਵਾਦ 'ਤੇ “ਆਮੀਨ” ਕਿਵੇਂ ਕਹੇਗਾ, ਕਿਉਂਕਿ ਉਹ ਨਹੀਂ ਜਾਣਦਾ ਕਿ ਤੂੰ ਕੀ ਕਹਿੰਦਾ ਹੈਂ।
17
ਤੂੰ ਤਾਂ ਚੰਗੀ ਤਰ੍ਹਾਂ ਧੰਨਵਾਦ ਕਰਦਾ ਹੈਂ, ਪਰ ਇਸ ਤੋਂ ਦੂਜੇ ਦੀ ਕੋਈ ਉੱਨਤੀ ਨਹੀਂ ਹੁੰਦੀ।
18
ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਭਨਾਂ ਨਾਲੋਂ ਵੱਧ ਗੈਰ-ਭਾਸ਼ਾਵਾਂ ਬੋਲਦਾ ਹਾਂ।
19
ਫਿਰ ਵੀ ਮੈਂ ਕਲੀਸਿਯਾ ਵਿੱਚ ਗੈਰ-ਭਾਸ਼ਾ ਵਿੱਚ ਦਸ ਹਜ਼ਾਰ ਸ਼ਬਦ ਬੋਲਣ ਨਾਲੋਂ ਆਪਣੀ ਸਮਝਦਾਰੀ ਨਾਲ ਪੰਜ ਸ਼ਬਦ ਬੋਲਣਾ ਜ਼ਿਆਦਾ ਪਸੰਦ ਕਰਾਂਗਾ ਤਾਂਕਿ ਦੂਜਿਆਂ ਨੂੰ ਸਿੱਖਿਆ ਦੇ ਸਕਾਂ।
20
ਹੇ ਭਾਈਓ, ਤੁਸੀਂ ਸਮਝ ਵਿੱਚ ਬੱਚੇ ਨਾ ਬਣੋ, ਸਗੋਂ ਬੁਰਾਈ ਵਿੱਚ ਬੱਚੇ ਬਣੇ ਰਹੋ; ਪਰ ਆਪਣੀ ਸਮਝ ਵਿੱਚ ਸਿਆਣੇ ਬਣੋ।
21
ਬਿਵਸਥਾ ਵਿੱਚ ਲਿਖਿਆ ਹੈ ਕਿ ਪ੍ਰਭੂ ਕਹਿੰਦਾ ਹੈ: “ਮੈਂ ਹੋਰ-ਹੋਰ ਭਾਸ਼ਾਵਾਂ ਬੋਲਣ ਵਾਲਿਆਂ ਅਤੇ ਓਪਰਿਆਂ ਦੇ ਮੂੰਹ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਤਾਂ ਵੀ ਉਹ ਮੇਰੀ ਨਾ ਸੁਣਨਗੇ।”
22
ਸੋ ਗੈਰ-ਭਾਸ਼ਾਵਾਂ ਵਿਸ਼ਵਾਸੀਆਂ ਲਈ ਨਹੀਂ, ਸਗੋਂ ਅਵਿਸ਼ਵਾਸੀਆਂ ਦੇ ਲਈ ਇੱਕ ਚਿੰਨ੍ਹ ਹੈ; ਪਰ ਭਵਿੱਖਬਾਣੀ ਅਵਿਸ਼ਵਾਸੀਆਂ ਦੇ ਲਈ ਨਹੀਂ, ਸਗੋਂ ਵਿਸ਼ਵਾਸੀਆਂ ਦੇ ਲਈ ਹੈ।
23
ਇਸ ਲਈ ਜੇ ਸਾਰੀ ਕਲੀਸਿਯਾ ਇੱਕ ਜਗ੍ਹਾ ਇਕੱਠੀ ਹੋਵੇ ਅਤੇ ਸਭ ਗੈਰ-ਭਾਸ਼ਾਵਾਂ ਬੋਲਦੇ ਹੋਣ ਅਤੇ ਅਣਜਾਣ ਜਾਂ ਅਵਿਸ਼ਵਾਸੀ ਲੋਕ ਅੰਦਰ ਆਉਣ ਤਾਂ ਕੀ ਉਹ ਤੁਹਾਨੂੰ ਪਾਗਲ ਨਾ ਕਹਿਣਗੇ?
24
ਜੇ ਸਾਰੇ ਭਵਿੱਖਬਾਣੀ ਕਰਦੇ ਹੋਣ ਅਤੇ ਕੋਈ ਅਣਜਾਣ ਜਾਂ ਅਵਿਸ਼ਵਾਸੀ ਵਿਅਕਤੀ ਅੰਦਰ ਆਵੇ ਤਾਂ ਉਹ ਸਾਰਿਆਂ ਦੀਆਂ ਗੱਲਾਂ ਤੋਂ ਆਪਣੇ ਪਾਪਾਂ ਦੇ ਵਿਖੇ ਕਾਇਲ ਹੋਵੇਗਾ ਅਤੇ ਜਾਂਚਿਆ ਜਾਵੇਗਾ।
25
ਉਸ ਦੇ ਮਨ ਦੀਆਂ ਗੁਪਤ ਗੱਲਾਂ ਪਰਗਟ ਹੋ ਜਾਣਗੀਆਂ ਅਤੇ ਉਹ ਮੂੰਹ ਪਰਨੇ ਲੰਮੇ ਪੈ ਕੇ ਪਰਮੇਸ਼ਰ ਦੀ ਅਰਾਧਨਾ ਕਰੇਗਾ ਤੇ ਕਹੇਗਾ, “ਸੱਚਮੁੱਚ ਪਰਮੇਸ਼ਰ ਤੁਹਾਡੇ ਵਿਚਕਾਰ ਹੈ।”
26
ਸੋ ਹੇ ਭਾਈਓ, ਕੀ ਹੋਣਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚੋਂ ਹਰੇਕ ਦੇ ਕੋਲ ਕੋਈ ਭਜਨ, ਕੋਈ ਸਿੱਖਿਆ, ਕੋਈ ਪ੍ਰਕਾਸ਼ਨ, ਕੋਈ ਗੈਰ-ਭਾਸ਼ਾ ਅਤੇ ਉਸ ਦਾ ਅਰਥ ਹੁੰਦਾ ਹੈ; ਸੋ ਇਹ ਸਭ ਕੁਝ ਤੁਹਾਡੀ ਉੱਨਤੀ ਲਈ ਹੋਵੇ।
27
ਜੇ ਕੋਈ ਗੈਰ-ਭਾਸ਼ਾ ਬੋਲਦਾ ਹੈ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਜਣੇ ਬੋਲਣ, ਉਹ ਵੀ ਵਾਰੀ-ਵਾਰੀ ਅਤੇ ਇੱਕ ਜਣਾ ਅਰਥ ਕਰੇ।
28
ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਗੈਰ-ਭਾਸ਼ਾ ਬੋਲਣ ਵਾਲਾ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਆਪਣੇ ਆਪ ਨਾਲ ਅਤੇ ਪਰਮੇਸ਼ਰ ਨਾਲ ਗੱਲਾਂ ਕਰੇ।
29
ਇਸੇ ਤਰ੍ਹਾਂ ਨਬੀਆਂ ਵਿੱਚੋਂ ਦੋ ਜਾਂ ਤਿੰਨ ਜਣੇ ਬੋਲਣ ਅਤੇ ਬਾਕੀ ਪਰਖਣ।
30
ਪਰ ਜੇ ਉੱਥੇ ਬੈਠੇ ਕਿਸੇ ਦੂਜੇ ਵਿਅਕਤੀ ਉੱਤੇ ਕੁਝ ਪਰਗਟ ਹੁੰਦਾ ਹੈ ਤਾਂ ਪਹਿਲਾ ਚੁੱਪ ਹੋ ਜਾਵੇ;
31
ਕਿਉਂਕਿ ਤੁਸੀਂ ਸਾਰੇ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂਕਿ ਸਾਰੇ ਸਿੱਖਣ ਅਤੇ ਸਾਰੇ ਉਤਸ਼ਾਹਿਤ ਹੋਣ।
32
ਨਬੀਆਂ ਦੀ ਆਤਮਾ ਉਨ੍ਹਾਂ ਦੇ ਵੱਸ ਵਿੱਚ ਹੁੰਦੀ ਹੈ,
33
ਕਿਉਂਕਿ ਪਰਮੇਸ਼ਰ ਗੜਬੜੀ ਦਾ ਨਹੀਂ, ਸਗੋਂ ਸ਼ਾਂਤੀ ਦਾ ਪਰਮੇਸ਼ਰ ਹੈ। ਜਿਵੇਂ ਸਭ ਸੰਤਾਂ ਦੀਆਂ ਕਲੀਸਿਆਵਾਂ ਵਿੱਚ ਹੁੰਦਾ ਹੈ,
34
ਔਰਤਾਂ ਕਲੀਸਿਯਾ ਵਿੱਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਪਰ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ।
35
ਪਰ ਜੇ ਉਹ ਕੁਝ ਸਿੱਖਣਾ ਚਾਹੁੰਦੀਆਂ ਹਨ ਤਾਂ ਆਪਣੇ ਘਰ ਵਿੱਚ ਆਪਣੇ ਪਤੀਆਂ ਤੋਂ ਪੁੱਛਣ, ਕਿਉਂਕਿ ਔਰਤ ਦਾ ਕਲੀਸਿਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ।
36
ਕੀ ਪਰਮੇਸ਼ਰ ਦਾ ਵਚਨ ਤੁਹਾਡੇ ਤੋਂ ਸ਼ੁਰੂ ਹੋਇਆ? ਕੀ ਇਹ ਕੇਵਲ ਤੁਹਾਡੇ ਤੱਕ ਹੀ ਪਹੁੰਚਿਆ?
37
ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਕ ਵਿਅਕਤੀ ਸਮਝਦਾ ਹੈ ਤਾਂ ਉਹ ਜਾਣ ਲਵੇ ਕਿ ਜੋ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਪ੍ਰਭੂ ਦਾ ਹੁਕਮ ਹੈ।
38
ਪਰ ਜੇ ਕੋਈ ਇਨ੍ਹਾਂ ਦੀ ਅਣਦੇਖੀ ਕਰਦਾ ਹੈ ਤਾਂ ਉਸ ਦੀ ਵੀ ਅਣਦੇਖੀ ਕੀਤੀ ਜਾਵੇਗੀ।
39
ਇਸ ਲਈ ਹੇ ਮੇਰੇ ਭਾਈਓ, ਭਵਿੱਖਬਾਣੀ ਕਰਨ ਦੀ ਇੱਛਾ ਰੱਖੋ ਅਤੇ ਗੈਰ-ਭਾਸ਼ਾਵਾਂ ਬੋਲਣ ਤੋਂ ਮਨ੍ਹਾ ਨਾ ਕਰੋ।
40
ਪਰ ਸਾਰੀਆਂ ਗੱਲਾਂ ਢੰਗ ਸਿਰ ਅਤੇ ਤਰਤੀਬ ਅਨੁਸਾਰ ਕੀਤੀਆਂ ਜਾਣ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16