bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 12
1 Corinthians 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
1
ਹੁਣ ਹੇ ਭਾਈਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਤਮਕ ਵਰਦਾਨਾਂ ਬਾਰੇ ਅਣਜਾਣ ਰਹੋ।
2
ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅਵਿਸ਼ਵਾਸੀ ਸੀ ਤਾਂ ਗੂੰਗੀਆਂ ਮੂਰਤੀਆਂ ਦੇ ਪਿੱਛੇ ਜਿਵੇਂ ਚਲਾਏ ਜਾਂਦੇ ਸੀ, ਚੱਲਦੇ ਸੀ।
3
ਇਸ ਲਈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਿਹੜਾ ਪਰਮੇਸ਼ਰ ਦੇ ਆਤਮਾ ਰਾਹੀਂ ਬੋਲਦਾ ਹੈ ਉਹ ਕਦੇ ਨਹੀਂ ਕਹਿੰਦਾ, “ਯਿਸੂ ਸਰਾਪੀ ਹੈ,” ਅਤੇ ਨਾ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਇਹ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ।”
4
ਵਰਦਾਨ ਕਈ ਪ੍ਰਕਾਰ ਦੇ ਹਨ, ਪਰ ਆਤਮਾ ਇੱਕੋ ਹੈ;
5
ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ;
6
ਕਾਰਜ ਕਈ ਪ੍ਰਕਾਰ ਦੇ ਹਨ, ਪਰ ਪਰਮੇਸ਼ਰ ਇੱਕੋ ਹੈ ਜਿਹੜਾ ਸਭਨਾਂ ਵਿੱਚ ਸਭ ਕੁਝ ਕਰਦਾ ਹੈ।
7
ਪਰ ਹਰੇਕ ਨੂੰ ਆਤਮਾ ਦਾ ਪ੍ਰਕਾਸ਼ਨ ਸਭਨਾਂ ਦੇ ਲਾਭ ਲਈ ਦਿੱਤਾ ਜਾਂਦਾ ਹੈ।
8
ਇੱਕ ਨੂੰ ਆਤਮਾ ਦੇ ਰਾਹੀਂ ਬੁੱਧ ਦੀ ਗੱਲ ਅਤੇ ਦੂਜੇ ਨੂੰ ਉਸੇ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ;
9
ਕਿਸੇ ਨੂੰ ਉਸੇ ਆਤਮਾ ਦੇ ਰਾਹੀਂ ਵਿਸ਼ਵਾਸ ਅਤੇ ਕਿਸੇ ਨੂੰ ਉਸੇ ਇੱਕੋ ਆਤਮਾ ਦੇ ਰਾਹੀਂ ਚੰਗਾਈ ਦੇ ਵਰਦਾਨ;
10
ਕਿਸੇ ਨੂੰ ਚਮਤਕਾਰ ਕਰਨ, ਕਿਸੇ ਨੂੰ ਭਵਿੱਖਬਾਣੀ, ਕਿਸੇ ਨੂੰ ਆਤਮਾਵਾਂ ਦੀ ਪਰਖ, ਕਿਸੇ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਕਿਸੇ ਨੂੰ ਭਾਸ਼ਾਵਾਂ ਦਾ ਅਰਥ ਕਰਨ ਦਾ ਵਰਦਾਨ;
11
ਉਹੀ ਇੱਕੋ ਆਤਮਾ ਇਹ ਸਭ ਕੁਝ ਕਰਦਾ ਹੈ ਅਤੇ ਆਪਣੀ ਇੱਛਾ ਅਨੁਸਾਰ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।
12
ਕਿਉਂਕਿ ਜਿਸ ਤਰ੍ਹਾਂ ਸਰੀਰ ਇੱਕ ਹੈ, ਪਰ ਅੰਗ ਬਹੁਤ ਸਾਰੇ ਹਨ ਅਤੇ ਸਰੀਰ ਦੇ ਅੰਗ ਬਹੁਤ ਸਾਰੇ ਹੋਣ 'ਤੇ ਵੀ ਸਰੀਰ ਇੱਕੋ ਹੈ, ਉਸੇ ਤਰ੍ਹਾਂ ਮਸੀਹ ਵੀ ਹੈ।
13
ਕਿਉਂਕਿ ਸਾਨੂੰ ਸਭਨਾਂ ਨੂੰ ਭਾਵੇਂ ਯਹੂਦੀ ਜਾਂ ਯੂਨਾਨੀ, ਭਾਵੇਂ ਗੁਲਾਮ ਜਾਂ ਅਜ਼ਾਦ, ਇੱਕੋ ਆਤਮਾ ਰਾਹੀਂ ਇੱਕੋ ਸਰੀਰ ਹੋਣ ਲਈ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਭਨਾਂ ਨੂੰ ਇੱਕੋ ਆਤਮਾ ਪਿਆਇਆ ਗਿਆ।
14
ਸੋ ਸਰੀਰ ਇੱਕ ਤੋਂ ਨਹੀਂ, ਸਗੋਂ ਬਹੁਤ ਸਾਰੇ ਅੰਗਾਂ ਤੋਂ ਬਣਿਆ ਹੈ।
15
ਜੇ ਪੈਰ ਕਹੇ, “ਮੈਂ ਹੱਥ ਨਹੀਂ, ਇਸ ਲਈ ਮੈਂ ਸਰੀਰ ਦਾ ਨਹੀਂ,” ਤਾਂ ਕੀ ਇਸ ਕਾਰਨ ਉਹ ਸਰੀਰ ਦਾ ਨਹੀਂ?
16
ਜੇ ਕੰਨ ਕਹੇ, “ਕਿਉਂਕਿ ਮੈਂ ਅੱਖ ਨਹੀਂ, ਇਸ ਲਈ ਮੈਂ ਸਰੀਰ ਦਾ ਨਹੀਂ,” ਤਾਂ ਕੀ ਇਸ ਕਾਰਨ ਉਹ ਸਰੀਰ ਦਾ ਨਹੀਂ?
17
ਜੇ ਸਾਰਾ ਸਰੀਰ ਅੱਖ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ? ਜੇ ਸਾਰਾ ਸਰੀਰ ਕੰਨ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ?
18
ਪਰ ਪਰਮੇਸ਼ਰ ਨੇ ਆਪਣੀ ਇੱਛਾ ਦੇ ਅਨੁਸਾਰ ਹਰੇਕ ਅੰਗ ਨੂੰ ਸਰੀਰ ਵਿੱਚ ਰੱਖਿਆ ਹੈ।
19
ਜੇ ਉਹ ਸਾਰੇ ਇੱਕ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?
20
ਹੁਣ ਅੰਗ ਤਾਂ ਬਹੁਤ ਸਾਰੇ ਹਨ, ਪਰ ਸਰੀਰ ਇੱਕੋ ਹੈ।
21
ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਮੈਨੂੰ ਤੇਰੀ ਜ਼ਰੂਰਤ ਨਹੀਂ,” ਅਤੇ ਨਾ ਹੀ ਸਿਰ ਪੈਰਾਂ ਨੂੰ ਕਹਿ ਸਕਦਾ ਹੈ, “ਮੈਨੂੰ ਤੁਹਾਡੀ ਜ਼ਰੂਰਤ ਨਹੀਂ।”
22
ਪਰ ਸਰੀਰ ਦੇ ਜਿਹੜੇ ਅੰਗ ਦੂਜਿਆਂ ਨਾਲੋਂ ਨਿਰਬਲ ਜਾਪਦੇ ਹਨ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਹਨ।
23
ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਅਸੀਂ ਘੱਟ ਆਦਰਯੋਗ ਸਮਝਦੇ ਹਾਂ ਉਨ੍ਹਾਂ ਨੂੰ ਹੀ ਅਸੀਂ ਜ਼ਿਆਦਾ ਆਦਰ ਦਿੰਦੇ ਹਾਂ ਅਤੇ ਸਾਡੇ ਸੋਭਾਹੀਣ ਅੰਗਾਂ ਦੀ ਸੋਭਾ ਹੋਰ ਵੱਧ ਜਾਂਦੀ ਹੈ।
24
ਪਰ ਸਾਡੇ ਆਦਰਯੋਗ ਅੰਗਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ, ਸਗੋਂ ਪਰਮੇਸ਼ਰ ਨੇ ਸਰੀਰ ਨੂੰ ਇਸ ਤਰ੍ਹਾਂ ਜੋੜਿਆ ਹੈ ਕਿ ਜਿਸ ਅੰਗ ਨੂੰ ਆਦਰ ਦੀ ਕਮੀ ਸੀ ਉਸ ਨੂੰ ਹੋਰ ਵੀ ਜ਼ਿਆਦਾ ਆਦਰ ਮਿਲੇ,
25
ਤਾਂਕਿ ਸਰੀਰ ਵਿੱਚ ਕੋਈ ਫੁੱਟ ਨਾ ਹੋਵੇ, ਸਗੋਂ ਸਾਰੇ ਅੰਗ ਇੱਕ ਦੂਜੇ ਦੀ ਇੱਕੋ ਜਿਹੀ ਚਿੰਤਾ ਕਰਨ।
26
ਜੇ ਇੱਕ ਅੰਗ ਦੁੱਖ ਝੱਲਦਾ ਹੈ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖ ਝੱਲਦੇ ਹਨ; ਜੇ ਇੱਕ ਅੰਗ ਨੂੰ ਆਦਰ ਮਿਲਦਾ ਹੈ ਤਾਂ ਸਾਰੇ ਅੰਗ ਉਸ ਦੇ ਨਾਲ ਅਨੰਦ ਹੁੰਦੇ ਹਨ।
27
ਤੁਸੀਂ ਮਸੀਹ ਦਾ ਸਰੀਰ ਹੋ ਅਤੇ ਇੱਕ-ਇੱਕ ਕਰਕੇ ਇਸ ਦੇ ਅੰਗ ਹੋ।
28
ਪਰਮੇਸ਼ਰ ਨੇ ਕਲੀਸਿਯਾ ਨੂੰ ਕਈ ਕੁਝ ਬਖਸ਼ਿਆ ਹੈ; ਪਹਿਲਾਂ ਰਸੂਲ, ਦੂਜੇ ਨਬੀ, ਤੀਜੇ ਸਿੱਖਿਅਕ; ਫਿਰ ਚਮਤਕਾਰ ਹਨ ਅਤੇ ਫਿਰ ਚੰਗਾਈ, ਸਹਾਇਤਾ, ਪ੍ਰਬੰਧਨ ਅਤੇ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਦੇ ਵਰਦਾਨ।
29
ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਸਿੱਖਿਅਕ ਹਨ? ਕੀ ਸਭ ਚਮਤਕਾਰ ਕਰਨ ਵਾਲੇ ਹਨ?
30
ਕੀ ਸਾਰਿਆਂ ਕੋਲ ਚੰਗਾਈ ਦੇ ਵਰਦਾਨ ਹਨ? ਕੀ ਸਾਰੇ ਗੈਰ-ਭਾਸ਼ਾਵਾਂ ਬੋਲਦੇ ਹਨ? ਕੀ ਸਾਰੇ ਅਰਥ ਕਰਦੇ ਹਨ?
31
ਤੁਸੀਂ ਇਨ੍ਹਾਂ ਤੋਂ ਵੀ ਵੱਡੇ ਵਰਦਾਨਾਂ ਦੀ ਇੱਛਾ ਰੱਖੋ। ਮੈਂ ਤੁਹਾਨੂੰ ਸਭ ਤੋਂ ਉੱਤਮ ਰਾਹ ਵਿਖਾਉਂਦਾ ਹਾਂ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
All chapters:
1
2
3
4
5
6
7
8
9
10
11
12
13
14
15
16