bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 8
1 Corinthians 8
Punjabi Standard Bible (Punjabi Standard Bible) 2023
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
1
ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਦੇ ਵਿਖੇ: ਅਸੀਂ ਜਾਣਦੇ ਹਾਂ ਕਿ ਅਸੀਂ ਸਭ ਗਿਆਨਵਾਨ ਹਾਂ। ਗਿਆਨ ਘਮੰਡੀ ਬਣਾਉਂਦਾ ਹੈ, ਪਰ ਪ੍ਰੇਮ ਉਸਾਰਦਾ ਹੈ।
2
ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਕੁਝ ਜਾਣਦਾ ਹੈ ਤਾਂ ਉਸ ਨੇ ਅਜੇ ਤੱਕ ਉਸ ਤਰ੍ਹਾਂ ਨਹੀਂ ਜਾਣਿਆ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ।
3
ਪਰ ਜੇ ਕੋਈ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਤਾਂ ਪਰਮੇਸ਼ਰ ਉਸ ਨੂੰ ਜਾਣਦਾ ਹੈ।
4
ਇਸ ਲਈ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਦੇ ਵਿਖੇ ਅਸੀਂ ਜਾਣਦੇ ਹਾਂ ਕਿ ਮੂਰਤੀ ਸੰਸਾਰ ਵਿੱਚ ਕੁਝ ਨਹੀਂ ਹੈ; ਇੱਕ ਤੋਂ ਇਲਾਵਾ ਹੋਰ ਕੋਈ ਪਰਮੇਸ਼ਰ ਨਹੀਂ ਹੈ।
5
ਭਾਵੇਂ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਈ ਹਨ ਜਿਹੜੇ ਦੇਵਤੇ ਅਖਵਾਉਂਦੇ ਹਨ, ਜਿਵੇਂ ਕਿ ਬਹੁਤ ਸਾਰੇ ਦੇਵਤੇ ਅਤੇ ਬਹੁਤ ਸਾਰੇ ਪ੍ਰਭੂ ਹਨ ਵੀ,
6
ਤਾਂ ਵੀ ਸਾਡੇ ਲਈ ਇੱਕੋ ਪਰਮੇਸ਼ਰ ਅਰਥਾਤ ਪਿਤਾ ਹੈ ਜਿਸ ਤੋਂ ਸਾਰੀਆਂ ਵਸਤਾਂ ਹਨ ਅਤੇ ਅਸੀਂ ਉਸੇ ਦੇ ਲਈ ਹਾਂ; ਇੱਕੋ ਪ੍ਰਭੂ ਹੈ ਅਰਥਾਤ ਯਿਸੂ ਮਸੀਹ ਜਿਸ ਦੇ ਰਾਹੀਂ ਸਭ ਵਸਤਾਂ ਹਨ ਅਤੇ ਅਸੀਂ ਵੀ ਉਸੇ ਦੇ ਰਾਹੀਂ ਹਾਂ।
7
ਪਰ ਸਭ ਨੂੰ ਇਹ ਗਿਆਨ ਨਹੀਂ ਹੈ; ਬਲਕਿ ਕਈ ਹੁਣ ਤੱਕ ਮੂਰਤੀਆਂ ਦੇ ਆਦੀ ਹਨ ਅਤੇ ਜਦੋਂ ਉਹ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਖਾਂਦੇ ਹਨ ਤਾਂ ਉਨ੍ਹਾਂ ਦਾ ਵਿਵੇਕ ਨਿਰਬਲ ਹੋਣ ਕਰਕੇ ਅਸ਼ੁੱਧ ਹੋ ਜਾਂਦਾ ਹੈ।
8
ਪਰ ਭੋਜਨ ਸਾਨੂੰ ਪਰਮੇਸ਼ਰ ਦੇ ਨੇੜੇ ਨਹੀਂ ਲਿਜਾਵੇਗਾ; ਜੇ ਨਹੀਂ ਖਾਂਦੇ ਤਾਂ ਕੋਈ ਹਾਨੀ ਨਹੀਂ ਅਤੇ ਜੇ ਖਾਂਦੇ ਹਾਂ ਤਾਂ ਕੋਈ ਲਾਭ ਨਹੀਂ।
9
ਪਰ ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡਾ ਇਹ ਅਧਿਕਾਰ ਨਿਰਬਲਾਂ ਲਈ ਠੋਕਰ ਦਾ ਕਾਰਨ ਬਣ ਜਾਵੇ।
10
ਕਿਉਂਕਿ ਜੇ ਕੋਈ ਤੈਨੂੰ ਜਿਸ ਨੂੰ ਇਸ ਬਾਰੇ ਗਿਆਨ ਹੈ, ਮੂਰਤੀ ਦੇ ਮੰਦਰ ਵਿੱਚ ਬੈਠਾ ਖਾਂਦਾ ਹੋਇਆ ਵੇਖੇ, ਤਾਂ ਕੀ ਉਸ ਦਾ ਵਿਵੇਕ ਨਿਰਬਲ ਹੋਣ ਕਰਕੇ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਖਾਣ ਲਈ ਦਲੇਰ ਨਹੀਂ ਹੋਵੇਗਾ?
11
ਸੋ ਤੇਰੇ ਗਿਆਨ ਦੇ ਕਾਰਨ ਇੱਕ ਨਿਰਬਲ ਵਿਅਕਤੀ ਅਰਥਾਤ ਉਹ ਭਾਈ ਨਾਸ ਹੁੰਦਾ ਹੈ ਜਿਸ ਦੇ ਲਈ ਮਸੀਹ ਨੇ ਆਪਣੀ ਜਾਨ ਦਿੱਤੀ।
12
ਸੋ ਜਦੋਂ ਤੁਸੀਂ ਭਾਈਆਂ ਦੇ ਵਿਰੁੱਧ ਇਸ ਤਰ੍ਹਾਂ ਪਾਪ ਕਰਕੇ ਉਨ੍ਹਾਂ ਦੇ ਨਿਰਬਲ ਵਿਵੇਕ ਨੂੰ ਠੇਸ ਪਹੁੰਚਾਉਂਦੇ ਹੋ ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ।
13
ਇਸ ਲਈ ਜੇ ਮੇਰਾ ਖਾਣਾ-ਪੀਣਾ ਮੇਰੇ ਭਾਈ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਮੈਂ ਕਦੇ ਮਾਸ ਨਹੀਂ ਖਾਵਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਮੈਂ ਆਪਣੇ ਭਾਈ ਦੇ ਲਈ ਠੋਕਰ ਦਾ ਕਾਰਨ ਬਣਾਂ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
All chapters:
1
2
3
4
5
6
7
8
9
10
11
12
13
14
15
16