bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 16
1 Corinthians 16
Punjabi Standard Bible (Punjabi Standard Bible) 2023
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
1
ਹੁਣ ਸੰਤਾਂ ਲਈ ਉਗਰਾਹੇ ਜਾਣ ਵਾਲੇ ਦਾਨ ਦੇ ਸੰਬੰਧ ਵਿੱਚ: ਜਿਸ ਤਰ੍ਹਾਂ ਮੈਂ ਗਲਾਤਿਯਾ ਦੀਆਂ ਕਲੀਸਿਆਵਾਂ ਨੂੰ ਹਿਦਾਇਤ ਕੀਤੀ ਤੁਸੀਂ ਵੀ ਉਸੇ ਤਰ੍ਹਾਂ ਕਰੋ।
2
ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਜਣਾ ਜੋ ਉਸ ਨੇ ਕਮਾਇਆ ਹੋਵੇ ਉਸ ਦੇ ਅਨੁਸਾਰ ਵੱਖਰਾ ਰੱਖ ਲਵੇ, ਤਾਂਕਿ ਅਜਿਹਾ ਨਾ ਹੋਵੇ ਕਿ ਮੇਰੇ ਆਉਣ 'ਤੇ ਉਗਰਾਹੀ ਕੀਤੀ ਜਾਵੇ।
3
ਜਦੋਂ ਮੈਂ ਆਵਾਂਗਾ ਤਾਂ ਜਿਨ੍ਹਾਂ ਨੂੰ ਤੁਸੀਂ ਚਾਹੋਗੇ ਮੈਂ ਉਨ੍ਹਾਂ ਨੂੰ ਚਿੱਠੀਆਂ ਦੇ ਕੇ ਭੇਜਾਂਗਾ ਕਿ ਤੁਹਾਡਾ ਦਾਨ ਯਰੂਸ਼ਲਮ ਪਹੁੰਚਾ ਦੇਣ।
4
ਜੇ ਮੇਰਾ ਵੀ ਜਾਣਾ ਉਚਿਤ ਹੋਇਆ ਤਾਂ ਉਹ ਮੇਰੇ ਨਾਲ ਜਾਣਗੇ।
5
ਜਦੋਂ ਵੀ ਮੈਂ ਮਕਦੂਨਿਯਾ ਹੋ ਕੇ ਲੰਘਾਂਗਾ ਤਾਂ ਤੁਹਾਡੇ ਕੋਲ ਆਵਾਂਗਾ ਕਿਉਂਕਿ ਮੈਂ ਮਕਦੂਨਿਯਾ ਹੋ ਕੇ ਲੰਘਣਾ ਹੈ
6
ਅਤੇ ਹੋ ਸਕਦਾ ਹੈ ਕਿ ਮੈਂ ਤੁਹਾਡੇ ਕੋਲ ਠਹਿਰਾਂ, ਬਲਕਿ ਸਰਦੀਆਂ ਵੀ ਬਿਤਾਵਾਂ ਤਾਂਕਿ ਤੁਸੀਂ ਮੈਨੂੰ ਅੱਗੇ ਜਿੱਥੇ ਮੈਂ ਜਾਣਾ ਹੋਵੇ, ਵਿਦਾ ਕਰੋ।
7
ਮੈਂ ਜਾਂਦਾ-ਜਾਂਦਾ ਤੁਹਾਨੂੰ ਨਹੀਂ ਮਿਲਣਾ ਚਾਹੁੰਦਾ, ਕਿਉਂਕਿ ਮੈਨੂੰ ਆਸ ਹੈ ਕਿ ਜੇ ਪ੍ਰਭੂ ਦੀ ਆਗਿਆ ਹੋਈ ਤਾਂ ਮੈਂ ਕੁਝ ਸਮਾਂ ਤੁਹਾਡੇ ਕੋਲ ਠਹਿਰਾਂਗਾ।
8
ਪਰ ਪੰਤੇਕੁਸਤ ਤੱਕ ਮੈਂ ਅਫ਼ਸੁਸ ਵਿੱਚ ਹੀ ਰਹਾਂਗਾ,
9
ਕਿਉਂਕਿ ਮੇਰੇ ਲਈ ਸੇਵਕਾਈ ਦਾ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਦਰਵਾਜ਼ਾ ਖੁੱਲ੍ਹਾ ਹੈ ਅਤੇ ਵਿਰੋਧ ਕਰਨ ਵਾਲੇ ਬਹੁਤ ਹਨ।
10
ਜੇ ਤਿਮੋਥਿਉਸ ਤੁਹਾਡੇ ਕੋਲ ਆਵੇ ਤਾਂ ਧਿਆਨ ਰੱਖਣਾ ਕਿ ਉਹ ਤੁਹਾਡੇ ਕੋਲ ਨਿਸ਼ਚਿੰਤ ਰਹੇ, ਕਿਉਂਕਿ ਉਹ ਵੀ ਮੇਰੇ ਵਾਂਗ ਪ੍ਰਭੂ ਦਾ ਕੰਮ ਕਰਦਾ ਹੈ।
11
ਕੋਈ ਉਸ ਨੂੰ ਤੁੱਛ ਨਾ ਸਮਝੇ, ਸਗੋਂ ਤੁਸੀਂ ਉਸ ਨੂੰ ਸ਼ਾਂਤੀ ਨਾਲ ਅੱਗੇ ਤੋਰ ਦੇਣਾ ਤਾਂਕਿ ਉਹ ਮੇਰੇ ਕੋਲ ਆ ਸਕੇ, ਕਿਉਂ ਜੋ ਮੈਂ ਭਾਈਆਂ ਸਮੇਤ ਉਸ ਦੀ ਉਡੀਕ ਕਰ ਰਿਹਾ ਹਾਂ।
12
ਹੁਣ ਭਾਈ ਅਪੁੱਲੋਸ ਦੇ ਬਾਰੇ: ਮੈਂ ਉਸ ਨੂੰ ਬਹੁਤ ਬੇਨਤੀ ਕੀਤੀ ਕਿ ਉਹ ਵੀ ਭਾਈਆਂ ਦੇ ਨਾਲ ਤੁਹਾਡੇ ਕੋਲ ਆਵੇ, ਪਰ ਇਸ ਵਾਰ ਉਸ ਦੀ ਆਉਣ ਦੀ ਬਿਲਕੁਲ ਇੱਛਾ ਨਹੀਂ ਸੀ। ਫਿਰ ਵੀ, ਜਦੋਂ ਉਸ ਨੂੰ ਮੌਕਾ ਮਿਲੇਗਾ ਤਾਂ ਉਹ ਆਵੇਗਾ।
13
ਜਾਗਦੇ ਰਹੋ, ਵਿਸ਼ਵਾਸ ਵਿੱਚ ਦ੍ਰਿੜ੍ਹ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ।
14
ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਕੀਤੇ ਜਾਣ।
15
ਹੇ ਭਾਈਓ, ਤੁਸੀਂ ਸਤਫਨਾਸ ਦੇ ਘਰਾਣੇ ਨੂੰ ਜਾਣਦੇ ਹੋ ਕਿ ਉਹ ਅਖਾਯਾ ਦਾ ਪਹਿਲਾ ਫਲ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸੰਤਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ
16
ਕਿ ਤੁਸੀਂ ਵੀ ਅਜਿਹਿਆਂ ਦੇ ਅਤੇ ਉਨ੍ਹਾਂ ਸਭਨਾਂ ਦੇ ਅਧੀਨ ਹੋਵੋ ਜਿਹੜੇ ਇਸ ਕੰਮ ਵਿੱਚ ਸਹਿਕਰਮੀ ਅਤੇ ਮਿਹਨਤੀ ਹਨ।
17
ਮੈਂ ਸਤਫਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਨਾਲ ਅਨੰਦ ਹਾਂ, ਕਿਉਂਕਿ ਤੁਹਾਡੀ ਕਮੀ ਨੂੰ ਇਨ੍ਹਾਂ ਨੇ ਪੂਰਾ ਕਰ ਦਿੱਤਾ ਹੈ।
18
ਇਨ੍ਹਾਂ ਨੇ ਮੇਰੀ ਅਤੇ ਤੁਹਾਡੀ ਆਤਮਾ ਨੂੰ ਤਾਜ਼ਾ ਕੀਤਾ ਹੈ, ਇਸ ਲਈ ਅਜਿਹੇ ਵਿਅਕਤੀਆਂ ਨੂੰ ਮਹੱਤਵ ਦਿਓ।
19
ਅਸਿਯਾ ਦੀਆਂ ਕਲੀਸਿਆਵਾਂ ਤੁਹਾਨੂੰ ਸਲਾਮ ਕਹਿੰਦੀਆਂ ਹਨ। ਅਕੂਲਾ ਅਤੇ ਪਰਿਸਕਾ ਅਤੇ ਉਹ ਕਲੀਸਿਯਾ ਜਿਹੜੀ ਉਨ੍ਹਾਂ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਤੁਹਾਨੂੰ ਪ੍ਰਭੂ ਵਿੱਚ ਦਿਲੀ ਸਲਾਮ ਕਹਿੰਦੀ ਹੈ।
20
ਸਾਰੇ ਭਾਈ ਤੁਹਾਨੂੰ ਸਲਾਮ ਕਹਿੰਦੇ ਹਨ। ਪਵਿੱਤਰ ਚੁੰਮੇ ਨਾਲ ਇੱਕ ਦੂਜੇ ਨੂੰ ਸਲਾਮ ਕਹੋ।
21
ਮੇਰਾ ਪੌਲੁਸ ਦਾ ਆਪਣੇ ਹੱਥੀਂ ਲਿਖਿਆ ਸਲਾਮ।
22
ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਕਰਦਾ ਤਾਂ ਉਹ ਸਰਾਪੀ ਹੋਵੇ; ਹੇ ਪ੍ਰਭੂ, ਆ!
23
ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ।
24
ਮਸੀਹ ਯਿਸੂ ਵਿੱਚ ਤੁਹਾਨੂੰ ਸਭਨਾਂ ਨੂੰ ਮੇਰਾ ਪਿਆਰ। ਆਮੀਨ।
← Chapter 15
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
All chapters:
1
2
3
4
5
6
7
8
9
10
11
12
13
14
15
16