bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 7
1 Corinthians 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਹੁਣ ਉਨ੍ਹਾਂ ਗੱਲਾਂ ਦੇ ਵਿਖੇ ਜੋ ਤੁਸੀਂ ਲਿਖੀਆਂ: ਆਦਮੀ ਲਈ ਚੰਗਾ ਹੈ ਕਿ ਔਰਤ ਨੂੰ ਨਾ ਛੂਹੇ,
2
ਪਰ ਵਿਭਚਾਰ ਦੇ ਕਾਰਨ ਹਰੇਕ ਆਦਮੀ ਦੀ ਆਪਣੀ ਪਤਨੀ ਅਤੇ ਹਰੇਕ ਔਰਤ ਦਾ ਆਪਣਾ ਪਤੀ ਹੋਵੇ।
3
ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦਾ।
4
ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ, ਸਗੋਂ ਪਤੀ ਨੂੰ ਹੈ; ਇਸੇ ਤਰ੍ਹਾਂ ਪਤੀ ਨੂੰ ਵੀ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ, ਸਗੋਂ ਪਤਨੀ ਨੂੰ ਹੈ।
5
ਇੱਕ ਦੂਜੇ ਨੂੰ ਵੰਚਿਤ ਨਾ ਕਰੋ, ਪਰ ਕੇਵਲ ਕੁਝ ਸਮੇਂ ਲਈ ਆਪਸੀ ਰਜ਼ਾਮੰਦੀ ਨਾਲ ਅਲੱਗ ਹੋਵੋ ਤਾਂਕਿ ਤੁਸੀਂ ਪ੍ਰਾਰਥਨਾ ਵਿੱਚ ਸਮਾਂ ਬਿਤਾ ਸਕੋ ਅਤੇ ਫੇਰ ਇਕੱਠੇ ਹੋ ਜਾਓ, ਕਿਤੇ ਅਜਿਹਾ ਨਾ ਹੋਵੇ ਕਿ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਪਰਤਾਵੇ।
6
ਪਰ ਇਹ ਮੈਂ ਹਿਦਾਇਤ ਦੇ ਤੌਰ 'ਤੇ ਕਹਿੰਦਾ ਹਾਂ, ਹੁਕਮ ਦੇ ਤੌਰ 'ਤੇ ਨਹੀਂ।
7
ਮੈਂ ਤਾਂ ਚਾਹੁੰਦਾ ਹਾਂ ਕਿ ਸਭ ਮੇਰੇ ਜਿਹੇ ਹੋਣ, ਪਰ ਹਰੇਕ ਨੂੰ ਪਰਮੇਸ਼ਰ ਤੋਂ ਆਪੋ-ਆਪਣਾ ਦਾਨ ਮਿਲਿਆ ਹੈ, ਕਿਸੇ ਨੂੰ ਇਹ ਅਤੇ ਕਿਸੇ ਨੂੰ ਉਹ।
8
ਅਣਵਿਆਹਿਆਂ ਅਤੇ ਵਿਧਵਾਵਾਂ ਨੂੰ ਮੈਂ ਇਹੋ ਕਹਿੰਦਾ ਹਾਂ ਕਿ ਜੇ ਉਹ ਮੇਰੇ ਜਿਹੇ ਰਹਿਣ ਤਾਂ ਉਨ੍ਹਾਂ ਲਈ ਚੰਗਾ ਹੈ।
9
ਪਰ ਜੇ ਉਹ ਸੰਜਮ ਨਾ ਰੱਖ ਸਕਣ ਤਾਂ ਵਿਆਹ ਕਰ ਲੈਣ, ਕਿਉਂਕਿ ਕਾਮ-ਵਾਸਨਾ ਵਿੱਚ ਸੜਦੇ ਰਹਿਣ ਨਾਲੋਂ ਵਿਆਹ ਕਰ ਲੈਣਾ ਚੰਗਾ ਹੈ।
10
ਪਰ ਜਿਹੜੇ ਵਿਆਹੇ ਹਨ ਉਨ੍ਹਾਂ ਨੂੰ ਮੈਂ ਇਹ ਹਿਦਾਇਤ ਦਿੰਦਾ ਹਾਂ, ਬਲਕਿ ਮੈਂ ਨਹੀਂ ਸਗੋਂ ਪ੍ਰਭੂ, ਕਿ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ।
11
ਪਰ ਜੇ ਅਲੱਗ ਹੋ ਹੀ ਜਾਵੇ ਤਾਂ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਮੇਲ ਕਰ ਲਵੇ ਅਤੇ ਪਤੀ ਵੀ ਆਪਣੀ ਪਤਨੀ ਨੂੰ ਨਾ ਤਿਆਗੇ।
12
ਬਾਕੀਆਂ ਨੂੰ ਪ੍ਰਭੂ ਨਹੀਂ ਸਗੋਂ ਮੈਂ ਹੀ ਕਹਿੰਦਾ ਹਾਂ ਕਿ ਜੇ ਕਿਸੇ ਭਾਈ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਸ ਦੇ ਨਾਲ ਰਹਿਣ ਵਿੱਚ ਸਹਿਮਤ ਹੈ ਤਾਂ ਉਹ ਉਸ ਨੂੰ ਨਾ ਤਿਆਗੇ।
13
ਇਸੇ ਤਰ੍ਹਾਂ ਜੇ ਕਿਸੇ ਪਤਨੀ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਸ ਦੇ ਨਾਲ ਰਹਿਣ ਵਿੱਚ ਸਹਿਮਤ ਹੈ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ।
14
ਕਿਉਂਕਿ ਅਵਿਸ਼ਵਾਸੀ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਠਹਿਰਿਆ ਅਤੇ ਅਵਿਸ਼ਵਾਸੀ ਪਤਨੀ ਆਪਣੇ ਪਤੀ ਦੇ ਕਾਰਨ ਪਵਿੱਤਰ ਠਹਿਰੀ, ਨਹੀਂ ਤਾਂ ਤੁਹਾਡੇ ਬੱਚੇ ਅਸ਼ੁੱਧ ਠਹਿਰਦੇ, ਪਰ ਹੁਣ ਉਹ ਪਵਿੱਤਰ ਹਨ।
15
ਪਰ ਜੇ ਅਵਿਸ਼ਵਾਸੀ ਅਲੱਗ ਹੁੰਦਾ ਹੈ ਤਾਂ ਉਸ ਨੂੰ ਅਲੱਗ ਹੋਣ ਦਿਓ। ਅਜਿਹੇ ਮਾਮਲਿਆਂ ਵਿੱਚ ਕੋਈ ਭਾਈ ਜਾਂ ਭੈਣ ਬੰਧਨ ਵਿੱਚ ਨਹੀਂ ਹੈ, ਪਰ ਪਰਮੇਸ਼ਰ ਨੇ ਸਾਨੂੰ ਮੇਲ-ਮਿਲਾਪ ਲਈ ਬੁਲਾਇਆ ਹੈ।
16
ਕਿਉਂਕਿ ਹੇ ਪਤਨੀ, ਤੂੰ ਕਿਵੇਂ ਜਾਣਦੀ ਹੈਂ ਕਿ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਜਾਂ ਹੇ ਪਤੀ, ਤੂੰ ਕਿਵੇਂ ਜਾਣਦਾ ਹੈਂ ਕਿ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ?
17
ਜਿਸ ਤਰ੍ਹਾਂ ਪ੍ਰਭੂ ਨੇ ਹਰੇਕ ਨੂੰ ਵੰਡਿਆ ਹੈ ਅਤੇ ਜਿਸ ਤਰ੍ਹਾਂ ਪਰਮੇਸ਼ਰ ਨੇ ਹਰੇਕ ਨੂੰ ਬੁਲਾਇਆ ਹੈ, ਉਹ ਉਸੇ ਤਰ੍ਹਾਂ ਚੱਲੇ; ਸਾਰੀਆਂ ਕਲੀਸਿਆਵਾਂ ਨੂੰ ਮੈਂ ਇਹੋ ਹਿਦਾਇਤ ਦਿੰਦਾ ਹਾਂ।
18
ਜੇ ਕੋਈ ਸੁੰਨਤੀ ਬੁਲਾਇਆ ਗਿਆ ਹੈ ਤਾਂ ਉਹ ਅਸੁੰਨਤੀ ਨਾ ਬਣੇ। ਜੇ ਕੋਈ ਅਸੁੰਨਤੀ ਬੁਲਾਇਆ ਗਿਆ ਹੈ ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇ।
19
ਨਾ ਸੁੰਨਤ ਕੁਝ ਹੈ ਅਤੇ ਨਾ ਹੀ ਅਸੁੰਨਤ ਕੁਝ ਹੈ, ਪਰ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣਾ ਹੀ ਸਭ ਕੁਝ ਹੈ।
20
ਹਰ ਕੋਈ ਜਿਸ ਬੁਲਾਹਟ ਨਾਲ ਬੁਲਾਇਆ ਗਿਆ ਉਸੇ ਵਿੱਚ ਬਣਿਆ ਰਹੇ।
21
ਜੇ ਤੂੰ ਗੁਲਾਮ ਹੁੰਦੇ ਹੋਏ ਬੁਲਾਇਆ ਗਿਆ ਤਾਂ ਇਸ ਬਾਰੇ ਚਿੰਤਾ ਨਾ ਕਰ; ਪਰ ਜੇ ਤੂੰ ਅਜ਼ਾਦ ਹੋ ਸਕੇਂ ਤਾਂ ਇਹੋ ਕਰਨ ਦੀ ਕੋਸ਼ਿਸ਼ ਕਰ।
22
ਕਿਉਂਕਿ ਜਿਹੜਾ ਗੁਲਾਮ ਹੁੰਦੇ ਹੋਏ ਪ੍ਰਭੂ ਵਿੱਚ ਬੁਲਾਇਆ ਗਿਆ ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜਿਹੜਾ ਅਜ਼ਾਦ ਹੁੰਦੇ ਹੋਏ ਬੁਲਾਇਆ ਗਿਆ ਉਹ ਮਸੀਹ ਦਾ ਗੁਲਾਮ ਹੈ।
23
ਤੁਸੀਂ ਮੁੱਲ ਨਾਲ ਖਰੀਦੇ ਹੋਏ ਹੋ; ਮਨੁੱਖਾਂ ਦੇ ਗੁਲਾਮ ਨਾ ਬਣੋ।
24
ਹੇ ਭਾਈਓ, ਹਰ ਕੋਈ ਜਿਸ ਹਾਲਤ ਵਿੱਚ ਬੁਲਾਇਆ ਗਿਆ ਉਸੇ ਹਾਲਤ ਵਿੱਚ ਪਰਮੇਸ਼ਰ ਦੇ ਸਨਮੁੱਖ ਬਣਿਆ ਰਹੇ।
25
ਕੁਆਰੀਆਂ ਦੇ ਵਿਖੇ ਮੇਰੇ ਕੋਲ ਪ੍ਰਭੂ ਦੀ ਕੋਈ ਆਗਿਆ ਨਹੀਂ ਹੈ; ਪਰ ਪ੍ਰਭੂ ਦੀ ਦਇਆ ਨਾਲ ਵਿਸ਼ਵਾਸਯੋਗ ਹੋਣ ਕਰਕੇ ਮੈਂ ਸਲਾਹ ਦਿੰਦਾ ਹਾਂ।
26
ਵਰਤਮਾਨ ਕਸ਼ਟ ਦੇ ਕਾਰਨ ਮੈਂ ਇਸ ਗੱਲ ਨੂੰ ਚੰਗਾ ਸਮਝਦਾ ਹਾਂ ਕਿ ਆਦਮੀ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਰਹੇ।
27
ਜੇ ਤੇਰੀ ਪਤਨੀ ਹੈ ਤਾਂ ਉਸ ਤੋਂ ਅਲੱਗ ਹੋਣ ਦੀ ਇੱਛਾ ਨਾ ਕਰ; ਜੇ ਤੂੰ ਪਤਨੀ ਤੋਂ ਅਲੱਗ ਹੋ ਗਿਆ ਹੈਂ ਤਾਂ ਦੁਬਾਰਾ ਪਤਨੀ ਦੀ ਇੱਛਾ ਨਾ ਕਰ।
28
ਪਰ ਜੇ ਤੂੰ ਵਿਆਹ ਕਰੇਂ ਤਾਂ ਤੂੰ ਪਾਪ ਨਹੀਂ ਕਰਦਾ ਅਤੇ ਜੇ ਕੁਆਰੀ ਵਿਆਹ ਕਰਦੀ ਹੈ ਤਾਂ ਉਹ ਪਾਪ ਨਹੀਂ ਕਰਦੀ, ਪਰ ਇਹੋ ਜਿਹਿਆਂ ਨੂੰ ਸਰੀਰ ਵਿੱਚ ਦੁੱਖ ਭੋਗਣਾ ਪਵੇਗਾ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।
29
ਹੇ ਭਾਈਓ, ਮੈਂ ਕਹਿੰਦਾ ਹਾਂ ਕਿ ਸਮਾਂ ਘਟਾਇਆ ਗਿਆ ਹੈ; ਇਸ ਲਈ ਪਤਨੀਆਂ ਵਾਲੇ ਹੁਣ ਤੋਂ ਇਸ ਤਰ੍ਹਾਂ ਰਹਿਣ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ;
30
ਰੋਣ ਵਾਲੇ ਇਸ ਤਰ੍ਹਾਂ ਜਿਵੇਂ ਨਹੀਂ ਰੋਂਦੇ; ਅਨੰਦ ਕਰਨ ਵਾਲੇ ਇਸ ਤਰ੍ਹਾਂ ਜਿਵੇਂ ਅਨੰਦ ਨਹੀਂ ਕਰਦੇ; ਖਰੀਦਣ ਵਾਲੇ ਇਸ ਤਰ੍ਹਾਂ ਜਿਵੇਂ ਉਨ੍ਹਾਂ ਕੋਲ ਕੁਝ ਨਹੀਂ ਹੈ;
31
ਸੰਸਾਰ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਵਾਲੇ ਇਸ ਤਰ੍ਹਾਂ, ਜਿਵੇਂ ਵਰਤੋਂ ਨਹੀਂ ਕਰਦੇ, ਕਿਉਂਕਿ ਸੰਸਾਰ ਦਾ ਤੌਰ ਤਰੀਕਾ ਬੀਤਦਾ ਜਾਂਦਾ ਹੈ।
32
ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਰਹੋ। ਅਣਵਿਆਹਿਆ ਵਿਅਕਤੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਪ੍ਰਭੂ ਨੂੰ ਕਿਵੇਂ ਖੁਸ਼ ਕਰੇ।
33
ਪਰ ਜਿਹੜਾ ਵਿਆਹਿਆ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਆਪਣੀ ਪਤਨੀ ਨੂੰ ਕਿਵੇਂ ਖੁਸ਼ ਕਰੇ
34
ਅਤੇ ਉਸ ਦਾ ਧਿਆਨ ਵੰਡਿਆ ਜਾਂਦਾ ਹੈ। ਇੱਕ ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਕਿ ਉਹ ਸਰੀਰ ਅਤੇ ਆਤਮਾ, ਦੋਹਾਂ ਵਿੱਚ ਪਵਿੱਤਰ ਰਹੇ। ਪਰ ਵਿਆਹੀ ਹੋਈ ਔਰਤ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਕਿ ਉਹ ਆਪਣੇ ਪਤੀ ਨੂੰ ਕਿਵੇਂ ਖੁਸ਼ ਕਰੇ।
35
ਮੈਂ ਇਹ ਤੁਹਾਡੇ ਲਾਭ ਲਈ ਕਹਿੰਦਾ ਹਾਂ ਨਾ ਕਿ ਤੁਹਾਨੂੰ ਬੰਧਨ ਵਿੱਚ ਪਾਉਣ ਲਈ ਕਿ ਉਚਿਤ ਹੈ ਜੋ ਤੁਸੀਂ ਮਨ ਦੀ ਇਕਾਗਰਤਾ ਨਾਲ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ।
36
ਜੇ ਕੋਈ ਇਹ ਸੋਚੇ ਕਿ ਉਹ ਆਪਣੀ ਕੁਆਰੀ ਲੜਕੀ ਦਾ ਵਿਆਹ ਨਾ ਕਰਕੇ ਜਿਸ ਦੀ ਵਿਆਹ ਦੀ ਉਮਰ ਲੰਘ ਰਹੀ ਹੈ, ਉਸ ਨਾਲ ਅਨਿਆਂ ਕਰ ਰਿਹਾ ਹੈ ਅਤੇ ਉਸ ਨੂੰ ਵਿਆਹੁਣਾ ਜ਼ਰੂਰੀ ਹੈ, ਤਾਂ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਕਰੇ। ਉਹ ਉਸ ਦਾ ਵਿਆਹ ਕਰ ਦੇਵੇ, ਇਹ ਕੋਈ ਪਾਪ ਨਹੀਂ ਹੈ।
37
ਪਰ ਜਿਹੜਾ ਆਪਣੇ ਮਨ ਵਿੱਚ ਦ੍ਰਿੜ੍ਹ ਹੈ ਅਤੇ ਲੋੜ ਨਹੀਂ ਸਮਝਦਾ, ਸਗੋਂ ਆਪਣੀ ਇੱਛਾ ਦਾ ਮਾਲਕ ਹੈ ਤੇ ਉਸ ਨੇ ਆਪਣੇ ਮਨ ਵਿੱਚ ਠਾਣ ਲਿਆ ਹੈ ਕਿ ਮੈਂ ਉਸ ਨੂੰ ਕੁਆਰੀ ਰੱਖਾਂਗਾ ਤਾਂ ਉਹ ਚੰਗਾ ਕਰਦਾ ਹੈ।
38
ਇਸ ਲਈ ਜਿਹੜਾ ਆਪਣੀ ਕੁਆਰੀ ਲੜਕੀ ਨੂੰ ਵਿਆਹ ਦਿੰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਨਹੀਂ ਵਿਆਹੁੰਦਾ ਉਹ ਹੋਰ ਵੀ ਚੰਗਾ ਕਰਦਾ ਹੈ।
39
ਇੱਕ ਔਰਤ ਆਪਣੇ ਪਤੀ ਨਾਲ ਉਦੋਂ ਤੱਕ ਬੱਝੀ ਹੈ ਜਦੋਂ ਤੱਕ ਉਹ ਜੀਉਂਦਾ ਹੈ। ਪਰ ਜੇ ਪਤੀ ਮਰ ਜਾਵੇ ਤਾਂ ਉਹ ਅਜ਼ਾਦ ਹੈ ਕਿ ਜਿਸ ਨਾਲ ਚਾਹੇ ਵਿਆਹ ਕਰ ਲਵੇ, ਪਰ ਕੇਵਲ ਪ੍ਰਭੂ ਵਿੱਚ।
40
ਫਿਰ ਵੀ ਮੈਂ ਸੋਚਦਾ ਹਾਂ ਕਿ ਉਹ ਜਿਸ ਤਰ੍ਹਾਂ ਹੈ ਜੇ ਉਸੇ ਤਰ੍ਹਾਂ ਰਹੇ ਤਾਂ ਹੋਰ ਵੀ ਚੰਗੀ ਰਹੇਗੀ। ਮੈਂ ਸਮਝਦਾ ਹਾਂ ਕਿ ਪਰਮੇਸ਼ਰ ਦਾ ਆਤਮਾ ਮੇਰੇ ਵਿੱਚ ਵੀ ਹੈ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16