bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 11
1 Corinthians 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
1
ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।
2
ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਮੈਨੂੰ ਯਾਦ ਰੱਖਦੇ ਹੋ ਅਤੇ ਜੋ ਰੀਤਾਂ ਮੈਂ ਤੁਹਾਨੂੰ ਸੌਂਪੀਆਂ ਉਨ੍ਹਾਂ ਦਾ ਪਾਲਣ ਕਰਦੇ ਹੋ।
3
ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਸੀਹ ਹਰੇਕ ਆਦਮੀ ਦਾ ਸਿਰ ਹੈ ਅਤੇ ਆਦਮੀ ਔਰਤ ਦਾ ਸਿਰ ਹੈ ਅਤੇ ਪਰਮੇਸ਼ਰ ਮਸੀਹ ਦਾ ਸਿਰ ਹੈ।
4
ਹਰੇਕ ਆਦਮੀ ਜਿਹੜਾ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ।
5
ਹਰੇਕ ਔਰਤ ਜਿਹੜੀ ਬਿਨਾਂ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ; ਕਿਉਂਕਿ ਅਜਿਹਾ ਕਰਨਾ ਸਿਰ ਮੁਨਾਉਣ ਦੇ ਬਰਾਬਰ ਹੈ।
6
ਜੇ ਔਰਤ ਆਪਣਾ ਸਿਰ ਨਹੀਂ ਢੱਕਦੀ ਤਾਂ ਉਹ ਆਪਣੇ ਵਾਲ ਕਟਵਾ ਲਵੇ, ਪਰ ਜੇ ਔਰਤ ਲਈ ਵਾਲ ਕਟਵਾਉਣਾ ਜਾਂ ਸਿਰ ਮੁਨਾਉਣਾ ਸ਼ਰਮ ਦੀ ਗੱਲ ਹੈ ਤਾਂ ਉਹ ਆਪਣਾ ਸਿਰ ਢੱਕ ਕੇ ਰੱਖੇ।
7
ਪਰੰਤੂ ਆਦਮੀ ਨੂੰ ਸਿਰ ਨਹੀਂ ਢੱਕਣਾ ਚਾਹੀਦਾ ਕਿਉਂਕਿ ਉਹ ਪਰਮੇਸ਼ਰ ਦਾ ਸਰੂਪ ਅਤੇ ਪ੍ਰਤਾਪ ਹੈ, ਪਰ ਔਰਤ ਆਦਮੀ ਦਾ ਪ੍ਰਤਾਪ ਹੈ।
8
ਕਿਉਂਕਿ ਆਦਮੀ ਔਰਤ ਤੋਂ ਨਹੀਂ, ਸਗੋਂ ਔਰਤ ਆਦਮੀ ਤੋਂ ਆਈ;
9
ਅਤੇ ਆਦਮੀ ਔਰਤ ਦੇ ਲਈ ਨਹੀਂ, ਸਗੋਂ ਔਰਤ ਆਦਮੀ ਦੇ ਲਈ ਸਿਰਜੀ ਗਈ।
10
ਇਸੇ ਕਰਕੇ ਸਵਰਗਦੂਤਾਂ ਦੇ ਕਾਰਨ ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਰ ਉੱਤੇ ਅਧਿਕਾਰ ਦਾ ਚਿੰਨ੍ਹ ਰੱਖੇ।
11
ਤਾਂ ਵੀ, ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਤੇ ਨਾ ਆਦਮੀ ਔਰਤ ਤੋਂ ਅਲੱਗ ਹੈ।
12
ਕਿਉਂਕਿ ਜਿਸ ਤਰ੍ਹਾਂ ਔਰਤ ਆਦਮੀ ਤੋਂ ਹੈ ਉਸੇ ਤਰ੍ਹਾਂ ਆਦਮੀ ਵੀ ਔਰਤ ਦੇ ਦੁਆਰਾ ਹੈ; ਪਰ ਸਭ ਕੁਝ ਪਰਮੇਸ਼ਰ ਤੋਂ ਹੈ।
13
ਤੁਸੀਂ ਆਪ ਹੀ ਫੈਸਲਾ ਕਰੋ: ਕੀ ਔਰਤ ਲਈ ਇਹ ਉਚਿਤ ਹੈ ਕਿ ਉਹ ਬਿਨਾਂ ਸਿਰ ਢੱਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੇ?
14
ਕੀ ਕੁਦਰਤ ਆਪ ਹੀ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇ ਕੋਈ ਆਦਮੀ ਲੰਮੇ ਵਾਲ ਰੱਖੇ ਤਾਂ ਇਹ ਉਸ ਦੇ ਲਈ ਨਿਰਾਦਰ ਹੈ;
15
ਪਰ ਜੇ ਔਰਤ ਲੰਮੇ ਵਾਲ ਰੱਖੇ ਤਾਂ ਇਹ ਉਸ ਲਈ ਸ਼ਾਨ ਹੈ, ਕਿਉਂਕਿ ਲੰਮੇ ਵਾਲ ਉਸ ਨੂੰ ਪਰਦੇ ਦੇ ਥਾਂ ਦਿੱਤੇ ਗਏ ਹਨ।
16
ਪਰ ਜੇ ਕੋਈ ਇਸ ਬਾਰੇ ਵਾਦ-ਵਿਵਾਦ ਕਰਨਾ ਚਾਹੇ, ਤਾਂ ਨਾ ਸਾਡਾ ਅਤੇ ਨਾ ਹੀ ਪਰਮੇਸ਼ਰ ਦੀਆਂ ਕਲੀਸਿਆਵਾਂ ਦਾ ਕੋਈ ਹੋਰ ਦਸਤੂਰ ਹੈ।
17
ਪਰ ਇਹ ਆਗਿਆ ਦਿੰਦੇ ਹੋਏ ਮੈਂ ਤੁਹਾਡੀ ਸ਼ਲਾਘਾ ਨਹੀਂ ਕਰਦਾ, ਕਿਉਂਕਿ ਤੁਹਾਡੇ ਇਕੱਠੇ ਹੋਣ ਨਾਲ ਭਲਾਈ ਨਹੀਂ ਸਗੋਂ ਬੁਰਾਈ ਹੀ ਨਿੱਕਲਦੀ ਹੈ।
18
ਕਿਉਂਕਿ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਕਿ ਜਦੋਂ ਤੁਸੀਂ ਕਲੀਸਿਯਾ ਦੇ ਰੂਪ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੁੱਟਾਂ ਹੁੰਦੀਆਂ ਹਨ; ਕੁਝ ਹੱਦ ਤੱਕ ਮੈਨੂੰ ਇਸ ਗੱਲ 'ਤੇ ਵਿਸ਼ਵਾਸ ਵੀ ਹੈ।
19
ਕਿਉਂ ਜੋ ਤੁਹਾਡੇ ਵਿਚਕਾਰ ਧੜੇਬਾਜ਼ੀਆਂ ਵੀ ਜ਼ਰੂਰ ਹੋਣਗੀਆਂ ਤਾਂਕਿ ਤੁਹਾਡੇ ਵਿੱਚੋਂ ਜਿਹੜੇ ਖਰੇ ਹਨ ਉਹ ਪਰਗਟ ਹੋ ਜਾਣ।
20
ਸੋ ਜਦੋਂ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਪ੍ਰਭੂ ਭੋਜ ਖਾਣ ਲਈ ਨਹੀਂ ਹੁੰਦੇ।
21
ਕਿਉਂਕਿ ਖਾਣ ਵੇਲੇ ਹਰ ਕੋਈ ਆਪਣਾ ਭੋਜਨ ਪਹਿਲਾਂ ਖਾ ਲੈਂਦਾ ਹੈ ਅਤੇ ਕੋਈ ਭੁੱਖਾ ਰਹਿ ਜਾਂਦਾ ਹੈ ਤੇ ਕੋਈ ਮਤਵਾਲਾ ਹੋ ਜਾਂਦਾ ਹੈ।
22
ਕੀ ਖਾਣ-ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਕੀ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਨੂੰ ਤੁੱਛ ਜਾਣਦੇ ਹੋ ਅਤੇ ਜਿਨ੍ਹਾਂ ਕੋਲ ਨਹੀਂ ਹੈ ਉਨ੍ਹਾਂ ਨੂੰ ਸ਼ਰਮਿੰਦਿਆਂ ਕਰਦੇ ਹੋ? ਮੈਂ ਤੁਹਾਨੂੰ ਕੀ ਕਹਾਂ? ਕੀ ਤੁਹਾਡੀ ਪ੍ਰਸ਼ੰਸਾ ਕਰਾਂ? ਇਸ ਗੱਲ ਵਿੱਚ ਮੈਂ ਤੁਹਾਡੀ ਪ੍ਰਸ਼ੰਸਾ ਨਹੀਂ ਕਰਦਾ।
23
ਕਿਉਂਕਿ ਮੈਂ ਇਹ ਗੱਲ ਪ੍ਰਭੂ ਤੋਂ ਪਾਈ ਜਿਹੜੀ ਤੁਹਾਨੂੰ ਸੌਂਪ ਦਿੱਤੀ ਕਿ ਜਿਸ ਰਾਤ ਪ੍ਰਭੂ ਯਿਸੂ ਫੜਵਾਇਆ ਗਿਆ, ਉਸ ਨੇ ਰੋਟੀ ਲਈ
24
ਅਤੇ ਧੰਨਵਾਦ ਦੇ ਕੇ ਤੋੜੀ ਅਤੇ ਕਿਹਾ, “ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ; ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।”
25
ਇਸੇ ਤਰ੍ਹਾਂ ਖਾਣ ਤੋਂ ਬਾਅਦ ਉਸ ਨੇ ਪਿਆਲਾ ਵੀ ਲਿਆ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ; ਜਦ ਕਦੇ ਤੁਸੀਂ ਇਸ ਨੂੰ ਪੀਓ ਤਾਂ ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।”
26
ਕਿਉਂਕਿ ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਅਤੇ ਪਿਆਲਾ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ, ਜਦੋਂ ਤੱਕ ਉਹ ਨਾ ਆਵੇ।
27
ਇਸ ਲਈ ਜਿਹੜਾ ਵੀ ਅਯੋਗਤਾ ਨਾਲ ਇਹ ਰੋਟੀ ਖਾਵੇ ਅਤੇ ਪ੍ਰਭੂ ਦਾ ਪਿਆਲਾ ਪੀਵੇ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।
28
ਸੋ ਮਨੁੱਖ ਆਪਣੇ ਆਪ ਨੂੰ ਜਾਂਚੇ ਅਤੇ ਇਸ ਤਰ੍ਹਾਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ।
29
ਕਿਉਂਕਿ ਜੋ ਕੋਈ ਪ੍ਰਭੂ ਦੇ ਸਰੀਰ ਦਾ ਅਰਥ ਸਮਝੇ ਬਿਨਾਂ ਖਾਂਦਾ ਅਤੇ ਪੀਂਦਾ ਹੈ, ਉਹ ਇਸ ਖਾਣ ਅਤੇ ਪੀਣ ਨਾਲ ਆਪਣੇ ਉੱਤੇ ਸਜ਼ਾ ਲਿਆਉਂਦਾ ਹੈ।
30
ਇਸੇ ਕਰਕੇ ਤੁਹਾਡੇ ਵਿੱਚੋਂ ਬਹੁਤ ਸਾਰੇ ਨਿਰਬਲ ਅਤੇ ਬਿਮਾਰ ਹਨ ਅਤੇ ਬਹੁਤ ਸਾਰੇ ਸੌਂ ਵੀ ਗਏ ਹਨ।
31
ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਦੰਡ ਨਾ ਪਾਉਂਦੇ।
32
ਪਰ ਜਦੋਂ ਪ੍ਰਭੂ ਸਾਨੂੰ ਜਾਂਚਦਾ ਹੈ ਤਾਂ ਉਹ ਸਾਨੂੰ ਤਾੜਦਾ ਹੈ ਤਾਂਕਿ ਅਸੀਂ ਸੰਸਾਰ ਦੇ ਨਾਲ ਦੋਸ਼ੀ ਨਾ ਠਹਿਰਾਏ ਜਾਈਏ।
33
ਇਸ ਲਈ ਹੇ ਮੇਰੇ ਭਾਈਓ, ਜਦੋਂ ਤੁਸੀਂ ਖਾਣ ਲਈ ਇਕੱਠੇ ਹੁੰਦੇ ਹੋ ਤਾਂ ਇੱਕ ਦੂਜੇ ਦੀ ਉਡੀਕ ਕਰੋ।
34
ਜੇ ਕੋਈ ਭੁੱਖਾ ਹੋਵੇ ਤਾਂ ਉਹ ਆਪਣੇ ਘਰ ਵਿੱਚ ਖਾਵੇ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡਾ ਇਕੱਠੇ ਹੋਣਾ ਸਜ਼ਾ ਦਾ ਕਾਰਨ ਬਣੇ। ਬਾਕੀ ਗੱਲਾਂ ਦਾ ਸੁਧਾਰ ਮੈਂ ਉਦੋਂ ਕਰਾਂਗਾ ਜਦੋਂ ਮੈਂ ਆਵਾਂਗਾ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
All chapters:
1
2
3
4
5
6
7
8
9
10
11
12
13
14
15
16