bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 10
1 Corinthians 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਹੇ ਭਾਈਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਕਿ ਸਾਡੇ ਸਭ ਪੁਰਖੇ ਬੱਦਲ ਦੇ ਹੇਠਾਂ ਸਨ ਅਤੇ ਉਹ ਸਭ ਸਮੁੰਦਰ ਵਿੱਚੋਂ ਦੀ ਪਾਰ ਲੰਘੇ
2
ਅਤੇ ਸਭਨਾਂ ਨੂੰ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ।
3
ਸਭਨਾਂ ਨੇ ਇੱਕੋ ਆਤਮਕ ਭੋਜਨ ਖਾਧਾ
4
ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ, ਕਿਉਂਕਿ ਉਹ ਉਸ ਆਤਮਕ ਚਟਾਨ ਤੋਂ ਪੀਂਦੇ ਸਨ ਜਿਹੜੀ ਉਨ੍ਹਾਂ ਦੇ ਨਾਲ-ਨਾਲ ਚੱਲਦੀ ਸੀ ਅਤੇ ਉਹ ਚਟਾਨ ਮਸੀਹ ਸੀ।
5
ਪਰ ਪਰਮੇਸ਼ਰ ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਪ੍ਰਸੰਨ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਢੇਰ ਹੋ ਗਏ।
6
ਇਹ ਗੱਲਾਂ ਸਾਡੇ ਲਈ ਉਦਾਹਰਣ ਬਣੀਆਂ ਤਾਂਕਿ ਅਸੀਂ ਬੁਰੀਆਂ ਗੱਲਾਂ ਦੀ ਲਾਲਸਾ ਨਾ ਕਰੀਏ, ਜਿਵੇਂ ਉਨ੍ਹਾਂ ਨੇ ਲਾਲਸਾ ਕੀਤੀ ਸੀ;
7
ਨਾ ਹੀ ਤੁਸੀਂ ਮੂਰਤੀ-ਪੂਜਕ ਬਣੋ ਜਿਵੇਂ ਕਿ ਉਨ੍ਹਾਂ ਵਿੱਚੋਂ ਕੁਝ ਸਨ, ਜਿਵੇਂ ਲਿਖਿਆ ਹੈ: “ਲੋਕ ਖਾਣ-ਪੀਣ ਨੂੰ ਬੈਠੇ ਅਤੇ ਨੱਚਣ-ਕੁੱਦਣ ਲਈ ਉੱਠੇ।”
8
ਨਾ ਅਸੀਂ ਵਿਭਚਾਰ ਕਰੀਏ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤਾ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਲੋਕ ਮਰ ਗਏ;
9
ਨਾ ਅਸੀਂ ਮਸੀਹ ਨੂੰ ਪਰਖੀਏ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਪਰਖਿਆ ਅਤੇ ਸੱਪਾਂ ਦੁਆਰਾ ਨਾਸ ਹੋਏ।
10
ਨਾ ਹੀ ਤੁਸੀਂ ਬੁੜਬੁੜਾਓ, ਜਿਵੇਂ ਉਨ੍ਹਾਂ ਵਿੱਚੋਂ ਕਈ ਬੁੜਬੁੜਾਏ ਅਤੇ ਨਾਸ ਕਰਨ ਵਾਲੇ ਦੁਆਰਾ ਨਾਸ ਕੀਤੇ ਗਏ।
11
ਇਹ ਗੱਲਾਂ ਉਨ੍ਹਾਂ ਲਈ ਉਦਾਹਰਣ ਦੇ ਤੌਰ 'ਤੇ ਵਾਪਰੀਆਂ ਅਤੇ ਸਾਡੀ ਨਸੀਹਤ ਲਈ ਲਿਖੀਆਂ ਗਈਆਂ, ਜਿਹੜੇ ਯੁਗਾਂ ਦੇ ਅੰਤ ਵਿੱਚ ਆ ਪਹੁੰਚੇ ਹਾਂ।
12
ਇਸ ਲਈ ਜਿਹੜਾ ਇਹ ਸਮਝਦਾ ਹੈ ਕਿ ਉਹ ਖੜ੍ਹਾ ਹੈ, ਸਚੇਤ ਰਹੇ; ਕਿਤੇ ਅਜਿਹਾ ਨਾ ਹੋਵੇ ਕਿ ਉਹ ਡਿੱਗ ਪਵੇ।
13
ਤੁਹਾਡੇ ਉੱਤੇ ਅਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਹੋਰਨਾਂ 'ਤੇ ਨਾ ਪਿਆ ਹੋਵੇ, ਪਰ ਪਰਮੇਸ਼ਰ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਸਹਿਣ ਤੋਂ ਬਾਹਰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇ ਦੇ ਨਾਲ-ਨਾਲ ਬਚ ਨਿੱਕਲਣ ਦਾ ਰਾਹ ਵੀ ਕੱਢੇਗਾ ਤਾਂਕਿ ਤੁਸੀਂ ਸਹਿ ਸਕੋ।
14
ਇਸ ਲਈ ਹੇ ਮੇਰੇ ਪਿਆਰਿਓ, ਮੂਰਤੀ-ਪੂਜਾ ਤੋਂ ਭੱਜੋ।
15
ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਕਹਿੰਦਾ ਹਾਂ: ਜੋ ਮੈਂ ਕਹਿ ਰਿਹਾ ਹਾਂ ਉਸ ਦੀ ਜਾਂਚ ਕਰੋ।
16
ਧੰਨਵਾਦ ਦਾ ਉਹ ਪਿਆਲਾ ਜਿਸ ਲਈ ਅਸੀਂ ਧੰਨਵਾਦ ਦਿੰਦੇ ਹਾਂ, ਕੀ ਮਸੀਹ ਦੇ ਲਹੂ ਦੀ ਸਾਂਝ ਨਹੀਂ? ਉਹ ਰੋਟੀ ਜੋ ਅਸੀਂ ਤੋੜਦੇ ਹਾਂ, ਕੀ ਮਸੀਹ ਦੇ ਸਰੀਰ ਦੀ ਸਾਂਝ ਨਹੀਂ?
17
ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਹੁਤੇ ਹਾਂ ਇੱਕੋ ਸਰੀਰ ਹਾਂ; ਕਿਉਂਕਿ ਅਸੀਂ ਸਭ ਇੱਕੋ ਰੋਟੀ ਵਿੱਚ ਸਾਂਝੀ ਹੁੰਦੇ ਹਾਂ।
18
ਉਨ੍ਹਾਂ ਵੱਲ ਵੇਖੋ ਜਿਹੜੇ ਸਰੀਰ ਦੇ ਅਨੁਸਾਰ ਇਸਰਾਏਲੀ ਹਨ; ਕੀ ਬਲੀਆਂ ਦੇ ਖਾਣ ਵਾਲੇ ਜਗਵੇਦੀ ਦੇ ਸਾਂਝੀ ਨਹੀਂ?
19
ਸੋ ਮੈਂ ਕੀ ਕਹਿ ਰਿਹਾ ਹਾਂ? ਕੀ ਮੂਰਤੀ ਨੂੰ ਚੜ੍ਹਾਈ ਗਈ ਬਲੀ ਕੁਝ ਹੈ ਜਾਂ ਮੂਰਤੀ ਕੁਝ ਹੈ?
20
ਸਗੋਂ ਇਹ ਕਿ ਜੋ ਬਲੀਆਂ ਉਹ ਚੜ੍ਹਾਉਂਦੇ ਹਨ ਉਹ ਪਰਮੇਸ਼ਰ ਨੂੰ ਨਹੀਂ, ਬਲਕਿ ਦੁਸ਼ਟ ਆਤਮਾਵਾਂ ਨੂੰ ਚੜ੍ਹਾਉਂਦੇ ਹਨ ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਆਤਮਾਵਾਂ ਦੇ ਸਾਂਝੀ ਹੋਵੋ।
21
ਤੁਸੀਂ ਪ੍ਰਭੂ ਦਾ ਪਿਆਲਾ ਅਤੇ ਦੁਸ਼ਟ ਆਤਮਾਵਾਂ ਦਾ ਪਿਆਲਾ, ਦੋਹਾਂ ਵਿੱਚੋਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੀ ਮੇਜ਼ ਅਤੇ ਦੁਸ਼ਟ ਆਤਮਾਵਾਂ ਦੀ ਮੇਜ਼, ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ।
22
ਕੀ ਅਸੀਂ ਪ੍ਰਭੂ ਨੂੰ ਕ੍ਰੋਧ ਦੁਆਉਂਦੇ ਹਾਂ? ਕੀ ਅਸੀਂ ਉਸ ਤੋਂ ਜ਼ਿਆਦਾ ਬਲਵੰਤ ਹਾਂ?
23
ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਚੀਜ਼ਾਂ ਨਾਲ ਉੱਨਤੀ ਨਹੀਂ ਹੁੰਦੀ।
24
ਕੋਈ ਆਪਣਾ ਹੀ ਨਹੀਂ, ਸਗੋਂ ਦੂਜੇ ਦਾ ਵੀ ਭਲਾ ਸੋਚੇ।
25
ਕਸਾਈ ਦੀ ਦੁਕਾਨ 'ਤੇ ਜੋ ਕੁਝ ਵਿਕਦਾ ਹੈ ਵਿਵੇਕ ਦੇ ਕਾਰਨ ਬਿਨਾਂ ਸਵਾਲ ਕੀਤੇ ਖਾ ਲਵੋ;
26
ਕਿਉਂਕਿ, “ਧਰਤੀ ਅਤੇ ਜੋ ਕੁਝ ਇਸ ਵਿੱਚ ਹੈ, ਸਭ ਪ੍ਰਭੂ ਦਾ ਹੈ।”
27
ਜੇ ਕੋਈ ਅਵਿਸ਼ਵਾਸੀ ਤੁਹਾਨੂੰ ਨਿਓਤਾ ਦਿੰਦਾ ਹੈ ਅਤੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਆਪਣੇ ਵਿਵੇਕ ਦੇ ਕਾਰਨ ਬਿਨਾਂ ਸਵਾਲ ਕੀਤੇ ਖਾ ਲਵੋ।
28
ਪਰ ਜੇ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮੂਰਤੀ ਨੂੰ ਚੜ੍ਹਾਈ ਗਈ ਭੇਟ ਹੈ,” ਤਾਂ ਉਸ ਦੱਸਣ ਵਾਲੇ ਦੇ ਅਤੇ ਵਿਵੇਕ ਦੇ ਕਾਰਨ ਨਾ ਖਾਓ।
29
ਮੈਂ ਤੇਰੇ ਵਿਵੇਕ ਦੀ ਨਹੀਂ ਸਗੋਂ ਦੂਜੇ ਦੇ ਵਿਵੇਕ ਦੀ ਗੱਲ ਕਰਦਾ ਹਾਂ, ਕਿਉਂਕਿ ਮੇਰੀ ਅਜ਼ਾਦੀ ਦੂਜੇ ਦੇ ਵਿਵੇਕ ਦੁਆਰਾ ਕਿਉਂ ਪਰਖੀ ਜਾਵੇ?
30
ਜੇ ਮੈਂ ਧੰਨਵਾਦ ਦੇ ਕੇ ਸਾਂਝੀ ਹੁੰਦਾ ਹਾਂ ਤਾਂ ਜਿਸ ਚੀਜ਼ ਲਈ ਮੈਂ ਧੰਨਵਾਦ ਦਿੰਦਾ ਹਾਂ ਉਸ ਚੀਜ਼ ਦੇ ਕਾਰਨ ਮੇਰੀ ਨਿੰਦਾ ਕਿਉਂ ਕੀਤੀ ਜਾਂਦੀ ਹੈ?
31
ਇਸ ਲਈ, ਭਾਵੇਂ ਤੁਸੀਂ ਖਾਓ ਜਾਂ ਪੀਓ ਜਾਂ ਜੋ ਕੁਝ ਵੀ ਕਰੋ, ਸਭ ਪਰਮੇਸ਼ਰ ਦੀ ਵਡਿਆਈ ਲਈ ਕਰੋ।
32
ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ ਅਤੇ ਨਾ ਹੀ ਪਰਮੇਸ਼ਰ ਦੀ ਕਲੀਸਿਯਾ ਦੇ ਲਈ ਠੋਕਰ ਦਾ ਕਾਰਨ ਬਣੋ;
33
ਜਿਵੇਂ ਮੈਂ ਵੀ ਸਭਨਾਂ ਗੱਲਾਂ ਵਿੱਚ ਸਭ ਨੂੰ ਪ੍ਰਸੰਨ ਰੱਖਦਾ ਹਾਂ ਅਤੇ ਆਪਣਾ ਨਹੀਂ, ਸਗੋਂ ਬਹੁਤਿਆਂ ਦਾ ਲਾਭ ਚਾਹੁੰਦਾ ਹਾਂ ਤਾਂਕਿ ਉਹ ਬਚਾਏ ਜਾਣ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16