bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 4
1 Corinthians 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਮਨੁੱਖ ਸਾਨੂੰ ਇੰਝ ਸਮਝੇ ਜਿਵੇਂ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦੇ ਪ੍ਰਬੰਧਕ;
2
ਅਤੇ ਇਸ ਸੰਬੰਧ ਵਿੱਚ ਪ੍ਰਬੰਧਕਾਂ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਮਾਨਦਾਰ ਪਾਏ ਜਾਣ।
3
ਪਰ ਮੇਰੇ ਲਈ ਇਹ ਬਹੁਤ ਛੋਟੀ ਜਿਹੀ ਗੱਲ ਹੈ ਕਿ ਤੁਸੀਂ ਜਾਂ ਕੋਈ ਮਨੁੱਖੀ ਅਦਾਲਤ ਮੇਰੀ ਜਾਂਚ ਕਰੇ, ਬਲਕਿ ਮੈਂ ਤਾਂ ਆਪ ਆਪਣੀ ਜਾਂਚ ਨਹੀਂ ਕਰਦਾ।
4
ਭਾਵੇਂ ਮੇਰਾ ਮਨ ਕਿਸੇ ਗੱਲ ਵਿੱਚ ਮੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਪਰ ਇਸ ਨਾਲ ਮੈਂ ਨਿਰਦੋਸ਼ ਨਹੀਂ ਠਹਿਰਦਾ; ਕਿਉਂਕਿ ਮੈਨੂੰ ਜਾਂਚਣ ਵਾਲਾ ਪ੍ਰਭੂ ਹੈ।
5
ਇਸ ਲਈ ਜਦੋਂ ਤੱਕ ਪ੍ਰਭੂ ਨਾ ਆਵੇ, ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰੋ। ਉਹੀ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਚਾਨਣ ਵਿੱਚ ਲਿਆਵੇਗਾ ਅਤੇ ਮਨ ਦੇ ਮਨੋਰਥਾਂ ਨੂੰ ਪਰਗਟ ਕਰੇਗਾ। ਤਦ ਹਰੇਕ ਨੂੰ ਪਰਮੇਸ਼ਰ ਵੱਲੋਂ ਵਡਿਆਈ ਮਿਲੇਗੀ।
6
ਹੇ ਭਾਈਓ, ਮੈਂ ਤੁਹਾਡੇ ਲਈ ਇਨ੍ਹਾਂ ਗੱਲਾਂ ਨੂੰ ਆਪਣੇ ਅਤੇ ਅਪੁੱਲੋਸ ਉੱਤੇ ਲਾਗੂ ਕੀਤਾ ਹੈ ਤਾਂਕਿ ਤੁਸੀਂ ਸਾਡੇ ਤੋਂ ਸਿੱਖੋ ਕਿ ਜੋ ਲਿਖਿਆ ਹੈ ਉਸ ਤੋਂ ਅੱਗੇ ਨਾ ਵਧਣਾ ਅਤੇ ਇੱਕ ਦੇ ਪੱਖ ਵਿੱਚ ਅਤੇ ਦੂਜੇ ਦੇ ਵਿਰੁੱਧ ਘਮੰਡ ਨਾ ਕਰਨਾ।
7
ਕੌਣ ਹੈ ਜੋ ਤੈਨੂੰ ਦੂਜੇ ਤੋਂ ਉੱਤਮ ਸਮਝਦਾ ਹੈ? ਤੇਰੇ ਕੋਲ ਕੀ ਹੈ ਜੋ ਤੈਨੂੰ ਨਹੀਂ ਮਿਲਿਆ? ਅਤੇ ਜੇ ਮਿਲਿਆ ਹੈ ਤਾਂ ਇਵੇਂ ਘਮੰਡ ਕਿਉਂ ਕਰਦਾ ਹੈਂ ਜਿਵੇਂ ਕਿ ਨਹੀਂ ਮਿਲਿਆ?
8
ਤੁਸੀਂ ਤਾਂ ਪਹਿਲਾਂ ਹੀ ਰੱਜ ਚੁੱਕੇ ਹੋ; ਤੁਸੀਂ ਤਾਂ ਪਹਿਲਾਂ ਹੀ ਧਨੀ ਹੋ ਗਏ। ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜ ਕਰਨ ਲੱਗੇ। ਪਰ ਕਾਸ਼ ਕਿ ਤੁਸੀਂ ਸੱਚਮੁੱਚ ਰਾਜ ਕਰਦੇ ਤਾਂਕਿ ਅਸੀਂ ਵੀ ਤੁਹਾਡੇ ਨਾਲ ਰਾਜ ਕਰਦੇ।
9
ਮੈਂ ਸਮਝਦਾ ਹਾਂ ਕਿ ਪਰਮੇਸ਼ਰ ਨੇ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਜਿਨ੍ਹਾਂ ਨੂੰ ਮੌਤ ਦੀ ਆਗਿਆ ਹੋ ਚੁੱਕੀ ਹੈ, ਸਭ ਤੋਂ ਅਖੀਰ ਵਿੱਚ ਸਾਹਮਣੇ ਲਿਆਂਦਾ ਹੈ ਕਿਉਂਕਿ ਅਸੀਂ ਸੰਸਾਰ ਦੇ ਲੋਕਾਂ ਅਤੇ ਦੂਤਾਂ, ਦੋਹਾਂ ਦੇ ਲਈ ਤਮਾਸ਼ਾ ਬਣੇ ਹਾਂ।
10
ਅਸੀਂ ਮਸੀਹ ਦੇ ਨਮਿੱਤ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ; ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ; ਤੁਸੀਂ ਆਦਰਯੋਗ ਹੋ, ਪਰ ਅਸੀਂ ਨਿਰਾਦਰਯੋਗ ਹਾਂ।
11
ਅਸੀਂ ਅੱਜ ਤੱਕ ਭੁੱਖੇ, ਪਿਆਸੇ ਅਤੇ ਨੰਗੇ ਹਾਂ ਅਤੇ ਮਾਰ ਖਾਂਦੇ ਤੇ ਬੇ-ਟਿਕਾਣਾ ਫਿਰਦੇ ਹਾਂ।
12
ਅਸੀਂ ਆਪਣੇ ਹੱਥੀਂ ਕੰਮ ਕਰਕੇ ਮਿਹਨਤ ਕਰਦੇ ਹਾਂ; ਸਾਨੂੰ ਮੰਦਾ ਬੋਲਿਆ ਜਾਂਦਾ ਹੈ, ਪਰ ਅਸੀਂ ਅਸੀਸ ਦਿੰਦੇ ਹਾਂ; ਸਾਨੂੰ ਸਤਾਇਆ ਜਾਂਦਾ ਹੈ, ਪਰ ਅਸੀਂ ਸਹਿ ਲੈਂਦੇ ਹਾਂ;
13
ਸਾਡੀ ਬਦਨਾਮੀ ਕੀਤੀ ਜਾਂਦੀ ਹੈ, ਪਰ ਅਸੀਂ ਬੇਨਤੀ ਕਰਦੇ ਹਾਂ। ਹੁਣ ਤੱਕ ਅਸੀਂ ਸੰਸਾਰ ਦਾ ਕੂੜਾ ਅਤੇ ਸਭ ਵਸਤਾਂ ਦੀ ਰਹਿੰਦ-ਖੂੰਹਦ ਜਿਹੇ ਬਣੇ ਹੋਏ ਹਾਂ।
14
ਮੈਂ ਇਹ ਗੱਲਾਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਨਹੀਂ, ਸਗੋਂ ਆਪਣੇ ਪਿਆਰੇ ਬੱਚਿਆਂ ਵਾਂਗ ਸਮਝਾਉਣ ਲਈ ਲਿਖਦਾ ਹਾਂ।
15
ਭਾਵੇਂ ਮਸੀਹ ਵਿੱਚ ਤੁਹਾਡੇ ਸਿਖਾਉਣ ਵਾਲੇ ਦਸ ਹਜ਼ਾਰ ਵੀ ਹੋਣ, ਪਰ ਪਿਤਾ ਬਹੁਤੇ ਨਹੀਂ ਹਨ। ਕਿਉਂਕਿ ਖੁਸ਼ਖ਼ਬਰੀ ਦੇ ਰਾਹੀਂ ਮਸੀਹ ਯਿਸੂ ਵਿੱਚ ਤੁਹਾਡਾ ਪਿਤਾ ਮੈਂ ਹੋਇਆ।
16
ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਰੀਸ ਕਰੋ।
17
ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਵਿਸ਼ਵਾਸਯੋਗ ਬੱਚਾ ਹੈ। ਉਹ ਤੁਹਾਨੂੰ ਮਸੀਹ ਯਿਸੂ ਵਿੱਚ ਮੇਰਾ ਚਾਲ-ਚਲਣ ਯਾਦ ਕਰਾਵੇਗਾ ਜਿਵੇਂ ਕਿ ਮੈਂ ਹਰ ਥਾਂ ਹਰੇਕ ਕਲੀਸਿਯਾ ਵਿੱਚ ਸਿੱਖਿਆ ਦਿੰਦਾ ਹਾਂ।
18
ਕਈ ਇਸ ਕਰਕੇ ਘਮੰਡ ਨਾਲ ਫੁੱਲ ਰਹੇ ਹਨ ਜਿਵੇਂ ਕਿ ਮੈਂ ਤੁਹਾਡੇ ਕੋਲ ਆਵਾਂਗਾ ਹੀ ਨਹੀਂ।
19
ਪਰ ਜੇ ਪ੍ਰਭੂ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਛੇਤੀ ਆਵਾਂਗਾ ਅਤੇ ਇਨ੍ਹਾਂ ਘਮੰਡੀਆਂ ਦੀਆਂ ਗੱਲਾਂ ਨੂੰ ਨਹੀਂ, ਬਲਕਿ ਇਨ੍ਹਾਂ ਦੀ ਸਮਰੱਥਾ ਨੂੰ ਜਾਣ ਲਵਾਂਗਾ।
20
ਕਿਉਂਕਿ ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਨਹੀਂ, ਸਗੋਂ ਸਮਰੱਥਾ ਵਿੱਚ ਹੈ।
21
ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਹਾਡੇ ਕੋਲ ਡੰਡਾ ਲੈ ਕੇ ਆਵਾਂ ਜਾਂ ਪ੍ਰੇਮ ਅਤੇ ਨਿਮਰਤਾ ਦੀ ਆਤਮਾ ਨਾਲ?
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16