bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
1 Corinthians 6
1 Corinthians 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਕੀ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਨਾਲ ਵਿਵਾਦ ਹੋਣ 'ਤੇ ਨਿਆਂ ਲਈ ਸੰਤਾਂ ਕੋਲ ਨਾ ਜਾ ਕੇ ਅਧਰਮੀਆਂ ਕੋਲ ਜਾਣ ਦੀ ਹਿੰਮਤ ਕਰਦਾ ਹੈ?
2
ਕੀ ਤੁਸੀਂ ਨਹੀਂ ਜਾਣਦੇ ਕਿ ਸੰਤ ਸੰਸਾਰ ਦਾ ਨਿਆਂ ਕਰਨਗੇ? ਸੋ ਜੇ ਤੁਸੀਂ ਸੰਸਾਰ ਦਾ ਨਿਆਂ ਕਰਨਾ ਹੈ ਤਾਂ ਕੀ ਤੁਸੀਂ ਛੋਟੇ ਤੋਂ ਛੋਟੇ ਮਸਲਿਆਂ ਦਾ ਨਿਆਂ ਕਰਨ ਦੇ ਯੋਗ ਨਹੀਂ ਹੋ?
3
ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਾਂਗੇ? ਤਾਂ ਕੀ ਇਸ ਜੀਵਨ ਨਾਲ ਸੰਬੰਧਤ ਮਸਲੇ ਕੋਈ ਵੱਡੀ ਗੱਲ ਹੈ?
4
ਜੇ ਤੁਹਾਨੂੰ ਇਸ ਜੀਵਨ ਨਾਲ ਸੰਬੰਧਤ ਮਸਲਿਆਂ ਦਾ ਨਿਆਂ ਕਰਨਾ ਪਵੇ ਤਾਂ ਕੀ ਤੁਸੀਂ ਅਜਿਹਿਆਂ ਨੂੰ ਨਿਯੁਕਤ ਕਰੋਗੇ ਜਿਨ੍ਹਾਂ ਦਾ ਕਲੀਸਿਯਾ ਵਿੱਚ ਕੋਈ ਮਹੱਤਵ ਨਹੀਂ ਹੈ?
5
ਮੈਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਇਹ ਕਹਿੰਦਾ ਹਾਂ; ਕੀ ਤੁਹਾਡੇ ਵਿੱਚ ਇੱਕ ਵੀ ਬੁੱਧਵਾਨ ਨਹੀਂ ਜਿਹੜਾ ਆਪਣੇ ਭਾਈਆਂ ਵਿਚਲੇ ਮਸਲੇ ਨੂੰ ਸੁਲਝਾ ਸਕੇ?
6
ਸਗੋਂ ਭਾਈ ਭਾਈ ਉੱਤੇ ਦੋਸ਼ ਲਾਉਂਦਾ ਹੈ ਅਤੇ ਉਹ ਵੀ ਅਵਿਸ਼ਵਾਸੀਆਂ ਦੇ ਸਾਹਮਣੇ।
7
ਇਸ ਲਈ ਪਹਿਲਾਂ ਹੀ ਤੁਹਾਡੇ ਵਿੱਚ ਇਹ ਕਮੀ ਹੈ ਕਿ ਤੁਸੀਂ ਇੱਕ ਦੂਜੇ 'ਤੇ ਮੁਕੱਦਮੇ ਕਰਦੇ ਹੋ। ਇਸ ਦੇ ਬਜਾਇ ਤੁਸੀਂ ਅਨਿਆਂ ਕਿਉਂ ਨਹੀਂ ਸਹਿ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਿ ਲੈਂਦੇ?
8
ਪਰ ਤੁਸੀਂ ਆਪ ਹੀ ਅਨਿਆਂ ਅਤੇ ਠੱਗੀ ਕਰਦੇ ਹੋ ਅਤੇ ਉਹ ਵੀ ਆਪਣੇ ਭਾਈਆਂ ਨਾਲ।
9
ਕੀ ਤੁਸੀਂ ਨਹੀਂ ਜਾਣਦੇ ਕਿ ਅਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ; ਨਾ ਜ਼ਨਾਹਕਾਰ, ਨਾ ਮੂਰਤੀ-ਪੂਜਕ, ਨਾ ਵਿਭਚਾਰੀ, ਨਾ ਜ਼ਨਾਨੜੇ, ਨਾ ਸਮਲਿੰਗੀ,
10
ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ ਅਤੇ ਨਾ ਲੁਟੇਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਣਗੇ।
11
ਤੁਹਾਡੇ ਵਿੱਚੋਂ ਕੁਝ ਅਜਿਹੇ ਹੀ ਸਨ, ਪਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਦੁਆਰਾ ਧੋਤੇ ਗਏ, ਪਵਿੱਤਰ ਕੀਤੇ ਗਏ ਅਤੇ ਧਰਮੀ ਠਹਿਰਾਏ ਗਏ।
12
ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਮੈਂ ਕਿਸੇ ਚੀਜ਼ ਦੇ ਅਧੀਨ ਨਹੀਂ ਹੋਵਾਂਗਾ।
13
ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਹੈ, ਪਰ ਪਰਮੇਸ਼ਰ ਇਨ੍ਹਾਂ ਦੋਹਾਂ ਦਾ ਨਾਸ ਕਰੇਗਾ। ਪਰ ਸਰੀਰ ਵਿਭਚਾਰ ਦੇ ਲਈ ਨਹੀਂ, ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ ਹੈ।
14
ਪਰਮੇਸ਼ਰ ਨੇ ਪ੍ਰਭੂ ਨੂੰ ਜਿਵਾਇਆ ਅਤੇ ਸਾਨੂੰ ਵੀ ਆਪਣੀ ਸਮਰੱਥਾ ਨਾਲ ਜਿਵਾਏਗਾ।
15
ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਤਾਂ ਕੀ ਮੈਂ ਮਸੀਹ ਦੇ ਅੰਗਾਂ ਨੂੰ ਲੈ ਕੇ ਵੇਸਵਾ ਦੇ ਅੰਗ ਬਣਾਵਾਂ? ਬਿਲਕੁਲ ਨਹੀਂ।
16
ਜਾਂ ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਸੰਬੰਧ ਰੱਖਦਾ ਹੈ ਉਹ ਉਸ ਨਾਲ ਇੱਕ ਸਰੀਰ ਹੈ, ਕਿਉਂਕਿ ਕਿਹਾ ਗਿਆ ਹੈ, “ਉਹ ਦੋਵੇਂ ਇੱਕ ਸਰੀਰ ਹੋਣਗੇ।”
17
ਪਰ ਜਿਹੜਾ ਆਪਣੇ ਆਪ ਨੂੰ ਪ੍ਰਭੂ ਨਾਲ ਜੋੜਦਾ ਹੈ ਉਹ ਉਸ ਦੇ ਨਾਲ ਇੱਕ ਆਤਮਾ ਹੈ।
18
ਵਿਭਚਾਰ ਤੋਂ ਭੱਜੋ; ਬਾਕੀ ਸਾਰੇ ਪਾਪ ਜੋ ਮਨੁੱਖ ਕਰਦਾ ਹੈ ਸਰੀਰ ਤੋਂ ਬਾਹਰ ਹਨ, ਪਰ ਵਿਭਚਾਰ ਕਰਨ ਵਾਲਾ ਆਪਣੇ ਹੀ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ।
19
ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਜੋ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਪਵਿੱਤਰ ਆਤਮਾ ਦੀ ਹੈਕਲ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ?
20
ਤੁਸੀਂ ਮੁੱਲ ਨਾਲ ਖਰੀਦੇ ਹੋਏ ਹੋ, ਇਸ ਲਈ ਆਪਣੇ ਸਰੀਰ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੋ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16