bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 10
Matthew 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
1
ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਧਿਕਾਰ ਦਿੱਤਾ ਕਿ ਉਹ ਭ੍ਰਿਸ਼ਟ ਆਤਮਾਵਾਂ ਨੂੰ ਕੱਢਣ ਅਤੇ ਹਰੇਕ ਬਿਮਾਰੀ ਅਤੇ ਹਰੇਕ ਮਾਂਦਗੀ ਨੂੰ ਦੂਰ ਕਰਨ।
2
ਬਾਰਾਂ ਰਸੂਲਾਂ ਦੇ ਨਾਮ ਇਹ ਹਨ: ਪਹਿਲਾ ਸ਼ਮਊਨ, ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦਾ ਭਰਾ ਅੰਦ੍ਰਿਯਾਸ, ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ,
3
ਫ਼ਿਲਿੱਪੁਸ, ਬਰਥੁਲਮਈ, ਥੋਮਾ, ਮੱਤੀ ਮਹਿਸੂਲੀਆ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ,
4
ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ।
5
ਯਿਸੂ ਨੇ ਇਨ੍ਹਾਂ ਬਾਰ੍ਹਾਂ ਨੂੰ ਇਹ ਹੁਕਮ ਦੇ ਕੇ ਭੇਜਿਆ, “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਨਾ ਹੀ ਸਾਮਰੀਆਂ ਦੇ ਕਿਸੇ ਨਗਰ ਵਿੱਚ ਪ੍ਰਵੇਸ਼ ਕਰਨਾ;
6
ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ
7
ਅਤੇ ਜਾਂਦੇ-ਜਾਂਦੇ ਇਹ ਪ੍ਰਚਾਰ ਕਰੋ, ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ’।
8
ਬਿਮਾਰਾਂ ਨੂੰ ਚੰਗੇ ਕਰੋ, ਮੁਰਦਿਆਂ ਨੂੰ ਜਿਵਾਓ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਦੁਸ਼ਟ ਆਤਮਾਵਾਂ ਨੂੰ ਕੱਢੋ; ਤੁਹਾਨੂੰ ਮੁਫ਼ਤ ਮਿਲਿਆ ਹੈ, ਮੁਫ਼ਤ ਹੀ ਦਿਓ।
9
ਆਪਣੇ ਕਮਰਬੰਦਾਂ ਵਿੱਚ ਨਾ ਸੋਨਾ, ਨਾ ਚਾਂਦੀ, ਨਾ ਪੈਸਾ ਲੈਣਾ
10
ਅਤੇ ਨਾ ਹੀ ਰਾਹ ਦੇ ਲਈ ਥੈਲਾ, ਨਾ ਦੋ ਕੁੜਤੇ, ਨਾ ਜੁੱਤੀ ਅਤੇ ਨਾ ਲਾਠੀ ਲੈਣਾ; ਕਿਉਂਕਿ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ।
11
ਤੁਸੀਂ ਜਿਸ ਕਿਸੇ ਨਗਰ ਜਾਂ ਪਿੰਡ ਵਿੱਚ ਜਾਓ ਤਾਂ ਪਤਾ ਕਰੋ ਕਿ ਉੱਥੇ ਯੋਗ ਵਿਅਕਤੀ ਕੌਣ ਹੈ ਅਤੇ ਜਦੋਂ ਤੱਕ ਵਿਦਾ ਨਾ ਹੋਵੋ ਉੱਥੇ ਹੀ ਠਹਿਰੋ।
12
ਘਰ ਵਿੱਚ ਵੜਦਿਆਂ ਉਸ ਲਈ ਸ਼ਾਂਤੀ ਮੰਗੋ;
13
ਜੇ ਉਹ ਘਰ ਸੱਚਮੁੱਚ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇ, ਪਰ ਜੇ ਉਹ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਮੁੜ ਆਵੇ।
14
ਜੋ ਕੋਈ ਤੁਹਾਨੂੰ ਸਵੀਕਾਰ ਨਾ ਕਰੇ ਅਤੇ ਨਾ ਤੁਹਾਡੇ ਵਚਨਾਂ ਨੂੰ ਸੁਣੇ ਤਾਂ ਉਸ ਘਰ ਜਾਂ ਉਸ ਨਗਰ ਤੋਂ ਬਾਹਰ ਨਿੱਕਲਦੇ ਹੋਏ ਆਪਣੇ ਪੈਰਾਂ ਦੀ ਧੂੜ ਝਾੜ ਦਿਓ।
15
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦਾ ਹਾਲ ਜ਼ਿਆਦਾ ਸਹਿਣਯੋਗ ਹੋਵੇਗਾ।
16
“ਵੇਖੋ, ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿਚਕਾਰ ਭੇਜਦਾ ਹਾਂ, ਇਸ ਲਈ ਸੱਪਾਂ ਵਾਂਗ ਚਲਾਕ ਅਤੇ ਕਬੂਤਰਾਂ ਵਾਂਗ ਭੋਲੇ ਬਣੋ।
17
ਲੋਕਾਂ ਤੋਂ ਖ਼ਬਰਦਾਰ ਰਹੋ, ਕਿਉਂਕਿ ਉਹ ਤੁਹਾਨੂੰ ਮਹਾਂਸਭਾਵਾਂ ਵਿੱਚ ਸੌਂਪਣਗੇ ਅਤੇ ਆਪਣੇ ਸਭਾ-ਘਰਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ
18
ਅਤੇ ਮੇਰੇ ਕਾਰਨ ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ ਤਾਂਕਿ ਉਨ੍ਹਾਂ ਲਈ ਅਤੇ ਪਰਾਈਆਂ ਕੌਮਾਂ ਲਈ ਗਵਾਹੀ ਹੋਵੇ।
19
ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰਨਾ ਕਿ ਕਿਵੇਂ ਜਾਂ ਕੀ ਬੋਲਣਾ ਹੈ, ਕਿਉਂਕਿ ਜੋ ਤੁਸੀਂ ਬੋਲਣਾ ਹੈ ਉਹ ਤੁਹਾਨੂੰ ਉਸੇ ਸਮੇਂ ਦੱਸ ਦਿੱਤਾ ਜਾਵੇਗਾ,
20
ਕਿਉਂ ਜੋ ਬੋਲਣ ਵਾਲੇ ਤੁਸੀਂ ਨਹੀਂ, ਸਗੋਂ ਤੁਹਾਡੇ ਪਿਤਾ ਦਾ ਆਤਮਾ ਹੈ ਜਿਹੜਾ ਤੁਹਾਡੇ ਰਾਹੀਂ ਬੋਲਦਾ ਹੈ।
21
ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ; ਬੱਚੇ ਮਾਤਾ-ਪਿਤਾ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਦੇਣਗੇ।
22
ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ।
23
ਜਦੋਂ ਉਹ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਾਂ ਦੂਜੇ ਨੂੰ ਭੱਜ ਜਾਣਾ, ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਸੀਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਪੂਰੀ ਤਰ੍ਹਾਂ ਘੁੰਮ ਨਾ ਲਵੋਗੇ ਕਿ ਮਨੁੱਖ ਦਾ ਪੁੱਤਰ ਆ ਜਾਵੇਗਾ।
24
“ਚੇਲਾ ਗੁਰੂ ਤੋਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਦਾਸ ਆਪਣੇ ਮਾਲਕ ਤੋਂ।
25
ਐਨਾ ਹੀ ਕਾਫੀ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਦਾਸ ਆਪਣੇ ਮਾਲਕ ਜਿਹਾ ਹੋਵੇ। ਜੇ ਉਨ੍ਹਾਂ ਨੇ ਘਰ ਦੇ ਮਾਲਕ ਨੂੰ ਬਆਲਜ਼ਬੂਲ ਕਿਹਾ ਤਾਂ ਉਸ ਦੇ ਘਰਦਿਆਂ ਨੂੰ ਕਿੰਨਾ ਵਧੀਕ ਨਾ ਕਹਿਣਗੇ!
26
“ਇਸ ਲਈ ਉਨ੍ਹਾਂ ਤੋਂ ਨਾ ਡਰੋ, ਕਿਉਂਕਿ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇਗਾ ਅਤੇ ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।
27
ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਕਹਿੰਦਾ ਹਾਂ, ਉਸ ਨੂੰ ਚਾਨਣ ਵਿੱਚ ਕਹੋ; ਜੋ ਕੁਝ ਤੁਸੀਂ ਕੰਨ ਵਿੱਚ ਸੁਣਦੇ ਹੋ, ਛੱਤਾਂ ਤੋਂ ਪ੍ਰਚਾਰ ਕਰੋ।
28
ਉਨ੍ਹਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਕੋਲੋਂ ਡਰੋ ਜਿਹੜਾ ਆਤਮਾ ਅਤੇ ਸਰੀਰ ਦੋਹਾਂ ਨੂੰ ਨਰਕ ਵਿੱਚ ਨਾਸ ਕਰ ਸਕਦਾ ਹੈ।
29
ਕੀ ਇੱਕ ਪੈਸੇ ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਵਿੱਚੋਂ ਇੱਕ ਵੀ ਜ਼ਮੀਨ 'ਤੇ ਨਹੀਂ ਡਿੱਗਦੀ।
30
ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਹਨ।
31
ਇਸ ਲਈ ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।
32
“ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਕਰਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਕਰਾਰ ਕਰਾਂਗਾ।
33
ਪਰ ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਨਕਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਨਕਾਰ ਕਰਾਂਗਾ।
34
“ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ; ਮੈਂ ਮੇਲ ਕਰਾਉਣ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ।
35
ਕਿਉਂਕਿ ਮੈਂ ਪੁੱਤਰ ਨੂੰ ਉਸ ਦੇ ਪਿਤਾ ਤੋਂ, ਧੀ ਨੂੰ ਉਸ ਦੀ ਮਾਂ ਤੋਂ ਅਤੇ ਨੂੰਹ ਨੂੰ ਉਸ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ;
36
ਮਨੁੱਖ ਦੇ ਵੈਰੀ ਉਸ ਦੇ ਘਰ ਦੇ ਹੀ ਹੋਣਗੇ।
37
“ਜਿਹੜਾ ਆਪਣੇ ਪਿਤਾ ਜਾਂ ਮਾਤਾ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ; ਜਿਹੜਾ ਆਪਣੀ ਧੀ ਜਾਂ ਆਪਣੇ ਪੁੱਤਰ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ ਅਤੇ
38
ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਮੇਰੇ ਯੋਗ ਨਹੀਂ।
39
ਜਿਹੜਾ ਆਪਣੀ ਜਾਨ ਬਚਾਉਂਦਾ ਹੈ, ਉਹ ਉਸ ਨੂੰ ਗੁਆਵੇਗਾ ਅਤੇ ਜਿਹੜਾ ਮੇਰੇ ਕਾਰਨ ਆਪਣੀ ਜਾਨ ਗੁਆਉਂਦਾ ਹੈ, ਉਹ ਉਸ ਨੂੰ ਪਾਵੇਗਾ।
40
“ਜਿਹੜਾ ਤੁਹਾਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜਿਹੜਾ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ।
41
ਜਿਹੜਾ ਨਬੀ ਨੂੰ ਨਬੀ ਕਰਕੇ ਸਵੀਕਾਰ ਕਰਦਾ ਹੈ ਉਹ ਨਬੀ ਦਾ ਪ੍ਰਤਿਫਲ ਪਾਵੇਗਾ ਅਤੇ ਜਿਹੜਾ ਧਰਮੀ ਨੂੰ ਧਰਮੀ ਕਰਕੇ ਸਵੀਕਾਰ ਕਰਦਾ ਹੈ ਉਹ ਧਰਮੀ ਦਾ ਪ੍ਰਤਿਫਲ ਪਾਵੇਗਾ।
42
ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਇਸ ਲਈ ਕਿ ਉਹ ਮੇਰਾ ਚੇਲਾ ਹੈ, ਪੀਣ ਲਈ ਠੰਡੇ ਪਾਣੀ ਦਾ ਇੱਕ ਪਿਆਲਾ ਵੀ ਦੇਵੇ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਕਦੇ ਨਾ ਗੁਆਵੇਗਾ।”
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28