bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 11
Matthew 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
1
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇ ਚੁੱਕਾ ਤਾਂ ਉਹ ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚਲਾ ਗਿਆ।
2
ਜਦੋਂ ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਿਆ ਤਾਂ ਆਪਣੇ ਚੇਲਿਆਂ ਨੂੰ ਉਸ ਤੋਂ ਇਹ ਪੁੱਛਣ ਲਈ ਭੇਜਿਆ,
3
“ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?”
4
ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ, ਜਾ ਕੇ ਯੂਹੰਨਾ ਨੂੰ ਦੱਸੋ;
5
ਅੰਨ੍ਹੇ ਵੇਖਦੇ ਹਨ ਅਤੇ ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਈ ਜਾਂਦੀ ਹੈ।
6
ਧੰਨ ਹੈ ਉਹ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”
7
ਜਦੋਂ ਯੂਹੰਨਾ ਦੇ ਚੇਲੇ ਜਾ ਰਹੇ ਸਨ ਤਾਂ ਯਿਸੂ ਭੀੜ ਨੂੰ ਯੂਹੰਨਾ ਦੇ ਬਾਰੇ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਵੇਖਣ ਲਈ ਨਿੱਕਲੇ ਸੀ? ਕੀ ਹਵਾ ਨਾਲ ਹਿੱਲਦੇ ਹੋਏ ਕਾਨੇ ਨੂੰ?
8
ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਕੀ ਮੁਲਾਇਮ ਵਸਤਰ ਪਹਿਨੇ ਇੱਕ ਮਨੁੱਖ ਨੂੰ? ਵੇਖੋ, ਜਿਹੜੇ ਮੁਲਾਇਮ ਵਸਤਰ ਪਹਿਨਦੇ ਹਨ, ਉਹ ਰਾਜਮਹਿਲਾਂ ਵਿੱਚ ਰਹਿੰਦੇ ਹਨ।
9
ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਸਗੋਂ ਨਬੀ ਤੋਂ ਵੀ ਵੱਡੇ ਨੂੰ।
10
ਇਹ ਉਹੋ ਹੈ ਜਿਸ ਦੇ ਵਿਖੇ ਲਿਖਿਆ ਹੈ, ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।
11
“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ, ਉਨ੍ਹਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੋਇਆ। ਪਰ ਜਿਹੜਾ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ, ਉਹ ਉਸ ਤੋਂ ਵੱਡਾ ਹੈ।
12
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਦੇ ਰਾਜ ਵਿੱਚ ਬੜੇ ਜ਼ੋਰ ਨਾਲ ਪ੍ਰਵੇਸ਼ ਕੀਤਾ ਜਾ ਰਿਹਾ ਹੈ ਅਤੇ ਜ਼ੋਰਾਵਰ ਇਸ ਨੂੰ ਖੋਹ ਲੈਂਦੇ ਹਨ।
13
ਕਿਉਂਕਿ ਸਾਰੇ ਨਬੀਆਂ ਅਤੇ ਬਿਵਸਥਾ ਨੇ ਯੂਹੰਨਾ ਤੱਕ ਭਵਿੱਖਬਾਣੀ ਕੀਤੀ;
14
ਅਤੇ ਜੇ ਤੁਸੀਂ ਚਾਹੋ ਤਾਂ ਮੰਨੋ ਕਿ ਆਉਣ ਵਾਲਾ ਏਲੀਯਾਹ ਇਹੋ ਹੈ।
15
ਜਿਸ ਦੇ ਕੰਨ ਹੋਣ, ਉਹ ਸੁਣ ਲਵੇ।
16
“ਪਰ ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ? ਇਹ ਬਜ਼ਾਰਾਂ ਵਿੱਚ ਬੈਠੇ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਦੂਜਿਆਂ ਨੂੰ ਅਵਾਜ਼ ਮਾਰ ਕੇ ਕਹਿੰਦੇ ਹਨ,
17
ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ; ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਪਿੱਟੇ।
18
“ਕਿਉਂਕਿ ਯੂਹੰਨਾ ਨਾ ਖਾਂਦਾ ਅਤੇ ਨਾ ਪੀਂਦਾ ਆਇਆ ਅਤੇ ਉਹ ਕਹਿੰਦੇ ਹਨ, ‘ਉਸ ਵਿੱਚ ਦੁਸ਼ਟ ਆਤਮਾ ਹੈ’।
19
ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਕਹਿੰਦੇ ਹਨ, ‘ਵੇਖੋ, ਇੱਕ ਪੇਟੂ ਅਤੇ ਪਿਅੱਕੜ ਮਨੁੱਖ; ਮਹਿਸੂਲੀਆਂ ਅਤੇ ਪਾਪੀਆਂ ਦਾ ਯਾਰ’। ਸੋ ਬੁੱਧ ਆਪਣੇ ਕੰਮਾਂ ਤੋਂ ਸੱਚੀ ਠਹਿਰੀ।”
20
ਤਦ ਉਹ ਉਨ੍ਹਾਂ ਨਗਰਾਂ ਨੂੰ ਉਲਾਂਭਾ ਦੇਣ ਲੱਗਾ ਜਿਨ੍ਹਾਂ ਵਿੱਚ ਉਸ ਨੇ ਜ਼ਿਆਦਾ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ;
21
“ਹੇ ਖ਼ੁਰਾਜੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਹਾਏ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ, ਜੇ ਉਹ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਨ੍ਹਾਂ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੀ ਤੋਬਾ ਕਰ ਲਈ ਹੁੰਦੀ।
22
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਸੂਰ ਅਤੇ ਸੈਦਾ ਦਾ ਹਾਲ ਤੁਹਾਡੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।
23
ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਸਗੋਂ ਤੂੰ ਤਾਂ ਹੇਠਾਂ ਪਤਾਲ ਤੱਕ ਉਤਾਰਿਆ ਜਾਵੇਂਗਾ। ਕਿਉਂਕਿ ਜਿਹੜੇ ਚਮਤਕਾਰ ਤੇਰੇ ਵਿੱਚ ਕੀਤੇ ਗਏ, ਜੇ ਉਹ ਸਦੂਮ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ।
24
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਸਦੂਮ ਦਾ ਹਾਲ ਤੇਰੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।”
25
ਫਿਰ ਯਿਸੂ ਨੇ ਕਿਹਾ, “ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਕਿ ਤੂੰ ਇਹ ਗੱਲਾਂ ਬੁੱਧਵਾਨਾਂ ਅਤੇ ਗਿਆਨੀਆਂ ਤੋਂ ਗੁਪਤ ਰੱਖੀਆਂ ਪਰ ਇਨ੍ਹਾਂ ਨੂੰ ਬੱਚਿਆਂ ਉੱਤੇ ਪਰਗਟ ਕੀਤਾ;
26
ਹਾਂ ਪਿਤਾ, ਕਿਉਂਕਿ ਤੈਨੂੰ ਇਹੋ ਚੰਗਾ ਲੱਗਾ।
27
“ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੈ ਅਤੇ ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਇਲਾਵਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਕੇਵਲ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪਰਗਟ ਕਰਨਾ ਚਾਹੇ।
28
ਹੇ ਸਾਰੇ ਥੱਕੇ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।
29
ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਨਿਮਰ ਅਤੇ ਮਨ ਦਾ ਹਲੀਮ ਹਾਂ ਅਤੇ ਤੁਸੀਂ ਆਪਣੇ ਮਨਾਂ ਵਿੱਚ ਅਰਾਮ ਪਾਓਗੇ;
30
ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 12 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28