bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 9
Matthew 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
1
ਯਿਸੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵਿੱਚ ਆਇਆ।
2
ਤਦ ਵੇਖੋ, ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ। ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ, “ਪੁੱਤਰ, ਹੌਸਲਾ ਰੱਖ! ਤੇਰੇ ਪਾਪ ਮਾਫ਼ ਹੋਏ।”
3
ਇਹ ਵੇਖ ਕੇ ਕੁਝ ਸ਼ਾਸਤਰੀਆਂ ਨੇ ਆਪਸ ਵਿੱਚ ਕਿਹਾ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ।”
4
ਪਰ ਯਿਸੂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ, “ਤੁਸੀਂ ਆਪਣੇ ਮਨਾਂ ਵਿੱਚ ਬੁਰਾ ਕਿਉਂ ਸੋਚ ਰਹੇ ਹੋ?
5
ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ-ਫਿਰ’?
6
ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਉਸ ਨੇ ਉਸ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਚਲਾ ਜਾ।”
7
ਤਦ ਉਹ ਉੱਠ ਕੇ ਆਪਣੇ ਘਰ ਚਲਾ ਗਿਆ।
8
ਇਹ ਵੇਖ ਕੇ ਲੋਕ ਡਰ ਗਏ ਅਤੇ ਉਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਕੀਤੀ ਜਿਸ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ਹੈ।
9
ਫਿਰ ਉੱਥੋਂ ਅੱਗੇ ਚੱਲ ਕੇ ਯਿਸੂ ਨੇ ਮੱਤੀ ਨਾਮਕ ਇੱਕ ਮਨੁੱਖ ਨੂੰ ਚੁੰਗੀ 'ਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।” ਉਹ ਉੱਠ ਕੇ ਉਸ ਦੇ ਪਿੱਛੇ ਹੋ ਤੁਰਿਆ।
10
ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰਨ ਲਈ ਬੈਠਾ ਤਾਂ ਵੇਖੋ, ਬਹੁਤ ਸਾਰੇ ਮਹਿਸੂਲੀਏ ਅਤੇ ਪਾਪੀ ਆ ਕੇ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਭੋਜਨ ਕਰਨ ਲਈ ਬੈਠੇ।
11
ਇਹ ਵੇਖ ਕੇ ਫ਼ਰੀਸੀਆਂ ਨੇ ਉਸ ਦੇ ਚੇਲਿਆਂ ਨੂੰ ਕਿਹਾ, “ਤੁਹਾਡਾ ਗੁਰੂ ਪਾਪੀਆਂ ਅਤੇ ਮਹਿਸੂਲੀਆਂ ਨਾਲ ਕਿਉਂ ਖਾਂਦਾ ਹੈ?”
12
ਇਹ ਸੁਣ ਕੇ ਉਸ ਨੇ ਕਿਹਾ, “ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ।
13
ਪਰ ਤੁਸੀਂ ਜਾ ਕੇ ਇਸ ਦਾ ਅਰਥ ਸਿੱਖੋ: ‘ਮੈਂ ਬਲੀਦਾਨ ਨਹੀਂ, ਪਰ ਦਇਆ ਚਾਹੁੰਦਾ ਹਾਂ’। ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।”
14
ਤਦ ਯੂਹੰਨਾ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ, “ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?”
15
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਉਹ ਸੋਗ ਕਰ ਸਕਦੇ ਹਨ? ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ ਤਦ ਉਹ ਵਰਤ ਰੱਖਣਗੇ।
16
ਕੋਈ ਵੀ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂਕਿ ਉਹ ਟਾਕੀ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਜ਼ਿਆਦਾ ਪਾਟ ਜਾਂਦਾ ਹੈ।
17
ਨਾ ਹੀ ਲੋਕ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ, ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਤੇ ਮੈ ਵਹਿ ਜਾਂਦੀ ਹੈ ਅਤੇ ਮਸ਼ਕਾਂ ਨਾਸ ਹੋ ਜਾਂਦੀਆਂ ਹਨ; ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਅਤੇ ਦੋਵੇਂ ਬਚੇ ਰਹਿੰਦੇ ਹਨ।”
18
ਉਹ ਉਨ੍ਹਾਂ ਨੂੰ ਇਹ ਗੱਲਾਂ ਕਹਿ ਹੀ ਰਿਹਾ ਸੀ ਕਿ ਵੇਖੋ, ਇੱਕ ਅਧਿਕਾਰੀ ਨੇ ਆ ਕੇ ਉਸ ਨੂੰ ਮੱਥਾ ਟੇਕਿਆ ਅਤੇ ਕਿਹਾ, “ਮੇਰੀ ਬੇਟੀ ਹੁਣੇ-ਹੁਣੇ ਮਰੀ ਹੈ; ਪਰ ਤੂੰ ਆ ਕੇ ਉਸ ਉੱਤੇ ਆਪਣਾ ਹੱਥ ਰੱਖ ਤਾਂ ਉਹ ਜੀਉਂਦੀ ਹੋ ਜਾਵੇਗੀ।”
19
ਤਦ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਉਸ ਦੇ ਪਿੱਛੇ ਚੱਲ ਪਿਆ
20
ਅਤੇ ਵੇਖੋ, ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ, ਪਿੱਛੋਂ ਦੀ ਆ ਕੇ ਉਸ ਦੇ ਵਸਤਰ ਦਾ ਪੱਲਾ ਛੂਹ ਲਿਆ।
21
ਕਿਉਂਕਿ ਉਸ ਨੇ ਆਪਣੇ ਮਨ ਵਿੱਚ ਕਿਹਾ, “ਜੇ ਮੈਂ ਉਸ ਦਾ ਵਸਤਰ ਹੀ ਛੂਹ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ।”
22
ਤਦ ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਕਿਹਾ, “ਬੇਟੀ, ਹੌਸਲਾ ਰੱਖ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਅਤੇ ਉਹ ਔਰਤ ਉਸੇ ਘੜੀ ਚੰਗੀ ਹੋ ਗਈ।
23
ਜਦੋਂ ਯਿਸੂ ਅਧਿਕਾਰੀ ਦੇ ਘਰ ਪਹੁੰਚਿਆ ਤਾਂ ਬੰਸਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦੇ ਵੇਖ ਕੇ
24
ਕਹਿਣ ਲੱਗਾ, “ਪਿੱਛੇ ਹਟੋ, ਕਿਉਂਕਿ ਲੜਕੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।” ਪਰ ਉਹ ਉਸ ਦਾ ਮਖੌਲ ਉਡਾਉਣ ਲੱਗੇ।
25
ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਉਸ ਨੇ ਅੰਦਰ ਜਾ ਕੇ ਲੜਕੀ ਦਾ ਹੱਥ ਫੜਿਆ ਅਤੇ ਉਹ ਜੀ ਉੱਠੀ।
26
ਇਹ ਖ਼ਬਰ ਉਸ ਸਾਰੇ ਇਲਾਕੇ ਵਿੱਚ ਫੈਲ ਗਈ।
27
ਜਦੋਂ ਯਿਸੂ ਉੱਥੋਂ ਅੱਗੇ ਗਿਆ ਤਾਂ ਦੋ ਅੰਨ੍ਹੇ ਮਨੁੱਖ ਇਹ ਪੁਕਾਰਦੇ ਹੋਏ ਉਸ ਦੇ ਪਿੱਛੇ-ਪਿੱਛੇ ਆਏ, “ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ।”
28
ਜਦੋਂ ਉਹ ਘਰ ਆਇਆ ਤਾਂ ਉਹ ਅੰਨ੍ਹੇ ਉਸ ਦੇ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ?” ਉਨ੍ਹਾਂ ਉਸ ਨੂੰ ਕਿਹਾ, “ਹਾਂ, ਪ੍ਰਭੂ ਜੀ।”
29
ਤਦ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹ ਕੇ ਕਿਹਾ, “ਤੁਹਾਡੇ ਵਿਸ਼ਵਾਸ ਅਨੁਸਾਰ ਤੁਹਾਡੇ ਲਈ ਹੋਵੇ।”
30
ਅਤੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਤਦ ਯਿਸੂ ਨੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦੇ ਕੇ ਕਿਹਾ, “ਵੇਖੋ, ਕਿਸੇ ਨੂੰ ਪਤਾ ਨਾ ਲੱਗੇ।”
31
ਪਰ ਉਨ੍ਹਾਂ ਨੇ ਨਿੱਕਲ ਕੇ ਉਸ ਪੂਰੇ ਇਲਾਕੇ ਵਿੱਚ ਉਸ ਦਾ ਜਸ ਫੈਲਾ ਦਿੱਤਾ।
32
ਉਹ ਬਾਹਰ ਨਿੱਕਲ ਹੀ ਰਹੇ ਸਨ ਕਿ ਵੇਖੋ, ਲੋਕ ਇੱਕ ਗੂੰਗੇ ਮਨੁੱਖ ਨੂੰ ਉਸ ਦੇ ਕੋਲ ਲਿਆਏ ਜਿਹੜਾ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਸੀ
33
ਅਤੇ ਜਦੋਂ ਦੁਸ਼ਟ ਆਤਮਾ ਕੱਢ ਦਿੱਤੀ ਗਈ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਤੇ ਲੋਕਾਂ ਨੇ ਹੈਰਾਨ ਹੋ ਕੇ ਕਿਹਾ, “ਇਸਰਾਏਲ ਵਿੱਚ ਅਜਿਹਾ ਕਦੇ ਨਹੀਂ ਵੇਖਿਆ ਗਿਆ।”
34
ਪਰ ਫ਼ਰੀਸੀ ਕਹਿਣ ਲੱਗੇ, “ਇਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”
35
ਯਿਸੂ ਉਨ੍ਹਾਂ ਦੇ ਸਭਾ-ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਅਤੇ ਹਰੇਕ ਬਿਮਾਰੀ ਅਤੇ ਹਰੇਕ ਮਾਂਦਗੀ ਨੂੰ ਦੂਰ ਕਰਦਾ ਹੋਇਆ ਸਾਰੇ ਪਿੰਡਾਂ ਅਤੇ ਨਗਰਾਂ ਵਿੱਚ ਘੁੰਮਦਾ ਰਿਹਾ।
36
ਜਦੋਂ ਉਸ ਨੇ ਭੀੜ ਨੂੰ ਵੇਖਿਆ ਤਾਂ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਕਿਉਂਕਿ ਉਹ ਬਿਨਾਂ ਚਰਵਾਹੇ ਦੀਆਂ ਭੇਡਾਂ ਵਾਂਗ ਪਰੇਸ਼ਾਨ ਅਤੇ ਭਟਕੇ ਹੋਏ ਸਨ।
37
ਤਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਪੱਕੀ ਹੋਈ ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜ੍ਹੇ ਹਨ;
38
ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਫ਼ਸਲ ਲਈ ਵਾਢੇ ਭੇਜ ਦੇਵੇ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28