bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 14
Matthew 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
1
ਉਸ ਸਮੇਂ ਹੇਰੋਦੇਸ ਨੇ ਜੋ ਦੇਸ ਦੇ ਚੌਥਾਈ ਹਿੱਸੇ ਦਾ ਸ਼ਾਸਕ ਸੀ, ਯਿਸੂ ਦੀ ਚਰਚਾ ਸੁਣੀ।
2
ਉਸ ਨੇ ਆਪਣੇ ਸੇਵਕਾਂ ਨੂੰ ਕਿਹਾ, “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ; ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਰਕੇ ਉਸ ਵਿੱਚ ਇਹ ਸ਼ਕਤੀਆਂ ਕੰਮ ਕਰ ਰਹੀਆਂ ਹਨ!”
3
ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜ ਕੇ ਬੰਨ੍ਹਿਆ ਅਤੇ ਕੈਦਖ਼ਾਨੇ ਵਿੱਚ ਪਾ ਦਿੱਤਾ ਸੀ,
4
ਕਿਉਂਕਿ ਯੂਹੰਨਾ ਨੇ ਉਸ ਨੂੰ ਕਿਹਾ ਸੀ, “ਉਸ ਨੂੰ ਰੱਖਣਾ ਤੇਰੇ ਲਈ ਯੋਗ ਨਹੀਂ ਹੈ।”
5
ਸੋ ਹੇਰੋਦੇਸ ਉਸ ਨੂੰ ਮਾਰ ਸੁੱਟਣਾ ਚਾਹੁੰਦਾ ਸੀ ਪਰ ਲੋਕਾਂ ਕੋਲੋਂ ਡਰਦਾ ਸੀ, ਕਿਉਂਕਿ ਉਹ ਉਸ ਨੂੰ ਨਬੀ ਮੰਨਦੇ ਸਨ।
6
ਜਦੋਂ ਹੇਰੋਦੇਸ ਦਾ ਜਨਮ ਦਿਨ ਆਇਆ ਤਾਂ ਹੇਰੋਦਿਯਾਸ ਦੀ ਬੇਟੀ ਨੇ ਲੋਕਾਂ ਸਾਹਮਣੇ ਨੱਚ ਕੇ ਹੇਰੋਦੇਸ ਨੂੰ ਖੁਸ਼ ਕੀਤਾ।
7
ਸੋ ਉਸ ਨੇ ਸੌਂਹ ਖਾ ਕੇ ਉਸ ਨਾਲ ਵਾਇਦਾ ਕੀਤਾ ਕਿ ਜੋ ਕੁਝ ਤੂੰ ਮੰਗੇ, ਮੈਂ ਤੈਨੂੰ ਦਿਆਂਗਾ।
8
ਤਦ ਆਪਣੀ ਮਾਂ ਦੁਆਰਾ ਉਕਸਾਏ ਜਾਣ 'ਤੇ ਉਸ ਨੇ ਕਿਹਾ, “ਮੈਨੂੰ ਇੱਥੇ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”
9
ਰਾਜਾ ਦੁਖੀ ਹੋਇਆ, ਪਰ ਆਪਣੀ ਸੌਂਹ ਅਤੇ ਨਾਲ ਬੈਠੇ ਲੋਕਾਂ ਦੇ ਕਾਰਨ ਉਸ ਨੇ ਹੁਕਮ ਦਿੱਤਾ ਕਿ ਲਿਆ ਦਿੱਤਾ ਜਾਵੇ।
10
ਉਸ ਨੇ ਸਿਪਾਹੀ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਦਿੱਤਾ
11
ਅਤੇ ਉਸ ਦਾ ਸਿਰ ਇੱਕ ਥਾਲ ਵਿੱਚ ਲਿਆ ਕੇ ਲੜਕੀ ਨੂੰ ਦਿੱਤਾ ਗਿਆ ਅਤੇ ਉਹ ਉਸ ਨੂੰ ਆਪਣੀ ਮਾਂ ਕੋਲ ਲੈ ਗਈ।
12
ਤਦ ਯੂਹੰਨਾ ਦੇ ਚੇਲੇ ਆ ਕੇ ਲਾਸ਼ ਨੂੰ ਲੈ ਗਏ ਅਤੇ ਉਸ ਨੂੰ ਦਫ਼ਨਾ ਦਿੱਤਾ ਤੇ ਜਾ ਕੇ ਯਿਸੂ ਨੂੰ ਇਸ ਦੀ ਖ਼ਬਰ ਦਿੱਤੀ।
13
ਇਹ ਸੁਣ ਕੇ ਯਿਸੂ ਉੱਥੋਂ ਇਕੱਲਾ ਹੀ ਕਿਸ਼ਤੀ ਉੱਤੇ ਚੜ੍ਹ ਕੇ ਇਕਾਂਤ ਥਾਂ ਵੱਲ ਚਲਾ ਗਿਆ ਅਤੇ ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਨਗਰਾਂ ਵਿੱਚੋਂ ਪੈਦਲ ਹੀ ਉਸ ਦੇ ਪਿੱਛੇ ਗਏ।
14
ਜਦੋਂ ਯਿਸੂ ਨੇ ਕਿਸ਼ਤੀ ਵਿੱਚੋਂ ਉੱਤਰ ਕੇ ਇੱਕ ਵੱਡੀ ਭੀੜ ਨੂੰ ਵੇਖਿਆ ਤਾਂ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਅਤੇ ਉਸ ਨੇ ਉਨ੍ਹਾਂ ਦੇ ਬਿਮਾਰਾਂ ਨੂੰ ਚੰਗਾ ਕੀਤਾ।
15
ਸ਼ਾਮ ਹੋਣ 'ਤੇ ਚੇਲੇ ਕੋਲ ਆ ਕੇ ਉਸ ਨੂੰ ਕਹਿਣ ਲੱਗੇ, “ਇਹ ਉਜਾੜ ਥਾਂ ਹੈ ਅਤੇ ਸਮਾਂ ਵੀ ਬਹੁਤ ਹੋ ਗਿਆ ਹੈ, ਲੋਕਾਂ ਨੂੰ ਵਿਦਾ ਕਰ ਤਾਂਕਿ ਉਹ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਭੋਜਨ ਖਰੀਦ ਸਕਣ।”
16
ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਨੂੰ ਜਾਣ ਦੀ ਜ਼ਰੂਰਤ ਨਹੀਂ; ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।”
17
ਉਨ੍ਹਾਂ ਉਸ ਨੂੰ ਕਿਹਾ, “ਸਾਡੇ ਕੋਲ ਇੱਥੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ।”
18
ਯਿਸੂ ਨੇ ਕਿਹਾ, “ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ।”
19
ਫਿਰ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦੇ ਕੇ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਮੰਗੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ।
20
ਤਦ ਸਾਰੇ ਖਾ ਕੇ ਰੱਜ ਗਏ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ।
21
ਖਾਣ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਪੰਜ ਹਜ਼ਾਰ ਆਦਮੀ ਸਨ।
22
ਫਿਰ ਤੁਰੰਤ ਉਸ ਨੇ ਚੇਲਿਆਂ ਨੂੰ ਜ਼ੋਰ ਪਾਇਆ ਕਿ ਜਦੋਂ ਤੱਕ ਮੈਂ ਭੀੜ ਨੂੰ ਵਿਦਾ ਨਾ ਕਰ ਲਵਾਂ, ਤੁਸੀਂ ਕਿਸ਼ਤੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਪਾਰ ਚਲੇ ਜਾਓ।
23
ਤਦ ਲੋਕਾਂ ਨੂੰ ਵਿਦਾ ਕਰਕੇ ਉਹ ਇਕਾਂਤ ਵਿੱਚ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਸੀ।
24
ਪਰ ਉਸ ਸਮੇਂ ਕਿਸ਼ਤੀ ਕਿਨਾਰੇ ਤੋਂ ਕਈ ਕਿਲੋਮੀਟਰ ਦੂਰ ਲਹਿਰਾਂ ਵਿੱਚ ਡੋਲਦੀ ਸੀ, ਕਿਉਂਕਿ ਹਵਾ ਸਾਹਮਣੀ ਸੀ।
25
ਰਾਤ ਦੇ ਲਗਭਗ ਤਿੰਨ ਵਜੇ ਯਿਸੂ ਝੀਲ ਉੱਤੇ ਤੁਰਦਾ ਹੋਇਆ ਉਨ੍ਹਾਂ ਵੱਲ ਆਇਆ।
26
ਪਰ ਚੇਲੇ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖ ਕੇ ਘਬਰਾ ਗਏ ਅਤੇ ਕਹਿਣ ਲੱਗੇ, “ਇਹ ਤਾਂ ਕੋਈ ਭੂਤ ਹੈ!” ਅਤੇ ਡਰ ਦੇ ਮਾਰੇ ਚੀਕ ਉੱਠੇ।
27
ਪਰ ਉਸ ਨੇ ਤੁਰੰਤ ਉਨ੍ਹਾਂ ਨੂੰ ਕਿਹਾ, “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।”
28
ਤਦ ਪਤਰਸ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਉੱਤੇ ਤੁਰ ਕੇ ਆਪਣੇ ਕੋਲ ਆਉਣ ਦੀ ਆਗਿਆ ਦੇ।”
29
ਉਸ ਨੇ ਕਿਹਾ, “ਆ।” ਤਦ ਪਤਰਸ ਕਿਸ਼ਤੀ ਤੋਂ ਉੱਤਰਿਆ ਅਤੇ ਪਾਣੀ ਉੱਤੇ ਤੁਰਦਾ ਹੋਇਆ ਯਿਸੂ ਵੱਲ ਆਇਆ,
30
ਪਰ ਤੇਜ਼ ਹਵਾ ਨੂੰ ਵੇਖ ਕੇ ਡਰ ਗਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਕੇ ਬੋਲਿਆ, “ਹੇ ਪ੍ਰਭੂ, ਮੈਨੂੰ ਬਚਾ!”
31
ਯਿਸੂ ਨੇ ਤੁਰੰਤ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?”
32
ਜਦੋਂ ਉਹ ਕਿਸ਼ਤੀ ਉੱਤੇ ਚੜ੍ਹ ਗਏ ਤਾਂ ਹਵਾ ਥੰਮ੍ਹ ਗਈ
33
ਅਤੇ ਜਿਹੜੇ ਕਿਸ਼ਤੀ ਵਿੱਚ ਸਨ ਉਨ੍ਹਾਂ ਨੇ ਉਸ ਨੂੰ ਮੱਥਾ ਟੇਕ ਕੇ ਕਿਹਾ, “ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈਂ।”
34
ਫਿਰ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਆਏ।
35
ਉੱਥੋਂ ਦੇ ਲੋਕਾਂ ਨੇ ਉਸ ਨੂੰ ਪਛਾਣ ਕੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਖ਼ਬਰ ਭੇਜੀ ਅਤੇ ਲੋਕ ਸਭ ਰੋਗੀਆਂ ਨੂੰ ਉਸ ਕੋਲ ਲਿਆਏ।
36
ਉਹ ਉਸ ਦੀ ਮਿੰਨਤ ਕਰਨ ਲੱਗੇ ਕਿ ਉਨ੍ਹਾਂ ਨੂੰ ਆਪਣੇ ਵਸਤਰ ਦਾ ਪੱਲਾ ਹੀ ਛੂਹ ਲੈਣ ਦੇਵੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28