bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 25
Matthew 25
Punjabi Standard Bible (Punjabi Standard Bible) 2023
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
1
“ਸਵਰਗ ਦਾ ਰਾਜ ਉਨ੍ਹਾਂ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਨੂੰ ਮਿਲਣ ਲਈ ਨਿੱਕਲੀਆਂ।
2
ਉਨ੍ਹਾਂ ਵਿੱਚੋਂ ਪੰਜ ਮੂਰਖ ਅਤੇ ਪੰਜ ਬੁੱਧਵਾਨ ਸਨ।
3
ਕਿਉਂਕਿ ਮੂਰਖਾਂ ਨੇ ਆਪਣੀਆਂ ਮਸ਼ਾਲਾਂ ਤਾਂ ਲਈਆਂ ਪਰ ਆਪਣੇ ਨਾਲ ਤੇਲ ਨਾ ਲਿਆ,
4
ਪਰ ਬੁੱਧਵਾਨਾਂ ਨੇ ਆਪਣੀਆਂ ਮਸ਼ਾਲਾਂ ਦੇ ਨਾਲ ਬਰਤਨਾਂ ਵਿੱਚ ਤੇਲ ਵੀ ਲਿਆ।
5
ਜਦੋਂ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਸਾਰੀਆਂ ਊਂਘਣ ਲੱਗੀਆਂ ਅਤੇ ਸੌਂ ਗਈਆਂ।
6
ਫਿਰ ਅੱਧੀ ਰਾਤ ਨੂੰ ਧੁੰਮ ਪਈ, ‘ਵੇਖੋ ਲਾੜਾ ਆ ਰਿਹਾ ਹੈ, ਉਸ ਦੇ ਮਿਲਣ ਲਈ ਨਿੱਕਲੋ’।
7
ਤਦ ਉਨ੍ਹਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ।
8
ਪਰ ਮੂਰਖਾਂ ਨੇ ਬੁੱਧਵਾਨਾਂ ਨੂੰ ਕਿਹਾ, ‘ਆਪਣੇ ਤੇਲ ਵਿੱਚੋਂ ਕੁਝ ਸਾਨੂੰ ਵੀ ਦਿਓ, ਕਿਉਂਕਿ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ’।
9
ਪਰ ਬੁੱਧਵਾਨਾਂ ਨੇ ਕਿਹਾ, ‘ਬਿਲਕੁਲ ਨਹੀਂ! ਇਹ ਸਾਡੇ ਅਤੇ ਤੁਹਾਡੇ ਲਈ ਪੂਰਾ ਨਹੀਂ ਹੋਵੇਗਾ; ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਖਰੀਦ ਲਵੋ’।
10
ਜਦੋਂ ਉਹ ਖਰੀਦਣ ਜਾ ਰਹੀਆਂ ਸਨ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ, ਉਸ ਦੇ ਨਾਲ ਵਿਆਹ ਵਿੱਚ ਅੰਦਰ ਚੱਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।
11
ਇਸ ਤੋਂ ਬਾਅਦ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਕਹਿਣ ਲੱਗੀਆਂ, ‘ਸ੍ਰੀ ਮਾਨ ਜੀ! ਸ੍ਰੀ ਮਾਨ ਜੀ! ਸਾਡੇ ਲਈ ਬੂਹਾ ਖੋਲ੍ਹ ਦਿਓ’।
12
ਪਰ ਉਸ ਨੇ ਕਿਹਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ’।
13
ਇਸ ਲਈ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਅਤੇ ਨਾ ਉਸ ਘੜੀ ਨੂੰ ਜਾਣਦੇ ਹੋ ।
14
“ਇਹ ਗੱਲ ਉਸ ਮਨੁੱਖ ਵਾਂਗ ਹੈ ਜਿਸ ਨੇ ਪਰਦੇਸ ਜਾਣ ਲੱਗਿਆਂ ਆਪਣੇ ਦਾਸਾਂ ਨੂੰ ਬੁਲਾਇਆ ਅਤੇ ਆਪਣੀ ਸੰਪਤੀ ਉਨ੍ਹਾਂ ਨੂੰ ਸੌਂਪ ਦਿੱਤੀ।
15
ਉਸ ਨੇ ਇੱਕ ਨੂੰ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ ਅਰਥਾਤ ਹਰੇਕ ਨੂੰ ਉਸ ਦੀ ਯੋਗਤਾ ਅਨੁਸਾਰ ਦਿੱਤਾ ਅਤੇ ਪਰਦੇਸ ਚਲਾ ਗਿਆ।
16
ਜਿਸ ਨੂੰ ਪੰਜ ਤੋੜੇ ਮਿਲੇ ਸਨ, ਉਸ ਨੇ ਤੁਰੰਤ ਜਾ ਕੇ ਉਨ੍ਹਾਂ ਨਾਲ ਵਪਾਰ ਕੀਤਾ ਅਤੇ ਪੰਜ ਹੋਰ ਕਮਾ ਲਏ।
17
ਇਸੇ ਤਰ੍ਹਾਂ ਜਿਸ ਨੂੰ ਦੋ ਮਿਲੇ ਸਨ, ਉਸ ਨੇ ਵੀ ਦੋ ਹੋਰ ਕਮਾ ਲਏ।
18
ਪਰ ਜਿਸ ਨੂੰ ਇੱਕ ਮਿਲਿਆ ਸੀ, ਉਸ ਨੇ ਜਾ ਕੇ ਟੋਆ ਪੁੱਟਿਆ ਅਤੇ ਆਪਣੇ ਮਾਲਕ ਦਾ ਪੈਸਾ ਲੁਕਾ ਦਿੱਤਾ।
19
“ਬਹੁਤ ਸਮੇਂ ਬਾਅਦ ਉਨ੍ਹਾਂ ਦਾਸਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਹਿਸਾਬ ਲੈਣ ਲੱਗਾ।
20
ਜਿਸ ਨੂੰ ਪੰਜ ਤੋੜੇ ਮਿਲੇ ਸਨ ਉਹ ਪੰਜ ਤੋੜੇ ਹੋਰ ਲਿਆਇਆ ਅਤੇ ਕਹਿਣ ਲੱਗਾ, ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ; ਵੇਖੋ, ਮੈਂ ਪੰਜ ਤੋੜੇ ਹੋਰ ਕਮਾਏ’।
21
ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਿਸ਼ਵਾਸਯੋਗ ਦਾਸ! ਤੂੰ ਥੋੜ੍ਹੇ ਵਿੱਚ ਵਿਸ਼ਵਾਸਯੋਗ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰੀ ਠਹਿਰਾਵਾਂਗਾ; ਆਪਣੇ ਮਾਲਕ ਦੇ ਅਨੰਦ ਵਿੱਚ ਸ਼ਾਮਲ ਹੋ’।
22
ਜਿਸ ਨੂੰ ਦੋ ਤੋੜੇ ਮਿਲੇ ਸਨ, ਉਸ ਨੇ ਵੀ ਕੋਲ ਆ ਕੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ; ਵੇਖੋ, ਮੈਂ ਦੋ ਤੋੜੇ ਹੋਰ ਕਮਾਏ’।
23
ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਿਸ਼ਵਾਸਯੋਗ ਦਾਸ! ਤੂੰ ਥੋੜ੍ਹੇ ਵਿੱਚ ਵਿਸ਼ਵਾਸਯੋਗ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰੀ ਠਹਿਰਾਵਾਂਗਾ; ਆਪਣੇ ਮਾਲਕ ਦੇ ਅਨੰਦ ਵਿੱਚ ਸ਼ਾਮਲ ਹੋ’।
24
ਫਿਰ ਜਿਸ ਨੂੰ ਇੱਕ ਤੋੜਾ ਮਿਲਿਆ ਸੀ, ਉਸ ਨੇ ਵੀ ਕੋਲ ਆ ਕੇ ਕਿਹਾ, ‘ਸੁਆਮੀ ਜੀ, ਮੈਂ ਤੁਹਾਨੂੰ ਜਾਣਦਾ ਸੀ ਕਿ ਤੁਸੀਂ ਸਖ਼ਤ ਮਨੁੱਖ ਹੋ; ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ;
25
ਇਸ ਲਈ ਮੈਂ ਡਰਿਆ ਅਤੇ ਜਾ ਕੇ ਤੁਹਾਡਾ ਤੋੜਾ ਮਿੱਟੀ ਵਿੱਚ ਲੁਕਾ ਦਿੱਤਾ; ਵੇਖੋ, ਇਹ ਰਿਹਾ ਤੁਹਾਡਾ ਤੋੜਾ’।
26
ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਓਏ ਦੁਸ਼ਟ ਅਤੇ ਆਲਸੀ ਦਾਸ! ਜਦੋਂ ਤੂੰ ਜਾਣਦਾ ਸੀ ਕਿ ਜਿੱਥੇ ਮੈਂ ਨਹੀਂ ਬੀਜਦਾ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਨਹੀਂ ਖਿੰਡਾਉਂਦਾ ਉੱਥੋਂ ਇਕੱਠਾ ਕਰਦਾ ਹਾਂ;
27
ਫਿਰ ਤਾਂ ਤੈਨੂੰ ਚਾਹੀਦਾ ਸੀ ਕਿ ਮੇਰਾ ਧਨ ਸ਼ਾਹੂਕਾਰਾਂ ਕੋਲ ਰੱਖ ਦਿੰਦਾ ਅਤੇ ਮੈਂ ਆ ਕੇ ਇਸ ਨੂੰ ਵਿਆਜ ਸਮੇਤ ਲੈ ਲੈਂਦਾ।
28
ਇਸ ਲਈ ਇਹ ਤੋੜਾ ਇਸ ਤੋਂ ਲੈ ਲਵੋ ਅਤੇ ਜਿਸ ਕੋਲ ਦਸ ਤੋੜੇ ਹਨ, ਉਸ ਨੂੰ ਦੇ ਦਿਓ;
29
ਕਿਉਂਕਿ ਹਰੇਕ ਜਿਸ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।
30
ਇਸ ਨਿਕੰਮੇ ਦਾਸ ਨੂੰ ਬਾਹਰ ਅੰਧਘੋਰ ਵਿੱਚ ਸੁੱਟ ਦਿਓ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ’।
31
“ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਅਤੇ ਸਾਰੇ ਸਵਰਗਦੂਤਾਂ ਨਾਲ ਆਵੇਗਾ ਤਾਂ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ
32
ਅਤੇ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਵੱਖਰਾ ਕਰੇਗਾ।
33
ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ।
34
ਤਦ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ, ‘ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ, ਜਿਹੜਾ ਰਾਜ ਸੰਸਾਰ ਦੇ ਮੁੱਢ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ, ਉਸ ਦੇ ਵਾਰਸ ਹੋਵੋ;
35
ਕਿਉਂਕਿ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਲਈ ਦਿੱਤਾ; ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਪਿਆਇਆ; ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਘਰ ਬੁਲਾਇਆ;
36
ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ; ਮੈਂ ਬਿਮਾਰ ਸੀ ਅਤੇ ਤੁਸੀਂ ਮੈਨੂੰ ਵੇਖਣ ਆਏ; ਮੈਂ ਕੈਦਖ਼ਾਨੇ ਵਿੱਚ ਸੀ ਅਤੇ ਤੁਸੀਂ ਮੈਨੂੰ ਮਿਲਣ ਆਏ’।
37
ਤਦ ਧਰਮੀ ਉਸ ਨੂੰ ਕਹਿਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ ਜਾਂ ਪਿਆਸਾ ਵੇਖਿਆ ਅਤੇ ਪਾਣੀ ਪਿਆਇਆ?
38
ਕਦੋਂ ਤੈਨੂੰ ਪਰਦੇਸੀ ਵੇਖਿਆ ਅਤੇ ਘਰ ਬੁਲਾਇਆ ਜਾਂ ਨੰਗਾ ਵੇਖਿਆ ਅਤੇ ਕੱਪੜੇ ਪਹਿਨਾਏ?
39
ਕਦੋਂ ਅਸੀਂ ਤੈਨੂੰ ਬਿਮਾਰ ਜਾਂ ਕੈਦਖ਼ਾਨੇ ਵਿੱਚ ਵੇਖਿਆ ਅਤੇ ਤੈਨੂੰ ਮਿਲਣ ਆਏ’?
40
ਤਦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਮੇਰੇ ਇਨ੍ਹਾਂ ਛੋਟੇ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਕੀਤਾ ਉਹ ਮੇਰੇ ਨਾਲ ਕੀਤਾ’।
41
“ਫਿਰ ਰਾਜਾ ਖੱਬੇ ਪਾਸੇ ਵਾਲਿਆਂ ਨੂੰ ਕਹੇਗਾ, ‘ਹੇ ਸਰਾਪੀ ਲੋਕੋ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ;
42
ਕਿਉਂਕਿ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਲਈ ਨਾ ਦਿੱਤਾ; ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਨਾ ਪਿਆਇਆ;
43
ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਘਰ ਨਾ ਬੁਲਾਇਆ; ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ; ਮੈਂ ਬਿਮਾਰ ਅਤੇ ਕੈਦਖ਼ਾਨੇ ਵਿੱਚ ਸੀ ਅਤੇ ਤੁਸੀਂ ਮੈਨੂੰ ਵੇਖਣ ਨਾ ਆਏ’।
44
ਤਦ ਉਹ ਕਹਿਣਗੇ, ‘ਪ੍ਰਭੂ, ਅਸੀਂ ਕਦੋਂ ਤੈਨੂੰ ਭੁੱਖਾ ਜਾਂ ਪਿਆਸਾ ਜਾਂ ਪਰਦੇਸੀ ਜਾਂ ਨੰਗਾ ਜਾਂ ਬਿਮਾਰ ਜਾਂ ਕੈਦਖ਼ਾਨੇ ਵਿੱਚ ਵੇਖਿਆ ਅਤੇ ਤੇਰੀ ਸੇਵਾ ਨਾ ਕੀਤੀ’?
45
ਤਦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਮੇਰੇ ਇਨ੍ਹਾਂ ਛੋਟੇ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਨਹੀਂ ਕੀਤਾ ਉਹ ਮੇਰੇ ਨਾਲ ਵੀ ਨਹੀਂ ਕੀਤਾ’।
46
ਇਸ ਲਈ ਇਹ ਲੋਕ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।”
← Chapter 24
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 26 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28