bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 21
Matthew 21
Punjabi Standard Bible (Punjabi Standard Bible) 2023
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
1
ਜਦੋਂ ਉਹ ਯਰੂਸ਼ਲਮ ਦੇ ਨੇੜੇ ਪਹੁੰਚੇ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਵਿੱਚ ਆਏ ਤਾਂ ਯਿਸੂ ਨੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ,
2
“ਉਸ ਪਿੰਡ ਵਿੱਚ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉੱਥੇ ਵੜਦਿਆਂ ਹੀ ਤੁਸੀਂ ਇੱਕ ਗਧੀ ਅਤੇ ਉਸ ਦੇ ਨਾਲ ਉਸ ਦਾ ਇੱਕ ਬੱਚਾ ਬੰਨ੍ਹਿਆ ਹੋਇਆ ਵੇਖੋਗੇ; ਉਨ੍ਹਾਂ ਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਓ।
3
ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਕਿ ਪ੍ਰਭੂ ਨੂੰ ਇਨ੍ਹਾਂ ਦੀ ਜ਼ਰੂਰਤ ਹੈ। ਤਦ ਉਹ ਤੁਰੰਤ ਇਨ੍ਹਾਂ ਨੂੰ ਭੇਜ ਦੇਵੇਗਾ।”
4
ਇਹ ਇਸ ਲਈ ਹੋਇਆ ਕਿ ਉਹ ਵਚਨ ਜਿਹੜਾ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:
5
ਸੀਯੋਨ ਦੀ ਬੇਟੀ ਨੂੰ ਕਹੋ, “ਵੇਖ, ਤੇਰਾ ਰਾਜਾ ਤੇਰੇ ਕੋਲ ਆਉਂਦਾ ਹੈ, ਉਹ ਦੀਨ ਹੈ ਅਤੇ ਗਧੀ ਉੱਤੇ, ਬਲਕਿ ਗਧੀ ਦੇ ਬੱਚੇ ਉੱਤੇ ਸਵਾਰ ਹੈ।”
6
ਤਦ ਚੇਲਿਆਂ ਨੇ ਜਾ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।
7
ਉਹ ਗਧੀ ਅਤੇ ਉਸ ਦੇ ਬੱਚੇ ਨੂੰ ਲੈ ਆਏ ਅਤੇ ਉਨ੍ਹਾਂ ਉੱਤੇ ਆਪਣੇ ਕੱਪੜੇ ਪਾ ਦਿੱਤੇ ਜਿਨ੍ਹਾਂ ਉੱਤੇ ਉਹ ਬੈਠ ਗਿਆ।
8
ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਹਿਣੀਆਂ ਕੱਟ ਕੇ ਰਾਹ ਵਿੱਚ ਵਿਛਾ ਦਿੱਤੀਆਂ।
9
ਉਸ ਦੇ ਅੱਗੇ ਅਤੇ ਪਿੱਛੇ ਚੱਲਣ ਵਾਲੇ ਲੋਕ ਉੱਚੀ ਅਵਾਜ਼ ਨਾਲ ਇਹ ਪੁਕਾਰ ਰਹੇ ਸਨ: ਦਾਊਦ ਦੇ ਪੁੱਤਰ ਦੀ ਹੋਸੰਨਾ! ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ! ਪਰਮਧਾਮ ਵਿੱਚ ਹੋਸੰਨਾ!
10
ਜਦੋਂ ਉਸ ਨੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ ਤਾਂ ਸਾਰੇ ਨਗਰ ਵਿੱਚ ਹਲਚਲ ਮੱਚ ਗਈ ਅਤੇ ਭੀੜ ਕਹਿਣ ਲੱਗੀ, “ਇਹ ਕੌਣ ਹੈ?”
11
ਲੋਕਾਂ ਨੇ ਕਿਹਾ, “ਇਹ ਗਲੀਲ ਦੇ ਨਾਸਰਤ ਦਾ ਨਬੀ ਯਿਸੂ ਹੈ।”
12
ਫਿਰ ਯਿਸੂ ਨੇ ਹੈਕਲ ਵਿੱਚ ਦਾਖਲ ਹੋ ਕੇ ਸਾਰੇ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਰਾਫ਼ਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ
13
ਅਤੇ ਉਨ੍ਹਾਂ ਨੂੰ ਕਿਹਾ, “ਲਿਖਿਆ ਹੈ: ‘ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ’ ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾਉਂਦੇ ਹੋ।”
14
ਫਿਰ ਹੈਕਲ ਵਿੱਚ ਅੰਨ੍ਹੇ ਅਤੇ ਲੰਗੜੇ ਉਸ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।
15
ਪਰ ਜਦੋਂ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੇ ਇਨ੍ਹਾਂ ਚਮਤਕਾਰਾਂ ਨੂੰ ਜਿਹੜੇ ਉਸ ਨੇ ਕੀਤੇ ਸਨ, ਵੇਖਿਆ ਅਤੇ ਇਹ ਵੀ ਕਿ ਹੈਕਲ ਵਿੱਚ ਬਾਲਕ ਉੱਚੀ ਅਵਾਜ਼ ਨਾਲ “ਦਾਊਦ ਦੇ ਪੁੱਤਰ ਦੀ ਹੋਸੰਨਾ” ਪੁਕਾਰ ਰਹੇ ਹਨ ਤਾਂ ਉਹ ਖਿਝ ਗਏ।
16
ਸੋ ਉਨ੍ਹਾਂ ਉਸ ਨੂੰ ਕਿਹਾ, “ਕੀ ਤੂੰ ਸੁਣਦਾ ਹੈਂ ਜੋ ਇਹ ਕੀ ਕਹਿ ਰਹੇ ਹਨ?” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹਾਂ; ਕੀ ਤੁਸੀਂ ਕਦੇ ਨਹੀਂ ਪੜ੍ਹਿਆ: ਤੂੰ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਆਪਣੀ ਉਸਤਤ ਕਰਵਾਈ?”
17
ਤਦ ਉਹ ਉਨ੍ਹਾਂ ਨੂੰ ਛੱਡ ਕੇ ਨਗਰ ਤੋਂ ਬਾਹਰ ਚਲਾ ਗਿਆ ਅਤੇ ਬੈਤਅਨੀਆ ਜਾ ਕੇ ਉੱਥੇ ਰਾਤ ਕੱਟੀ।
18
ਤੜਕੇ ਜਦੋਂ ਉਹ ਨਗਰ ਨੂੰ ਵਾਪਸ ਜਾ ਰਿਹਾ ਸੀ ਤਾਂ ਉਸ ਨੂੰ ਭੁੱਖ ਲੱਗੀ
19
ਅਤੇ ਉਹ ਰਾਹ ਵਿੱਚ ਅੰਜੀਰ ਦੇ ਇੱਕ ਦਰਖ਼ਤ ਨੂੰ ਵੇਖ ਕੇ ਉਸ ਦੇ ਕੋਲ ਆਇਆ, ਪਰ ਉਸ ਨੂੰ ਉਸ ਉੱਤੇ ਪੱਤਿਆਂ ਬਿਨਾਂ ਹੋਰ ਕੁਝ ਨਾ ਮਿਲਿਆ। ਤਦ ਉਸ ਨੇ ਦਰਖ਼ਤ ਨੂੰ ਕਿਹਾ, “ਅੱਗੇ ਤੋਂ ਤੈਨੂੰ ਕਦੇ ਫਲ ਨਾ ਲੱਗੇ।” ਅੰਜੀਰ ਦਾ ਦਰਖ਼ਤ ਉਸੇ ਵੇਲੇ ਸੁੱਕ ਗਿਆ।
20
ਇਹ ਵੇਖ ਕੇ ਚੇਲੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, “ਅੰਜੀਰ ਦਾ ਦਰਖ਼ਤ ਐਨੀ ਛੇਤੀ ਕਿਵੇਂ ਸੁੱਕ ਗਿਆ?”
21
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹੋ ਨਹੀਂ ਕਰੋਗੇ ਜੋ ਇਸ ਅੰਜੀਰ ਦੇ ਦਰਖ਼ਤ ਨਾਲ ਕੀਤਾ ਗਿਆ, ਸਗੋਂ ਜੇ ਤੁਸੀਂ ਇਸ ਪਹਾੜ ਨੂੰ ਵੀ ਕਹੋ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਡਿੱਗ’ ਤਾਂ ਇਹ ਹੋ ਜਾਵੇਗਾ;
22
ਅਤੇ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਵਿਸ਼ਵਾਸ ਨਾਲ ਮੰਗੋਗੇ, ਉਹ ਤੁਹਾਨੂੰ ਮਿਲ ਜਾਵੇਗਾ।”
23
ਜਦੋਂ ਉਹ ਹੈਕਲ ਵਿੱਚ ਆ ਕੇ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਯਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਕੋਲ ਆ ਕੇ ਕਹਿਣ ਲੱਗੇ, “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਕਿਸ ਨੇ ਤੈਨੂੰ ਇਹ ਅਧਿਕਾਰ ਦਿੱਤਾ?”
24
ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਾਂਗਾ; ਜੇ ਤੁਸੀਂ ਮੈਨੂੰ ਉਸ ਦਾ ਉੱਤਰ ਦਿਓਗੇ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ;
25
ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ? ਸਵਰਗ ਵੱਲੋਂ ਜਾਂ ਮਨੁੱਖਾਂ ਵੱਲੋਂ?” ਤਦ ਉਹ ਆਪਸ ਵਿੱਚ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਸਾਨੂੰ ਕਹੇਗਾ, ‘ਫਿਰ ਤੁਸੀਂ ਉਸ 'ਤੇ ਵਿਸ਼ਵਾਸ ਕਿਉਂ ਨਾ ਕੀਤਾ’?
26
ਪਰ ਜੇ ਅਸੀਂ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਸਾਨੂੰ ਭੀੜ ਦਾ ਡਰ ਹੈ, ਕਿਉਂਕਿ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ।”
27
ਤਦ ਉਨ੍ਹਾਂ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ।” ਉਸ ਨੇ ਵੀ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।
28
“ਪਰ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ। ਉਸ ਨੇ ਪਹਿਲੇ ਕੋਲ ਜਾ ਕੇ ਕਿਹਾ, ‘ਪੁੱਤਰ, ਅੱਜ ਤੂੰ ਜਾ ਕੇ ਅੰਗੂਰ ਦੇ ਬਾਗ ਵਿੱਚ ਕੰਮ ਕਰ’।
29
ਪਰ ਉਸ ਨੇ ਕਿਹਾ, ‘ਮੈਂ ਨਹੀਂ ਜਾਵਾਂਗਾ’ ਪਰ ਬਾਅਦ ਵਿੱਚ ਪਛਤਾ ਕੇ ਚਲਾ ਗਿਆ।
30
ਫਿਰ ਉਸ ਨੇ ਦੂਜੇ ਕੋਲ ਜਾ ਕੇ ਇਹੋ ਕਿਹਾ। ਉਸ ਨੇ ਉੱਤਰ ਦਿੱਤਾ, ‘ਜੀ, ਮੈਂ ਜਾਵਾਂਗਾ’ ਪਰ ਉਹ ਨਹੀਂ ਗਿਆ।
31
ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ?” ਉਨ੍ਹਾਂ ਨੇ ਕਿਹਾ, “ਪਹਿਲੇ ਨੇ।” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਹਿਸੂਲੀਏ ਅਤੇ ਵੇਸਵਾਵਾਂ ਤੁਹਾਡੇ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਵਿੱਚ ਜਾਂਦੇ ਹਨ।
32
ਕਿਉਂਕਿ ਯੂਹੰਨਾ ਧਾਰਮਿਕਤਾ ਦਾ ਰਾਹ ਵਿਖਾਉਂਦਾ ਹੋਇਆ ਤੁਹਾਡੇ ਕੋਲ ਆਇਆ ਅਤੇ ਤੁਸੀਂ ਉਸ 'ਤੇ ਵਿਸ਼ਵਾਸ ਨਾ ਕੀਤਾ, ਪਰ ਮਹਿਸੂਲੀਆਂ ਅਤੇ ਵੇਸਵਾਵਾਂ ਨੇ ਉਸ 'ਤੇ ਵਿਸ਼ਵਾਸ ਕੀਤਾ; ਇਹ ਵੇਖ ਕੇ ਵੀ ਤੁਸੀਂ ਨਾ ਪਛਤਾਏ ਕਿ ਉਸ ਉੱਤੇ ਵਿਸ਼ਵਾਸ ਕਰਦੇ।
33
“ਇੱਕ ਹੋਰ ਦ੍ਰਿਸ਼ਟਾਂਤ ਸੁਣੋ। ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰ ਦਾ ਬਾਗ ਲਾਇਆ ਅਤੇ ਉਸ ਦੇ ਆਲੇ-ਦੁਆਲੇ ਵਾੜ ਕੀਤੀ ਅਤੇ ਉਸ ਵਿੱਚ ਚੁਬੱਚਾ ਪੁੱਟਿਆ ਤੇ ਬੁਰਜ ਬਣਾਇਆ ਅਤੇ ਕਿਸਾਨਾਂ ਨੂੰ ਉਸ ਦਾ ਠੇਕਾ ਦੇ ਕੇ ਪਰਦੇਸ ਚਲਾ ਗਿਆ।
34
ਜਦੋਂ ਫਲ ਦੀ ਰੁੱਤ ਨੇੜੇ ਆਈ ਤਾਂ ਉਸ ਨੇ ਆਪਣੇ ਦਾਸਾਂ ਨੂੰ ਕਿਸਾਨਾਂ ਕੋਲ ਆਪਣੇ ਹਿੱਸੇ ਦਾ ਫਲ ਲੈਣ ਲਈ ਭੇਜਿਆ।
35
ਪਰ ਕਿਸਾਨਾਂ ਨੇ ਉਸ ਦੇ ਦਾਸਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਓ ਕੀਤਾ।
36
ਫੇਰ ਉਸ ਨੇ ਹੋਰ ਦਾਸਾਂ ਨੂੰ ਭੇਜਿਆ ਜੋ ਪਹਿਲਿਆਂ ਨਾਲੋਂ ਜ਼ਿਆਦਾ ਸਨ, ਪਰ ਕਿਸਾਨਾਂ ਨੇ ਉਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ।
37
ਅੰਤ ਵਿੱਚ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਉਨ੍ਹਾਂ ਕੋਲ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।
38
ਪਰ ਜਦੋਂ ਕਿਸਾਨਾਂ ਨੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਅਤੇ ਇਸ ਦੀ ਮਿਰਾਸ ਨੂੰ ਸਾਂਭ ਲਈਏ’।
39
ਸੋ ਉਨ੍ਹਾਂ ਉਸ ਨੂੰ ਫੜਿਆ ਅਤੇ ਅੰਗੂਰ ਦੇ ਬਾਗ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ।
40
ਇਸ ਲਈ ਜਦੋਂ ਅੰਗੂਰ ਦੇ ਬਾਗ ਦਾ ਮਾਲਕ ਆਵੇਗਾ ਤਾਂ ਉਹ ਉਨ੍ਹਾਂ ਕਿਸਾਨਾਂ ਨਾਲ ਕੀ ਕਰੇਗਾ?”
41
ਉਨ੍ਹਾਂ ਨੇ ਉਸ ਨੂੰ ਕਿਹਾ, “ਉਹ ਉਨ੍ਹਾਂ ਦੁਸ਼ਟਾਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰ ਦੇ ਬਾਗ ਦਾ ਠੇਕਾ ਹੋਰ ਕਿਸਾਨਾਂ ਨੂੰ ਦੇ ਦੇਵੇਗਾ ਜੋ ਰੁੱਤ ਸਿਰ ਉਸ ਨੂੰ ਫਲ ਦੇਣਗੇ।”
42
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ: ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ? ਇਹ ਪ੍ਰਭੂ ਦੇ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਅਦਭੁਤ ਹੈ।
43
ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਦਾ ਰਾਜ ਤੁਹਾਡੇ ਕੋਲੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਜਿਹੜੀ ਇਸ ਦਾ ਫਲ ਲਿਆਵੇ, ਦੇ ਦਿੱਤਾ ਜਾਵੇਗਾ।
44
ਜੋ ਇਸ ਪੱਥਰ ਉੱਤੇ ਡਿੱਗੇਗਾ ਉਹ ਚਕਨਾਚੂਰ ਹੋ ਜਾਵੇਗਾ ਅਤੇ ਜਿਸ ਉੱਤੇ ਇਹ ਡਿੱਗੇਗਾ, ਉਸ ਨੂੰ ਪੀਹ ਸੁੱਟੇਗਾ।”
45
ਤਦ ਪ੍ਰਧਾਨ ਯਾਜਕ ਅਤੇ ਫ਼ਰੀਸੀ ਉਸ ਦੇ ਦ੍ਰਿਸ਼ਟਾਂਤਾਂ ਨੂੰ ਸੁਣ ਕੇ ਸਮਝ ਗਏ ਕਿ ਉਹ ਸਾਡੇ ਬਾਰੇ ਕਹਿ ਰਿਹਾ ਹੈ।
46
ਸੋ ਉਹ ਉਸ ਨੂੰ ਫੜਨਾ ਚਾਹੁੰਦੇ ਸਨ ਪਰ ਭੀੜ ਤੋਂ ਡਰ ਗਏ, ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ।
← Chapter 20
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 22 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28