bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 2
Matthew 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 3 →
1
ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਜਦੋਂ ਯਹੂਦਿਯਾ ਦੇ ਬੈਤਲਹਮ ਵਿੱਚ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਪੂਰਬ ਤੋਂ ਜੋਤਸ਼ੀਆਂ ਨੇ ਯਰੂਸ਼ਲਮ ਵਿੱਚ ਆ ਕੇ ਪੁੱਛਿਆ,
2
“ਯਹੂਦੀਆਂ ਦਾ ਰਾਜਾ ਜਿਸ ਦਾ ਜਨਮ ਹੋਇਆ ਹੈ, ਉਹ ਕਿੱਥੇ ਹੈ? ਕਿਉਂਕਿ ਅਸੀਂ ਪੂਰਬ ਵਿੱਚ ਉਸ ਦਾ ਤਾਰਾ ਵੇਖਿਆ ਅਤੇ ਉਸ ਨੂੰ ਮੱਥਾ ਟੇਕਣ ਆਏ ਹਾਂ।”
3
ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਉਸ ਦੇ ਨਾਲ ਸਾਰਾ ਯਰੂਸ਼ਲਮ ਘਬਰਾ ਗਿਆ।
4
ਤਦ ਉਸ ਨੇ ਲੋਕਾਂ ਦੇ ਸਭ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਤੋਂ ਪੁੱਛਿਆ, “ਮਸੀਹ ਦਾ ਜਨਮ ਕਿੱਥੇ ਹੋਣਾ ਹੈ?”
5
ਉਨ੍ਹਾਂ ਨੇ ਉਸ ਨੂੰ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ; ਕਿਉਂਕਿ ਨਬੀ ਦੇ ਦੁਆਰਾ ਇਸ ਤਰ੍ਹਾਂ ਲਿਖਿਆ ਹੋਇਆ ਹੈ:
6
ਹੇ ਯਹੂਦਾਹ ਦੇਸ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈਂ; ਕਿਉਂਕਿ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ, ਜਿਹੜਾ ਮੇਰੀ ਪਰਜਾ ਇਸਰਾਏਲ ਦੀ ਅਗਵਾਈ ਕਰੇਗਾ। ”
7
ਤਦ ਹੇਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ-ਚਪੀਤੇ ਬੁਲਾ ਕੇ ਉਨ੍ਹਾਂ ਤੋਂ ਤਾਰੇ ਦੇ ਵਿਖਾਈ ਦੇਣ ਦੇ ਸਮੇਂ ਦਾ ਠੀਕ-ਠੀਕ ਪਤਾ ਲਿਆ।
8
ਫਿਰ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਬੈਤਲਹਮ ਨੂੰ ਭੇਜਿਆ, “ਜਾਓ, ਬੱਚੇ ਦੇ ਬਾਰੇ ਧਿਆਨ ਨਾਲ ਪਤਾ ਕਰੋ ਅਤੇ ਜਦੋਂ ਉਹ ਤੁਹਾਨੂੰ ਮਿਲ ਜਾਵੇ ਤਾਂ ਮੈਨੂੰ ਖ਼ਬਰ ਦਿਓ ਤਾਂਕਿ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਾਂ।”
9
ਸੋ ਉਹ ਰਾਜੇ ਦੀ ਸੁਣ ਕੇ ਚਲੇ ਗਏ ਅਤੇ ਵੇਖੋ, ਉਹ ਤਾਰਾ ਜਿਹੜਾ ਪੂਰਬ ਵਿੱਚ ਉਨ੍ਹਾਂ ਨੇ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਜਾ ਕੇ ਉੱਥੇ ਠਹਿਰ ਗਿਆ ਜਿੱਥੇ ਬੱਚਾ ਸੀ
10
ਉਹ ਉਸ ਤਾਰੇ ਨੂੰ ਵੇਖ ਕੇ ਬਹੁਤ ਹੀ ਅਨੰਦ ਨਾਲ ਭਰ ਗਏ।
11
ਫਿਰ ਉਨ੍ਹਾਂ ਨੇ ਉਸ ਘਰ ਵਿੱਚ ਆ ਕੇ ਬੱਚੇ ਨੂੰ ਉਸ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਉਸ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਉਸ ਨੂੰ ਸੋਨਾ, ਲੁਬਾਣ ਅਤੇ ਗੰਧਰਸ ਦੀਆਂ ਭੇਟਾਂ ਚੜ੍ਹਾਈਆਂ।
12
ਤਦ ਸੁਫਨੇ ਵਿੱਚ ਇਹ ਚਿਤਾਵਨੀ ਪਾ ਕੇ ਜੋ ਹੇਰੋਦੇਸ ਕੋਲ ਵਾਪਸ ਨਾ ਜਾਣਾ, ਉਹ ਹੋਰ ਰਾਹ ਤੋਂ ਆਪਣੇ ਦੇਸ ਨੂੰ ਚਲੇ ਗਏ।
13
ਜਦੋਂ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਅਤੇ ਮਿਸਰ ਦੇਸ ਨੂੰ ਭੱਜ ਜਾ ਅਤੇ ਜਦੋਂ ਤੱਕ ਮੈਂ ਤੈਨੂੰ ਨਾ ਕਹਾਂ, ਉੱਥੇ ਹੀ ਰਹੀਂ, ਕਿਉਂਕਿ ਹੇਰੋਦੇਸ ਇਸ ਬੱਚੇ ਨੂੰ ਮਾਰ ਸੁੱਟਣ ਲਈ ਲੱਭੇਗਾ।”
14
ਤਦ ਉਹ ਉੱਠਿਆ ਅਤੇ ਰਾਤੋ-ਰਾਤ ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਮਿਸਰ ਨੂੰ ਚਲਾ ਗਿਆ
15
ਅਤੇ ਹੇਰੋਦੇਸ ਦੀ ਮੌਤ ਤੱਕ ਉੱਥੇ ਹੀ ਰਿਹਾ, ਤਾਂਕਿ ਉਹ ਵਚਨ ਜਿਹੜਾ ਪ੍ਰਭੂ ਨੇ ਨਬੀ ਦੇ ਰਾਹੀਂ ਕਿਹਾ ਸੀ, ਪੂਰਾ ਹੋਵੇ: “ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ।”
16
ਜਦੋਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਚਾਲ ਖੇਡੀ ਹੈ ਤਾਂ ਉਸ ਨੂੰ ਬਹੁਤ ਕ੍ਰੋਧ ਆਇਆ ਅਤੇ ਉਸ ਨੇ ਆਦਮੀ ਭੇਜ ਕੇ ਉਸ ਸਮੇਂ ਦੇ ਅਨੁਸਾਰ ਜਿਸ ਦਾ ਉਸ ਨੇ ਜੋਤਸ਼ੀਆਂ ਤੋਂ ਠੀਕ-ਠੀਕ ਪਤਾ ਲਿਆ ਸੀ, ਬੈਤਲਹਮ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਸਭ ਲੜਕਿਆਂ ਨੂੰ ਜਿਹੜੇ ਦੋ ਸਾਲ ਦੇ ਅਤੇ ਉਸ ਤੋਂ ਘੱਟ ਸਨ, ਮਰਵਾ ਦਿੱਤਾ।
17
ਤਦ ਉਹ ਵਚਨ ਜਿਹੜਾ ਯਿਰਮਿਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਇਆ:
18
ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ! ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਅਤੇ ਦਿਲਾਸਾ ਨਹੀਂ ਚਾਹੁੰਦੀ, ਕਿਉਂਕਿ ਉਹ ਨਹੀਂ ਰਹੇ।
19
ਜਦੋਂ ਹੇਰੋਦੇਸ ਮਰ ਗਿਆ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ,
20
“ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ ਨੂੰ ਚਲਾ ਜਾ, ਕਿਉਂਕਿ ਜੋ ਬੱਚੇ ਦੀ ਜਾਨ ਲੈਣਾ ਚਾਹੁੰਦੇ ਸਨ ਉਹ ਮਰ ਗਏ ਹਨ।”
21
ਤਦ ਉਹ ਉੱਠਿਆ ਅਤੇ ਬੱਚੇ ਅਤੇ ਉਸ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ ਵਿੱਚ ਆਇਆ।
22
ਪਰ ਜਦੋਂ ਉਸ ਨੇ ਸੁਣਿਆ ਕਿ ਅਰਕਿਲਾਊਸ ਆਪਣੇ ਪਿਤਾ ਹੇਰੋਦੇਸ ਦੇ ਥਾਂ ਯਹੂਦਿਯਾ 'ਤੇ ਰਾਜ ਕਰਦਾ ਹੈ ਤਾਂ ਉਹ ਉੱਥੇ ਜਾਣ ਤੋਂ ਡਰਿਆ। ਫਿਰ ਉਹ ਸੁਫਨੇ ਵਿੱਚ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਾ ਗਿਆ
23
ਅਤੇ ਨਾਸਰਤ ਨਾਮਕ ਨਗਰ ਵਿੱਚ ਜਾ ਵੱਸਿਆ, ਤਾਂਕਿ ਉਹ ਵਚਨ ਜਿਹੜਾ ਨਬੀਆਂ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ ਕਿ ਉਹ ਨਾਸਰੀ ਕਹਾਵੇਗਾ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 3 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28