bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 27
Matthew 27
Punjabi Standard Bible (Punjabi Standard Bible) 2023
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
1
ਜਦੋਂ ਸਵੇਰ ਹੋਈ ਤਾਂ ਸਾਰੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਕਿ ਉਸ ਨੂੰ ਮਾਰ ਸੁੱਟਣ।
2
ਤਦ ਉਹ ਉਸ ਨੂੰ ਬੰਨ੍ਹ ਕੇ ਲੈ ਗਏ ਅਤੇ ਰਾਜਪਾਲ ਪਿਲਾਤੁਸ ਦੇ ਹਵਾਲੇ ਕਰ ਦਿੱਤਾ।
3
ਜਦੋਂ ਯਹੂਦਾ ਨੇ, ਜਿਸ ਨੇ ਉਸ ਨੂੰ ਫੜਵਾਇਆ ਸੀ ਇਹ ਵੇਖਿਆ ਕਿ ਯਿਸੂ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਉਹ ਪਛਤਾਇਆ ਅਤੇ ਚਾਂਦੀ ਦੇ ਤੀਹ ਸਿੱਕੇ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ ਅਤੇ ਕਿਹਾ,
4
“ਇੱਕ ਨਿਰਦੋਸ਼ ਜਾਨ ਨੂੰ ਫੜਵਾ ਕੇ ਮੈਂ ਪਾਪ ਕੀਤਾ ਹੈ।” ਪਰ ਉਨ੍ਹਾਂ ਨੇ ਕਿਹਾ, “ਸਾਨੂੰ ਕੀ? ਤੂੰ ਹੀ ਜਾਣ।”
5
ਤਦ ਉਹ ਉਨ੍ਹਾਂ ਸਿੱਕਿਆਂ ਨੂੰ ਹੈਕਲ ਵਿੱਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ।
6
ਪਰ ਪ੍ਰਧਾਨ ਯਾਜਕਾਂ ਨੇ ਉਨ੍ਹਾਂ ਸਿੱਕਿਆਂ ਨੂੰ ਲੈ ਕੇ ਕਿਹਾ, “ਇਨ੍ਹਾਂ ਨੂੰ ਖਜ਼ਾਨੇ ਵਿੱਚ ਰੱਖਣਾ ਯੋਗ ਨਹੀਂ, ਕਿਉਂਕਿ ਇਹ ਲਹੂ ਦਾ ਮੁੱਲ ਹੈ।”
7
ਸੋ ਉਨ੍ਹਾਂ ਨੇ ਸਲਾਹ ਕਰਕੇ ਉਨ੍ਹਾਂ ਸਿੱਕਿਆਂ ਨਾਲ ਪਰਦੇਸੀਆਂ ਦੇ ਦਫ਼ਨਾਉਣ ਲਈ ਘੁਮਿਆਰ ਦਾ ਖੇਤ ਖਰੀਦ ਲਿਆ।
8
ਇਸ ਕਾਰਨ ਉਹ ਖੇਤ ਅੱਜ ਤੱਕ “ਲਹੂ ਦਾ ਖੇਤ” ਕਹਾਉਂਦਾ ਹੈ।
9
ਤਦ ਉਹ ਵਚਨ ਜਿਹੜਾ ਯਿਰਮਿਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਇਆ, “ਉਨ੍ਹਾਂ ਨੇ ਚਾਂਦੀ ਦੇ ਤੀਹ ਸਿੱਕੇ ਲਏ ਅਰਥਾਤ ਉਹ ਮੁੱਲ ਜਿਸ ਨੂੰ ਇਸਰਾਏਲ ਦੀ ਸੰਤਾਨ ਨੇ ਉਸ ਦੇ ਲਈ ਠਹਿਰਾਇਆ ਸੀ
10
ਅਤੇ ਉਨ੍ਹਾਂ ਨੇ ਉਹ ਸਿੱਕੇ ਘੁਮਿਆਰ ਦੇ ਖੇਤ ਲਈ ਦੇ ਦਿੱਤੇ, ਜਿਵੇਂ ਪ੍ਰਭੂ ਨੇ ਮੈਨੂੰ ਹੁਕਮ ਦਿੱਤਾ ਸੀ।”
11
ਹੁਣ ਯਿਸੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ ਅਤੇ ਰਾਜਪਾਲ ਨੇ ਉਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਕਿਹਾ, “ਤੂੰ ਆਪ ਹੀ ਕਹਿ ਦਿੱਤਾ ਹੈ।”
12
ਜਦੋਂ ਪ੍ਰਧਾਨ ਯਾਜਕ ਅਤੇ ਬਜ਼ੁਰਗ ਉਸ ਉੱਤੇ ਦੋਸ਼ ਲਾ ਰਹੇ ਸਨ ਤਾਂ ਉਸ ਨੇ ਕੋਈ ਉੱਤਰ ਨਾ ਦਿੱਤਾ।
13
ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਸੁਣਦਾ ਕਿ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦੇ ਰਹੇ ਹਨ?”
14
ਪਰ ਉਸ ਨੇ ਕਿਸੇ ਗੱਲ ਦਾ ਉੱਤਰ ਨਾ ਦਿੱਤਾ, ਜਿਸ ਕਰਕੇ ਰਾਜਪਾਲ ਬਹੁਤ ਹੈਰਾਨ ਹੋਇਆ।
15
ਰਾਜਪਾਲ ਦੀ ਇਹ ਰੀਤ ਸੀ ਕਿ ਉਹ ਪਸਾਹ ਦੇ ਤਿਉਹਾਰ 'ਤੇ ਇੱਕ ਕੈਦੀ ਨੂੰ ਜਿਸ ਨੂੰ ਲੋਕ ਚਾਹੁੰਦੇ ਸਨ, ਰਿਹਾਅ ਕਰਦਾ ਹੁੰਦਾ ਸੀ।
16
ਉਸ ਸਮੇਂ ਉਨ੍ਹਾਂ ਕੋਲ ਬਰੱਬਾਸ ਨਾਮਕ ਇੱਕ ਨਾਮੀ ਕੈਦੀ ਸੀ।
17
ਸੋ ਜਦੋਂ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾਅ ਕਰਾਂ, ਬਰੱਬਾਸ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ?”
18
ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਨੇ ਉਸ ਨੂੰ ਈਰਖਾ ਦੇ ਕਾਰਨ ਫੜਵਾਇਆ ਹੈ।
19
ਜਦੋਂ ਉਹ ਨਿਆਂ ਆਸਣ ਉੱਤੇ ਬੈਠਾ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਉਸ ਕੋਲ ਸੁਨੇਹਾ ਭੇਜਿਆ, “ਤੂੰ ਇਸ ਧਰਮੀ ਮਨੁੱਖ ਦੇ ਮਾਮਲੇ ਵਿੱਚ ਨਾ ਪਵੀਂ, ਕਿਉਂਕਿ ਅੱਜ ਮੈਂ ਸੁਫਨੇ ਵਿੱਚ ਉਸ ਦੇ ਕਾਰਨ ਬਹੁਤ ਦੁੱਖ ਪਾਇਆ ਹੈ।”
20
ਪਰ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਨੇ ਭੀੜ ਨੂੰ ਉਕਸਾਇਆ ਕਿ ਉਹ ਬਰੱਬਾਸ ਨੂੰ ਮੰਗਣ ਪਰ ਯਿਸੂ ਦਾ ਨਾਸ ਕਰਵਾਉਣ।
21
ਰਾਜਪਾਲ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾਅ ਕਰਾਂ?” ਉਨ੍ਹਾਂ ਨੇ ਕਿਹਾ, “ਬਰੱਬਾਸ ਨੂੰ।”
22
ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਫਿਰ ਮੈਂ ਯਿਸੂ ਦਾ ਜਿਹੜਾ ਮਸੀਹ ਕਹਾਉਂਦਾ ਹੈ, ਕੀ ਕਰਾਂ?” ਸਭ ਨੇ ਕਿਹਾ, “ਸਲੀਬ 'ਤੇ ਚੜ੍ਹਾਓ!”
23
ਉਸ ਨੇ ਕਿਹਾ, “ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ?” ਪਰ ਉਹ ਹੋਰ ਵੀ ਜ਼ਿਆਦਾ ਚੀਕ ਕੇ ਬੋਲੇ, “ਇਸ ਨੂੰ ਸਲੀਬ 'ਤੇ ਚੜ੍ਹਾਓ।”
24
ਜਦੋਂ ਪਿਲਾਤੁਸ ਨੇ ਵੇਖਿਆ ਕਿ ਕੁਝ ਫਾਇਦਾ ਨਹੀਂ ਹੋ ਰਿਹਾ ਸਗੋਂ ਰੌਲ਼ਾ ਹੋਰ ਵੀ ਵਧਦਾ ਜਾਂਦਾ ਹੈ ਤਾਂ ਉਸ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ, “ਮੈਂ ਇਸ ਮਨੁੱਖ ਦੇ ਲਹੂ ਤੋਂ ਬਰੀ ਹਾਂ; ਤੁਸੀਂ ਆਪੇ ਜਾਣੋ।”
25
ਸਾਰੇ ਲੋਕਾਂ ਨੇ ਉੱਤਰ ਦਿੱਤਾ, “ਇਸ ਦਾ ਲਹੂ ਸਾਡੇ ਅਤੇ ਸਾਡੀ ਔਲਾਦ ਉੱਤੇ ਹੋਵੇ।”
26
ਤਦ ਉਸ ਨੇ ਬਰੱਬਾਸ ਨੂੰ ਉਨ੍ਹਾਂ ਦੇ ਲਈ ਰਿਹਾਅ ਕਰ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ 'ਤੇ ਚੜ੍ਹਾਉਣ ਲਈ ਸੌਂਪ ਦਿੱਤਾ।
27
ਤਦ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਭਵਨ ਵਿੱਚ ਲੈ ਗਏ ਅਤੇ ਸਾਰੇ ਸੈਨਾ ਦਲ ਨੂੰ ਉਸ ਦੇ ਦੁਆਲੇ ਇਕੱਠਾ ਕੀਤਾ।
28
ਫਿਰ ਉਨ੍ਹਾਂ ਨੇ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਲਾਲ ਰੰਗ ਦਾ ਚੋਗਾ ਪਹਿਨਾਇਆ
29
ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਦੇ ਸੱਜੇ ਹੱਥ ਵਿੱਚ ਇੱਕ ਕਾਨਾ ਦਿੱਤਾ। ਤਦ ਉਹ ਉਸ ਦੇ ਸਾਹਮਣੇ ਗੋਡੇ ਟੇਕ ਕੇ ਉਸ ਨੂੰ ਮਖੌਲ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਤੇਰੀ ਜੈ ਹੋ,”
30
ਅਤੇ ਉਨ੍ਹਾਂ ਨੇ ਉਸ 'ਤੇ ਥੁੱਕਿਆ ਅਤੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਨ ਲੱਗੇ।
31
ਜਦੋਂ ਉਹ ਉਸ ਨੂੰ ਮਖੌਲ ਕਰ ਹਟੇ ਤਾਂ ਉਨ੍ਹਾਂ ਨੇ ਉਸ ਤੋਂ ਚੋਗਾ ਉਤਾਰ ਲਿਆ ਅਤੇ ਉਸ ਦੇ ਵਸਤਰ ਉਸ ਨੂੰ ਪਹਿਨਾ ਦਿੱਤੇ। ਫਿਰ ਉਹ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਲੈ ਗਏ।
32
ਬਾਹਰ ਨਿੱਕਲਦੇ ਹੀ ਉਨ੍ਹਾਂ ਨੂੰ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਵਗਾਰੇ ਫੜਿਆ ਕਿ ਯਿਸੂ ਦੀ ਸਲੀਬ ਚੁੱਕ ਕੇ ਲੈ ਚੱਲੇ।
33
ਫਿਰ ਉਹ ਗਲਗਥਾ ਨਾਮਕ ਥਾਂ 'ਤੇ ਆਏ, ਜਿਸ ਦਾ ਅਰਥ ਹੈ “ਖੋਪੜੀ ਦਾ ਥਾਂ”।
34
ਉਨ੍ਹਾਂ ਉਸ ਨੂੰ ਪਿੱਤ ਮਿਲਿਆ ਹੋਇਆ ਦਾਖਰਸ ਪੀਣ ਲਈ ਦਿੱਤਾ ਪਰ ਉਸ ਨੇ ਚੱਖ ਕੇ ਪੀਣਾ ਨਾ ਚਾਹਿਆ।
35
ਤਦ ਉਨ੍ਹਾਂ ਉਸ ਨੂੰ ਸਲੀਬ 'ਤੇ ਚੜ੍ਹਾ ਦਿੱਤਾ ਅਤੇ ਪਰਚੀ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ ।
36
ਫਿਰ ਉਹ ਉੱਥੇ ਬੈਠ ਕੇ ਉਸ ਦੀ ਪਹਿਰੇਦਾਰੀ ਕਰਨ ਲੱਗੇ।
37
ਉਨ੍ਹਾਂ ਉਸ ਦੇ ਸਿਰ ਤੋਂ ਉਤਾਂਹ ਕਰਕੇ ਉਸ ਦੀ ਦੋਸ਼-ਪੱਤਰੀ ਲਾਈ ਜਿਸ 'ਤੇ ਲਿਖਿਆ ਸੀ: “ਇਹ ਯਿਸੂ ਯਹੂਦੀਆਂ ਦਾ ਰਾਜਾ ਹੈ।”
38
ਉਸ ਦੇ ਨਾਲ ਹੀ ਦੋ ਡਾਕੂ ਵੀ ਸਲੀਬ 'ਤੇ ਚੜ੍ਹਾਏ ਗਏ; ਇੱਕ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ।
39
ਕੋਲੋਂ ਲੰਘਣ ਵਾਲੇ ਸਿਰ ਹਿਲਾ ਕੇ ਉਸ ਦੀ ਨਿੰਦਾ ਕਰਦੇ ਹੋਏ ਕਹਿਣ ਲੱਗੇ,
40
“ਹੈਕਲ ਨੂੰ ਢਾਹੁਣ ਅਤੇ ਤਿੰਨਾਂ ਦਿਨਾਂ ਵਿੱਚ ਬਣਾਉਣ ਵਾਲਿਆ, ਆਪਣੇ ਆਪ ਨੂੰ ਬਚਾ। ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਸਲੀਬ ਤੋਂ ਹੇਠਾਂ ਉੱਤਰ ਆ!”
41
ਇਸੇ ਤਰ੍ਹਾਂ ਪ੍ਰਧਾਨ ਯਾਜਕਾਂ ਨੇ ਵੀ ਸ਼ਾਸਤਰੀਆਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਉਸ ਦਾ ਮਖੌਲ ਉਡਾਇਆ ਅਤੇ ਕਿਹਾ,
42
“ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਤਾਂ ਇਸਰਾਏਲ ਦਾ ਰਾਜਾ ਹੈ। ਹੁਣ ਸਲੀਬ ਤੋਂ ਹੇਠਾਂ ਉੱਤਰ ਆਵੇ ਤਾਂ ਅਸੀਂ ਇਸ ਉੱਤੇ ਵਿਸ਼ਵਾਸ ਕਰਾਂਗੇ।
43
ਇਸ ਨੇ ਪਰਮੇਸ਼ਰ ਉੱਤੇ ਭਰੋਸਾ ਰੱਖਿਆ, ਹੁਣ ਜੇ ਪਰਮੇਸ਼ਰ ਇਸ ਨੂੰ ਚਾਹੁੰਦਾ ਹੈ ਤਾਂ ਬਚਾ ਲਵੇ; ਕਿਉਂਕਿ ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ’।”
44
ਜਿਹੜੇ ਡਾਕੂ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ ਉਹ ਵੀ ਉਸ ਨੂੰ ਇਸੇ ਤਰ੍ਹਾਂ ਤਾਅਨੇ ਮਾਰ ਰਹੇ ਸਨ।
45
ਦਿਨ ਦੇ ਬਾਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ।
46
ਲਗਭਗ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਏਲੀ, ਏਲੀ ਲਮਾ ਸਬਕਤਾਨੀ?” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”
47
ਤਦ ਉੱਥੇ ਖੜ੍ਹੇ ਕੁਝ ਲੋਕ ਇਹ ਸੁਣ ਕੇ ਕਹਿਣ ਲੱਗੇ, “ਇਹ ਏਲੀਯਾਹ ਨੂੰ ਬੁਲਾਉਂਦਾ ਹੈ।”
48
ਉਨ੍ਹਾਂ ਵਿੱਚੋਂ ਤੁਰੰਤ ਇੱਕ ਦੌੜਿਆ ਅਤੇ ਸਪੰਜ ਲੈ ਕੇ ਸਿਰਕੇ ਵਿੱਚ ਡੁਬੋਇਆ ਅਤੇ ਕਾਨੇ 'ਤੇ ਰੱਖ ਕੇ ਉਸ ਨੂੰ ਪੀਣ ਲਈ ਦਿੱਤਾ।
49
ਪਰ ਹੋਰਨਾਂ ਨੇ ਕਿਹਾ, “ਰਹਿਣ ਦਿਓ; ਵੇਖੀਏ, ਭਲਾ ਏਲੀਯਾਹ ਉਸ ਨੂੰ ਬਚਾਉਣ ਆਉਂਦਾ ਹੈ ਜਾਂ ਨਹੀਂ”।
50
ਤਦ ਯਿਸੂ ਨੇ ਫੇਰ ਉੱਚੀ ਅਵਾਜ਼ ਵਿੱਚ ਪੁਕਾਰਿਆ ਅਤੇ ਪ੍ਰਾਣ ਤਿਆਗ ਦਿੱਤਾ
51
ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਹੇਠਾਂ ਤੱਕ ਪਾਟ ਕੇ ਦੋ ਹਿੱਸੇ ਹੋ ਗਿਆ, ਧਰਤੀ ਕੰਬ ਉੱਠੀ ਅਤੇ ਚਟਾਨਾਂ ਤਿੜਕ ਗਈਆਂ,
52
ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਸੁੱਤੇ ਹੋਏ ਸੰਤਾਂ ਦੇ ਸਰੀਰ ਜਿਵਾਏ ਗਏ
53
ਅਤੇ ਯਿਸੂ ਦੇ ਜੀ ਉੱਠਣ ਤੋਂ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਨਗਰ ਵਿੱਚ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ।
54
ਜਦੋਂ ਸੂਬੇਦਾਰ ਅਤੇ ਉਸ ਦੇ ਨਾਲ ਯਿਸੂ ਦੀ ਪਹਿਰੇਦਾਰੀ ਕਰਨ ਵਾਲਿਆਂ ਨੇ ਇਹ ਭੁਚਾਲ ਅਤੇ ਜੋ ਹੋਇਆ ਸੀ, ਵੇਖਿਆ ਤਾਂ ਬਹੁਤ ਡਰ ਗਏ ਅਤੇ ਕਿਹਾ, “ਇਹ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ।”
55
ਉੱਥੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੀ ਟਹਿਲ ਸੇਵਾ ਕਰਦੀਆਂ ਹੋਈਆਂ ਉਸ ਦੇ ਪਿੱਛੇ ਆਈਆਂ, ਦੂਰੋਂ ਵੇਖ ਰਹੀਆਂ ਸਨ;
56
ਉਨ੍ਹਾਂ ਵਿੱਚ ਮਰਿਯਮ ਮਗਦਲੀਨੀ ਅਤੇ ਯਾਕੂਬ ਅਤੇ ਯੂਸੁਫ਼ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।
57
ਜਦੋਂ ਸ਼ਾਮ ਹੋਈ ਤਾਂ ਯੂਸੁਫ਼ ਨਾਮਕ ਅਰਿਮਥੇਆ ਦਾ ਇੱਕ ਧਨਵਾਨ ਮਨੁੱਖ ਜੋ ਆਪ ਵੀ ਯਿਸੂ ਦਾ ਚੇਲਾ ਸੀ, ਆਇਆ
58
ਅਤੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ। ਤਦ ਪਿਲਾਤੁਸ ਨੇ ਲਾਸ਼ ਦੇਣ ਦਾ ਹੁਕਮ ਦਿੱਤਾ।
59
ਯੂਸੁਫ਼ ਨੇ ਲਾਸ਼ ਨੂੰ ਲੈ ਕੇ ਮਲਮਲ ਦੇ ਸਾਫ ਕੱਪੜੇ ਵਿੱਚ ਲਪੇਟਿਆ
60
ਅਤੇ ਆਪਣੀ ਨਵੀਂ ਕਬਰ ਵਿੱਚ ਰੱਖ ਦਿੱਤਾ ਜੋ ਉਸ ਨੇ ਚਟਾਨ ਵਿੱਚ ਖੁਦਵਾਈ ਸੀ ਅਤੇ ਕਬਰ ਦੇ ਮੂੰਹ 'ਤੇ ਇੱਕ ਵੱਡਾ ਪੱਥਰ ਰੇੜ੍ਹ ਕੇ ਚਲਾ ਗਿਆ।
61
ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ।
62
ਅਗਲੇ ਦਿਨ ਜੋ ਤਿਆਰੀ ਦੇ ਬਾਅਦ ਦਾ ਦਿਨ ਸੀ, ਪ੍ਰਧਾਨ ਯਾਜਕ ਅਤੇ ਫ਼ਰੀਸੀ ਪਿਲਾਤੁਸ ਕੋਲ ਇਕੱਠੇ ਹੋਏ ਅਤੇ ਕਿਹਾ,
63
“ਸ੍ਰੀ ਮਾਨ ਜੀ, ਸਾਨੂੰ ਯਾਦ ਹੈ ਕਿ ਉਸ ਧੋਖੇਬਾਜ਼ ਨੇ ਆਪਣੇ ਜੀਉਂਦੇ ਜੀ ਕਿਹਾ ਸੀ, ‘ਮੈਂ ਤਿੰਨਾਂ ਦਿਨਾਂ ਬਾਅਦ ਫਿਰ ਜੀ ਉੱਠਾਂਗਾ’।
64
ਇਸ ਲਈ ਆਗਿਆ ਦਿਓ ਕਿ ਤੀਜੇ ਦਿਨ ਤੱਕ ਕਬਰ ਦੀ ਰਖਵਾਲੀ ਕੀਤੀ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਚੇਲੇ ਆ ਕੇ ਉਸ ਨੂੰ ਚੁਰਾ ਲੈ ਜਾਣ ਅਤੇ ਲੋਕਾਂ ਨੂੰ ਕਹਿਣ, ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ’; ਇਹ ਝੂਠ ਪਹਿਲੇ ਨਾਲੋਂ ਵੀ ਬੁਰਾ ਹੋਵੇਗਾ।”
65
ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਪਹਿਰੇਦਾਰ ਤੁਹਾਡੇ ਕੋਲ ਹਨ; ਜਾਓ, ਜਿਵੇਂ ਠੀਕ ਸਮਝੋ ਰਖਵਾਲੀ ਕਰੋ।”
66
ਤਦ ਉਹ ਗਏ ਅਤੇ ਪੱਥਰ ਉੱਤੇ ਮੋਹਰ ਲਾ ਕੇ ਪਹਿਰੇਦਾਰਾਂ ਤੋਂ ਕਬਰ ਦੀ ਰਖਵਾਲੀ ਕਰਵਾਈ।
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28