bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 12
Matthew 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
1
ਫਿਰ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ; ਉਸ ਦੇ ਚੇਲਿਆਂ ਨੂੰ ਭੁੱਖ ਲੱਗੀ ਅਤੇ ਉਹ ਸਿੱਟੇ ਤੋੜ ਕੇ ਖਾਣ ਲੱਗੇ।
2
ਇਹ ਵੇਖ ਕੇ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਵੇਖ, ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ।”
3
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਨੂੰ ਭੁੱਖ ਲੱਗੀ ਅਤੇ ਉਸ ਦੇ ਸਾਥੀ ਉਸ ਦੇ ਨਾਲ ਸਨ ਤਾਂ ਉਸ ਨੇ ਕੀ ਕੀਤਾ?
4
ਉਹ ਕਿਵੇਂ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਨਾ ਉਸ ਨੂੰ ਅਤੇ ਨਾ ਹੀ ਉਸ ਦੇ ਸਾਥੀਆਂ ਨੂੰ ਯੋਗ ਸੀ, ਪਰ ਸਿਰਫ ਯਾਜਕਾਂ ਨੂੰ?
5
ਜਾਂ ਕੀ ਤੁਸੀਂ ਬਿਵਸਥਾ ਵਿੱਚ ਨਹੀਂ ਪੜ੍ਹਿਆ ਕਿ ਯਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦੀ ਉਲੰਘਣਾ ਕਰਕੇ ਵੀ ਨਿਰਦੋਸ਼ ਹਨ?
6
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ।
7
ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ, ‘ਮੈਂ ਬਲੀਦਾਨ ਨਹੀਂ, ਪਰ ਦਇਆ ਚਾਹੁੰਦਾ ਹਾਂ’ ਤਾਂ ਤੁਸੀਂ ਨਿਰਦੋਸ਼ਾਂ ਨੂੰ ਦੋਸ਼ੀ ਨਾ ਠਹਿਰਾਉਂਦੇ।
8
ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”
9
ਉੱਥੋਂ ਚੱਲ ਕੇ ਉਹ ਉਨ੍ਹਾਂ ਦੇ ਸਭਾ-ਘਰ ਵਿੱਚ ਗਿਆ
10
ਅਤੇ ਵੇਖੋ, ਉੱਥੇ ਇੱਕ ਮਨੁੱਖ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ। ਉਨ੍ਹਾਂ ਯਿਸੂ ਉੱਤੇ ਦੋਸ਼ ਲਾਉਣ ਲਈ ਉਸ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ?”
11
ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਸ ਕੋਲ ਇੱਕੋ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਸ ਨੂੰ ਫੜ ਕੇ ਨਾ ਕੱਢੇ?
12
ਫਿਰ ਮਨੁੱਖ ਤਾਂ ਭੇਡ ਨਾਲੋਂ ਕਿੰਨਾ ਵਡਮੁੱਲਾ ਹੈ। ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।”
13
ਫਿਰ ਯਿਸੂ ਨੇ ਉਸ ਮਨੁੱਖ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ।” ਉਸ ਨੇ ਅੱਗੇ ਵਧਾਇਆ ਅਤੇ ਉਹ ਦੂਜੇ ਹੱਥ ਵਰਗਾ ਚੰਗਾ ਹੋ ਗਿਆ।
14
ਤਦ ਫ਼ਰੀਸੀਆਂ ਨੇ ਬਾਹਰ ਨਿੱਕਲ ਕੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਕਿ ਉਸ ਨੂੰ ਕਿਵੇਂ ਨਾਸ ਕਰਨ।
15
ਜਦੋਂ ਯਿਸੂ ਨੂੰ ਪਤਾ ਲੱਗਾ ਤਾਂ ਉਹ ਉੱਥੋਂ ਚਲਾ ਗਿਆ ਅਤੇ ਬਹੁਤ ਸਾਰੇ ਲੋਕ ਉਸ ਦੇ ਪਿੱਛੇ ਗਏ ਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ।
16
ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਸ ਨੂੰ ਪਰਗਟ ਨਾ ਕਰਨ
17
ਤਾਂਕਿ ਉਹ ਵਚਨ ਜਿਹੜਾ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:
18
ਵੇਖੋ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਮਨ ਬਹੁਤ ਪ੍ਰਸੰਨ ਹੈ; ਮੈਂ ਆਪਣਾ ਆਤਮਾ ਉਸ ਉੱਤੇ ਉਂਡੇਲਾਂਗਾ ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਦੇਵੇਗਾ।
19
ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ ਅਤੇ ਨਾ ਹੀ ਚੌਂਕਾਂ ਵਿੱਚ ਕੋਈ ਉਸ ਦੀ ਅਵਾਜ਼ ਸੁਣੇਗਾ।
20
ਉਹ ਮਿੱਧੇ ਹੋਏ ਕਾਨੇ ਨੂੰ ਨਾ ਤੋੜੇਗਾ ਅਤੇ ਨਾ ਧੁਖਦੀ ਹੋਈ ਬੱਤੀ ਨੂੰ ਬੁਝਾਏਗਾ, ਜਦੋਂ ਤੱਕ ਉਹ ਨਿਆਂ ਦੀ ਜਿੱਤ ਨਾ ਕਰਾ ਦੇਵੇ।
21
ਪਰਾਈਆਂ ਕੌਮਾਂ ਉਸ ਦੇ ਨਾਮ ਉੱਤੇ ਆਸ ਰੱਖਣਗੀਆਂ।
22
ਫਿਰ ਇੱਕ ਦੁਸ਼ਟ ਆਤਮਾ ਨਾਲ ਜਕੜੇ ਹੋਏ ਵਿਅਕਤੀ ਨੂੰ ਯਿਸੂ ਕੋਲ ਲਿਆਂਦਾ ਗਿਆ ਜਿਹੜਾ ਅੰਨ੍ਹਾ ਅਤੇ ਗੂੰਗਾ ਸੀ; ਯਿਸੂ ਨੇ ਉਸ ਨੂੰ ਚੰਗਾ ਕਰ ਦਿੱਤਾ ਅਤੇ ਉਹ ਗੂੰਗਾ ਬੋਲਣ ਅਤੇ ਵੇਖਣ ਲੱਗ ਪਿਆ।
23
ਤਦ ਸਾਰੀ ਭੀੜ ਹੈਰਾਨ ਹੋ ਕੇ ਕਹਿਣ ਲੱਗੀ, “ਕਿਤੇ ਇਹੋ ਤਾਂ ਦਾਊਦ ਦਾ ਪੁੱਤਰ ਨਹੀਂ?”
24
ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, “ਇਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”
25
ਯਿਸੂ ਨੇ ਉਨ੍ਹਾਂ ਦੇ ਵਿਚਾਰ ਜਾਣ ਕੇ ਉਨ੍ਹਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ ਉਸ ਦਾ ਪਤਨ ਹੋ ਜਾਂਦਾ ਹੈ ਅਤੇ ਜਿਸ ਨਗਰ ਜਾਂ ਘਰ ਵਿੱਚ ਫੁੱਟ ਪੈ ਜਾਵੇ ਉਹ ਕਾਇਮ ਨਾ ਰਹੇਗਾ।
26
ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢੇ ਤਾਂ ਉਹ ਆਪਣਾ ਹੀ ਵਿਰੋਧੀ ਹੋ ਜਾਂਦਾ ਹੈ; ਫਿਰ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ?
27
ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡੇ ਨਿਆਂਕਾਰ ਉਹੀ ਹੋਣਗੇ।
28
ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ।
29
ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਦਾਖਲ ਹੋ ਕੇ ਉਸ ਦਾ ਸਮਾਨ ਕਿਵੇਂ ਲੁੱਟ ਸਕਦਾ ਹੈ, ਜਦੋਂ ਤੱਕ ਕਿ ਪਹਿਲਾਂ ਉਸ ਤਾਕਤਵਰ ਨੂੰ ਬੰਨ੍ਹ ਨਾ ਲਵੇ? ਅਤੇ ਫਿਰ ਉਸ ਦੇ ਘਰ ਨੂੰ ਲੁੱਟੇਗਾ।
30
ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡਾਉਂਦਾ ਹੈ।
31
ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮਨੁੱਖਾਂ ਦਾ ਹਰ ਤਰ੍ਹਾਂ ਦਾ ਪਾਪ ਅਤੇ ਨਿੰਦਾ ਮਾਫ਼ ਕੀਤੀ ਜਾਵੇਗੀ, ਪਰ ਆਤਮਾ ਦੀ ਨਿੰਦਾ ਮਾਫ਼ ਨਹੀਂ ਕੀਤੀ ਜਾਵੇਗੀ।
32
ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਬੋਲੇ, ਇਹ ਉਸ ਨੂੰ ਨਾ ਇਸ ਯੁਗ ਵਿੱਚ ਅਤੇ ਨਾ ਆਉਣ ਵਾਲੇ ਯੁਗ ਵਿੱਚ ਮਾਫ਼ ਕੀਤਾ ਜਾਵੇਗਾ।
33
“ਜੇ ਦਰਖ਼ਤ ਨੂੰ ਚੰਗਾ ਕਹੋ ਤਾਂ ਉਸ ਦੇ ਫਲ ਨੂੰ ਵੀ ਚੰਗਾ ਕਹੋ, ਜਾਂ ਦਰਖ਼ਤ ਨੂੰ ਮਾੜਾ ਕਹੋ ਅਤੇ ਉਸ ਦੇ ਫਲ ਨੂੰ ਵੀ ਮਾੜਾ ਕਹੋ, ਕਿਉਂਕਿ ਦਰਖ਼ਤ ਆਪਣੇ ਫਲ ਤੋਂ ਹੀ ਪਛਾਣਿਆ ਜਾਂਦਾ ਹੈ।
34
ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਬੋਲ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੈ, ਉਹੀ ਮੂੰਹੋਂ ਨਿੱਕਲਦਾ ਹੈ।
35
ਭਲਾ ਮਨੁੱਖ ਆਪਣੇ ਭਲੇ ਖਜ਼ਾਨੇ ਵਿੱਚੋਂ ਭਲਾਈ ਕੱਢਦਾ ਹੈ ਅਤੇ ਬੁਰਾ ਮਨੁੱਖ ਆਪਣੇ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਕੱਢਦਾ ਹੈ।
36
ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਮਨੁੱਖ ਹਰੇਕ ਨਿਕੰਮੀ ਗੱਲ ਦਾ ਜਿਹੜੀ ਉਹ ਬੋਲਦੇ ਹਨ, ਲੇਖਾ ਦੇਣਗੇ;
37
ਕਿਉਂਕਿ ਤੂੰ ਆਪਣੀਆਂ ਗੱਲਾਂ ਤੋਂ ਹੀ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਹੀ ਦੋਸ਼ੀ ਠਹਿਰਾਇਆ ਜਾਵੇਂਗਾ।”
38
ਤਦ ਕੁਝ ਸ਼ਾਸਤਰੀਆਂ ਅਤੇ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਹੇ ਗੁਰੂ, ਅਸੀਂ ਤੇਰੇ ਕੋਲੋਂ ਕੋਈ ਚਿੰਨ੍ਹ ਵੇਖਣਾ ਚਾਹੁੰਦੇ ਹਾਂ।”
39
ਪਰ ਉਸ ਨੇ ਉੱਤਰ ਦਿੱਤਾ, “ਬੁਰੀ ਅਤੇ ਵਿਭਚਾਰੀ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ, ਪਰ ਯੂਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ ਇਸ ਨੂੰ ਕੋਈ ਹੋਰ ਚਿੰਨ੍ਹ ਨਹੀਂ ਦਿੱਤਾ ਜਾਵੇਗਾ।
40
ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵਿਸ਼ਾਲ ਮੱਛੀ ਦੇ ਪੇਟ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ।
41
ਨਿਆਂ ਦੇ ਦਿਨ ਨੀਨਵਾਹ ਦੇ ਲੋਕ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਨ੍ਹਾਂ ਨੇ ਯੂਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।
42
ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੀ ਹੋਵੇਗੀ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੇ ਸਿਰੇ ਤੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਅਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।
43
“ਜਦੋਂ ਭ੍ਰਿਸ਼ਟ ਆਤਮਾ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਅਰਾਮ ਭਾਲਦੀ ਫਿਰਦੀ ਹੈ, ਪਰ ਉਸ ਨੂੰ ਨਹੀਂ ਮਿਲਦਾ।
44
ਤਦ ਉਹ ਕਹਿੰਦੀ ਹੈ, ‘ਮੈਂ ਆਪਣੇ ਉਸੇ ਘਰ ਨੂੰ ਜਿੱਥੋਂ ਨਿੱਕਲੀ ਸੀ, ਮੁੜ ਜਾਵਾਂਗੀ’ ਅਤੇ ਉਹ ਆ ਕੇ ਉਸ ਨੂੰ ਖਾਲੀ ਅਤੇ ਝਾੜਿਆ ਸੁਆਰਿਆ ਪਾਉਂਦੀ ਹੈ।
45
ਫਿਰ ਉਹ ਜਾ ਕੇ ਆਪਣੇ ਤੋਂ ਵੀ ਬੁਰੀਆਂ ਸੱਤ ਹੋਰ ਆਤਮਾਵਾਂ ਨੂੰ ਆਪਣੇ ਨਾਲ ਲੈ ਆਉਂਦੀ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਰਹਿੰਦੀਆਂ ਹਨ; ਤਦ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਨਾਲ ਵੀ ਅਜਿਹਾ ਹੀ ਹੋਵੇਗਾ।”
46
ਉਹ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਵੇਖੋ, ਉਸ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨਾ ਚਾਹੁੰਦੇ ਸਨ।
47
ਤਦ ਕਿਸੇ ਨੇ ਉਸ ਨੂੰ ਕਿਹਾ, “ਵੇਖ, ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ।”
48
ਪਰ ਉਸ ਨੇ ਉਸ ਸੁਨੇਹਾ ਦੇਣ ਵਾਲੇ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?”
49
ਫਿਰ ਉਸ ਨੇ ਆਪਣੇ ਚੇਲਿਆਂ ਵੱਲ ਹੱਥ ਕਰਕੇ ਕਿਹਾ, “ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ;
50
ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਇੱਛਾ ਉੱਤੇ ਚੱਲਦਾ ਹੈ, ਉਹੋ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 13 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28