bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 22
Matthew 22
Punjabi Standard Bible (Punjabi Standard Bible) 2023
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
1
ਯਿਸੂ ਫੇਰ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ,
2
“ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਅਵਤ ਦਾ ਪ੍ਰਬੰਧ ਕੀਤਾ।
3
ਉਸ ਨੇ ਆਪਣੇ ਦਾਸਾਂ ਨੂੰ ਭੇਜਿਆ ਕਿ ਜਿਨ੍ਹਾਂ ਨੂੰ ਨਿਓਤਾ ਦਿੱਤਾ ਸੀ ਉਨ੍ਹਾਂ ਨੂੰ ਵਿਆਹ ਵਿੱਚ ਬੁਲਾ ਲਿਆਉਣ, ਪਰ ਉਨ੍ਹਾਂ ਨੇ ਆਉਣਾ ਨਾ ਚਾਹਿਆ।
4
ਫੇਰ ਉਸ ਨੇ ਹੋਰ ਦਾਸਾਂ ਨੂੰ ਇਹ ਕਹਿ ਕੇ ਭੇਜਿਆ, ‘ਜਿਨ੍ਹਾਂ ਨੂੰ ਨਿਓਤਾ ਦਿੱਤਾ ਸੀ ਉਨ੍ਹਾਂ ਨੂੰ ਕਹੋ, ਵੇਖੋ, ਮੈਂ ਭੋਜ ਤਿਆਰ ਕਰ ਲਿਆ ਹੈ, ਮੇਰੇ ਬਲਦ ਅਤੇ ਪਲ਼ੇ ਹੋਏ ਜਾਨਵਰ ਕੱਟੇ ਗਏ ਹਨ ਅਤੇ ਸਭ ਕੁਝ ਤਿਆਰ ਹੈ; ਵਿਆਹ-ਭੋਜ ਵਿੱਚ ਆਓ’।
5
ਪਰ ਉਨ੍ਹਾਂ ਨੇ ਕੋਈ ਧਿਆਨ ਨਾ ਦਿੱਤਾ ਅਤੇ ਚਲੇ ਗਏ; ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਕਾਰੋਬਾਰ ਲਈ;
6
ਅਤੇ ਬਾਕੀਆਂ ਨੇ ਉਸ ਦੇ ਦਾਸਾਂ ਨੂੰ ਫੜ ਕੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ।
7
ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀ ਸੈਨਾ ਭੇਜ ਕੇ ਉਨ੍ਹਾਂ ਕਾਤਲਾਂ ਦਾ ਨਾਸ ਕੀਤਾ ਅਤੇ ਉਨ੍ਹਾਂ ਦੇ ਨਗਰ ਨੂੰ ਫੂਕ ਸੁੱਟਿਆ।
8
ਫਿਰ ਉਸ ਨੇ ਆਪਣੇ ਦਾਸਾਂ ਨੂੰ ਕਿਹਾ, ‘ਵਿਆਹ-ਭੋਜ ਤਾਂ ਤਿਆਰ ਹੈ, ਪਰ ਸੱਦੇ ਹੋਏ ਯੋਗ ਨਹੀਂ ਸਨ;
9
ਸੋ ਤੁਸੀਂ ਚੁਰਾਹਿਆਂ ਵਿੱਚ ਜਾਓ ਅਤੇ ਜਿੰਨੇ ਵੀ ਮਿਲਣ, ਉਨ੍ਹਾਂ ਨੂੰ ਵਿਆਹ-ਭੋਜ ਵਿੱਚ ਬੁਲਾ ਲਿਆਓ’।
10
ਤਦ ਉਹ ਦਾਸ ਰਾਹਾਂ ਵਿੱਚ ਗਏ ਅਤੇ ਜਿੰਨੇ ਵੀ ਬੁਰੇ-ਭਲੇ ਮਿਲੇ ਉਨ੍ਹਾਂ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।
11
“ਜਦੋਂ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਾਂ ਉੱਥੇ ਉਸ ਨੇ ਇੱਕ ਮਨੁੱਖ ਨੂੰ ਵੇਖਿਆ ਜਿਸ ਨੇ ਵਿਆਹ ਵਾਲਾ ਵਸਤਰ ਨਹੀਂ ਪਹਿਨਿਆ ਹੋਇਆ ਸੀ;
12
ਰਾਜੇ ਨੇ ਉਸ ਨੂੰ ਕਿਹਾ, ‘ਮਿੱਤਰਾ, ਤੂੰ ਵਿਆਹ ਦਾ ਵਸਤਰ ਪਹਿਨੇ ਬਿਨਾਂ ਅੰਦਰ ਕਿਵੇਂ ਆ ਗਿਆ’? ਪਰ ਉਹ ਕੁਝ ਨਾ ਬੋਲ ਸਕਿਆ।
13
ਤਦ ਰਾਜੇ ਨੇ ਸੇਵਕਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਇਸ ਨੂੰ ਬਾਹਰ ਅੰਧਘੋਰ ਵਿੱਚ ਸੁੱਟ ਦਿਓ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ’।
14
ਕਿਉਂਕਿ ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ। ”
15
ਤਦ ਫ਼ਰੀਸੀਆਂ ਨੇ ਜਾ ਕੇ ਮਤਾ ਪਕਾਇਆ ਕਿ ਉਹ ਕਿਵੇਂ ਉਸ ਨੂੰ ਗੱਲਾਂ ਵਿੱਚ ਫਸਾਉਣ।
16
ਸੋ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਕੋਲ ਇਹ ਕਹਿਣ ਲਈ ਭੇਜਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚਾ ਹੈਂ ਅਤੇ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਤੂੰ ਮਨੁੱਖਾਂ ਵਿੱਚ ਪੱਖਪਾਤ ਨਹੀਂ ਕਰਦਾ।
17
ਸੋ ਸਾਨੂੰ ਦੱਸ ਤੂੰ ਕੀ ਸੋਚਦਾ ਹੈ; ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ?”
18
ਪਰ ਯਿਸੂ ਨੇ ਉਨ੍ਹਾਂ ਦੀ ਦੁਸ਼ਟਤਾ ਨੂੰ ਜਾਣ ਕੇ ਕਿਹਾ, “ਹੇ ਪਖੰਡੀਓ, ਤੁਸੀਂ ਮੈਨੂੰ ਕਿਉਂ ਪਰਖਦੇ ਹੋ?
19
ਮੈਨੂੰ ਟੈਕਸ ਵਾਲਾ ਸਿੱਕਾ ਵਿਖਾਓ।” ਤਦ ਉਹ ਇੱਕ ਦੀਨਾਰ ਉਸ ਦੇ ਕੋਲ ਲਿਆਏ।
20
ਉਸ ਨੇ ਉਨ੍ਹਾਂ ਨੂੰ ਪੁੱਛਿਆ, “ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?”
21
ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਕੈਸਰ ਦੀ।” ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।”
22
ਇਹ ਸੁਣ ਕੇ ਉਹ ਹੈਰਾਨ ਰਹਿ ਗਏ ਅਤੇ ਯਿਸੂ ਨੂੰ ਛੱਡ ਕੇ ਚਲੇ ਗਏ।
23
ਉਸੇ ਦਿਨ ਕੁਝ ਸਦੂਕੀ ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਸ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ,
24
“ਗੁਰੂ ਜੀ, ਮੂਸਾ ਨੇ ਕਿਹਾ, ‘ਜੇ ਕੋਈ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਕੇ ਆਪਣੇ ਭਰਾ ਲਈ ਅੰਸ ਪੈਦਾ ਕਰੇ’।
25
ਸਾਡੇ ਵਿੱਚ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ ਅਤੇ ਕਿਉਂਕਿ ਉਸ ਦੀ ਕੋਈ ਅੰਸ ਨਹੀਂ ਸੀ ਇਸ ਲਈ ਆਪਣੀ ਪਤਨੀ ਨੂੰ ਆਪਣੇ ਭਰਾ ਲਈ ਛੱਡ ਗਿਆ।
26
ਇਸੇ ਤਰ੍ਹਾਂ ਦੂਜੇ ਅਤੇ ਤੀਜੇ ਤੋਂ ਲੈ ਕੇ ਸੱਤਵੇਂ ਤੱਕ ਹੋਇਆ
27
ਅਤੇ ਸਾਰਿਆਂ ਤੋਂ ਬਾਅਦ ਉਹ ਔਰਤ ਵੀ ਮਰ ਗਈ।
28
ਸੋ ਪੁਨਰ-ਉਥਾਨ ਦੇ ਸਮੇਂ ਉਹ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਉਹ ਤਾਂ ਸਾਰਿਆਂ ਦੀ ਪਤਨੀ ਰਹੀ ਸੀ।”
29
ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਭੁੱਲ ਵਿੱਚ ਪਏ ਹੋ ਕਿਉਂਕਿ ਨਾ ਤਾਂ ਤੁਸੀਂ ਲਿਖਤਾਂ ਨੂੰ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ ਸਮਝਿਆ ਹੈ।
30
ਕਿਉਂਕਿ ਪੁਨਰ-ਉਥਾਨ ਦੇ ਸਮੇਂ, ਨਾ ਤਾਂ ਲੋਕ ਵਿਆਹ ਕਰਨਗੇ ਅਤੇ ਨਾ ਹੀ ਵਿਆਹੇ ਜਾਣਗੇ, ਪਰ ਸਵਰਗ ਵਿੱਚ ਸਵਰਗਦੂਤਾਂ ਵਰਗੇ ਹੋਣਗੇ।
31
ਪਰ ਕੀ ਤੁਸੀਂ ਇਹ ਵਚਨ ਨਹੀਂ ਪੜ੍ਹਿਆ ਜੋ ਮੁਰਦਿਆਂ ਦੇ ਪੁਨਰ-ਉਥਾਨ ਬਾਰੇ ਪਰਮੇਸ਼ਰ ਨੇ ਤੁਹਾਨੂੰ ਕਿਹਾ,
32
‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ ’? ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ।”
33
ਇਹ ਸੁਣ ਕੇ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ।
34
ਜਦੋਂ ਫ਼ਰੀਸੀਆਂ ਨੇ ਇਹ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਤਾਂ ਉਹ ਆਪਸ ਵਿੱਚ ਇਕੱਠੇ ਹੋਏ।
35
ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜੋ ਬਿਵਸਥਾ ਦਾ ਸਿਖਾਉਣ ਵਾਲਾ ਸੀ, ਉਸ ਨੂੰ ਪਰਖਣ ਲਈ ਪੁੱਛਿਆ,
36
“ਗੁਰੂ ਜੀ, ਬਿਵਸਥਾ ਵਿੱਚ ਵੱਡਾ ਹੁਕਮ ਕਿਹੜਾ ਹੈ?”
37
ਯਿਸੂ ਨੇ ਉਸ ਨੂੰ ਕਿਹਾ, “ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ!
38
ਇਹੋ ਵੱਡਾ ਅਤੇ ਪ੍ਰਮੁੱਖ ਹੁਕਮ ਹੈ।
39
ਇਸੇ ਤਰ੍ਹਾਂ ਦੂਜਾ ਇਹ ਹੈ ਕਿ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।
40
ਸਾਰੀ ਬਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਇਨ੍ਹਾਂ ਦੋਹਾਂ ਹੁਕਮਾਂ ਉੱਤੇ ਟਿਕੀਆਂ ਹਨ।”
41
ਜਦੋਂ ਫ਼ਰੀਸੀ ਇਕੱਠੇ ਸਨ ਤਾਂ ਯਿਸੂ ਨੇ ਉਨ੍ਹਾਂ ਤੋਂ ਪੁੱਛਿਆ,
42
“ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ? ਉਹ ਕਿਸ ਦਾ ਪੁੱਤਰ ਹੈ?” ਉਨ੍ਹਾਂ ਕਿਹਾ, “ਦਾਊਦ ਦਾ।”
43
ਉਸ ਨੇ ਉਨ੍ਹਾਂ ਨੂੰ ਕਿਹਾ, “ਫਿਰ ਦਾਊਦ ਆਤਮਾ ਵਿੱਚ ਉਸ ਨੂੰ ਪ੍ਰਭੂ ਕਿਵੇਂ ਕਹਿੰਦਾ ਹੈ,
44
ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਪਾਸੇ ਬੈਠ ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ ’?
45
ਜੇ ਦਾਊਦ ਉਸ ਨੂੰ ਪ੍ਰਭੂ ਕਹਿੰਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਵੇਂ ਹੋਇਆ?”
46
ਕੋਈ ਵੀ ਉਸ ਨੂੰ ਕੁਝ ਉੱਤਰ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਨੂੰ ਫਿਰ ਸਵਾਲ ਕਰਨ ਦਾ ਹੌਸਲਾ ਕੀਤਾ।
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28