bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 18
Matthew 18
Punjabi Standard Bible (Punjabi Standard Bible) 2023
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
1
ਉਸੇ ਸਮੇਂ ਚੇਲੇ ਯਿਸੂ ਕੋਲ ਆ ਕੇ ਕਹਿਣ ਲੱਗੇ, “ਫਿਰ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ?”
2
ਉਸ ਨੇ ਇੱਕ ਬੱਚੇ ਨੂੰ ਕੋਲ ਬੁਲਾ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ
3
ਅਤੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਨਾ ਬਦਲੋ ਅਤੇ ਛੋਟੇ ਬੱਚਿਆਂ ਵਾਂਗ ਨਾ ਬਣੋ, ਤੁਸੀਂ ਸਵਰਗ ਦੇ ਰਾਜ ਵਿੱਚ ਕਦੇ ਪ੍ਰਵੇਸ਼ ਨਾ ਕਰ ਸਕੋਗੇ।
4
ਇਸ ਲਈ ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਦੀਨ ਬਣਾਉਂਦਾ ਹੈ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ
5
ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ।
6
“ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ, ਉਸ ਦੇ ਲਈ ਚੰਗਾ ਹੁੰਦਾ ਕਿ ਉਸ ਦੇ ਗਲ਼ ਦੁਆਲੇ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੋਬ ਦਿੱਤਾ ਜਾਂਦਾ।
7
ਠੋਕਰਾਂ ਦੇ ਕਾਰਨ ਇਸ ਸੰਸਾਰ ਉੱਤੇ ਹਾਏ! ਕਿਉਂਕਿ ਠੋਕਰਾਂ ਦਾ ਲੱਗਣਾ ਤਾਂ ਜ਼ਰੂਰ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਕਾਰਨ ਠੋਕਰ ਲੱਗਦੀ ਹੈ।
8
ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ! ਤੇਰੇ ਲਈ ਟੁੰਡਾ ਜਾਂ ਲੰਗੜਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ, ਬਜਾਇ ਇਸ ਦੇ ਕਿ ਦੋ ਹੱਥ ਜਾਂ ਦੋ ਪੈਰ ਹੁੰਦੇ ਹੋਏ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ।
9
ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ! ਤੇਰੇ ਲਈ ਕਾਣਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ, ਬਜਾਇ ਇਸ ਦੇ ਕਿ ਦੋ ਅੱਖਾਂ ਹੁੰਦੇ ਹੋਏ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ।
10
“ਵੇਖੋ, ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਵੀ ਤੁੱਛ ਨਾ ਜਾਣੋ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਵਰਗ ਵਿੱਚ ਇਨ੍ਹਾਂ ਦੇ ਦੂਤ ਮੇਰੇ ਸਵਰਗੀ ਪਿਤਾ ਦਾ ਮੂੰਹ ਸਦਾ ਵੇਖਦੇ ਹਨ।
11
[ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਲਈ ਆਇਆ ਹੈ।]
12
ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਭਟਕ ਜਾਵੇ, ਤਾਂ ਉਹ ਨੜ੍ਹਿੰਨਵਿਆਂ ਨੂੰ ਪਹਾੜਾਂ ਉੱਤੇ ਛੱਡ ਕੇ ਉਸ ਭਟਕੀ ਹੋਈ ਨੂੰ ਲੱਭਣ ਨਾ ਜਾਵੇਗਾ?
13
ਅਤੇ ਜੇ ਉਹ ਉਸ ਨੂੰ ਮਿਲ ਜਾਵੇ ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਦੇ ਲਈ ਉਨ੍ਹਾਂ ਨੜ੍ਹਿੰਨਵਿਆਂ ਨਾਲੋਂ ਜਿਹੜੀਆਂ ਭਟਕੀਆਂ ਨਹੀਂ ਸਨ, ਜ਼ਿਆਦਾ ਅਨੰਦ ਮਨਾਵੇਗਾ।
14
ਇਸੇ ਤਰ੍ਹਾਂ ਤੁਹਾਡਾ ਸਵਰਗੀ ਪਿਤਾ ਵੀ ਨਹੀਂ ਚਾਹੁੰਦਾ ਕਿ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋਵੇ।
15
“ਜੇ ਤੇਰਾ ਭਰਾ ਤੇਰੇ ਵਿਰੁੱਧ ਪਾਪ ਕਰੇ ਤਾਂ ਜਾ ਕੇ ਉਸ ਨੂੰ ਵੱਖਰਾ ਕਰਕੇ ਸਮਝਾ। ਜੇ ਉਹ ਤੇਰੀ ਸੁਣੇ ਤਾਂ ਤੂੰ ਆਪਣੇ ਭਰਾ ਨੂੰ ਜਿੱਤ ਲਿਆ।
16
ਪਰ ਜੇ ਉਹ ਨਾ ਸੁਣੇ ਤਾਂ ਇੱਕ ਜਾਂ ਦੋ ਜਣਿਆਂ ਨੂੰ ਆਪਣੇ ਨਾਲ ਲੈ ਤਾਂਕਿ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਸਾਰੀ ਗੱਲ ਸਾਬਤ ਹੋ ਜਾਵੇ;
17
ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਅਤੇ ਜੇ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਲਈ ਪਰਾਈ ਕੌਮ ਅਤੇ ਮਹਿਸੂਲੀਏ ਵਰਗਾ ਹੋਵੇ।
18
“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਉਹ ਸਵਰਗ ਵਿੱਚ ਖੋਲ੍ਹਿਆ ਜਾਵੇਗਾ।
19
ਮੈਂ ਤੁਹਾਨੂੰ ਫੇਰ ਕਹਿੰਦਾ ਹਾਂ ਕਿ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਗੱਲ ਲਈ ਇੱਕ ਮਨ ਹੋ ਕੇ ਬੇਨਤੀ ਕਰਨ ਤਾਂ ਮੇਰੇ ਸਵਰਗੀ ਪਿਤਾ ਵੱਲੋਂ ਉਨ੍ਹਾਂ ਲਈ ਕੀਤਾ ਜਾਵੇਗਾ,
20
ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।”
21
ਤਦ ਪਤਰਸ ਨੇ ਕੋਲ ਆ ਕੇ ਉਸ ਨੂੰ ਕਿਹਾ, “ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰੇ ਅਤੇ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੱਕ?”
22
ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਤੱਕ, ਸਗੋਂ ਸੱਤ ਦੇ ਸੱਤਰ ਗੁਣਾ ਤੱਕ।
23
ਇਸ ਲਈ ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਦਾਸਾਂ ਤੋਂ ਹਿਸਾਬ ਲੈਣਾ ਚਾਹਿਆ।
24
ਜਦੋਂ ਉਹ ਹਿਸਾਬ ਲੈਣ ਲੱਗਾ ਤਾਂ ਦਸ ਹਜ਼ਾਰ ਤੋੜਿਆਂ ਦੇ ਇੱਕ ਕਰਜ਼ਾਈ ਨੂੰ ਉਸ ਦੇ ਕੋਲ ਲਿਆਂਦਾ ਗਿਆ।
25
ਪਰ ਜਦੋਂ ਉਸ ਦੇ ਕੋਲ ਕਰਜ਼ ਚੁਕਾਉਣ ਲਈ ਕੁਝ ਨਹੀਂ ਸੀ ਤਾਂ ਮਾਲਕ ਨੇ ਹੁਕਮ ਦਿੱਤਾ ਕਿ ਕਰਜ਼ ਵਸੂਲਣ ਲਈ ਉਸ ਕਰਜ਼ਾਈ ਨੂੰ, ਉਸ ਦੀ ਪਤਨੀ ਅਤੇ ਬੱਚਿਆਂ ਨੂੰ ਅਤੇ ਜੋ ਕੁਝ ਉਸ ਦਾ ਹੈ, ਸਭ ਵੇਚਿਆ ਜਾਵੇ।
26
ਤਦ ਉਸ ਦਾਸ ਨੇ ਉਸ ਦੇ ਪੈਰਾਂ ਉੱਤੇ ਡਿੱਗ ਕੇ ਕਿਹਾ, ‘ ਮੇਰੇ ਨਾਲ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਚੁਕਾ ਦਿਆਂਗਾ’।
27
ਸੋ ਉਸ ਦਾਸ ਦੇ ਮਾਲਕ ਨੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ ਮਾਫ਼ ਕਰ ਦਿੱਤਾ।
28
ਜਦੋਂ ਉਹ ਦਾਸ ਬਾਹਰ ਨਿੱਕਲਿਆ ਤਾਂ ਉਸ ਨੂੰ ਆਪਣੇ ਸੰਗੀ ਦਾਸਾਂ ਵਿੱਚੋਂ ਇੱਕ ਮਿਲ ਗਿਆ ਜਿਸ ਨੇ ਉਸ ਦੇ ਸੌ ਦੀਨਾਰ ਦੇਣੇ ਸਨ ਅਤੇ ਉਸ ਨੇ ਉਹਨੂੰ ਗਲ਼ੋਂ ਫੜ ਕੇ ਕਿਹਾ, ‘ਜੋ ਤੂੰ ਮੇਰਾ ਦੇਣਾ ਹੈ, ਸੋ ਦੇ’।
29
ਤਦ ਉਸ ਦਾ ਸੰਗੀ ਦਾਸ ਡਿੱਗ ਕੇ ਉਸ ਦੀ ਮਿੰਨਤ ਕਰਨ ਲੱਗਾ, ‘ਮੇਰੇ ਨਾਲ ਧੀਰਜ ਰੱਖ, ਮੈਂ ਤੇਰਾ ਕਰਜ਼ ਚੁਕਾ ਦਿਆਂਗਾ’।
30
ਪਰ ਉਹ ਨਾ ਮੰਨਿਆ, ਸਗੋਂ ਜਾ ਕੇ ਉਸ ਨੂੰ ਕੈਦਖ਼ਾਨੇ ਵਿੱਚ ਪਾ ਦਿੱਤਾ ਜਦੋਂ ਤੱਕ ਕਿ ਉਹ ਕਰਜ਼ ਨਾ ਚੁਕਾ ਦੇਵੇ।
31
ਤਦ ਉਸ ਦੇ ਸੰਗੀ ਦਾਸਾਂ ਨੇ ਜੋ ਕੁਝ ਹੋਇਆ ਸੀ, ਵੇਖਿਆ ਅਤੇ ਬਹੁਤ ਦੁਖੀ ਹੋਏ ਤੇ ਜਾ ਕੇ ਸਾਰੀ ਘਟਨਾ ਆਪਣੇ ਮਾਲਕ ਨੂੰ ਦੱਸੀ।
32
ਤਦ ਉਸ ਦੇ ਮਾਲਕ ਨੇ ਉਸ ਨੂੰ ਕੋਲ ਬੁਲਾ ਕੇ ਕਿਹਾ, ‘ਓਏ ਦੁਸ਼ਟ ਦਾਸ, ਤੂੰ ਮੇਰੀ ਮਿੰਨਤ ਕੀਤੀ ਇਸ ਲਈ ਮੈਂ ਤੇਰਾ ਸਾਰਾ ਕਰਜ਼ ਮਾਫ਼ ਕਰ ਦਿੱਤਾ;
33
ਫਿਰ ਜਿਵੇਂ ਮੈਂ ਤੇਰੇ ਉੱਤੇ ਦਇਆ ਕੀਤੀ, ਕੀ ਤੈਨੂੰ ਵੀ ਆਪਣੇ ਸੰਗੀ ਦਾਸ ਉੱਤੇ ਦਇਆ ਨਹੀਂ ਸੀ ਕਰਨੀ ਚਾਹੀਦੀ’?
34
ਅਤੇ ਉਸ ਦੇ ਮਾਲਕ ਨੇ ਕ੍ਰੋਧ ਵਿੱਚ ਆ ਕੇ ਉਸ ਨੂੰ ਤਸੀਹੇ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਦੋਂ ਤੱਕ ਕਿ ਉਹ ਸਾਰਾ ਕਰਜ਼ ਚੁਕਾ ਨਾ ਦੇਵੇ।
35
ਜੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਭਰਾ ਨੂੰ ਦਿਲੋਂ ਮਾਫ਼ ਨਾ ਕਰੇ ਤਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ।”
← Chapter 17
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 19 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28