bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 13
Matthew 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
1
ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਕਿਨਾਰੇ ਜਾ ਬੈਠਾ
2
ਅਤੇ ਉਸ ਕੋਲ ਐਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਉਸ ਨੂੰ ਕਿਸ਼ਤੀ ਉੱਤੇ ਚੜ੍ਹ ਕੇ ਬੈਠਣਾ ਪਿਆ ਅਤੇ ਸਾਰੀ ਭੀੜ ਕੰਢੇ 'ਤੇ ਖੜ੍ਹੀ ਰਹੀ।
3
ਤਦ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ, “ਵੇਖੋ, ਇੱਕ ਬੀਜਣ ਵਾਲਾ ਬੀਜਣ ਲਈ ਨਿੱਕਲਿਆ।
4
ਬੀਜਦੇ ਸਮੇਂ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ।
5
ਪਰ ਕੁਝ ਪਥਰੀਲੀ ਥਾਂ 'ਤੇ ਡਿੱਗੇ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ।
6
ਪਰ ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ੍ਹ ਨਾ ਫੜਨ ਕਰਕੇ ਸੁੱਕ ਗਏ।
7
ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਉਨ੍ਹਾਂ ਨੇ ਵਧਕੇ ਬੀਜ ਨੂੰ ਦਬਾ ਲਿਆ।
8
ਪਰ ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਫਲੇ; ਕੋਈ ਸੌ ਗੁਣਾ ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ।
9
ਜਿਸ ਦੇ ਕੰਨ ਹੋਣ, ਉਹ ਸੁਣ ਲਵੇ।”
10
ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?”
11
ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਕਿਉਂਕਿ ਤੁਹਾਨੂੰ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਸਵਰਗ ਦੇ ਰਾਜ ਦੇ ਭੇਤਾਂ ਨੂੰ ਜਾਣੋ, ਪਰ ਉਨ੍ਹਾਂ ਨੂੰ ਨਹੀਂ।
12
ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।
13
ਮੈਂ ਉਨ੍ਹਾਂ ਨਾਲ ਇਸ ਲਈ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ।
14
ਉਨ੍ਹਾਂ ਦੇ ਵਿਖੇ ਯਸਾਯਾਹ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ: ਤੁਸੀਂ ਸੁਣੋਗੇ ਤਾਂ ਸਹੀ, ਪਰ ਸਮਝੋਗੇ ਨਹੀਂ; ਵੇਖੋਗੇ ਤਾਂ ਸਹੀ, ਪਰ ਬੁੱਝੋਗੇ ਨਹੀਂ।
15
ਕਿਉਂਕਿ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ; ਇਹ ਕੰਨਾਂ ਤੋਂ ਉੱਚਾ ਸੁਣਦੇ ਹਨ ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਤੋਂ ਸਮਝਣ ਅਤੇ ਮੁੜ ਆਉਣ ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।
16
ਪਰ ਧੰਨ ਹਨ ਤੁਹਾਡੀਆਂ ਅੱਖਾਂ ਕਿਉਂਕਿ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਕਿਉਂਕਿ ਉਹ ਸੁਣਦੇ ਹਨ।
17
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਵੇਖਦੇ ਹੋ ਉਹ ਬਹੁਤ ਸਾਰੇ ਨਬੀਆਂ ਅਤੇ ਧਰਮੀਆਂ ਨੇ ਵੇਖਣਾ ਚਾਹਿਆ, ਪਰ ਨਾ ਵੇਖਿਆ ਅਤੇ ਜੋ ਤੁਸੀਂ ਸੁਣਦੇ ਹੋ, ਸੁਣਨਾ ਚਾਹਿਆ ਪਰ ਨਾ ਸੁਣਿਆ।
18
“ਇਸ ਲਈ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ।
19
ਜਦੋਂ ਕੋਈ ਰਾਜ ਦਾ ਵਚਨ ਸੁਣਦਾ ਹੈ ਪਰ ਸਮਝਦਾ ਨਹੀਂ, ਤਦ ਜੋ ਉਸ ਦੇ ਮਨ ਵਿੱਚ ਬੀਜਿਆ ਗਿਆ ਸੀ ਦੁਸ਼ਟ ਆ ਕੇ ਉਸ ਨੂੰ ਖੋਹ ਲੈਂਦਾ ਹੈ; ਇਹ ਉਹ ਹੈ ਜੋ ਰਾਹ ਦੇ ਕਿਨਾਰੇ ਬੀਜਿਆ ਗਿਆ ਸੀ।
20
ਜੋ ਪਥਰੀਲੀ ਥਾਂ 'ਤੇ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣ ਕੇ ਤੁਰੰਤ ਖੁਸ਼ੀ ਨਾਲ ਸਵੀਕਾਰ ਕਰ ਲੈਂਦਾ ਹੈ,
21
ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦਾ ਅਤੇ ਥੋੜ੍ਹੇ ਸਮੇਂ ਲਈ ਹੁੰਦਾ ਹੈ। ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਸਤਾਓ ਆਉਂਦਾ ਹੈ ਤਾਂ ਉਹ ਤੁਰੰਤ ਠੋਕਰ ਖਾਂਦਾ ਹੈ।
22
ਜੋ ਕੰਡਿਆਲੀਆਂ ਝਾੜੀਆਂ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਹੈ ਪਰ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ ਵਚਨ ਨੂੰ ਦਬਾ ਦਿੰਦਾ ਹੈ ਅਤੇ ਇਹ ਫਲਹੀਣ ਰਹਿ ਜਾਂਦਾ ਹੈ।
23
ਪਰ ਜੋ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਅਤੇ ਸਮਝਦਾ ਹੈ। ਇਹ ਜ਼ਰੂਰ ਫਲ ਦਿੰਦਾ ਹੈ; ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ।”
24
ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਸਵਰਗ ਦਾ ਰਾਜ ਉਸ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।
25
ਪਰ ਜਦੋਂ ਲੋਕ ਸੌਂ ਰਹੇ ਸਨ ਤਾਂ ਉਸ ਦਾ ਵੈਰੀ ਆਇਆ ਅਤੇ ਕਣਕ ਵਿੱਚ ਜੰਗਲੀ ਬੂਟੀ ਬੀਜ ਕੇ ਚਲਾ ਗਿਆ।
26
ਜਦੋਂ ਕਰੂੰਬਲਾਂ ਨਿੱਕਲੀਆਂ ਅਤੇ ਸਿੱਟੇ ਲੱਗੇ ਤਾਂ ਜੰਗਲੀ ਬੂਟੀ ਵੀ ਵਿਖਾਈ ਦਿੱਤੀ।
27
ਤਦ ਘਰ ਦੇ ਮਾਲਕ ਦੇ ਦਾਸਾਂ ਨੇ ਕੋਲ ਆ ਕੇ ਉਸ ਨੂੰ ਕਿਹਾ, ‘ਹੇ ਮਾਲਕ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫਿਰ ਇਹ ਜੰਗਲੀ ਬੂਟੀ ਕਿੱਥੋਂ ਆਈ’?
28
ਉਸ ਨੇ ਉਨ੍ਹਾਂ ਨੂੰ ਕਿਹਾ, ‘ਇਹ ਕਿਸੇ ਵੈਰੀ ਨੇ ਕੀਤਾ ਹੈ’। ਤਦ ਦਾਸਾਂ ਨੇ ਉਸ ਨੂੰ ਕਿਹਾ, ‘ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਸ ਨੂੰ ਇਕੱਠਾ ਕਰੀਏ’?
29
ਪਰ ਉਸ ਨੇ ਕਿਹਾ, ‘ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਜੰਗਲੀ ਬੂਟੀ ਇਕੱਠਾ ਕਰਦਿਆਂ ਤੁਸੀਂ ਇਸ ਨਾਲ ਕਣਕ ਨੂੰ ਵੀ ਪੁੱਟ ਸੁੱਟੋ।
30
ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਸਾੜਨ ਲਈ ਉਸ ਦੀਆਂ ਪੂਲੀਆਂ ਬੰਨ੍ਹੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾ ਕਰੋ’।”
31
ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਸਵਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਖੇਤ ਵਿੱਚ ਬੀਜਿਆ,
32
ਜੋ ਸਭ ਬੀਜਾਂ ਨਾਲੋਂ ਛੋਟਾ ਹੁੰਦਾ ਹੈ, ਪਰ ਜਦੋਂ ਵਧਦਾ ਹੈ ਤਾਂ ਸਾਗ-ਪੱਤ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਇੱਕ ਅਜਿਹਾ ਦਰਖ਼ਤ ਬਣ ਜਾਂਦਾ ਹੈ ਕਿ ਅਕਾਸ਼ ਦੇ ਪੰਛੀ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਬਸੇਰਾ ਕਰਦੇ ਹਨ।”
33
ਫਿਰ ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਸਵਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਕਿਸੇ ਔਰਤ ਨੇ ਲੈ ਕੇ ਤਿੰਨ ਮਾਪ ਆਟੇ ਵਿੱਚ ਮਿਲਾਇਆ ਅਤੇ ਹੌਲੀ-ਹੌਲੀ ਉਹ ਸਾਰਾ ਖ਼ਮੀਰਾ ਹੋ ਗਿਆ।”
34
ਯਿਸੂ ਨੇ ਇਹ ਸਾਰੀਆਂ ਗੱਲਾਂ ਭੀੜ ਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਅਤੇ ਬਿਨਾਂ ਦ੍ਰਿਸ਼ਟਾਂਤਾਂ ਦੇ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ,
35
ਤਾਂਕਿ ਉਹ ਵਚਨ ਜਿਹੜਾ ਨਬੀ ਦੇ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ: ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ ਅਤੇ ਉਨ੍ਹਾਂ ਗੱਲਾਂ ਨੂੰ ਪਰਗਟ ਕਰਾਂਗਾ ਜਿਹੜੀਆਂ ਸੰਸਾਰ ਦੇ ਮੁੱਢ ਤੋਂ ਗੁਪਤ ਰਹੀਆਂ ਹਨ।
36
ਫਿਰ ਉਹ ਭੀੜ ਨੂੰ ਛੱਡ ਕੇ ਘਰ ਆਇਆ ਅਤੇ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਸਾਨੂੰ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਮਝਾ।”
37
ਉਸ ਨੇ ਉੱਤਰ ਦਿੱਤਾ, “ਚੰਗਾ ਬੀਜ ਬੀਜਣ ਵਾਲਾ ਮਨੁੱਖ ਦਾ ਪੁੱਤਰ ਹੈ
38
ਅਤੇ ਖੇਤ ਸੰਸਾਰ ਹੈ; ਚੰਗਾ ਬੀਜ ਰਾਜ ਦੇ ਪੁੱਤਰ ਹਨ, ਪਰ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ;
39
ਅਤੇ ਉਹ ਵੈਰੀ ਜਿਸ ਨੇ ਇਸ ਨੂੰ ਬੀਜਿਆ, ਸ਼ੈਤਾਨ ਹੈ। ਵਾਢੀ ਸੰਸਾਰ ਦਾ ਅੰਤ ਹੈ ਅਤੇ ਵਾਢੇ ਸਵਰਗਦੂਤ ਹਨ।
40
ਇਸ ਲਈ ਜਿਸ ਤਰ੍ਹਾਂ ਜੰਗਲੀ ਬੂਟੀ ਇਕੱਠੀ ਕਰਕੇ ਅੱਗ ਵਿੱਚ ਸਾੜੀ ਜਾਂਦੀ ਹੈ, ਉਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ।
41
ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਵਸਤਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ
42
ਅਤੇ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।
43
ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਸ ਦੇ ਕੰਨ ਹੋਣ, ਉਹ ਸੁਣ ਲਵੇ।”
44
“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਉਸ ਖਜ਼ਾਨੇ ਵਰਗਾ ਹੈ ਜੋ ਇੱਕ ਮਨੁੱਖ ਨੂੰ ਲੱਭਿਆ ਅਤੇ ਉਸ ਨੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਮਾਰੇ ਜਾ ਕੇ ਆਪਣਾ ਸਭ ਕੁਝ ਵੇਚਿਆ ਤੇ ਉਸ ਖੇਤ ਨੂੰ ਖਰੀਦ ਲਿਆ।
45
“ਫੇਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਦੀ ਖੋਜ ਵਿੱਚ ਸੀ;
46
ਜਦੋਂ ਉਸ ਨੂੰ ਇੱਕ ਕੀਮਤੀ ਮੋਤੀ ਮਿਲਿਆ ਤਾਂ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਨੂੰ ਖਰੀਦ ਲਿਆ।
47
“ਫੇਰ ਸਵਰਗ ਦਾ ਰਾਜ ਇੱਕ ਜਾਲ਼ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਕਈ ਕਿਸਮ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ।
48
ਜਦੋਂ ਇਹ ਭਰ ਗਿਆ ਤਾਂ ਲੋਕ ਇਸ ਨੂੰ ਕੰਢੇ 'ਤੇ ਖਿੱਚ ਲਿਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਬਰਤਨਾਂ ਵਿੱਚ ਇਕੱਠਾ ਕੀਤਾ ਅਤੇ ਖਰਾਬ ਨੂੰ ਬਾਹਰ ਸੁੱਟ ਦਿੱਤਾ।
49
ਇਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ; ਸਵਰਗਦੂਤ ਆਉਣਗੇ ਅਤੇ ਦੁਸ਼ਟਾਂ ਨੂੰ ਧਰਮੀਆਂ ਤੋਂ ਅਲੱਗ ਕਰਨਗੇ
50
ਅਤੇ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।
51
“ਕੀ ਤੁਹਾਨੂੰ ਇਹ ਸਭ ਗੱਲਾਂ ਸਮਝ ਆਈਆਂ?” ਉਨ੍ਹਾਂ ਉਸ ਨੂੰ ਕਿਹਾ, “ਹਾਂ ਪ੍ਰਭੂ ।”
52
ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਲਈ ਹਰੇਕ ਸ਼ਾਸਤਰੀ ਜਿਸ ਨੇ ਸਵਰਗ ਦੇ ਰਾਜ ਦੀ ਸਿੱਖਿਆ ਹਾਸਲ ਕੀਤੀ ਹੈ, ਘਰ ਦੇ ਉਸ ਮਾਲਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।”
53
ਜਦੋਂ ਯਿਸੂ ਇਹ ਦ੍ਰਿਸ਼ਟਾਂਤ ਕਹਿ ਚੁੱਕਾ ਤਾਂ ਉੱਥੋਂ ਚਲਾ ਗਿਆ।
54
ਫਿਰ ਉਹ ਆਪਣੇ ਨਗਰ ਵਿੱਚ ਆਇਆ ਅਤੇ ਉਨ੍ਹਾਂ ਦੇ ਸਭਾ-ਘਰ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦੇਣ ਲੱਗਾ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ, “ਇਸ ਨੂੰ ਇਹ ਗਿਆਨ ਅਤੇ ਸਮਰੱਥਾ ਕਿੱਥੋਂ ਮਿਲੀ?
55
ਕੀ ਇਹ ਤਰਖਾਣ ਦਾ ਪੁੱਤਰ ਨਹੀਂ ਹੈ? ਕੀ ਇਸ ਦੀ ਮਾਤਾ ਦਾ ਨਾਮ ਮਰਿਯਮ ਨਹੀਂ ਅਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ?
56
ਕੀ ਇਸ ਦੀਆਂ ਸੱਭੇ ਭੈਣਾਂ ਸਾਡੇ ਵਿਚਕਾਰ ਨਹੀਂ ਰਹਿੰਦੀਆਂ? ਫਿਰ ਇਹ ਸਭ ਇਸ ਨੂੰ ਕਿੱਥੋਂ ਹਾਸਲ ਹੋਇਆ?”
57
ਸੋ ਉਨ੍ਹਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਨਬੀ ਦਾ ਆਪਣੇ ਨਗਰ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ।”
58
ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਉਸ ਨੇ ਉੱਥੇ ਜ਼ਿਆਦਾ ਚਮਤਕਾਰ ਨਾ ਕੀਤੇ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 14 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28