bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Matthew 23
Matthew 23
Punjabi Standard Bible (Punjabi Standard Bible) 2023
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
1
ਤਦ ਯਿਸੂ ਨੇ ਭੀੜ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ,
2
“ਫ਼ਰੀਸੀ ਅਤੇ ਸ਼ਾਸਤਰੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ।
3
ਇਸ ਲਈ ਜੋ ਕੁਝ ਉਹ ਤੁਹਾਨੂੰ ਕਹਿਣ ਤੁਸੀਂ ਮੰਨਣਾ ਅਤੇ ਪਾਲਣਾ ਕਰਨਾ, ਪਰ ਉਨ੍ਹਾਂ ਵਰਗੇ ਕੰਮ ਕਦੇ ਨਾ ਕਰਨਾ; ਕਿਉਂਕਿ ਉਹ ਕਹਿੰਦੇ ਤਾਂ ਹਨ ਪਰ ਕਰਦੇ ਨਹੀਂ।
4
ਉਹ ਭਾਰੇ ਬੋਝ ਬੰਨ੍ਹ ਕੇ ਮਨੁੱਖਾਂ ਦੇ ਮੋਢਿਆਂ 'ਤੇ ਰੱਖਦੇ ਹਨ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਵੀ ਹਿਲਾਉਣਾ ਨਹੀਂ ਚਾਹੁੰਦੇ।
5
ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ; ਉਹ ਆਪਣੇ ਤਵੀਤਾਂ ਨੂੰ ਚੌੜਾ ਕਰਦੇ ਅਤੇ ਵਸਤਰਾਂ ਦੀਆਂ ਝਾਲਰਾਂ ਨੂੰ ਲੰਮਾ ਕਰਦੇ ਹਨ।
6
ਉਹ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਅਤੇ ਸਭਾ-ਘਰਾਂ ਵਿੱਚ ਮੁੱਖ ਆਸਣ
7
ਅਤੇ ਬਜ਼ਾਰਾਂ ਵਿੱਚ ਸਲਾਮਾਂ ਤੇ ਮਨੁੱਖਾਂ ਦੁਆਰਾ ‘ਰੱਬੀ’ ਕਹਾਉਣਾ ਪਸੰਦ ਕਰਦੇ ਹਨ।
8
ਪਰ ਤੁਸੀਂ ਰੱਬੀ ਨਾ ਕਹਾਉਣਾ, ਕਿਉਂਕਿ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਭਰਾ ਹੋ।
9
ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਕਹੋ, ਕਿਉਂਕਿ ਤੁਹਾਡਾ ਇੱਕੋ ਪਿਤਾ ਹੈ ਜਿਹੜਾ ਸਵਰਗ ਵਿੱਚ ਹੈ।
10
ਨਾ ਹੀ ਤੁਸੀਂ ਸੁਆਮੀ ਕਹਾਓ, ਕਿਉਂਕਿ ਤੁਹਾਡਾ ਸੁਆਮੀ ਇੱਕੋ ਹੈ ਅਰਥਾਤ ਮਸੀਹ।
11
ਪਰ ਜੋ ਤੁਹਾਡੇ ਵਿੱਚੋਂ ਵੱਡਾ ਹੈ ਉਹ ਤੁਹਾਡਾ ਸੇਵਕ ਹੋਵੇ।
12
ਜੋ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ।
13
“ਪਰ ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਲਈ ਬੰਦ ਕਰ ਦਿੰਦੇ ਹੋ; ਨਾ ਤੁਸੀਂ ਆਪ ਪ੍ਰਵੇਸ਼ ਕਰਦੇ ਹੋ ਅਤੇ ਨਾ ਪ੍ਰਵੇਸ਼ ਕਰਨ ਵਾਲਿਆਂ ਨੂੰ ਪ੍ਰਵੇਸ਼ ਕਰਨ ਦਿੰਦੇ ਹੋ।
14
[ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਹੋ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹੋ; ਇਸ ਲਈ ਤੁਸੀਂ ਵੱਧ ਸਜ਼ਾ ਪਾਓਗੇ।]
15
“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਲਿਆਉਣ ਲਈ ਜਲ-ਥਲ ਇੱਕ ਕਰ ਦਿੰਦੇ ਹੋ ਅਤੇ ਜਦੋਂ ਉਹ ਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਨਾਲੋਂ ਦੁਗਣਾ ਨਰਕ ਦਾ ਭਾਗੀ ਬਣਾ ਦਿੰਦੇ ਹੋ।
16
“ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਏ! ਜਿਹੜੇ ਕਹਿੰਦੇ ਹੋ ਕਿ ਜੇ ਕੋਈ ਹੈਕਲ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਖਾਵੇ ਤਾਂ ਉਸ ਨੂੰ ਪੂਰੀ ਕਰਨੀ ਪਵੇਗੀ।
17
ਹੇ ਮੂਰਖੋ ਅਤੇ ਅੰਨ੍ਹਿਓ, ਵੱਡਾ ਕੀ ਹੈ; ਸੋਨਾ ਜਾਂ ਉਹ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ?
18
ਫਿਰ ਤੁਸੀਂ ਕਹਿੰਦੇ ਹੋ, ‘ਜੋ ਕੋਈ ਜਗਵੇਦੀ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੋ ਕੋਈ ਉਸ ਉੱਤੇ ਰੱਖੀ ਹੋਈ ਭੇਟ ਦੀ ਸੌਂਹ ਖਾਵੇ ਤਾਂ ਉਸ ਨੂੰ ਪੂਰੀ ਕਰਨੀ ਪਵੇਗੀ’।
19
ਹੇ ਅੰਨ੍ਹਿਓ! ਵੱਡਾ ਕੀ ਹੈ; ਭੇਟ ਜਾਂ ਜਗਵੇਦੀ ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ?
20
ਸੋ ਜਿਹੜਾ ਜਗਵੇਦੀ ਦੀ ਸੌਂਹ ਖਾਂਦਾ ਹੈ ਉਹ ਉਸ ਦੀ ਅਤੇ ਉਸ ਉੱਤੇ ਰੱਖੀਆਂ ਹੋਈਆਂ ਸਭ ਚੀਜ਼ਾਂ ਦੀ ਵੀ ਸੌਂਹ ਖਾਂਦਾ ਹੈ;
21
ਜਿਹੜਾ ਹੈਕਲ ਦੀ ਸੌਂਹ ਖਾਂਦਾ ਹੈ, ਉਹ ਉਸ ਦੀ ਅਤੇ ਉਸ ਵਿੱਚ ਵਾਸ ਕਰਨ ਵਾਲੇ ਦੀ ਵੀ ਸੌਂਹ ਖਾਂਦਾ ਹੈ;
22
ਅਤੇ ਜਿਹੜਾ ਸਵਰਗ ਦੀ ਸੌਂਹ ਖਾਂਦਾ ਹੈ ਉਹ ਪਰਮੇਸ਼ਰ ਦੇ ਸਿੰਘਾਸਣ ਦੀ ਅਤੇ ਜਿਹੜਾ ਉਸ ਉੱਤੇ ਬਿਰਾਜਮਾਨ ਹੈ, ਉਸ ਦੀ ਵੀ ਸੌਂਹ ਖਾਂਦਾ ਹੈ।
23
“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪੁਦੀਨੇ, ਸੌਂਫ਼ ਅਤੇ ਜ਼ੀਰੇ ਦਾ ਦਸਵੰਧ ਤਾਂ ਦਿੰਦੇ ਹੋ ਪਰ ਬਿਵਸਥਾ ਦੀਆਂ ਮਹੱਤਵਪੂਰਣ ਗੱਲਾਂ ਅਰਥਾਤ ਨਿਆਂ, ਦਇਆ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ; ਪਰ ਚਾਹੀਦਾ ਸੀ ਕਿ ਤੁਸੀਂ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।
24
ਹੇ ਅੰਨ੍ਹੇ ਆਗੂਓ! ਤੁਸੀਂ ਮੱਛਰ ਨੂੰ ਤਾਂ ਪੁਣ ਲੈਂਦੇ ਹੋ ਪਰ ਊਠ ਨੂੰ ਨਿਗਲ ਜਾਂਦੇ ਹੋ।
25
“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪਿਆਲੇ ਅਤੇ ਥਾਲੀ ਨੂੰ ਬਾਹਰੋਂ ਸਾਫ ਕਰਦੇ ਹੋ, ਪਰ ਅੰਦਰੋਂ ਲੁੱਟ ਅਤੇ ਅਸੰਜਮ ਨਾਲ ਭਰੇ ਹੋਏ ਹੋ।
26
ਹੇ ਅੰਨ੍ਹੇ ਫ਼ਰੀਸੀ, ਪਹਿਲਾਂ ਪਿਆਲੇ ਨੂੰ ਅੰਦਰੋਂ ਸਾਫ ਕਰ ਤਾਂਕਿ ਉਹ ਬਾਹਰੋਂ ਵੀ ਸਾਫ ਹੋ ਜਾਵੇ।
27
“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਚੂਨਾ ਫਿਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਵਿਖਾਈ ਦਿੰਦੀਆਂ ਹਨ, ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਤਰ੍ਹਾਂ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆਂ ਹਨ।
28
ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਤਾਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ, ਪਰ ਅੰਦਰੋਂ ਪਖੰਡ ਅਤੇ ਕੁਧਰਮ ਨਾਲ ਭਰੇ ਹੋਏ ਹੋ।
29
“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਕਬਰਾਂ ਸਜਾਉਂਦੇ ਹੋ।
30
ਤੁਸੀਂ ਕਹਿੰਦੇ ਹੋ, ‘ਜੇ ਅਸੀਂ ਆਪਣੇ ਪੁਰਖਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੀ ਹੱਤਿਆ ਵਿੱਚ ਸਾਂਝੀ ਨਾ ਹੁੰਦੇ’।
31
ਇਸ ਤਰ੍ਹਾਂ ਤੁਸੀਂ ਆਪਣੇ ਉੱਤੇ ਆਪ ਗਵਾਹੀ ਦਿੰਦੇ ਹੋ ਕਿ ਅਸੀਂ ਨਬੀਆਂ ਦੀ ਹੱਤਿਆ ਕਰਨ ਵਾਲਿਆਂ ਦੇ ਪੁੱਤਰ ਹਾਂ।
32
ਸੋ ਤੁਸੀਂ ਆਪਣੇ ਪੁਰਖਿਆਂ ਦੇ ਪਾਪ ਦਾ ਘੜਾ ਭਰਦੇ ਜਾਓ।
33
ਹੇ ਸੱਪੋ, ਜ਼ਹਿਰੀਲੇ ਸੱਪਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਵੇਂ ਬਚੋਗੇ?
34
ਇਸ ਲਈ ਵੇਖੋ, ਮੈਂ ਤੁਹਾਡੇ ਕੋਲ ਨਬੀਆਂ, ਗਿਆਨੀਆਂ ਅਤੇ ਸ਼ਾਸਤਰੀਆਂ ਨੂੰ ਭੇਜਦਾ ਹਾਂ; ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ 'ਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੇ ਸਭਾ-ਘਰਾਂ ਵਿੱਚ ਕੋਰੜੇ ਮਾਰੋਗੇ ਤੇ ਨਗਰ-ਨਗਰ ਉਨ੍ਹਾਂ ਦਾ ਪਿੱਛਾ ਕਰੋਗੇ,
35
ਤਾਂਕਿ ਉਨ੍ਹਾਂ ਧਰਮੀਆਂ ਦਾ ਲਹੂ ਜਿਹੜਾ ਧਰਤੀ 'ਤੇ ਵਹਾਇਆ ਗਿਆ ਅਰਥਾਤ ਧਰਮੀ ਹਾਬਲ ਦੇ ਲਹੂ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਦੇ ਲਹੂ ਤੱਕ ਜਿਸ ਨੂੰ ਤੁਸੀਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਸੁੱਟਿਆ, ਉਹ ਸਭ ਤੁਹਾਡੇ ਉੱਤੇ ਪਵੇ।
36
ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਹ ਸਭ ਗੱਲਾਂ ਇਸ ਪੀੜ੍ਹੀ ਉੱਤੇ ਆ ਪੈਣਗੀਆਂ।
37
“ਹੇ ਯਰੂਸ਼ਲਮ, ਹੇ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਮਾਰ ਸੁੱਟਦਾ ਹੈਂ ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪਥਰਾਓ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ, ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ, ਪਰ ਤੂੰ ਨਾ ਚਾਹਿਆ।
38
ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।
39
ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ, ਹੁਣ ਤੋਂ ਤੁਸੀਂ ਮੈਨੂੰ ਉਦੋਂ ਤੱਕ ਨਾ ਵੇਖੋਗੇ ਜਦੋਂ ਤੱਕ ਤੁਸੀਂ ਇਹ ਨਾ ਕਹੋ ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ’!”
← Chapter 22
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 24 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28