bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 10
Romans 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਹੇ ਭਾਈਓ, ਉਨ੍ਹਾਂ ਲਈ ਮੇਰੇ ਮਨ ਦੀ ਚਾਹ ਅਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਇਹੋ ਹੈ ਕਿ ਉਹ ਬਚਾਏ ਜਾਣ।
2
ਕਿਉਂਕਿ ਮੈਂ ਉਨ੍ਹਾਂ ਦੀ ਗਵਾਹੀ ਦਿੰਦਾ ਹਾਂ ਕਿ ਉਨ੍ਹਾਂ ਅੰਦਰ ਪਰਮੇਸ਼ਰ ਦੇ ਲਈ ਜੋਸ਼ ਤਾਂ ਹੈ, ਪਰ ਸਮਝ ਨਾਲ ਨਹੀਂ।
3
ਕਿਉਂ ਜੋ ਪਰਮੇਸ਼ਰ ਦੀ ਧਾਰਮਿਕਤਾ ਤੋਂ ਅਣਜਾਣ ਹੁੰਦੇ ਹੋਏ ਅਤੇ ਆਪਣੀ ਧਾਰਮਿਕਤਾ ਨੂੰ ਕਾਇਮ ਕਰਨ ਦਾ ਯਤਨ ਕਰਦਿਆਂ ਉਹ ਪਰਮੇਸ਼ਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ,
4
ਕਿਉਂਕਿ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਲਈ ਮਸੀਹ ਧਾਰਮਿਕਤਾ ਦੇ ਨਮਿੱਤ ਬਿਵਸਥਾ ਦਾ ਅੰਤ ਹੈ।
5
ਮੂਸਾ ਉਸ ਧਾਰਮਿਕਤਾ ਦੇ ਵਿਖੇ ਜੋ ਬਿਵਸਥਾ ਤੋਂ ਹੈ, ਲਿਖਦਾ ਹੈ: “ਜਿਹੜਾ ਮਨੁੱਖ ਇਨ੍ਹਾਂ ਗੱਲਾਂ ਨੂੰ ਪੂਰਾ ਕਰਦਾ ਹੈ ਉਹ ਇਨ੍ਹਾਂ ਤੋਂ ਜੀਵੇਗਾ।”
6
ਪਰ ਉਹ ਧਾਰਮਿਕਤਾ ਜੋ ਵਿਸ਼ਵਾਸ ਤੋਂ ਹੈ, ਕਹਿੰਦੀ ਹੈ, “ਆਪਣੇ ਮਨ ਵਿੱਚ ਇਹ ਨਾ ਕਹਿ ਕਿ ਕੌਣ ਸਵਰਗ 'ਤੇ ਚੜ੍ਹੇਗਾ?” ਅਰਥਾਤ ਮਸੀਹ ਨੂੰ ਹੇਠਾਂ ਲਿਆਉਣ ਲਈ;
7
ਜਾਂ, “ਪਤਾਲ ਵਿੱਚ ਕੌਣ ਉੱਤਰੇਗਾ?” ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਤਾਂਹ ਲਿਆਉਣ ਲਈ।
8
ਪਰ ਬਿਵਸਥਾ ਕੀ ਕਹਿੰਦੀ ਹੈ? “ਵਚਨ ਤੇਰੇ ਨੇੜੇ, ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ।” ਇਹ ਵਿਸ਼ਵਾਸ ਦਾ ਉਹੋ ਵਚਨ ਹੈ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ
9
ਕਿ ਜੇ ਤੂੰ ਆਪਣੇ ਮੂੰਹ ਤੋਂ ਯਿਸੂ ਨੂੰ ਪ੍ਰਭੂ ਮੰਨ ਲਵੇਂ ਅਤੇ ਆਪਣੇ ਮਨ ਤੋਂ ਵਿਸ਼ਵਾਸ ਕਰੇਂ ਕਿ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਤਾਂ ਤੂੰ ਬਚਾਇਆ ਜਾਵੇਂਗਾ।
10
ਕਿਉਂਕਿ ਧਾਰਮਿਕਤਾ ਦੇ ਲਈ ਮਨ ਤੋਂ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਮੁਕਤੀ ਦੇ ਲਈ ਮੂੰਹ ਤੋਂ ਇਕਰਾਰ ਕੀਤਾ ਜਾਂਦਾ ਹੈ,
11
ਕਿਉਂ ਜੋ ਲਿਖਤ ਕਹਿੰਦੀ ਹੈ: “ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਸ਼ਰਮਿੰਦਾ ਨਾ ਹੋਵੇਗਾ।”
12
ਕਿਉਂਕਿ ਯਹੂਦੀ ਅਤੇ ਯੂਨਾਨੀ ਵਿੱਚ ਕੋਈ ਭਿੰਨ-ਭੇਦ ਨਹੀਂ ਹੈ, ਕਿਉਂ ਜੋ ਉਹੋ ਪ੍ਰਭੂ ਸਭਨਾਂ ਦਾ ਪ੍ਰਭੂ ਹੈ ਅਤੇ ਜਿਹੜੇ ਉਸ ਨੂੰ ਪੁਕਾਰਦੇ ਹਨ ਉਨ੍ਹਾਂ ਸਭਨਾਂ ਦੇ ਪ੍ਰਤੀ ਉਦਾਰ ਹੈ।
13
ਕਿਉਂਕਿ, “ਜੋ ਕੋਈ ਪ੍ਰਭੂ ਦਾ ਨਾਮ ਪੁਕਾਰੇਗਾ ਉਹ ਬਚਾਇਆ ਜਾਵੇਗਾ।”
14
ਪਰ ਜਿਸ ਉੱਤੇ ਉਨ੍ਹਾਂ ਵਿਸ਼ਵਾਸ ਹੀ ਨਹੀਂ ਕੀਤਾ ਉਸ ਨੂੰ ਕਿਵੇਂ ਪੁਕਾਰਨ? ਅਤੇ ਜਿਸ ਦੇ ਬਾਰੇ ਉਨ੍ਹਾਂ ਸੁਣਿਆ ਹੀ ਨਹੀਂ ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਜੇ ਕੋਈ ਪ੍ਰਚਾਰ ਹੀ ਨਾ ਕਰੇ ਤਾਂ ਉਹ ਕਿਵੇਂ ਸੁਣਨ?
15
ਅਤੇ ਜੇ ਭੇਜੇ ਨਾ ਜਾਣ ਤਾਂ ਪ੍ਰਚਾਰ ਕਿਵੇਂ ਕਰਨ? ਜਿਵੇਂ ਲਿਖਿਆ ਹੈ: “ਉਨ੍ਹਾਂ ਦੇ ਚਰਨ ਕਿੰਨੇ ਸੋਹਣੇ ਹਨ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖ਼ਬਰੀ ਸੁਣਾਉਂਦੇ ਹਨ।”
16
ਪਰ ਸਭਨਾਂ ਨੇ ਖੁਸ਼ਖ਼ਬਰੀ ਨੂੰ ਨਾ ਮੰਨਿਆ, ਕਿਉਂਕਿ ਯਸਾਯਾਹ ਕਹਿੰਦਾ ਹੈ, “ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ?”
17
ਸੋ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਅਤੇ ਸੁਣਨਾ ਮਸੀਹ ਦੇ ਵਚਨ ਤੋਂ।
18
ਪਰ ਮੈਂ ਕਹਿੰਦਾ ਹਾਂ, ਕੀ ਉਨ੍ਹਾਂ ਨਹੀਂ ਸੁਣਿਆ? ਬਿਲਕੁਲ ਸੁਣਿਆ: ਪ੍ਰਚਾਰਕਾਂ ਦੀ ਅਵਾਜ਼ ਸਾਰੇ ਸੰਸਾਰ ਵਿੱਚ ਅਤੇ ਉਨ੍ਹਾਂ ਦੇ ਸ਼ਬਦ ਧਰਤੀ ਦੇ ਕੋਨੇ-ਕੋਨੇ ਤੱਕ ਪਹੁੰਚੇ।
19
ਮੈਂ ਫਿਰ ਕਹਿੰਦਾ ਹਾਂ, ਕੀ ਇਸਰਾਏਲੀ ਨਹੀਂ ਜਾਣਦੇ ਸਨ? ਪਹਿਲਾਂ ਮੂਸਾ ਕਹਿੰਦਾ ਹੈ: ਮੈਂ ਉਨ੍ਹਾਂ ਦੇ ਦੁਆਰਾ ਜਿਹੜੇ ਕੌਮ ਨਹੀਂ ਹਨ, ਤੁਹਾਡੇ ਵਿੱਚ ਈਰਖਾ ਪੈਦਾ ਕਰਾਂਗਾ; ਮੈਂ ਤੁਹਾਨੂੰ ਇੱਕ ਬੇਸਮਝ ਕੌਮ ਦੇ ਦੁਆਰਾ ਕ੍ਰੋਧ ਦੁਆਵਾਂਗਾ।
20
ਫਿਰ ਯਸਾਯਾਹ ਬੜੀ ਦਲੇਰੀ ਨਾਲ ਕਹਿੰਦਾ ਹੈ: ਜਿਨ੍ਹਾਂ ਮੇਰੀ ਖੋਜ ਨਹੀਂ ਕੀਤੀ ਉਨ੍ਹਾਂ ਮੈਨੂੰ ਲੱਭ ਲਿਆ। ਜਿਨ੍ਹਾਂ ਮੇਰੇ ਬਾਰੇ ਪੁੱਛਿਆ ਵੀ ਨਹੀਂ ਉਨ੍ਹਾਂ ਉੱਤੇ ਮੈਂ ਪਰਗਟ ਹੋਇਆ ।
21
ਪਰ ਇਸਰਾਏਲੀਆਂ ਨੂੰ ਉਹ ਕਹਿੰਦਾ ਹੈ: ਮੈਂ ਅਣਆਗਿਆਕਾਰੀ ਅਤੇ ਵਿਰੋਧੀ ਪਰਜਾ ਵੱਲ ਸਾਰਾ ਦਿਨ ਆਪਣੇ ਹੱਥ ਪਸਾਰੇ ਰਿਹਾ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16