bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 7
Romans 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਮੈਂ ਬਿਵਸਥਾ ਦੇ ਜਾਣਨ ਵਾਲਿਆਂ ਨੂੰ ਕਹਿੰਦਾ ਹਾਂ ਕਿ ਹੇ ਭਾਈਓ, ਕੀ ਤੁਸੀਂ ਨਹੀਂ ਜਾਣਦੇ ਕਿ ਜਦੋਂ ਤੱਕ ਮਨੁੱਖ ਜੀਉਂਦਾ ਰਹਿੰਦਾ ਹੈ ਉਦੋਂ ਤੱਕ ਬਿਵਸਥਾ ਉਸ ਦੇ ਉੱਤੇ ਪ੍ਰਭੁਤਾ ਕਰਦੀ ਹੈ?
2
ਕਿਉਂਕਿ ਬਿਵਸਥਾ ਦੇ ਅਨੁਸਾਰ ਵਿਆਹੁਤਾ ਔਰਤ ਆਪਣੇ ਪਤੀ ਦੇ ਨਾਲ ਉਦੋਂ ਤੱਕ ਬੱਝੀ ਹੋਈ ਹੈ ਜਦੋਂ ਤੱਕ ਉਹ ਜੀਉਂਦਾ ਹੈ, ਪਰ ਜੇ ਪਤੀ ਮਰ ਜਾਵੇ ਤਾਂ ਉਹ ਪਤੀ ਦੀ ਬਿਵਸਥਾ ਤੋਂ ਅਜ਼ਾਦ ਹੋ ਜਾਂਦੀ ਹੈ।
3
ਸੋ ਜੇ ਉਹ ਆਪਣੇ ਪਤੀ ਦੇ ਜੀਉਂਦੇ ਜੀ ਦੂਜਾ ਪਤੀ ਕਰ ਲਵੇ ਤਾਂ ਵਿਭਚਾਰਣ ਕਹਾਵੇਗੀ, ਪਰ ਜੇ ਪਤੀ ਦੀ ਮੌਤ ਹੋ ਜਾਵੇ ਤਾਂ ਉਹ ਬਿਵਸਥਾ ਤੋਂ ਅਜ਼ਾਦ ਹੋ ਜਾਂਦੀ ਹੈ ਅਤੇ ਦੂਜਾ ਪਤੀ ਕਰਨ 'ਤੇ ਵੀ ਵਿਭਚਾਰਣ ਨਹੀਂ ਕਹਾਵੇਗੀ।
4
ਇਸ ਲਈ ਹੇ ਮੇਰੇ ਭਾਈਓ, ਤੁਸੀਂ ਵੀ ਮਸੀਹ ਦੀ ਦੇਹ ਦੇ ਦੁਆਰਾ ਬਿਵਸਥਾ ਲਈ ਮਰ ਗਏ ਕਿ ਉਸ ਦੂਜੇ ਦੇ ਹੋ ਜਾਓ ਜਿਹੜਾ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਤਾਂਕਿ ਅਸੀਂ ਪਰਮੇਸ਼ਰ ਲਈ ਫਲ ਦੇਈਏ।
5
ਕਿਉਂਕਿ ਜਦੋਂ ਅਸੀਂ ਸਰੀਰਕ ਸੀ ਤਾਂ ਬਿਵਸਥਾ ਦੇ ਦੁਆਰਾ ਪਾਪ ਦੀਆਂ ਕਾਮਨਾਵਾਂ ਸਾਡੇ ਸਰੀਰਕ ਅੰਗਾਂ ਵਿੱਚ ਕੰਮ ਕਰਦੀਆਂ ਸਨ ਤਾਂਕਿ ਮੌਤ ਦੇ ਲਈ ਫਲ ਦੇਣ।
6
ਪਰ ਹੁਣ ਬਿਵਸਥਾ ਦੇ ਲਈ ਮਰ ਕੇ ਜਿਸ ਵਿੱਚ ਅਸੀਂ ਬੱਝੇ ਹੋਏ ਸੀ ਇਸ ਤੋਂ ਅਜ਼ਾਦ ਕੀਤੇ ਗਏ ਤਾਂਕਿ ਅਸੀਂ ਪੁਰਾਣੀ ਲਿਖਤ ਅਨੁਸਾਰ ਨਹੀਂ, ਸਗੋਂ ਆਤਮਾ ਦੀ ਨਵੀਂ ਲਿਖਤ ਅਨੁਸਾਰ ਸੇਵਾ ਕਰੀਏ।
7
ਤਾਂ ਅਸੀਂ ਕੀ ਕਹੀਏ? ਕੀ ਬਿਵਸਥਾ ਪਾਪ ਹੈ? ਬਿਲਕੁਲ ਨਹੀਂ! ਸਗੋਂ ਬਿਵਸਥਾ ਦੇ ਬਿਨਾਂ ਮੈਂ ਪਾਪ ਨੂੰ ਨਾ ਜਾਣਿਆ ਹੁੰਦਾ, ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲੋਭ ਨਾ ਕਰ ਤਾਂ ਮੈਂ ਲੋਭ ਦੇ ਬਾਰੇ ਨਾ ਜਾਣਦਾ।
8
ਪਰ ਪਾਪ ਨੇ ਹੁਕਮ ਦੇ ਰਾਹੀਂ ਮੌਕਾ ਪਾ ਕੇ ਮੇਰੇ ਅੰਦਰ ਹਰ ਤਰ੍ਹਾਂ ਦਾ ਲੋਭ ਪੈਦਾ ਕਰ ਦਿੱਤਾ, ਕਿਉਂਕਿ ਬਿਵਸਥਾ ਦੇ ਬਿਨਾਂ ਪਾਪ ਮੁਰਦਾ ਹੈ।
9
ਇੱਕ ਸਮੇਂ ਮੈਂ ਵੀ ਬਿਵਸਥਾ ਦੇ ਬਿਨਾਂ ਜੀਉਂਦਾ ਸੀ, ਪਰ ਜਦੋਂ ਹੁਕਮ ਆਇਆ ਤਾਂ ਪਾਪ ਜੀਉਂਦਾ ਹੋ ਗਿਆ
10
ਅਤੇ ਮੈਂ ਮਰ ਗਿਆ। ਜਿਹੜਾ ਹੁਕਮ ਜੀਵਨ ਦੇ ਲਈ ਸੀ ਉਹੀ ਮੇਰੇ ਲਈ ਮੌਤ ਬਣ ਗਿਆ,
11
ਕਿਉਂਕਿ ਪਾਪ ਨੇ ਮੌਕਾ ਪਾ ਕੇ ਹੁਕਮ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਇਸ ਦੇ ਦੁਆਰਾ ਮੈਨੂੰ ਮਾਰ ਸੁੱਟਿਆ।
12
ਇਸ ਲਈ ਬਿਵਸਥਾ ਪਵਿੱਤਰ ਹੈ ਅਤੇ ਹੁਕਮ ਵੀ ਪਵਿੱਤਰ, ਸੱਚਾ ਅਤੇ ਚੰਗਾ ਹੈ।
13
ਤਾਂ, ਕੀ ਜੋ ਚੰਗਾ ਹੈ ਉਹ ਮੇਰੇ ਲਈ ਮੌਤ ਬਣਿਆ? ਬਿਲਕੁਲ ਨਹੀਂ! ਸਗੋਂ ਪਾਪ ਉਸ ਚੰਗੇ ਦੇ ਦੁਆਰਾ ਮੇਰੇ ਲਈ ਮੌਤ ਬਣਿਆ ਤਾਂਕਿ ਪਾਪ ਪਰਗਟ ਹੋਵੇ ਤਾਂ ਜੋ ਹੁਕਮ ਦੇ ਰਾਹੀਂ ਪਾਪ ਅੱਤ ਬੁਰਾ ਠਹਿਰੇ।
14
ਕਿਉਂਕਿ ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਕ ਹੈ, ਪਰ ਮੈਂ ਸਰੀਰਕ ਹਾਂ ਅਤੇ ਪਾਪ ਦੇ ਹੱਥੀਂ ਵੇਚਿਆ ਗਿਆ ਹਾਂ।
15
ਇਸ ਲਈ ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਦਾ ਹਾਂ, ਕਿਉਂਕਿ ਜੋ ਮੈਂ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਰਣਾ ਆਉਂਦੀ ਹੈ।
16
ਸੋ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨਾਲ ਸਹਿਮਤ ਹੁੰਦਾ ਹਾਂ ਕਿ ਇਹ ਚੰਗੀ ਹੈ।
17
ਸੋ ਹੁਣ ਇਹ ਕਰਨ ਵਾਲਾ ਮੈਂ ਨਹੀਂ, ਸਗੋਂ ਉਹ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ।
18
ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਵਿੱਚ ਅਰਥਾਤ ਮੇਰੇ ਸਰੀਰ ਵਿੱਚ ਕੋਈ ਭਲੀ ਗੱਲ ਵਾਸ ਨਹੀਂ ਕਰਦੀ। ਕਿਉਂਕਿ ਮੇਰੇ ਅੰਦਰ ਭਲਾ ਕਰਨ ਦੀ ਇੱਛਾ ਤਾਂ ਹੈ, ਪਰ ਭਲਾ ਮੇਰੇ ਕੋਲੋਂ ਨਹੀਂ ਹੁੰਦਾ।
19
ਕਿਉਂਕਿ ਜੋ ਭਲਾਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੇਰੇ ਕੋਲੋਂ ਨਹੀਂ ਹੁੰਦੀ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ, ਉਹੀ ਮੈਂ ਕਰਦਾ ਹਾਂ।
20
ਸੋ ਹੁਣ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਇਸ ਨੂੰ ਕਰਨ ਵਾਲਾ ਮੈਂ ਨਹੀਂ, ਸਗੋਂ ਉਹ ਪਾਪ ਹੈ ਜਿਹੜਾ ਮੇਰੇ ਅੰਦਰ ਵਾਸ ਕਰਦਾ ਹੈ।
21
ਇਸ ਲਈ ਮੈਂ ਇਹ ਨਿਯਮ ਵੇਖਦਾ ਹਾਂ ਕਿ ਜਦੋਂ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਤਾਂ ਬੁਰਾਈ ਮੇਰੇ ਨਾਲ ਹੀ ਰਹਿੰਦੀ ਹੈ।
22
ਕਿਉਂਕਿ ਮੈਂ ਅੰਦਰੂਨੀ ਮਨੁੱਖ ਦੇ ਕਾਰਨ ਪਰਮੇਸ਼ਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ।
23
ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਬਿਵਸਥਾ ਵੇਖਦਾ ਹਾਂ ਜੋ ਮੇਰੀ ਬੁੱਧ ਦੀ ਬਿਵਸਥਾ ਦੇ ਵਿਰੁੱਧ ਲੜਦੀ ਹੈ ਅਤੇ ਮੈਨੂੰ ਪਾਪ ਦੀ ਬਿਵਸਥਾ ਦਾ ਜੋ ਮੇਰੇ ਸਰੀਰ ਦੇ ਅੰਗਾਂ ਵਿੱਚ ਹੈ, ਗੁਲਾਮ ਬਣਾ ਲੈਂਦੀ ਹੈ।
24
ਮੈਂ ਕਿੰਨਾ ਮੰਦਭਾਗਾ ਮਨੁੱਖ ਹਾਂ! ਕੌਣ ਮੈਨੂੰ ਮੌਤ ਦੇ ਇਸ ਸਰੀਰ ਤੋਂ ਛੁਡਾਏਗਾ?
25
ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦਾ ਧੰਨਵਾਦ ਹੋਵੇ! ਸੋ ਮੈਂ ਆਪਣੀ ਬੁੱਧ ਤੋਂ ਤਾਂ ਪਰਮੇਸ਼ਰ ਦੀ ਬਿਵਸਥਾ ਦੀ ਗੁਲਾਮੀ ਕਰਦਾ ਹਾਂ, ਪਰ ਸਰੀਰ ਤੋਂ ਪਾਪ ਦੀ ਬਿਵਸਥਾ ਦੀ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16