bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 15
Romans 15
Punjabi Standard Bible (Punjabi Standard Bible) 2023
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਹੁਣ ਅਸੀਂ ਜਿਹੜੇ ਬਲਵੰਤ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਿ ਲਈਏ ਅਤੇ ਆਪਣੇ ਆਪ ਨੂੰ ਖੁਸ਼ ਨਾ ਕਰੀਏ।
2
ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੇ ਭਲੇ ਲਈ ਉਸ ਨੂੰ ਖੁਸ਼ ਰੱਖੇ ਤਾਂਕਿ ਉਸ ਦੀ ਉੱਨਤੀ ਹੋਵੇ।
3
ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ, ਪਰ ਜਿਵੇਂ ਲਿਖਿਆ ਹੈ: “ਤੇਰੇ ਨਿੰਦਕਾਂ ਦੀ ਨਿੰਦਾ ਮੇਰੇ ਉੱਤੇ ਆ ਪਈ।”
4
ਕਿਉਂਕਿ ਜੋ ਕੁਝ ਪਹਿਲਾਂ ਲਿਖਿਆ ਗਿਆ ਉਹ ਸਾਡੀ ਸਿੱਖਿਆ ਲਈ ਲਿਖਿਆ ਗਿਆ ਤਾਂਕਿ ਅਸੀਂ ਧੀਰਜ ਅਤੇ ਲਿਖਤਾਂ ਦੇ ਦਿਲਾਸੇ ਤੋਂ ਆਸ ਰੱਖੀਏ।
5
ਹੁਣ ਧੀਰਜ ਅਤੇ ਦਿਲਾਸੇ ਦਾ ਪਰਮੇਸ਼ਰ ਤੁਹਾਨੂੰ ਇਹ ਬਖਸ਼ੇ ਕਿ ਮਸੀਹ ਯਿਸੂ ਦੇ ਅਨੁਸਾਰ ਆਪਸ ਵਿੱਚ ਇੱਕ ਮਨ ਹੋਵੋ,
6
ਤਾਂਕਿ ਤੁਸੀਂ ਇੱਕ ਮਨ ਅਤੇ ਇੱਕ ਅਵਾਜ਼ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ।
7
ਇਸ ਕਰਕੇ ਇੱਕ ਦੂਜੇ ਨੂੰ ਗ੍ਰਹਿਣ ਕਰੋ ਜਿਵੇਂ ਮਸੀਹ ਨੇ ਵੀ ਪਰਮੇਸ਼ਰ ਦੀ ਮਹਿਮਾ ਲਈ ਤੁਹਾਨੂੰ ਗ੍ਰਹਿਣ ਕੀਤਾ।
8
ਮੈਂ ਕਹਿੰਦਾ ਹਾਂ ਕਿ ਪਰਮੇਸ਼ਰ ਦੀ ਸਚਾਈ ਦੀ ਖਾਤਰ ਮਸੀਹ ਸੁੰਨਤੀਆਂ ਦਾ ਸੇਵਕ ਬਣ ਗਿਆ ਤਾਂਕਿ ਪੁਰਖਿਆਂ ਨਾਲ ਕੀਤੇ ਵਾਇਦਿਆਂ ਨੂੰ ਪੱਕਾ ਕਰੇ
9
ਅਤੇ ਪਰਾਈਆਂ ਕੌਮਾਂ ਪਰਮੇਸ਼ਰ ਦੀ ਦਇਆ ਲਈ ਉਸ ਦੀ ਵਡਿਆਈ ਕਰਨ, ਜਿਵੇਂ ਲਿਖਿਆ ਹੈ: ਇਸੇ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ।
10
ਉਹ ਫੇਰ ਕਹਿੰਦਾ ਹੈ: ਹੇ ਪਰਾਈਓ ਕੌਮੋ, ਉਸ ਦੀ ਪਰਜਾ ਦੇ ਨਾਲ ਅਨੰਦ ਮਨਾਓ।
11
ਅਤੇ ਫੇਰ: ਹੇ ਸਭ ਪਰਾਈਓ ਕੌਮੋ, ਪ੍ਰਭੂ ਦੀ ਉਸਤਤ ਕਰੋ; ਸਭ ਲੋਕ ਉਸ ਦੀ ਪ੍ਰਸ਼ੰਸਾ ਕਰਨ।
12
ਯਸਾਯਾਹ ਫੇਰ ਕਹਿੰਦਾ ਹੈ, “ਯੱਸੀ ਦੀ ਜੜ੍ਹ ਪਰਗਟ ਹੋਵੇਗੀ ਅਤੇ ਉਹ ਜਿਹੜਾ ਪਰਾਈਆਂ ਕੌਮਾਂ ਉੱਤੇ ਰਾਜ ਕਰਨ ਲਈ ਉੱਠੇਗਾ, ਪਰਾਈਆਂ ਕੌਮਾਂ ਉਸ ਉੱਤੇ ਆਸ ਰੱਖਣਗੀਆਂ।”
13
ਹੁਣ ਆਸ ਦਾ ਪਰਮੇਸ਼ਰ ਤੁਹਾਨੂੰ ਵਿਸ਼ਵਾਸ ਕਰਨ ਵਿੱਚ ਵੱਡੇ ਅਨੰਦ ਅਤੇ ਸ਼ਾਂਤੀ ਨਾਲ ਭਰੇ ਤਾਂਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਆਸ ਨਾਲ ਭਰਪੂਰ ਹੋ ਜਾਓ।
14
ਹੇ ਮੇਰੇ ਭਾਈਓ, ਮੈਨੂੰ ਤੁਹਾਡੇ ਵਿਖੇ ਤਸੱਲੀ ਹੈ ਕਿ ਤੁਸੀਂ ਭਲਾਈ ਨਾਲ ਭਰਪੂਰ ਅਤੇ ਸੰਪੂਰਨ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਚਿਤਾਉਣ ਦੇ ਵੀ ਯੋਗ ਹੋ,
15
ਤਾਂ ਵੀ ਮੈਂ ਤੁਹਾਨੂੰ ਯਾਦ ਕਰਾਉਣ ਲਈ ਕੁਝ ਗੱਲਾਂ ਦੇ ਵਿਖੇ ਬੜੀ ਦਲੇਰੀ ਨਾਲ ਲਿਖਿਆ ਹੈ। ਇਹ ਉਸ ਕਿਰਪਾ ਦੇ ਕਾਰਨ ਹੋਇਆ ਜੋ ਮੈਨੂੰ ਪਰਮੇਸ਼ਰ ਤੋਂ ਮਿਲੀ ਹੈ
16
ਕਿ ਮੈਂ ਪਰਾਈਆਂ ਕੌਮਾਂ ਦੇ ਲਈ ਮਸੀਹ ਯਿਸੂ ਦਾ ਸੇਵਕ ਬਣ ਕੇ ਯਾਜਕ ਵਾਂਗ ਪਰਮੇਸ਼ਰ ਦੀ ਖੁਸ਼ਖ਼ਬਰੀ ਦੀ ਸੇਵਾ ਦਾ ਕੰਮ ਕਰਾਂ ਤਾਂਕਿ ਪਰਾਈਆਂ ਕੌਮਾਂ ਪਵਿੱਤਰ ਆਤਮਾ ਦੇ ਰਾਹੀਂ ਪਵਿੱਤਰ ਹੋ ਕੇ ਭੇਟ ਦੇ ਰੂਪ ਵਿੱਚ ਗ੍ਰਹਿਣਯੋਗ ਹੋਣ।
17
ਇਸ ਲਈ ਜੋ ਕੁਝ ਮੈਂ ਮਸੀਹ ਯਿਸੂ ਵਿੱਚ ਪਰਮੇਸ਼ਰ ਲਈ ਕੀਤਾ, ਮੈਨੂੰ ਉਸ 'ਤੇ ਮਾਣ ਹੈ।
18
ਕਿਉਂਕਿ ਮੈਂ ਉਨ੍ਹਾਂ ਕੰਮਾਂ ਤੋਂ ਇਲਾਵਾ ਹੋਰ ਕੁਝ ਕਹਿਣ ਦਾ ਹੌਸਲਾ ਨਹੀਂ ਕਰਾਂਗਾ ਜੋ ਮਸੀਹ ਨੇ ਪਰਾਈਆਂ ਕੌਮਾਂ ਦੀ ਆਗਿਆਕਾਰੀ ਲਈ ਵਚਨ ਅਤੇ ਕੰਮਾਂ ਦੁਆਰਾ,
19
ਚਿੰਨ੍ਹਾਂ ਅਤੇ ਅਚੰਭਿਆਂ ਦੀ ਸ਼ਕਤੀ ਦੁਆਰਾ ਅਤੇ ਪਰਮੇਸ਼ਰ ਦੇ ਆਤਮਾ ਦੀ ਸਮਰੱਥਾ ਦੁਆਰਾ ਮੇਰੇ ਰਾਹੀਂ ਕੀਤੇ। ਇਸੇ ਕਰਕੇ ਮੈਂ ਯਰੂਸ਼ਲਮ ਤੋਂ ਲੈ ਕੇ ਆਲੇ-ਦੁਆਲੇ ਇੱਲੁਰਿਕੁਨ ਤੱਕ ਮਸੀਹ ਦੀ ਖੁਸ਼ਖ਼ਬਰੀ ਦਾ ਪੂਰਾ ਪ੍ਰਚਾਰ ਕੀਤਾ।
20
ਸੋ ਮੇਰੀ ਇਹੋ ਅਭਿਲਾਸ਼ਾ ਹੈ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ, ਉੱਥੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਾਂ ਤਾਂਕਿ ਮੈਂ ਦੂਜੇ ਦੀ ਨੀਂਹ ਉੱਤੇ ਉਸਾਰੀ ਨਾ ਕਰਾਂ,
21
ਜਿਵੇਂ ਲਿਖਿਆ ਹੈ: ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ, ਉਹ ਵੇਖਣਗੇ ਅਤੇ ਜਿਨ੍ਹਾਂ ਨਹੀਂ ਸੁਣਿਆ, ਉਹ ਸਮਝਣਗੇ।
22
ਇਸੇ ਕਰਕੇ ਮੈਨੂੰ ਬਹੁਤ ਵਾਰ ਤੁਹਾਡੇ ਕੋਲ ਆਉਣ ਤੋਂ ਰੁਕਣਾ ਪਿਆ।
23
ਪਰ ਹੁਣ ਇਨ੍ਹਾਂ ਇਲਾਕਿਆਂ ਵਿੱਚ ਮੇਰੇ ਕੰਮ ਲਈ ਹੋਰ ਥਾਂ ਨਾ ਰਿਹਾ ਅਤੇ ਮੇਰੀ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਵੀ ਰਹੀ ਹੈ,
24
ਜਦੋਂ ਵੀ ਮੈਂ ਹਿਸਪਾਨਿਯਾ ਨੂੰ ਜਾਵਾਂ ਤਾਂ ਆਸ ਕਰਦਾ ਹਾਂ ਕਿ ਜਾਂਦੇ ਹੋਏ ਤੁਹਾਨੂੰ ਮਿਲਾਂ ਅਤੇ ਕੁਝ ਸਮਾਂ ਤੁਹਾਡੀ ਸੰਗਤ ਤੋਂ ਤ੍ਰਿਪਤ ਹੋ ਕੇ ਤੁਹਾਡੇ ਵੱਲੋਂ ਅੱਗੇ ਤੋਰਿਆ ਜਾਵਾਂ।
25
ਪਰ ਹੁਣ ਮੈਂ ਸੰਤਾਂ ਦੀ ਸਹਾਇਤਾ ਕਰਨ ਲਈ ਯਰੂਸ਼ਲਮ ਨੂੰ ਜਾ ਰਿਹਾ ਹਾਂ,
26
ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੇ ਵਿਸ਼ਵਾਸੀਆਂ ਨੂੰ ਚੰਗਾ ਲੱਗਾ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਜਿਹੜੇ ਗਰੀਬ ਹਨ ਉਨ੍ਹਾਂ ਲਈ ਸਹਾਇਤਾ ਭੇਜਣ,
27
ਕਿਉਂ ਜੋ ਪਰਾਈਆਂ ਕੌਮਾਂ ਨੂੰ ਚੰਗਾ ਲੱਗਾ ਅਤੇ ਉਹ ਸੰਤਾਂ ਦੇ ਕਰਜ਼ਦਾਰ ਹਨ; ਕਿਉਂਕਿ ਜੇ ਪਰਾਈਆਂ ਕੌਮਾਂ ਸੰਤਾਂ ਦੀਆਂ ਆਤਮਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਭੌਤਿਕ ਵਸਤਾਂ ਨਾਲ ਵੀ ਸੰਤਾਂ ਦੀ ਸਹਾਇਤਾ ਕਰਨ।
28
ਸੋ ਇਹ ਕੰਮ ਪੂਰਾ ਕਰਕੇ ਅਤੇ ਇਹ ਸਹਾਇਤਾ ਉਨ੍ਹਾਂ ਨੂੰ ਪਹੁੰਚਾ ਕੇ ਮੈਂ ਤੁਹਾਡੇ ਕੋਲੋਂ ਹੁੰਦਾ ਹੋਇਆ ਹਿਸਪਾਨਿਯਾ ਨੂੰ ਜਾਵਾਂਗਾ।
29
ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀ ਭਰਪੂਰ ਬਰਕਤ ਨਾਲ ਆਵਾਂਗਾ।
30
ਹੇ ਭਾਈਓ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਤੇ ਆਤਮਾ ਦੇ ਪ੍ਰੇਮ ਦੁਆਰਾ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾਵਾਂ ਕਰਨ ਵਿੱਚ ਮੇਰੇ ਨਾਲ ਲੱਗੇ ਰਹੋ
31
ਕਿ ਮੈਂ ਯਹੂਦਿਯਾ ਦੇ ਅਵਿਸ਼ਵਾਸੀਆਂ ਤੋਂ ਬਚਾਇਆ ਜਾਵਾਂ ਅਤੇ ਯਰੂਸ਼ਲਮ ਲਈ ਮੇਰੀ ਸੇਵਾ ਸੰਤਾਂ ਨੂੰ ਗ੍ਰਹਿਣਯੋਗ ਹੋਵੇ
32
ਤਾਂਕਿ ਮੈਂ ਪਰਮੇਸ਼ਰ ਦੀ ਇੱਛਾ ਨਾਲ ਅਨੰਦ ਸਹਿਤ ਤੁਹਾਡੇ ਕੋਲ ਆ ਸਕਾਂ ਅਤੇ ਤੁਹਾਡੇ ਨਾਲ ਅਰਾਮ ਪਾਵਾਂ।
33
ਹੁਣ ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਸਭਨਾਂ ਦੇ ਨਾਲ ਹੋਵੇ। ਆਮੀਨ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16