bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 8
Romans 8
Punjabi Standard Bible (Punjabi Standard Bible) 2023
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
1
ਸੋ ਹੁਣ ਉਨ੍ਹਾਂ ਉੱਤੇ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ। [ਉਹ ਸਰੀਰ ਦੇ ਅਨੁਸਾਰ ਨਹੀਂ, ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਨ।]
2
ਕਿਉਂਕਿ ਮਸੀਹ ਯਿਸੂ ਵਿੱਚ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਤੁਹਾਨੂੰ ਪਾਪ ਅਤੇ ਮੌਤ ਦੀ ਬਿਵਸਥਾ ਤੋਂ ਅਜ਼ਾਦ ਕਰ ਦਿੱਤਾ,
3
ਇਸ ਲਈ ਕਿ ਜੋ ਕੰਮ ਸਰੀਰ ਦੇ ਕਾਰਨ ਨਿਰਬਲ ਹੋਣ ਕਰਕੇ ਬਿਵਸਥਾ ਨਾ ਕਰ ਸਕੀ ਉਹ ਪਰਮੇਸ਼ਰ ਨੇ ਕੀਤਾ। ਉਸ ਨੇ ਆਪਣੇ ਪੁੱਤਰ ਨੂੰ ਪਾਪੀ ਸਰੀਰ ਦੀ ਸਮਾਨਤਾ ਵਿੱਚ ਅਤੇ ਪਾਪ-ਬਲੀ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ
4
ਤਾਂਕਿ ਬਿਵਸਥਾ ਦੀਆਂ ਧਾਰਮਿਕ ਸ਼ਰਤਾਂ ਨੂੰ ਸਾਡੇ ਵਿੱਚ ਜਿਹੜੇ ਸਰੀਰ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ, ਪੂਰਾ ਕੀਤਾ ਜਾ ਸਕੇ।
5
ਕਿਉਂਕਿ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ, ਪਰ ਜਿਹੜੇ ਆਤਮਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।
6
ਕਿਉਂ ਜੋ ਸਰੀਰਕ ਗੱਲਾਂ ਉੱਤੇ ਮਨ ਲਾਉਣਾ ਮੌਤ ਹੈ, ਪਰ ਆਤਮਕ ਗੱਲਾਂ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ,
7
ਕਿਉਂਕਿ ਸਰੀਰਕ ਗੱਲਾਂ ਉੱਤੇ ਲੱਗਾ ਹੋਇਆ ਮਨ ਪਰਮੇਸ਼ਰ ਨਾਲ ਵੈਰ ਹੈ, ਕਿਉਂ ਜੋ ਇਹ ਪਰਮੇਸ਼ਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦਾ ਹੈ;
8
ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ।
9
ਪਰੰਤੂ ਤੁਸੀਂ ਸਰੀਰਕ ਨਹੀਂ ਸਗੋਂ ਆਤਮਕ ਹੋ, ਪਰ ਤਾਂ ਹੀ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ, ਪਰ ਜਿਸ ਦੇ ਕੋਲ ਮਸੀਹ ਦਾ ਆਤਮਾ ਨਹੀਂ ਹੈ ਉਹ ਮਸੀਹ ਦਾ ਨਹੀਂ ਹੈ।
10
ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਭਾਵੇਂ ਸਰੀਰ ਪਾਪ ਦੇ ਕਾਰਨ ਮੁਰਦਾ ਹੈ, ਪਰ ਆਤਮਾ ਧਾਰਮਿਕਤਾ ਦੇ ਕਾਰਨ ਜੀਉਂਦਾ ਹੈ।
11
ਜੇ ਉਸ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਤੁਹਾਡੇ ਅੰਦਰ ਵਾਸ ਕਰਦਾ ਹੈ ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਉਹ ਤੁਹਾਡੇ ਅੰਦਰ ਵਾਸ ਕਰਨ ਵਾਲੇ ਆਪਣੇ ਆਤਮਾ ਦੇ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ।
12
ਸੋ ਹੇ ਭਾਈਓ, ਅਸੀਂ ਸਰੀਰ ਦੇ ਕਰਜ਼ਦਾਰ ਨਹੀਂ ਹਾਂ ਕਿ ਸਰੀਰ ਦੇ ਅਨੁਸਾਰ ਜੀਵਨ ਗੁਜ਼ਾਰੀਏ।
13
ਕਿਉਂਕਿ ਜੇ ਤੁਸੀਂ ਸਰੀਰ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਹਾਡਾ ਮਰਨਾ ਨਿਸ਼ਚਿਤ ਹੈ। ਪਰ ਜੇ ਤੁਸੀਂ ਆਤਮਾ ਦੇ ਦੁਆਰਾ ਸਰੀਰ ਦੇ ਕੰਮਾਂ ਨੂੰ ਮਾਰਦੇ ਹੋ ਤਾਂ ਤੁਸੀਂ ਜੀਓਗੇ।
14
ਕਿਉਂਕਿ ਜਿੰਨੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ ਉਹੀ ਪਰਮੇਸ਼ਰ ਦੇ ਪੁੱਤਰ ਹਨ।
15
ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਕਿ ਤੁਸੀਂ ਫੇਰ ਤੋਂ ਡਰੋ, ਸਗੋਂ ਪੁਤਰੇਲੇਪਣ ਦਾ ਆਤਮਾ ਮਿਲਿਆ ਹੈ ਜਿਸ ਦੇ ਰਾਹੀਂ ਅਸੀਂ “ਹੇ ਅੱਬਾ ਹੇ ਪਿਤਾ” ਪੁਕਾਰਦੇ ਹਾਂ।
16
ਆਤਮਾ ਆਪ ਸਾਡੀ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ;
17
ਅਤੇ ਜੇ ਸੰਤਾਨ ਹਾਂ ਤਾਂ ਵਾਰਸ ਵੀ ਹਾਂ ਅਰਥਾਤ ਪਰਮੇਸ਼ਰ ਦੇ ਵਾਰਸ ਅਤੇ ਮਸੀਹ ਦੇ ਨਾਲ ਸੰਗੀ ਵਾਰਸ, ਪਰ ਤਾਂ ਹੀ ਜੇ ਉਸ ਦੇ ਨਾਲ ਦੁੱਖ ਝੱਲਦੇ ਹਾਂ ਕਿ ਉਸ ਦੇ ਨਾਲ ਮਹਿਮਾ ਵੀ ਪਾਈਏ।
18
ਕਿਉਂਕਿ ਮੈਂ ਸਮਝਦਾ ਹਾਂ ਕਿ ਵਰਤਮਾਨ ਸਮੇਂ ਦੇ ਦੁੱਖ ਉਸ ਆਉਣ ਵਾਲੀ ਮਹਿਮਾ ਦੇ ਸਾਹਮਣੇ ਕੁਝ ਵੀ ਨਹੀਂ ਹਨ ਜੋ ਸਾਡੇ ਉੱਤੇ ਪਰਗਟ ਹੋਣ ਵਾਲੀ ਹੈ।
19
ਕਿਉਂਕਿ ਸ੍ਰਿਸ਼ਟੀ ਬੜੀ ਉਤਸੁਕਤਾ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪਰਗਟ ਹੋਣ ਦੀ ਉਡੀਕ ਕਰ ਰਹੀ ਹੈ,
20
ਕਿਉਂ ਜੋ ਇਹ ਵਿਅਰਥਤਾ ਦੇ ਅਧੀਨ ਕੀਤੀ ਗਈ ਪਰ ਆਪਣੀ ਇੱਛਾ ਨਾਲ ਨਹੀਂ, ਸਗੋਂ ਉਸ ਅਧੀਨ ਕਰਨ ਵਾਲੇ ਦੇ ਕਾਰਨ ਇਸ ਆਸ ਵਿੱਚ
21
ਕਿ ਇਹ ਵੀ ਨਾਸ ਦੀ ਗੁਲਾਮੀ ਤੋਂ ਅਜ਼ਾਦ ਹੋ ਕੇ ਪਰਮੇਸ਼ਰ ਦੀ ਸੰਤਾਨ ਦੀ ਮਹਿਮਾਮਈ ਅਜ਼ਾਦੀ ਨੂੰ ਪ੍ਰਾਪਤ ਕਰੇ।
22
ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਹਉਕੇ ਭਰਦੀ ਹੈ ਅਤੇ ਇਸ ਨੂੰ ਜਣੇਪੇ ਦੀਆਂ ਪੀੜਾਂ ਲੱਗੀਆਂ ਹੋਈਆਂ ਹਨ।
23
ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਵੀ ਜਿਨ੍ਹਾਂ ਕੋਲ ਆਤਮਾ ਦਾ ਪਹਿਲਾ ਫਲ ਹੈ, ਆਪਣੇ ਆਪ ਵਿੱਚ ਹਉਕੇ ਭਰਦੇ ਹਾਂ ਅਤੇ ਉਤਸੁਕਤਾ ਨਾਲ ਪੁਤਰੇਲੇਪਣ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਕਰਦੇ ਹਾਂ।
24
ਕਿਉਂਕਿ ਇਸੇ ਆਸ ਦੇ ਦੁਆਰਾ ਅਸੀਂ ਬਚਾਏ ਗਏ ਹਾਂ; ਪਰ ਵਿਖਾਈ ਦੇਣ ਵਾਲੀ ਆਸ, ਆਸ ਨਹੀਂ ਹੁੰਦੀ, ਕਿਉਂਕਿ ਜਿਸ ਚੀਜ਼ ਨੂੰ ਕੋਈ ਵੇਖ ਰਿਹਾ ਹੈ ਉਸ ਦੀ ਆਸ ਕੀ ਕਰੇਗਾ?
25
ਪਰ ਜੇ ਅਸੀਂ ਉਸ ਚੀਜ਼ ਦੀ ਆਸ ਰੱਖਦੇ ਹਾਂ ਜੋ ਵਿਖਾਈ ਨਹੀਂ ਦਿੰਦੀ ਤਾਂ ਅਸੀਂ ਧੀਰਜ ਸਹਿਤ ਉਤਸੁਕਤਾ ਨਾਲ ਉਸ ਦੀ ਉਡੀਕ ਕਰਦੇ ਹਾਂ।
26
ਇਸੇ ਤਰ੍ਹਾਂ ਆਤਮਾ ਵੀ ਸਾਡੀ ਨਿਰਬਲਤਾ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿਹੜੀ ਗੱਲ ਲਈ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਆਪ ਸਾਡੇ ਲਈ ਇਸ ਤਰ੍ਹਾਂ ਹਉਕੇ ਭਰ-ਭਰ ਕੇ ਸਿਫ਼ਾਰਸ਼ ਕਰਦਾ ਹੈ ਜੋ ਵਰਣਨ ਤੋਂ ਬਾਹਰ ਹੈ।
27
ਪਰ ਮਨਾਂ ਦਾ ਜਾਂਚਣ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਇੱਛਾ ਹੈ, ਕਿਉਂਕਿ ਉਹ ਸੰਤਾਂ ਲਈ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੇਨਤੀ ਕਰਦਾ ਹੈ।
28
ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਮਿਲ ਕੇ ਭਲਾਈ ਹੀ ਪੈਦਾ ਕਰਦੀਆਂ ਹਨ ਅਰਥਾਤ ਜਿਹੜੇ ਉਸ ਦੇ ਮਕਸਦ ਅਨੁਸਾਰ ਸੱਦੇ ਹੋਏ ਹਨ।
29
ਕਿਉਂਕਿ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਤੋਂ ਜਾਣਿਆ ਉਨ੍ਹਾਂ ਨੂੰ ਪਹਿਲਾਂ ਤੋਂ ਠਹਿਰਾਇਆ ਵੀ ਕਿ ਉਸ ਦੇ ਪੁੱਤਰ ਦੇ ਸਰੂਪ ਵਿੱਚ ਬਦਲਦੇ ਜਾਣ ਤਾਂਕਿ ਉਹ ਬਹੁਤ ਭਾਈਆਂ ਵਿੱਚੋਂ ਜੇਠਾ ਹੋਵੇ;
30
ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਤੋਂ ਠਹਿਰਾਇਆ ਉਨ੍ਹਾਂ ਨੂੰ ਬੁਲਾਇਆ ਵੀ ਅਤੇ ਜਿਨ੍ਹਾਂ ਨੂੰ ਬੁਲਾਇਆ ਉਨ੍ਹਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਉਨ੍ਹਾਂ ਨੂੰ ਵਡਿਆਈ ਵੀ ਦਿੱਤੀ।
31
ਸੋ ਅਸੀਂ ਇਨ੍ਹਾਂ ਗੱਲਾਂ ਦੇ ਬਾਰੇ ਕੀ ਕਹੀਏ? ਜੇ ਪਰਮੇਸ਼ਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ?
32
ਜਦੋਂ ਉਸ ਨੇ ਆਪਣੇ ਪੁੱਤਰ ਦਾ ਵੀ ਸਰਫਾ ਨਾ ਕੀਤਾ, ਸਗੋਂ ਉਸ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਤਾਂ ਉਹ ਸਾਨੂੰ ਉਸ ਦੇ ਨਾਲ ਸਾਰੀਆਂ ਵਸਤਾਂ ਵੀ ਖੁੱਲ੍ਹੇ ਦਿਲ ਕਿਵੇਂ ਨਾ ਦੇਵੇਗਾ?
33
ਪਰਮੇਸ਼ਰ ਦੇ ਚੁਣੇ ਹੋਇਆਂ ਦੇ ਵਿਰੁੱਧ ਕੌਣ ਦੋਸ਼ ਲਾਵੇਗਾ? ਪਰਮੇਸ਼ਰ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ।
34
ਫਿਰ ਕੌਣ ਹੈ ਜਿਹੜਾ ਦੋਸ਼ੀ ਠਹਿਰਾਵੇਗਾ? ਮਸੀਹ ਯਿਸੂ ਉਹ ਹੈ ਜਿਹੜਾ ਮਰਿਆ, ਬਲਕਿ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਅਤੇ ਉਹੀ ਪਰਮੇਸ਼ਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਬੇਨਤੀ ਵੀ ਕਰਦਾ ਹੈ।
35
ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰੇਗਾ? ਕੀ ਕਸ਼ਟ, ਜਾਂ ਪਰੇਸ਼ਾਨੀ, ਜਾਂ ਸਤਾਓ, ਜਾਂ ਕਾਲ, ਜਾਂ ਨੰਗੇਜ, ਜਾਂ ਸੰਕਟ, ਜਾਂ ਤਲਵਾਰ?
36
ਜਿਵੇਂ ਲਿਖਿਆ ਹੈ: ਅਸੀਂ ਤੇਰੀ ਖਾਤਰ ਸਾਰਾ ਦਿਨ ਮਾਰੇ ਜਾਂਦੇ ਹਾਂ, ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਾਂਗ ਸਮਝੇ ਜਾਂਦੇ ਹਾਂ।
37
ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਅਸੀਂ ਉਸ ਦੇ ਦੁਆਰਾ ਜਿਸ ਨੇ ਸਾਨੂੰ ਪਿਆਰ ਕੀਤਾ, ਜੇਤੂਆਂ ਨਾਲੋਂ ਵੀ ਵਧਕੇ ਹਾਂ।
38
ਕਿਉਂਕਿ ਮੈਨੂੰ ਯਕੀਨ ਹੈ ਕਿ ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਹਕੂਮਤਾਂ, ਨਾ ਵਰਤਮਾਨ ਗੱਲਾਂ, ਨਾ ਆਉਣ ਵਾਲੀਆਂ ਗੱਲਾਂ, ਨਾ ਸ਼ਕਤੀਆਂ,
39
ਨਾ ਉਚਾਈ, ਨਾ ਡੂੰਘਾਈ ਅਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਵਸਤੂ ਸਾਨੂੰ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਪਰਮੇਸ਼ਰ ਦੇ ਪ੍ਰੇਮ ਤੋਂ ਅਲੱਗ ਕਰ ਸਕੇਗੀ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
All chapters:
1
2
3
4
5
6
7
8
9
10
11
12
13
14
15
16