bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 14
Romans 14
Punjabi Standard Bible (Punjabi Standard Bible) 2023
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਸ ਨੂੰ ਗ੍ਰਹਿਣ ਕਰੋ, ਪਰ ਉਸ ਦੇ ਵਿਚਾਰਾਂ ਬਾਰੇ ਬਹਿਸ ਕਰਨ ਲਈ ਨਹੀਂ।
2
ਇੱਕ ਦਾ ਵਿਸ਼ਵਾਸ ਹੈ ਕਿ ਸਭ ਕੁਝ ਖਾਣਾ ਠੀਕ ਹੈ, ਪਰ ਜਿਹੜਾ ਕਮਜ਼ੋਰ ਹੈ ਉਹ ਸਾਗ-ਪੱਤ ਹੀ ਖਾਂਦਾ ਹੈ।
3
ਜਿਹੜਾ ਖਾਂਦਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਸਮਝੇ ਅਤੇ ਜਿਹੜਾ ਨਹੀਂ ਖਾਂਦਾ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ, ਕਿਉਂਕਿ ਪਰਮੇਸ਼ਰ ਨੇ ਉਸ ਨੂੰ ਗ੍ਰਹਿਣ ਕੀਤਾ ਹੈ।
4
ਤੂੰ ਦੂਜੇ ਦੇ ਦਾਸ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਸਥਿਰ ਰਹੇ ਜਾਂ ਡਿੱਗੇ, ਉਸ ਦਾ ਮਾਲਕ ਜਾਣੇ; ਉਹ ਸਥਿਰ ਕੀਤਾ ਜਾਵੇਗਾ, ਕਿਉਂਕਿ ਪ੍ਰਭੂ ਉਸ ਨੂੰ ਸਥਿਰ ਕਰਨ ਦੇ ਸਮਰੱਥ ਹੈ।
5
ਕੋਈ ਮਨੁੱਖ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਮੰਨਦਾ ਹੈ, ਪਰ ਕੋਈ ਹਰੇਕ ਦਿਨ ਨੂੰ ਚੰਗਾ ਮੰਨਦਾ ਹੈ; ਹਰੇਕ ਆਪੋ-ਆਪਣੇ ਮਨ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖੇ।
6
ਜਿਹੜਾ ਕਿਸੇ ਇੱਕ ਦਿਨ ਨੂੰ ਚੰਗਾ ਮੰਨਦਾ ਹੈ ਉਹ ਪ੍ਰਭੂ ਦੇ ਲਈ ਚੰਗਾ ਮੰਨਦਾ ਹੈ । ਇਸੇ ਤਰ੍ਹਾਂ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂਕਿ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ; ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਉਹ ਵੀ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ।
7
ਕਿਉਂਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਨਹੀਂ ਜੀਉਂਦਾ ਅਤੇ ਨਾ ਹੀ ਆਪਣੇ ਲਈ ਮਰਦਾ ਹੈ।
8
ਜੇ ਅਸੀਂ ਜੀਉਂਦੇ ਹਾਂ ਤਾਂ ਪ੍ਰਭੂ ਦੇ ਲਈ ਜੀਉਂਦੇ ਹਾਂ ਅਤੇ ਜੇ ਮਰਦੇ ਹਾਂ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਇਸ ਕਰਕੇ ਭਾਵੇਂ ਅਸੀਂ ਜੀਵੀਏ ਜਾਂ ਮਰੀਏ, ਅਸੀਂ ਪ੍ਰਭੂ ਦੇ ਹੀ ਹਾਂ।
9
ਕਿਉਂਕਿ ਮਸੀਹ ਇਸੇ ਕਰਕੇ ਮਰਿਆ ਅਤੇ ਜੀ ਉੱਠਿਆ ਤਾਂਕਿ ਉਹ ਮਰੇ ਹੋਇਆਂ ਅਤੇ ਜੀਉਂਦਿਆਂ, ਦੋਹਾਂ ਦਾ ਪ੍ਰਭੂ ਹੋਵੇ।
10
ਤੂੰ ਆਪਣੇ ਭਾਈ ਉੱਤੇ ਦੋਸ਼ ਕਿਉਂ ਲਾਉਂਦਾ ਹੈਂ? ਜਾਂ ਤੂੰ ਆਪਣੇ ਭਾਈ ਨੂੰ ਤੁੱਛ ਕਿਉਂ ਸਮਝਦਾ ਹੈਂ? ਕਿਉਂਕਿ ਅਸੀਂ ਸਭਨਾਂ ਨੇ ਪਰਮੇਸ਼ਰ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹੇ ਹੋਣਾ ਹੈ।
11
ਕਿਉਂ ਜੋ ਲਿਖਿਆ ਹੈ: ਪ੍ਰਭੂ ਕਹਿੰਦਾ ਹੈ, ਮੈਂ ਜੀਉਂਦਾ ਹਾਂ; ਹਰੇਕ ਗੋਡਾ ਮੇਰੇ ਸਾਹਮਣੇ ਨਿਵੇਗਾ ਅਤੇ ਹਰੇਕ ਜੀਭ ਪਰਮੇਸ਼ਰ ਦਾ ਇਕਰਾਰ ਕਰੇਗੀ।
12
ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਰ ਨੂੰ ਆਪਣੇ ਵਿਖੇ ਲੇਖਾ ਦੇਣਾ ਹੈ।
13
ਇਸ ਲਈ ਅੱਗੇ ਤੋਂ ਅਸੀਂ ਇੱਕ ਦੂਜੇ ਉੱਤੇ ਦੋਸ਼ ਨਾ ਲਾਈਏ, ਸਗੋਂ ਇਹ ਨਿਰਣਾ ਕਰੋ ਕਿ ਕੋਈ ਆਪਣੇ ਭਾਈ ਦੇ ਰਾਹ ਵਿੱਚ ਠੇਡੇ ਜਾਂ ਠੋਕਰ ਦਾ ਪੱਥਰ ਨਾ ਰੱਖੇ।
14
ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਵਿੱਚ ਮੈਨੂੰ ਇਹ ਯਕੀਨ ਹੋਇਆ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ, ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ ਉਸ ਦੇ ਲਈ ਉਹ ਅਸ਼ੁੱਧ ਹੈ।
15
ਜੇ ਤੇਰੇ ਭੋਜਨ ਦੇ ਕਾਰਨ ਤੇਰਾ ਭਾਈ ਦੁਖੀ ਹੁੰਦਾ ਹੈ ਤਾਂ ਤੂੰ ਅਜੇ ਵੀ ਪ੍ਰੇਮ ਦੇ ਅਨੁਸਾਰ ਨਹੀਂ ਚੱਲਦਾ। ਆਪਣੇ ਭੋਜਨ ਦੇ ਕਾਰਨ ਤੂੰ ਉਸ ਦਾ ਨਾਸ ਨਾ ਕਰ ਜਿਸ ਦੇ ਲਈ ਮਸੀਹ ਨੇ ਜਾਨ ਦਿੱਤੀ।
16
ਇਸ ਲਈ ਤੁਹਾਡੀ ਭਲਾਈ ਦੀ ਨਿੰਦਾ ਨਾ ਹੋਵੇ।
17
ਕਿਉਂਕਿ ਪਰਮੇਸ਼ਰ ਦਾ ਰਾਜ ਖਾਣਾ-ਪੀਣਾ ਨਹੀਂ, ਸਗੋਂ ਧਾਰਮਿਕਤਾ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਅਨੰਦ ਹੈ।
18
ਜਿਹੜਾ ਇਸ ਤਰ੍ਹਾਂ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਰ ਨੂੰ ਭਾਉਂਦਾ ਹੈ ਅਤੇ ਮਨੁੱਖਾਂ ਨੂੰ ਪਰਵਾਨ ਹੁੰਦਾ ਹੈ।
19
ਇਸ ਕਰਕੇ ਅਸੀਂ ਉਨ੍ਹਾਂ ਗੱਲਾਂ ਦੇ ਪਿੱਛੇ ਲੱਗੇ ਰਹੀਏ ਜਿਨ੍ਹਾਂ ਤੋਂ ਮੇਲ-ਮਿਲਾਪ ਅਤੇ ਇੱਕ ਦੂਜੇ ਦੀ ਉੱਨਤੀ ਹੁੰਦੀ ਹੈ।
20
ਭੋਜਨ ਦੇ ਕਾਰਨ ਪਰਮੇਸ਼ਰ ਦੇ ਕੰਮ ਨੂੰ ਨਸ਼ਟ ਨਾ ਕਰ। ਸਭ ਕੁਝ ਸ਼ੁੱਧ ਤਾਂ ਹੈ, ਪਰ ਜਿਸ ਮਨੁੱਖ ਦੇ ਖਾਣ ਕਰਕੇ ਠੋਕਰ ਲੱਗਦੀ ਹੈ ਉਸ ਦੇ ਲਈ ਬੁਰਾ ਹੈ।
21
ਚੰਗਾ ਤਾਂ ਇਹ ਹੈ ਕਿ ਤੂੰ ਨਾ ਮਾਸ ਖਾਵੇਂ ਅਤੇ ਨਾ ਮੈ ਪੀਵੇਂ ਅਤੇ ਨਾ ਹੀ ਅਜਿਹਾ ਕੁਝ ਕਰੇਂ ਜਿਸ ਤੋਂ ਤੇਰੇ ਭਾਈ ਨੂੰ ਠੋਕਰ ਲੱਗੇ ।
22
ਜਿਹੜਾ ਵਿਸ਼ਵਾਸ ਤੂੰ ਰੱਖਦਾ ਹੈਂ ਉਸ ਨੂੰ ਪਰਮੇਸ਼ਰ ਦੇ ਸਾਹਮਣੇ ਆਪਣੇ ਤੱਕ ਹੀ ਰੱਖ। ਧੰਨ ਹੈ ਉਹ ਜਿਸ ਦਾ ਵਿਵੇਕ ਉਸ ਗੱਲ ਦੇ ਕਾਰਨ ਜਿਸ ਨੂੰ ਉਹ ਠੀਕ ਸਮਝਦਾ ਹੈ, ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ;
23
ਪਰ ਜੇ ਕੋਈ ਸ਼ੱਕ ਰੱਖ ਕੇ ਖਾਂਦਾ ਹੈ ਤਾਂ ਉਹ ਦੋਸ਼ੀ ਠਹਿਰਾਇਆ ਗਿਆ ਹੈ, ਕਿਉਂਕਿ ਉਸ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਜੋ ਕੁਝ ਵਿਸ਼ਵਾਸ ਤੋਂ ਨਹੀਂ, ਉਹ ਪਾਪ ਹੈ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16