bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 5
Romans 5
Punjabi Standard Bible (Punjabi Standard Bible) 2023
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
1
ਇਸ ਲਈ ਜਦੋਂ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਗਏ ਤਾਂ ਸਾਡਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨਾਲ ਮੇਲ ਹੈ।
2
ਉਸੇ ਦੇ ਰਾਹੀਂ ਅਸੀਂ ਵਿਸ਼ਵਾਸ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਸ ਵਿੱਚ ਅਸੀਂ ਕਾਇਮ ਹਾਂ ਅਤੇ ਪਰਮੇਸ਼ਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰਦੇ ਹਾਂ।
3
ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਕਸ਼ਟਾਂ ਵਿੱਚ ਵੀ ਘਮੰਡ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਸ਼ਟ ਧੀਰਜ ਪੈਦਾ ਕਰਦਾ ਹੈ
4
ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ
5
ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ, ਕਿਉਂਕਿ ਜੋ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਰ ਦਾ ਪ੍ਰੇਮ ਸਾਡੇ ਦਿਲਾਂ ਵਿੱਚ ਪਾਇਆ ਗਿਆ ਹੈ।
6
ਜਦੋਂ ਅਸੀਂ ਨਿਰਬਲ ਹੀ ਸੀ ਤਾਂ ਮਸੀਹ ਨੇ ਠੀਕ ਸਮੇਂ 'ਤੇ ਕੁਧਰਮੀਆਂ ਦੇ ਲਈ ਜਾਨ ਦਿੱਤੀ।
7
ਕਿਉਂਕਿ ਔਖਾ ਹੈ ਕਿ ਧਰਮੀ ਦੇ ਲਈ ਕੋਈ ਮਰੇ, ਪਰ ਕੀ ਜਾਣੀਏ ਜੋ ਕਿਸੇ ਭਲੇ ਵਿਅਕਤੀ ਦੇ ਲਈ ਕੋਈ ਮਰਨ ਦੀ ਹਿੰਮਤ ਕਰ ਵੀ ਲਵੇ।
8
ਪਰ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਮਸੀਹ ਨੇ ਸਾਡੀ ਖਾਤਰ ਜਾਨ ਦਿੱਤੀ।
9
ਸੋ ਜਦੋਂ ਅਸੀਂ ਉਸ ਦੇ ਲਹੂ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਇਸ ਤੋਂ ਕਿਤੇ ਵਧਕੇ ਉਸ ਦੇ ਰਾਹੀਂ ਕ੍ਰੋਧ ਤੋਂ ਵੀ ਬਚ ਜਾਵਾਂਗੇ।
10
ਕਿਉਂਕਿ ਜੇ ਵੈਰੀ ਹੋਣ 'ਤੇ ਵੀ ਪਰਮੇਸ਼ਰ ਦੇ ਪੁੱਤਰ ਦੀ ਮੌਤ ਦੇ ਦੁਆਰਾ ਸਾਡਾ ਮੇਲ ਉਸ ਨਾਲ ਹੋ ਗਿਆ ਤਾਂ ਮੇਲ ਹੋਣ ਤੋਂ ਬਾਅਦ ਇਸ ਤੋਂ ਬਹੁਤ ਵਧਕੇ ਅਸੀਂ ਉਸ ਦੇ ਜੀਵਨ ਦੇ ਦੁਆਰਾ ਮੁਕਤੀ ਪ੍ਰਾਪਤ ਕਰਾਂਗੇ;
11
ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿਸ ਦੇ ਦੁਆਰਾ ਹੁਣ ਅਸੀਂ ਉਸ ਮੇਲ ਨੂੰ ਪ੍ਰਾਪਤ ਕੀਤਾ, ਪਰਮੇਸ਼ਰ ਵਿੱਚ ਘਮੰਡ ਵੀ ਕਰਦੇ ਹਾਂ।
12
ਇਸ ਕਰਕੇ ਜਿਸ ਤਰ੍ਹਾਂ ਇੱਕ ਮਨੁੱਖ ਦੇ ਰਾਹੀਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਦੇ ਦੁਆਰਾ ਮੌਤ, ਉਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂਕਿ ਸਭ ਨੇ ਪਾਪ ਕੀਤਾ।
13
ਪਾਪ ਬਿਵਸਥਾ ਤੋਂ ਪਹਿਲਾਂ ਹੀ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਹੈ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ।
14
ਫਿਰ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਲੋਕਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਕੀਤਾ ਸੀ; ਆਦਮ ਉਸ ਦਾ ਨਮੂਨਾ ਸੀ ਜਿਹੜਾ ਆਉਣ ਵਾਲਾ ਸੀ।
15
ਪਰ ਇਵੇਂ ਨਹੀਂ ਕਿ ਜਿਸ ਤਰ੍ਹਾਂ ਅਪਰਾਧ ਹੈ ਉਸੇ ਤਰ੍ਹਾਂ ਵਰਦਾਨ ਵੀ ਹੈ, ਕਿਉਂਕਿ ਜੇ ਇੱਕ ਮਨੁੱਖ ਦੇ ਅਪਰਾਧ ਕਰਕੇ ਬਹੁਤ ਮਰੇ ਤਾਂ ਪਰਮੇਸ਼ਰ ਦੀ ਕਿਰਪਾ ਅਤੇ ਇੱਕ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦਾ ਦਾਨ ਇਸ ਤੋਂ ਕਿਤੇ ਵਧਕੇ ਬਹੁਤ ਲੋਕਾਂ ਨੂੰ ਭਰਪੂਰੀ ਨਾਲ ਮਿਲਿਆ।
16
ਸੋ ਇੱਕ ਮਨੁੱਖ ਦੇ ਪਾਪ ਅਤੇ ਪਰਮੇਸ਼ਰ ਦੇ ਮੁਫ਼ਤ ਵਰਦਾਨ ਦਾ ਨਤੀਜਾ ਇੱਕੋ ਜਿਹਾ ਨਹੀਂ ਹੈ, ਕਿਉਂਕਿ ਇੱਕ ਪਾਪ ਦੇ ਕਰਕੇ ਨਿਆਂ ਦੁਆਰਾ ਸਜ਼ਾ ਆਈ, ਪਰ ਉਹ ਦਾਨ ਜੋ ਧਰਮੀ ਠਹਿਰਾਉਂਦਾ ਹੈ, ਬਹੁਤੇ ਅਪਰਾਧਾਂ ਤੋਂ ਬਾਅਦ ਆਇਆ।
17
ਕਿਉਂਕਿ ਜੇ ਮੌਤ ਨੇ ਇੱਕ ਮਨੁੱਖ ਦੇ ਅਪਰਾਧ ਕਰਕੇ ਇੱਕ ਹੀ ਦੇ ਰਾਹੀਂ ਰਾਜ ਕੀਤਾ ਤਾਂ ਇਸ ਤੋਂ ਬਹੁਤ ਵਧਕੇ ਉਹ ਜਿਹੜੇ ਕਿਰਪਾ ਅਤੇ ਧਾਰਮਿਕਤਾ ਦੇ ਦਾਨ ਨੂੰ ਬਹੁਤਾਇਤ ਨਾਲ ਪ੍ਰਾਪਤ ਕਰਦੇ ਹਨ ਇੱਕ ਮਨੁੱਖ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ।
18
ਸੋ ਜਿਸ ਤਰ੍ਹਾਂ ਇੱਕ ਦੇ ਅਪਰਾਧ ਕਰਕੇ ਸਭਨਾਂ ਮਨੁੱਖਾਂ ਉੱਤੇ ਸਜ਼ਾ ਆਈ, ਉਸੇ ਤਰ੍ਹਾਂ ਇੱਕ ਦੇ ਧਰਮ ਦੇ ਕੰਮ ਦੁਆਰਾ ਸਭ ਮਨੁੱਖ ਜੀਵਨ ਲਈ ਧਰਮੀ ਠਹਿਰਾਏ ਜਾਂਦੇ ਹਨ।
19
ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਪਾਪੀ ਠਹਿਰਾਏ ਗਏ, ਉਸੇ ਤਰ੍ਹਾਂ ਇੱਕ ਮਨੁੱਖ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਧਰਮੀ ਵੀ ਠਹਿਰਾਏ ਜਾਣਗੇ।
20
ਪਰ ਬਿਵਸਥਾ ਇਸ ਲਈ ਆਈ ਕਿ ਅਪਰਾਧ ਵਧੇ; ਪਰ ਜਿੱਥੇ ਪਾਪ ਵਧਿਆ ਉੱਥੇ ਕਿਰਪਾ ਹੋਰ ਵੀ ਵਧੀਕ ਹੋਈ,
21
ਤਾਂਕਿ ਜਿਸ ਤਰ੍ਹਾਂ ਪਾਪ ਨੇ ਮੌਤ ਦੇ ਦੁਆਰਾ ਰਾਜ ਕੀਤਾ, ਉਸੇ ਤਰ੍ਹਾਂ ਕਿਰਪਾ ਵੀ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਧਾਰਮਿਕਤਾ ਦੇ ਦੁਆਰਾ ਰਾਜ ਕਰੇ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
All chapters:
1
2
3
4
5
6
7
8
9
10
11
12
13
14
15
16