bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 13
Romans 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
1
ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਅਧੀਨ ਰਹੇ, ਕਿਉਂਕਿ ਕੋਈ ਅਧਿਕਾਰ ਅਜਿਹਾ ਨਹੀਂ ਹੈ ਜੋ ਪਰਮੇਸ਼ਰ ਵੱਲੋਂ ਨਾ ਹੋਵੇ ਅਤੇ ਜਿਹੜੇ ਅਧਿਕਾਰੀ ਹਨ ਉਹ ਪਰਮੇਸ਼ਰ ਵੱਲੋਂ ਠਹਿਰਾਏ ਹੋਏ ਹਨ।
2
ਜਿਹੜਾ ਅਧਿਕਾਰ ਦਾ ਵਿਰੋਧ ਕਰਦਾ ਹੈ ਉਹ ਪਰਮੇਸ਼ਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ ਉਹ ਆਪਣੇ ਉੱਤੇ ਸਜ਼ਾ ਲਿਆਉਣਗੇ।
3
ਕਿਉਂਕਿ ਅਧਿਕਾਰੀ ਭਲੇ ਕੰਮ ਤੋਂ ਨਹੀਂ, ਸਗੋਂ ਬੁਰੇ ਕੰਮ ਤੋਂ ਡਰਾਉਣ ਲਈ ਹੁੰਦੇ ਹਨ। ਕੀ ਤੂੰ ਨਹੀਂ ਚਾਹੁੰਦਾ ਕਿ ਅਧਿਕਾਰੀ ਤੋਂ ਡਰੇਂ? ਤਾਂ ਭਲਾ ਕੰਮ ਕਰ ਅਤੇ ਇਸ ਤੋਂ ਤੇਰੀ ਸੋਭਾ ਹੋਵੇਗੀ।
4
ਕਿਉਂਕਿ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ਰ ਦਾ ਸੇਵਕ ਹੈ। ਪਰ ਜੇ ਤੂੰ ਬੁਰਾ ਕੰਮ ਕਰਦਾ ਹੈਂ ਤਾਂ ਡਰ, ਕਿਉਂਕਿ ਉਹ ਤਲਵਾਰ ਐਵੇਂ ਨਹੀਂ ਰੱਖਦਾ। ਉਹ ਪਰਮੇਸ਼ਰ ਦਾ ਸੇਵਕ ਹੈ ਕਿ ਬੁਰਾਈ ਕਰਨ ਵਾਲੇ ਨੂੰ ਕ੍ਰੋਧ ਨਾਲ ਸਜ਼ਾ ਦੇਵੇ।
5
ਇਸ ਲਈ ਕੇਵਲ ਕ੍ਰੋਧ ਹੀ ਦੇ ਕਾਰਨ ਨਹੀਂ, ਸਗੋਂ ਵਿਵੇਕ ਦੇ ਕਾਰਨ ਵੀ ਅਧੀਨ ਰਹਿਣਾ ਜ਼ਰੂਰੀ ਹੈ;
6
ਇਸੇ ਕਰਕੇ ਤੁਸੀਂ ਟੈਕਸ ਵੀ ਦਿੰਦੇ ਹੋ, ਕਿਉਂਕਿ ਜਨਤਾ ਦੇ ਸੇਵਕ ਪਰਮੇਸ਼ਰ ਵੱਲੋਂ ਹਨ ਅਤੇ ਲਗਾਤਾਰ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ।
7
ਸਾਰਿਆਂ ਨੂੰ ਉਨ੍ਹਾਂ ਦਾ ਹੱਕ ਦਿਓ; ਜਿਸ ਨੂੰ ਟੈਕਸ ਦੇਣਾ ਹੈ ਉਸ ਨੂੰ ਟੈਕਸ ਦਿਓ; ਜਿਸ ਨੂੰ ਮਹਿਸੂਲ ਦੇਣਾ ਹੈ ਉਸ ਨੂੰ ਮਹਿਸੂਲ ਦਿਓ; ਜਿਸ ਤੋਂ ਡਰਨਾ ਚਾਹੀਦਾ ਹੈ ਉਸ ਤੋਂ ਡਰੋ; ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸ ਦਾ ਆਦਰ ਕਰੋ।
8
ਇੱਕ ਦੂਜੇ ਨੂੰ ਪਿਆਰ ਕਰਨ ਤੋਂ ਇਲਾਵਾ ਕਿਸੇ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਹੋਵੋ, ਕਿਉਂਕਿ ਜਿਹੜਾ ਦੂਜੇ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।
9
ਕਿਉਂਕਿ ਕਿਹਾ ਗਿਆ ਹੈ: “ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ;” ਅਤੇ ਜੇ ਕੋਈ ਹੋਰ ਹੁਕਮ ਹੈ ਤਾਂ ਉਸ ਦਾ ਸਾਰ ਇਸ ਹੁਕਮ ਵਿੱਚ ਹੈ, “ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”
10
ਪਿਆਰ ਗੁਆਂਢੀ ਦਾ ਬੁਰਾ ਨਹੀਂ ਕਰਦਾ; ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ।
11
ਇਸ ਤੋਂ ਇਲਾਵਾ, ਤੁਸੀਂ ਸਮੇਂ ਨੂੰ ਜਾਣਦੇ ਹੋ ਕਿ ਤੁਹਾਡੇ ਨੀਂਦ ਤੋਂ ਜਾਗਣ ਦਾ ਵੇਲਾ ਆ ਚੁੱਕਾ ਹੈ, ਕਿਉਂਕਿ ਜਦੋਂ ਅਸੀਂ ਵਿਸ਼ਵਾਸ ਕੀਤਾ ਉਸ ਨਾਲੋਂ ਸਾਡੀ ਮੁਕਤੀ ਹੁਣ ਜ਼ਿਆਦਾ ਨੇੜੇ ਹੈ।
12
ਰਾਤ ਬਹੁਤ ਬੀਤ ਗਈ ਹੈ ਅਤੇ ਦਿਨ ਚੜ੍ਹਨ ਵਾਲਾ ਹੈ। ਇਸ ਲਈ ਆਓ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਦੇਈਏ ਅਤੇ ਚਾਨਣ ਦੇ ਹਥਿਆਰ ਪਹਿਨ ਲਈਏ।
13
ਅਸੀਂ ਸਿੱਧੀ ਚਾਲ ਚੱਲੀਏ ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਬਦਮਸਤੀਆਂ ਅਤੇ ਮਤਵਾਲੇਪਣ ਵਿੱਚ, ਨਾ ਜਿਨਸੀ ਅਨੈਤਿਕਤਾ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਈਰਖਾ ਵਿੱਚ;
14
ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰਕ ਲਾਲਸਾਵਾਂ ਨੂੰ ਪੂਰਿਆਂ ਕਰਨ ਵੱਲ ਧਿਆਨ ਨਾ ਲਾਓ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
All chapters:
1
2
3
4
5
6
7
8
9
10
11
12
13
14
15
16