bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
Romans 9
Romans 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
1
ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਵੀ ਪਵਿੱਤਰ ਆਤਮਾ ਵਿੱਚ ਮੇਰੀ ਗਵਾਹੀ ਦਿੰਦਾ ਹੈ
2
ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਲਗਾਤਾਰ ਦੁਖੀ ਰਹਿੰਦਾ ਹੈ।
3
ਮੈਂ ਚਾਹੁੰਦਾ ਸੀ ਕਿ ਆਪਣੇ ਭਾਈਆਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸੰਬੰਧੀ ਹਨ ਆਪ ਮਸੀਹ ਵੱਲੋਂ ਸਰਾਪੀ ਠਹਿਰਾਇਆ ਜਾਂਦਾ।
4
ਉਹ ਇਸਰਾਏਲੀ ਹਨ ਅਤੇ ਪੁਤਰੇਲਾਪਣ, ਮਹਿਮਾ, ਨੇਮ, ਬਿਵਸਥਾ ਨੂੰ ਪ੍ਰਾਪਤ ਕਰਨਾ, ਸੇਵਾ-ਉਪਾਸਨਾ ਅਤੇ ਵਾਇਦੇ, ਇਹ ਉਨ੍ਹਾਂ ਦੇ ਹੀ ਹਨ।
5
ਪੁਰਖੇ ਉਨ੍ਹਾਂ ਵਿੱਚੋਂ ਹੀ ਹਨ ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਨ੍ਹਾਂ ਵਿੱਚੋਂ ਹੀ ਹੋਇਆ ਜਿਹੜਾ ਸਾਰਿਆਂ ਉੱਤੇ ਯੁਗੋ-ਯੁਗ ਧੰਨ ਪਰਮੇਸ਼ਰ ਹੈ। ਆਮੀਨ।
6
ਪਰ ਇਹ ਨਹੀਂ ਕਿ ਪਰਮੇਸ਼ਰ ਦਾ ਵਚਨ ਵਿਅਰਥ ਹੋ ਗਿਆ, ਕਿਉਂਕਿ ਜਿਹੜੇ ਇਸਰਾਏਲ ਦੀ ਅੰਸ ਵਿੱਚੋਂ ਹਨ ਉਹ ਸਾਰੇ ਇਸਰਾਏਲੀ ਨਹੀਂ ਹਨ
7
ਅਤੇ ਨਾ ਹੀ ਅਬਰਾਹਾਮ ਦੀ ਅੰਸ ਹੋਣ ਕਰਕੇ ਸਾਰੇ ਸੰਤਾਨ ਹਨ, ਪਰ ਲਿਖਿਆ ਹੈ, “ਇਸਹਾਕ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ।”
8
ਅਰਥਾਤ ਸਰੀਰ ਦੀ ਸੰਤਾਨ ਪਰਮੇਸ਼ਰ ਦੀ ਸੰਤਾਨ ਨਹੀਂ ਹੈ, ਸਗੋਂ ਵਾਇਦੇ ਦੀ ਸੰਤਾਨ ਅੰਸ ਗਿਣੀ ਜਾਂਦੀ ਹੈ।
9
ਕਿਉਂਕਿ ਵਾਇਦੇ ਦਾ ਵਚਨ ਇਹ ਹੈ, “ਮੈਂ ਇਸੇ ਸਮੇਂ ਦੇ ਅਨੁਸਾਰ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”
10
ਕੇਵਲ ਐਨਾ ਹੀ ਨਹੀਂ, ਬਲਕਿ ਜਦੋਂ ਰਿਬਕਾਹ ਵੀ ਇੱਕ ਮਨੁੱਖ ਅਰਥਾਤ ਸਾਡੇ ਪੁਰਖੇ ਇਸਹਾਕ ਤੋਂ ਗਰਭਵਤੀ ਹੋਈ
11
ਤਾਂ ਹਾਲਾਂਕਿ ਬੱਚੇ ਅਜੇ ਜਨਮੇ ਵੀ ਨਹੀਂ ਸਨ ਅਤੇ ਨਾ ਉਨ੍ਹਾਂ ਕੁਝ ਭਲਾ ਜਾਂ ਬੁਰਾ ਕੀਤਾ ਸੀ, ਪਰ ਇਸ ਲਈ ਕਿ ਪਰਮੇਸ਼ਰ ਦੀ ਚੋਣ ਦਾ ਉਦੇਸ਼
12
ਕੰਮਾਂ ਅਨੁਸਾਰ ਨਹੀਂ ਸਗੋਂ ਬੁਲਾਉਣ ਵਾਲੇ ਦੇ ਕਾਰਨ ਪੂਰਾ ਹੋਵੇ, ਰਿਬਕਾਹ ਨੂੰ ਕਿਹਾ ਗਿਆ, “ਵੱਡਾ ਛੋਟੇ ਦੀ ਟਹਿਲ ਕਰੇਗਾ।”
13
ਜਿਵੇਂ ਲਿਖਿਆ ਹੈ: “ਮੈਂ ਯਾਕੂਬ ਨੂੰ ਪਿਆਰਾ ਜਾਣਿਆ, ਪਰ ਏਸਾਉ ਨੂੰ ਪਿਆਰਾ ਨਾ ਜਾਣਿਆ।”
14
ਤਾਂ ਅਸੀਂ ਕੀ ਕਹੀਏ? ਕੀ ਪਰਮੇਸ਼ਰ ਅਨਿਆਂਈ ਹੈ? ਬਿਲਕੁਲ ਨਹੀਂ!
15
ਕਿਉਂਕਿ ਉਹ ਮੂਸਾ ਨੂੰ ਕਹਿੰਦਾ ਹੈ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ ਮੈਂ ਦਇਆ ਕਰਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਚਾਹਾਂ ਮੈਂ ਰਹਿਮ ਕਰਾਂਗਾ।”
16
ਸੋ ਇਹ ਨਾ ਤਾਂ ਚਾਹੁਣ ਵਾਲੇ ਦੀ ਅਤੇ ਨਾ ਹੀ ਦੌੜ ਭੱਜ ਕਰਨ ਵਾਲੇ ਦੀ, ਸਗੋਂ ਦਇਆ ਕਰਨ ਵਾਲੇ ਪਰਮੇਸ਼ਰ ਦੀ ਮਰਜ਼ੀ ਹੈ।
17
ਕਿਉਂਕਿ ਲਿਖਤ ਫ਼ਿਰਊਨ ਨੂੰ ਕਹਿੰਦੀ ਹੈ, “ਮੈਂ ਤੈਨੂੰ ਇਸੇ ਲਈ ਖੜ੍ਹਾ ਕੀਤਾ ਕਿ ਤੇਰੇ ਵਿੱਚ ਆਪਣੀ ਸਮਰੱਥਾ ਪਰਗਟ ਕਰਾਂ ਤਾਂਕਿ ਸਾਰੀ ਧਰਤੀ ਉੱਤੇ ਮੇਰੇ ਨਾਮ ਦੀ ਘੋਸ਼ਣਾ ਹੋਵੇ।”
18
ਸੋ ਉਹ ਜਿਸ ਉੱਤੇ ਚਾਹੁੰਦਾ ਹੈ ਦਇਆ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਕਠੋਰ ਬਣਾ ਦਿੰਦਾ ਹੈ।
19
ਹੁਣ ਤੂੰ ਮੈਨੂੰ ਕਹੇਂਗਾ, “ਤਾਂ ਉਹ ਅਜੇ ਵੀ ਦੋਸ਼ ਕਿਉਂ ਲੱਭਦਾ ਹੈ? ਕਿਉਂਕਿ ਉਸ ਦੀ ਮਰਜ਼ੀ ਦਾ ਸਾਹਮਣਾ ਕਿਸ ਨੇ ਕੀਤਾ?”
20
ਹੇ ਮਨੁੱਖਾ, ਤੂੰ ਪਰਮੇਸ਼ਰ ਦੇ ਸਾਹਮਣੇ ਮੁੜ ਕੇ ਜਵਾਬ ਦੇਣ ਵਾਲਾ ਕੌਣ ਹੁੰਦਾ ਹੈਂ? ਕੀ ਸਿਰਜਣਾ ਆਪਣੇ ਸਿਰਜਣਹਾਰ ਨੂੰ ਕਹੇਗੀ, “ਤੂੰ ਮੈਨੂੰ ਅਜਿਹਾ ਕਿਉਂ ਬਣਾਇਆ?”
21
ਕੀ ਘੁਮਿਆਰ ਨੂੰ ਮਿੱਟੀ ਉੱਤੇ ਹੱਕ ਨਹੀਂ ਕਿ ਮਿੱਟੀ ਦੇ ਇੱਕੋ ਪੇੜੇ ਤੋਂ ਇੱਕ ਆਦਰ ਦਾ ਅਤੇ ਇੱਕ ਨਿਰਾਦਰ ਦਾ ਬਰਤਨ ਬਣਾਵੇ?
22
ਤਾਂ ਇਸ ਵਿੱਚ ਕੀ ਹੈਰਾਨੀ ਹੈ ਕਿ ਪਰਮੇਸ਼ਰ ਨੇ ਆਪਣਾ ਕ੍ਰੋਧ ਅਤੇ ਆਪਣੀ ਸਮਰੱਥਾ ਪਰਗਟ ਕਰਨ ਦੀ ਇੱਛਾ ਨਾਲ ਕ੍ਰੋਧ ਦੇ ਬਰਤਨਾਂ ਨੂੰ ਜੋ ਨਾਸ ਲਈ ਤਿਆਰ ਕੀਤੇ ਗਏ ਸਨ ਬੜੇ ਧੀਰਜ ਨਾਲ ਸਹਿਣ ਕੀਤਾ
23
ਤਾਂਕਿ ਉਹ ਆਪਣੀ ਮਹਿਮਾ ਦੇ ਧਨ ਨੂੰ ਉਨ੍ਹਾਂ ਦਇਆ ਦੇ ਬਰਤਨਾਂ ਉੱਤੇ ਪਰਗਟ ਕਰੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਦੇ ਲਈ ਪਹਿਲਾਂ ਹੀ ਤਿਆਰ ਕੀਤਾ,
24
ਅਰਥਾਤ ਸਾਡੇ ਉੱਤੇ ਜਿਨ੍ਹਾਂ ਨੂੰ ਉਸ ਨੇ ਨਾ ਕੇਵਲ ਯਹੂਦੀਆਂ ਵਿੱਚੋਂ, ਬਲਕਿ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਇਆ।
25
ਜਿਵੇਂ ਕਿ ਉਹ ਹੋਸ਼ੇਆ ਦੀ ਪੁਸਤਕ ਵਿੱਚ ਕਹਿੰਦਾ ਹੈ: ਮੈਂ ਉਨ੍ਹਾਂ ਨੂੰ ਜਿਹੜੇ “ਮੇਰੀ ਪਰਜਾ” ਨਹੀਂ ਸਨ “ਆਪਣੀ ਪਰਜਾ” ਕਹਾਂਗਾ ਅਤੇ ਉਸ ਨੂੰ ਜਿਹੜੀ “ਪਿਆਰੀ” ਨਹੀਂ ਸੀ “ਪਿਆਰੀ” ਕਹਾਂਗਾ।
26
ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਸਥਾਨ 'ਤੇ ਉਨ੍ਹਾਂ ਨੂੰ ਕਿਹਾ ਗਿਆ ਸੀ, “ਤੁਸੀਂ ਮੇਰੀ ਪਰਜਾ ਨਹੀਂ ਹੋ,” ਉੱਥੇ ਹੀ ਉਹ “ਜੀਉਂਦੇ ਪਰਮੇਸ਼ਰ ਦੀ ਸੰਤਾਨ” ਕਹਾਉਣਗੇ।
27
ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, “ਭਾਵੇਂ ਇਸਰਾਏਲ ਦੀ ਸੰਤਾਨ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੋਵੇ, ਤਾਂ ਵੀ ਥੋੜ੍ਹੇ ਹੀ ਬਚਾਏ ਜਾਣਗੇ,
28
ਕਿਉਂਕਿ ਪ੍ਰਭੂ ਆਪਣਾ ਨਿਆਂ ਧਰਤੀ ਉੱਤੇ ਪੂਰੀ ਤਰ੍ਹਾਂ ਅਤੇ ਛੇਤੀ ਹੀ ਪੂਰਾ ਕਰੇਗਾ।”
29
ਜਿਵੇਂ ਯਸਾਯਾਹ ਨੇ ਪਹਿਲਾਂ ਹੀ ਕਿਹਾ ਸੀ, “ਜੇ ਸੈਨਾ ਦੇ ਯਹੋਵਾਹ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਜਿਹੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ।”
30
ਤਾਂ ਅਸੀਂ ਕੀ ਕਹੀਏ? ਇਸ ਦਾ ਭਾਵ ਇਹ ਹੈ ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦੀ ਖੋਜ ਨਹੀਂ ਕਰਦੀਆਂ ਸਨ, ਉਨ੍ਹਾਂ ਨੇ ਧਾਰਮਿਕਤਾ ਅਰਥਾਤ ਉਸ ਧਾਰਮਿਕਤਾ ਨੂੰ ਜਿਹੜੀ ਵਿਸ਼ਵਾਸ ਦੇ ਦੁਆਰਾ ਹੈ, ਪ੍ਰਾਪਤ ਕੀਤਾ;
31
ਪਰ ਇਸਰਾਏਲੀ ਧਾਰਮਿਕਤਾ ਦੀ ਬਿਵਸਥਾ ਦਾ ਪਿੱਛਾ ਕਰਦੇ ਹੋਏ ਵੀ ਬਿਵਸਥਾ ਤੱਕ ਨਾ ਪਹੁੰਚੇ।
32
ਕਿਉਂ? ਕਿਉਂਕਿ ਉਨ੍ਹਾਂ ਵਿਸ਼ਵਾਸ ਦੁਆਰਾ ਨਹੀਂ, ਸਗੋਂ ਕੰਮਾਂ ਦੁਆਰਾ ਇਸ ਦੀ ਖੋਜ ਕੀਤੀ; ਇਸ ਤਰ੍ਹਾਂ ਉਨ੍ਹਾਂ ਠੋਕਰ ਦੇ ਪੱਥਰ ਤੋਂ ਹੀ ਠੋਕਰ ਖਾਧੀ।
33
ਜਿਵੇਂ ਲਿਖਿਆ ਹੈ: ਵੇਖ ਮੈਂ ਸੀਯੋਨ ਵਿੱਚ ਠੋਕਰ ਦਾ ਪੱਥਰ ਅਤੇ ਠੋਕਰ ਦੀ ਚਟਾਨ ਰੱਖਦਾ ਹਾਂ ਅਤੇ ਉਸ ਉੱਤੇ ਵਿਸ਼ਵਾਸ ਕਰਨ ਵਾਲਾ ਸ਼ਰਮਿੰਦਾ ਨਾ ਹੋਵੇਗਾ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 10 →
All chapters:
1
2
3
4
5
6
7
8
9
10
11
12
13
14
15
16